ਫਿੱਲੌਰ ‘ਚ ਹੰਗਾਮਾ – ਨਗਨ ਅਵਸਥਾ ਵਿੱਚ ਗਲੀ ‘ਚ ਘੁੰਮਣ ਲੱਗਾ ਨੌਜਵਾਨ ਮਹੰਤ, ਲੋਕਾਂ ਨੇ ਦਿੱਤੀ ਥਾਣੇ ਵਿੱਚ ਸ਼ਿਕਾਇਤ
ਜਲੰਧਰ (ਕੰਵਲਜੀਤ ਸਿੰਘ ਮੱਕੜ ) – ਜਲੰਧਰ ਦੇ ਭਾਰਗਵ ਕੈਂਪ ਇਲਾਕੇ ’ਚ ਵਿਜੇ ਜੈਵਲਰ ਦੀ ਦੁਕਾਨ ’ਤੇ ਹੋਈ ਦਿਨ ਦਿਹਾੜੇ ਲੁੱਟ ਦੀ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਮੁਤਾਬਕ ਤਿੰਨ ਲੁਟੇਰਿਆਂ ਨੇ ਗਨ ਪੌਇੰਟ ਅਤੇ ਹਥਿਆਰਾਂ ਦੇ ਬਲ ’ਤੇ ਦੁਕਾਨ ’ਚੋਂ 2.25 ਲੱਖ ਰੁਪਏ ਨਕਦ ਅਤੇ ਤਕਰੀਬਨ 850 ਗ੍ਰਾਮ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ।
ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ — ਕੁਸ਼ਲ, ਕਰਨ ਅਤੇ ਗਗਨ — ਦੀ ਪਛਾਣ ਤਾਂ ਕਰ ਲਈ ਹੈ, ਪਰ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ। ਇਸ ਗੱਲ ਨਾਲ ਨਾਰਾਜ਼ ਸਥਾਨਕ ਲੋਕਾਂ ਅਤੇ ਪੀੜਤ ਪਰਿਵਾਰ ਨੇ ਭਾਰਗਵ ਕੈਂਪ ਥਾਣੇ ਬਾਹਰ ਜ਼ਬਰਦਸਤ ਧਰਨਾ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਵਿਰੁੱਧ ਨਾਰੇਬਾਜ਼ੀ ਕੀਤੀ।
ਦੁਕਾਨ ਮਾਲਕ ਅਜੈ ਨੇ ਦੱਸਿਆ ਕਿ ਥਾਣਾ ਇੰਚਾਰਜ ਨੇ ਉਨ੍ਹਾਂ ਨੂੰ ਕੱਲ੍ਹ ਸਵੇਰੇ 11 ਵਜੇ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਭਰੋਸਾ ਦਿਵਾਇਆ ਸੀ ਅਤੇ ਥਾਣੇ ਬੁਲਾਇਆ ਸੀ। ਪਰ ਜਦੋਂ ਉਹ ਥਾਣੇ ਪਹੁੰਚੇ ਤਾਂ ਥਾਣਾ ਸੁੰਞਾ ਪਿਆ ਸੀ ਅਤੇ ਥਾਣਾ ਇੰਚਾਰਜ ਵੀ ਮੌਜੂਦ ਨਹੀਂ ਸੀ। ਇਸ ਤੋਂ ਗੁੱਸੇ ’ਚ ਆ ਕੇ ਲੋਕਾਂ ਨੇ ਪੁਲਿਸ ’ਤੇ ਮੁਲਜ਼ਮਾਂ ਨਾਲ ਮਿਲੀਭੁਗਤ ਦੇ ਦੋਸ਼ ਲਗਾਏ।
ਧਰਨੇ ਦੌਰਾਨ ਵੱਡੀ ਗਿਣਤੀ ’ਚ ਮਹਿਲਾਵਾਂ ਵੀ ਮੌਜੂਦ ਰਹੀਆਂ। ਉਨ੍ਹਾਂ ਨੇ ਪੁਲਿਸ ਤੋਂ ਚੋਰੀ ਹੋਇਆ ਸਮਾਨ ਵਾਪਸ ਕਰਵਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਹੁਣ ਉਹ ਘਰ ਦਾ ਗੁਜਾਰਾ ਕਿਵੇਂ ਕਰਨਗੇ ਤੇ ਕਰਜ਼ੇ ਕਿਵੇਂ ਉਤਾਰਣਗੇ। ਪੀੜਤ ਪਰਿਵਾਰ ਨੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਥਾਣੇ ਬਾਹਰ ਹੀ ਅਨਿਸ਼ਚਿਤ ਸਮੇਂ ਲਈ ਧਰਨਾ ਲਗਾ ਕੇ ਬੈਠ ਜਾਣਗੇ।
ਜਦੋਂ ਲੋਕ ਧਰਨਾ ਲਗਾ ਰਹੇ ਸਨ, ਤਾਂ ਏਸੀਪੀ ਨੇ ਪੀੜਤ ਪਰਿਵਾਰ ਨੂੰ ਆਪਣੇ ਦਫ਼ਤਰ ਬੁਲਾਇਆ, ਜਿਸ ’ਤੇ ਪਰਿਵਾਰ ਨੇ ਕਿਹਾ ਕਿ ਪਹਿਲਾਂ ਥਾਣੇ ’ਚ ਬੁਲਾਇਆ ਗਿਆ, ਹੁਣ ਦਫ਼ਤਰ ’ਚ ਬੁਲਾ ਕੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਤਫ਼ਤੀਸ਼ ਦੌਰਾਨ ਖੁਲਾਸਾ ਹੋਇਆ ਹੈ ਕਿ ਲੁੱਟ ਦਾ ਮਾਸਟਰਮਾਈਂਡ ਕੁਸ਼ਲ ਭਾਰਗਵ ਕੈਂਪ ਥਾਣੇ ਦੇ ਨੇੜੇ ਹੀ ਰਹਿੰਦਾ ਹੈ। ਉਸ ਦੇ ਸਾਥੀ ਗਗਨ ਅਤੇ ਕਰਨ ਚੱਪਲੀ ਚੌਕ, ਭਾਰਗਵ ਕੈਂਪ ਦੇ ਰਹਿਣ ਵਾਲੇ ਹਨ। ਕਰਨ ਦਾ ਪੁਰਾਣਾ ਕ੍ਰਿਮਿਨਲ ਰਿਕਾਰਡ ਹੈ — ਉਸ ਨੂੰ ਇਰਾਦਾ-ਏ-ਕਤਲ ਦੇ ਕੇਸ ’ਚ 10 ਸਾਲ ਦੀ ਸਜ਼ਾ ਹੋਈ ਸੀ ਅਤੇ ਉਹ 4 ਸਾਲ ਦੀ ਸਜ਼ਾ ਕੱਟ ਕੇ ਜ਼ਮਾਨਤ ’ਤੇ ਬਾਹਰ ਆਇਆ ਹੈ। ਗਗਨ ਵੀ ਸ਼ਰਾਬ ਤਸਕਰੀ ਦੇ ਕੇਸ ’ਚ ਜੇਲ੍ਹ ਕੱਟ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਸ਼ਲ ਕੁਝ ਮਹੀਨੇ ਪਹਿਲਾਂ ਤੱਕ ਸੱਤਾ ਪਾਰਟੀ ਦੇ ਇੱਕ ਨੌਜਵਾਨ ਨੇਤਾ ਦੇ ਨਾਲ ਅਕਸਰ ਦੇਖਿਆ ਜਾਂਦਾ ਸੀ।
ਦੁਕਾਨ ਮਾਲਕ ਅਜੈ ਨੇ ਦੱਸਿਆ ਕਿ ਲੁਟੇਰੇ ਸੋਨੇ ਦੇ 8 ਸੈੱਟ, 12 ਚੇਨ, ਇੱਕ ਕੜਾ, 2 ਲੇਡੀਜ਼ ਕੜੇ, ਕਈ ਅੰਗੂਠੀਆਂ ਤੇ ਟੌਪਸ ਲੈ ਗਏ ਹਨ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਵੱਲੋਂ ਲੁਟੇਰਿਆਂ ਦੀ ਤਲਾਸ਼ ਜਾਰੀ ਹੈ।
ਇਸੇ ਦੌਰਾਨ ਇੱਕ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ’ਚ ਤਿੰਨੇ ਮੁਲਜ਼ਮ ਲੁੱਟ ਦੀ ਘਟਨਾ ਤੋਂ ਸਿਰਫ਼ 15 ਮਿੰਟ ਬਾਅਦ ਕਪੜੇ ਬਦਲ ਕੇ ਪੈਦਲ ਤੁਰਦੇ ਹੋਏ ਦਿੱਸ ਰਹੇ ਹਨ। ਵੀਡੀਓ ’ਚ ਇਹ ਵੀ ਸਾਫ਼ ਹੈ ਕਿ ਉਨ੍ਹਾਂ ਨੇ ਬੈਗ ਵੀ ਬਦਲ ਲਿਆ ਸੀ। ਪੁਲਿਸ ਹੁਣ ਸੀਸੀਟੀਵੀ ਦੀ ਮਦਦ ਨਾਲ ਇਹ ਪਤਾ ਲਗਾ ਰਹੀ ਹੈ ਕਿ ਕੈਂਪ ਤੋਂ ਬਾਹਰ ਨਿਕਲਣ ਤੋਂ ਬਾਅਦ ਉਹ ਤਿੰਨੇ ਕਿੱਥੇ ਗਏ।
