ਫਿੱਲੌਰ ‘ਚ ਹੰਗਾਮਾ – ਨਗਨ ਅਵਸਥਾ ਵਿੱਚ ਗਲੀ ‘ਚ ਘੁੰਮਣ ਲੱਗਾ ਨੌਜਵਾਨ ਮਹੰਤ, ਲੋਕਾਂ ਨੇ ਦਿੱਤੀ ਥਾਣੇ ਵਿੱਚ ਸ਼ਿਕਾਇਤ
ਜਲੰਧਰ (ਕੰਵਲਜੀਤ ਸਿੰਘ ਮੱਕੜ) – ਜਲੰਧਰ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਬਿਨਾਂ ਮਨਜ਼ੂਰੀ ਜਾਂ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਇਮਾਰਤਾਂ ਵਿਰੁੱਧ ਚਲ ਰਹੀ ਮੁਹਿੰਮ ਤਹਿਤ ਇਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ। ਨਿਊ ਜਵਾਹਰ ਨਗਰ ਇਲਾਕੇ ਵਿੱਚ ਨਵੀਂ ਖੁੱਲਣ ਜਾ ਰਹੀ ਕਲਾਉਡ 9 ਮੈਟਰਨਿਟੀ ਐਂਡ ਚਾਈਲਡਕੇਅਰ ਹਸਪਤਾਲ ਨੂੰ ਨਗਰ ਨਿਗਮ ਦੀ ਟੀਮ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸੀਲ ਕਰ ਦਿੱਤਾ ਹੈ।
ਇਹ ਕਾਰਵਾਈ ਐਮ.ਟੀ.ਪੀ. ਮਹਰਬਾਨ ਸਿੰਘ ਅਤੇ ਏ.ਟੀ.ਪੀ. ਰਵਿੰਦਰ ਦੀ ਅਗਵਾਈ ਵਿੱਚ ਕੀਤੀ ਗਈ। ਟੀਮ ਵੱਲੋਂ ਹਸਪਤਾਲ ਦੀ ਇਮਾਰਤ ਦਾ ਸਥਾਨਕ ਤੌਰ ‘ਤੇ ਨਿਰੀਖਣ ਕਰਨ ਉਪਰੰਤ ਗੰਭੀਰ ਖਾਮੀਆਂ ਮਿਲਣ ‘ਤੇ ਇਮਾਰਤ ਨੂੰ ਤੁਰੰਤ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ।
ਮਿਲੀ ਜਾਣਕਾਰੀ ਮੁਤਾਬਕ, ਇਲਾਕੇ ਦੇ ਰਹਿਣਕਾਂ ਵੱਲੋਂ ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਹਸਪਤਾਲ ਦੀ ਇਮਾਰਤ ਵਿੱਚ ਪਾਰਕਿੰਗ ਦੀ ਕੋਈ ਸੁਵਿਧਾ ਉਪਲਬਧ ਨਹੀਂ। ਲੋਕਾਂ ਨੇ ਦੱਸਿਆ ਕਿ ਜੇਕਰ ਹਸਪਤਾਲ ਇਸੇ ਤਰ੍ਹਾਂ ਚੱਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਰੇ ਇਲਾਕੇ ਵਿੱਚ ਟਰੈਫਿਕ ਜਾਮ ਅਤੇ ਪਾਰਕਿੰਗ ਦੀ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ।
ਸ਼ਿਕਾਇਤ ਉਪਰੰਤ ਨਗਰ ਨਿਗਮ ਕਮਿਸ਼ਨਰ ਨੇ ਬਿਲਡਿੰਗ ਸ਼ਾਖਾ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਭਾਵੇਂ ਇਸ ਇਮਾਰਤ ਦਾ ਨਕਸ਼ਾ ਹਸਪਤਾਲ ਵਜੋਂ ਪਾਸ ਕਰਵਾਇਆ ਗਿਆ ਸੀ, ਪਰ ਗ੍ਰਾਊਂਡ ਫਲੋਰ ‘ਤੇ ਜੋ ਪਾਰਕਿੰਗ ਦੀ ਜਗ੍ਹਾ ਦਿਖਾਈ ਗਈ ਸੀ, ਉਹ ਮੌਕੇ ‘ਤੇ ਨਹੀਂ ਮਿਲੀ। ਉਸ ਜਗ੍ਹਾ ‘ਤੇ ਨਿਰਮਾਣ ਕੰਮ ਕੀਤਾ ਗਿਆ ਹੈ, ਜੋ ਸਪੱਸ਼ਟ ਤੌਰ ‘ਤੇ ਨਿਯਮਾਂ ਦੀ ਉਲੰਘਣਾ ਹੈ।
ਨਗਰ ਨਿਗਮ ਨੇ ਇਮਾਰਤ ਮਾਲਕਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਹੁਕਮ ਦਿੱਤਾ ਹੈ ਕਿ ਉਹ ਜਲਦ ਤੋਂ ਜਲਦ ਇਮਾਰਤ ਨਾਲ ਸੰਬੰਧਤ ਸਾਰੇ ਦਸਤਾਵੇਜ਼ ਅਤੇ ਪਾਸ ਕੀਤਾ ਨਕਸ਼ਾ ਪੇਸ਼ ਕਰਨ। ਨਿਗਮ ਦਾ ਕਹਿਣਾ ਹੈ ਕਿ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ।
ਖਾਸ ਗੱਲ ਇਹ ਹੈ ਕਿ ਇਸ ਮਹੀਨੇ ਦੌਰਾਨ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਕਈ ਹੋਰ ਇਮਾਰਤਾਂ ਵਿਰੁੱਧ ਵੀ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਸੀਲ ਕੀਤਾ ਗਿਆ ਹੈ, ਜਿਸ ਨਾਲ ਨਿਯਮ ਤੋੜਣ ਵਾਲੇ ਨਿਰਮਾਤਾਵਾਂ ਵਿੱਚ ਚਿੰਤਾ ਦਾ ਮਾਹੌਲ ਹੈ।
