ਫਿੱਲੌਰ ‘ਚ ਹੰਗਾਮਾ – ਨਗਨ ਅਵਸਥਾ ਵਿੱਚ ਗਲੀ ‘ਚ ਘੁੰਮਣ ਲੱਗਾ ਨੌਜਵਾਨ ਮਹੰਤ, ਲੋਕਾਂ ਨੇ ਦਿੱਤੀ ਥਾਣੇ ਵਿੱਚ ਸ਼ਿਕਾਇਤ
ਜਲੰਧਰ :ਕੰਵਲਜੀਤ ਸਿੰਘ ਮੱਕੜ – ਨਸ਼ੇ ਦੇ ਕਾਰੋਬਾਰ ‘ਤੇ ਪੂਰੀ ਤਰ੍ਹਾਂ ਨਕੇਲ ਕਸਣ ਲਈ ਜਲੰਧਰ ਪੁਲਿਸ ਵੱਲੋਂ ਲਗਾਤਾਰ ਕੱਡੀ ਜਾ ਰਹੀ ਕਾਰਵਾਈ ਦੇ ਤਹਿਤ ਅੱਜ ਨਗਰ ਨਿਗਮ ਤੇ ਪੁਲਿਸ ਟੀਮ ਨੇ ਸਾਂਝੇ ਤੌਰ ‘ਤੇ ਨਸ਼ਾ ਤਸਕਰ ਮੰਜੀਤ ਕੌਰ ਉਰਫ਼ ਪੰਬੋ ਦੇ ਘਰ ‘ਚ ਤੋੜਫੋੜ ਕਰਕੇ ਕਾਰਵਾਈ ਕੀਤੀ। ਮਿਲੀ ਜਾਣਕਾਰੀ ਅਨੁਸਾਰ ਮੰਜੀਤ ਕੌਰ ਤੇ ਉਸਦੇ ਪਰਿਵਾਰ ਵੱਲੋਂ ਕਾਫ਼ੀ ਸਮੇਂ ਤੋਂ ਨਸ਼ੇ ਦੀ ਤਸਕਰੀ ਦਾ ਧੰਧਾ ਚਲਾਇਆ ਜਾ ਰਿਹਾ ਸੀ। ਪੁਲਿਸ ਰਿਕਾਰਡ ਅਨੁਸਾਰ ਮੰਜੀਤ ਕੌਰ ਉਰਫ਼ ਪੰਬੋ ਖ਼ਿਲਾਫ਼ NDPS ਐਕਟ ਦੇ ਤਿੰਨ ਕੇਸ ਦਰਜ ਹਨ ਅਤੇ ਉਹ ਇਸ ਵੇਲੇ ਜ਼ਮਾਨਤ ‘ਤੇ ਬਾਹਰ ਹੈ।
ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਮੰਜੀਤ ਕੌਰ ਨੂੰ ਕਈ ਵਾਰ ਇਮਾਰਤ ਦੇ ਗੈਰਕਾਨੂੰਨੀ ਹਿੱਸਿਆਂ ਬਾਰੇ ਨੋਟਿਸ ਜਾਰੀ ਕੀਤੇ ਗਏ ਸਨ, ਪਰ ਉਸ ਵੱਲੋਂ ਕਿਸੇ ਵੀ ਨੋਟਿਸ ਦਾ ਜਵਾਬ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਨਗਰ ਨਿਗਮ ਨੇ ਪੁਲਿਸ ਦੇ ਸਹਿਯੋਗ ਨਾਲ ਉਸਦੇ ਘਰ ‘ਤੇ ਤੋੜਫੋੜ ਦੀ ਕਾਰਵਾਈ ਕੀਤੀ। ਗਏ
ਮੌਕੇ ‘ਤੇ ਪੁਲਿਸ ਫੋਰਸ ਵੀ ਵੱਡੀ ਗਿਣਤੀ ‘ਚ ਮੌਜੂਦ ਰਹੀ ਤਾਂ ਜੋ ਕਾਨੂੰਨ-ਵਿਵਸਥਾ ਬਣੀ ਰਹੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੰਜੀਤ ਕੌਰ ਅਤੇ ਉਸਦੀ ਮਾਤਾ ਦੋਹਾਂ ਉੱਤੇ NDPS ਐਕਟ ਤਹਿਤ 4 ਕੇਸ ਦਰਜ ਹਨ — ਜਿਨ੍ਹਾਂ ‘ਚੋਂ ਮੰਜੀਤ ਕੌਰ ‘ਤੇ ਤਿੰਨ ਤੇ ਉਸਦੀ ਮਾਂ ‘ਤੇ ਇੱਕ ਕੇਸ ਦਰਜ ਹੈ। ਇਹ ਸਾਰੇ ਮਾਮਲੇ ਸਾਲ 2023-24 ਦੌਰਾਨ ਦਰਜ ਕੀਤੇ ਗਏ ਸਨ, ਜਦਕਿ ਮਈ 2025 ਵਿੱਚ ਵੀ ਉਸਦੇ ਖ਼ਿਲਾਫ਼ ਇਕ ਹੋਰ ਨਵਾਂ ਕੇਸ ਦਰਜ ਕੀਤਾ ਗਿਆ ਸੀ।
ਕਾਰਵਾਈ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੰਜੀਤ ਕੌਰ ਦੀ ਮਾਂ ਘਰ ‘ਤੇ ਮੌਜੂਦ ਨਹੀਂ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਨਗਰ ਨਿਗਮ ਤੇ ਪੁਲਿਸ ਦਾ ਸਾਂਝਾ ਓਪਰੇਸ਼ਨ ਸੀ ਅਤੇ ਨਸ਼ਾ ਤਸਕਰਾਂ ਵਿਰੁੱਧ ਇਸ ਤਰ੍ਹਾਂ ਦੀਆਂ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ।
ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਵਰਗੇ ਗੈਰਕਾਨੂੰਨੀ ਧੰਧਿਆਂ ਵਿੱਚ ਲਿਪਤ ਲੋਕਾਂ ਨੂੰ ਕਿਸੇ ਵੀ ਹਾਲਤ ‘ਚ ਬਖ਼ਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਤੀਵਰ ਗਤੀ ਨਾਲ ਜਾਰੀ ਰਹੇਗੀ।
