ਫਿੱਲੌਰ ‘ਚ ਹੰਗਾਮਾ – ਨਗਨ ਅਵਸਥਾ ਵਿੱਚ ਗਲੀ ‘ਚ ਘੁੰਮਣ ਲੱਗਾ ਨੌਜਵਾਨ ਮਹੰਤ, ਲੋਕਾਂ ਨੇ ਦਿੱਤੀ ਥਾਣੇ ਵਿੱਚ ਸ਼ਿਕਾਇਤ
ਜਲੰਧਰ (ਕੰਵਲਜੀਤ ਸਿੰਘ ਮੱਕੜ) – ਭਾਰਗਵ ਕੈਂਪ: ਫਿਲਮ ‘ਸਪੈਸ਼ਲ 26’ ਦੀ ਤਰਜ਼ ‘ਤੇ ਜਾਲੰਧਰ ‘ਚ ਇਕ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ। ਥਾਣਾ ਭਾਰਗਵ ਕੈਂਪ ਦੇ ਅਧੀਨ ਆਉਂਦੇ ਕਰਤਾਰ ਨਗਰ ਇਲਾਕੇ ‘ਚ ਕੁਝ ਅਣਪਛਾਤੇ ਨੌਜਵਾਨਾਂ ਨੇ ਖੁਦ ਨੂੰ ਪੁਲਸ ਤੇ ਸੀ.ਆਈ.ਏ. ਸਟਾਫ ਦਾ ਮੈਂਬਰ ਦੱਸਦਿਆਂ ਜੁਆ ਖੇਡ ਰਹੇ ਲੋਕਾਂ ਨਾਲ ਲੁੱਟਪਾਟ ਕੀਤੀ। ਇਹ ਸਾਰੀ ਘਟਨਾ ਨਜ਼ਦੀਕੀ ਸੀ.ਸੀ.ਟੀ.ਵੀ. ਕੈਮਰਿਆਂ ‘ਚ ਕੈਦ ਹੋ ਗਈ ਹੈ।
ਜਾਣਕਾਰੀ ਮੁਤਾਬਕ, ਦੀਵਾਲੀ ਵਾਲੀ ਰਾਤ ਕਰਤਾਰ ਨਗਰ ‘ਚ ਘੁੱਲੇ ਦੀ ਚੱਕੀ ਨੇੜੇ ਇਕ ਘਰ ਵਿਚ ਕੁਝ ਨੌਜਵਾਨ ਜੁਆ ਖੇਡ ਰਹੇ ਸਨ। ਇਸ ਦੌਰਾਨ ਹੱਥ ਵਿੱਚ ਪਿਸਤੌਲ ਫੜਿਆ ਹੋਇਆ ਇਕ ਵਰਦੀਧਾਰੀ ਵਿਅਕਤੀ ਅਤੇ ਅੱਧਾ ਦਰਜਨ ਸਾਦੀ ਵਰਦੀ ਵਾਲੇ ਲੋਕ ਉੱਥੇ ਪੁੱਜੇ ਅਤੇ ਖੁਦ ਨੂੰ ਸੀ.ਆਈ.ਏ. ਸਟਾਫ ਦਾ ਹਿੱਸਾ ਦੱਸਣ ਲੱਗੇ। ਉਹਨਾਂ ਨੇ ਜੁਆ ਖੇਡ ਰਹੇ ਕੁਝ ਨੌਜਵਾਨਾਂ ਨੂੰ ਗੱਡੀ ‘ਚ ਬਿਠਾ ਲਿਆ ਤੇ ਕੁਝ ਦੂਰੀ ‘ਤੇ ਲੈ ਜਾ ਕੇ ਉਨ੍ਹਾਂ ਤੋਂ ਲਗਭਗ 3 ਲੱਖ ਰੁਪਏ ਅਤੇ ਮੋਬਾਈਲ ਫੋਨ ਲੁੱਟ ਲਏ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਹ ਵਿੱਚ ਹੀ ਉਤਾਰ ਕੇ ਫਰਾਰ ਹੋ ਗਏ।
ਘਟਨਾ ਬਾਰੇ ਜਦੋਂ ਸ਼ਿਕਾਇਤ ਪੁਲਸ ਕੰਟਰੋਲ ਰੂਮ ਤੱਕ ਪਹੁੰਚੀ ਤਾਂ ਭਾਰਗਵ ਕੈਂਪ ਪੁਲਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਇਲਾਕੇ ਦੇ ਸੀਸੀਟੀਵੀ ਫੁਟੇਜ ਕਬਜ਼ੇ ‘ਚ ਲੈ ਕੇ ਦੋਸ਼ੀਆਂ ਦੀ ਪਹਿਚਾਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਥਾਣਾ ਭਾਰਗਵ ਕੈਂਪ ਦੇ ਇੰਚਾਰਜ ਇੰਸਪੈਕਟਰ ਮੋਹਨ ਸਿੰਘ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਪੁਲਸ ਕੰਟਰੋਲ ਰੂਮ ‘ਤੇ ਜਾਣਕਾਰੀ ਮਿਲੀ ਸੀ ਕਿ ਮਾਡਲ ਹਾਊਸ ਦੇ ਕਰਤਾਰ ਨਗਰ ਵਿੱਚ ਜੁਆ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਕੁਝ ਵਿਅਕਤੀਆਂ ਨੇ ਖੁਦ ਨੂੰ ਪੁਲਸ ਦੱਸਦਿਆਂ ਛਾਪਾ ਮਾਰਿਆ ਤੇ ਲੁੱਟਪਾਟ ਕਰਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਸੀਸੀਟੀਵੀ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸੱਚਾਈ ਸਾਹਮਣੇ ਆ ਜਾਵੇਗੀ।
ਸ਼ਹਿਰ ‘ਚ ਪਹਿਲਾਂ ਖੁੱਲ੍ਹੇਆਮ ਜੁਆ ਖੇਡਣ ਦੀਆਂ ਘਟਨਾਵਾਂ ‘ਤੇ ਪੁਲਸ ਵੱਲੋਂ ਕੋਈ ਵੱਡੀ ਕਾਰਵਾਈ ਨਾ ਹੋਣ ਕਾਰਨ ਹੁਣ ਨਕਲੀ ਪੁਲਸ ਕਰਮੀਆਂ ਦੇ ਗਿਰੋਹ ਵੀ ਸਰਗਰਮ ਹੋ ਗਏ ਹਨ। ਸ਼ਹਿਰ ਦੇ ਲੋਕਾਂ ਵਿਚ ਇਸ ਵਾਰਦਾਤ ਕਾਰਨ ਡਰ ਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ।
