Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਲੋਹੀਆਂ ਗੈਂਗਰੇਪ ਕਾਂਡ: ਜਲੰਧਰ ਦਿਹਾਤੀ ਪੁਲਿਸ ਵੱਲੋਂ ਮੁੱਖ ਦੋਸ਼ੀ ਸਮੇਤ 3 ਗ੍ਰਿਫਤਾਰ

ਜਲੰਧਰ : ਕੰਵਲਜੀਤ ਸਿੰਘ ਮੱਕੜ – ਜਲੰਧਰ ਦਿਹਾਤੀ ਪੁਲਿਸ ਨੇ ਥਾਣਾ ਲੋਹੀਆਂ ਵਿੱਚ ਪ੍ਰਵਾਸੀ ਮਾਂ-ਧੀ ਨਾਲ ਹੋਏ ਸਨਸਨੀਖੇਜ਼ ਗੈਂਗਰੇਪ ਮਾਮਲੇ ਵਿੱਚ ਮੁੱਖ ਦੋਸ਼ੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਰਵਾਈ ਅੰਜਾਮ ਦਿੱਤੀ ਹੈ। ਇਹ ਗ੍ਰਿਫਤਾਰੀ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਹਰਵਿੰਦਰ ਸਿੰਘ ਵਿ਼ਰਕ, PPS ਦੇ ਦਿਸ਼ਾ-ਨਿਰਦੇਸ਼ਾਂ ਅਤੇ DIG ਜਲੰਧਰ ਰੇਂਜ ਸ਼੍ਰੀ ਨਵੀਨ ਸਿੰਗਲਾ, IPS ਦੇ ਸਖ਼ਤ ਹੁਕਮਾਂ ਤਹਿਤ ਬਣਾਈ ਗਈ ਵਿਸ਼ੇਸ਼ ਟੀਮ ਵੱਲੋਂ ਕੀਤੀ ਗਈ।

ਘਟਨਾ ਦਾ ਵੇਰਵਾ, ਪੁਲਿਸ ਅਨੁਸਾਰ, 23/24 ਨਵੰਬਰ 2025 ਦੀ ਐਤਵਾਰ ਰਾਤ ਲਗਭਗ 12:30 ਵਜੇ ਚਾਰ ਹਥਿਆਰਬੰਦ ਅਣਪਛਾਤੇ ਨੌਜਵਾਨ ਪਿੰਡ ਕਾਂਗ ਕਲਾਂ ਵਿੱਚ ਖੇਤਾਂ ਵਿੱਚ ਮੋਟਰ ਵਾਲੇ ਕਮਰੇ ਵਿੱਚ ਰਹਿੰਦੇ ਪ੍ਰਵਾਸੀ ਪਰਿਵਾਰ ਦੇ ਘਰ ਵਿੱਚ ਜ਼ਬਰਦਸਤੀ ਦਾਖਲ ਹੋਏ। ਦੋਸ਼ੀਆਂ ਨੇ ਮਹਿਲਾ (ਉਮਰ ਕਰੀਬ 35 ਸਾਲ) ਨਾਲ ਤਿੰਨ ਨੇ ਗੈਂਗਰੇਪ ਕੀਤਾ ਜਦੋਂਕਿ ਉਸਦੀ ਧੀ (ਉਮਰ ਕਰੀਬ 19 ਸਾਲ) ਨਾਲ ਇਕ ਹੋਰ ਮੁਲਜ਼ਮ ਨੇ ਜਬਰਜਨਾਹ ਕੀਤਾ। ਮਹਿਲਾ ਦਾ ਜਵਾਈ ਅਤੇ ਤਿੰਨ ਛੋਟੇ ਬੱਚਿਆਂ ਨੂੰ ਦੂਜੇ ਕਮਰੇ ਵਿੱਚ ਬੰਦ ਕਰਕੇ ਧਮਕੀਆਂ ਦਿੱਤੀਆਂ ਗਈਆਂ।
ਇਸ ਘਟਨਾ ਨਾਲ ਬਣੇ ਖ਼ੌਫ਼ ਦੇ ਮਾਹੌਲ ਨੂੰ ਦੇਖਦੇ ਹੋਏ ਮਹਿਲਾ ਇੰਸਪੈਕਟਰ ਸੀਮਾ ਵੱਲੋਂ 24 ਨਵੰਬਰ ਨੂੰ FIR ਨੰਬਰ 176 ਅਧੀਨ ਧਾਰਾਵਾਂ 64 BNS (376 IPC), 70(1) BNS (376-D IPC) ਅਤੇ 351(2) BNS (506 IPC) ਤਹਿਤ ਮਾਮਲਾ ਦਰਜ ਕੀਤਾ ਗਿਆ।
ਪੁਲਿਸ ਦੀ ਕਾਰਵਾਈ, ਸ਼੍ਰੀ ਸਰਬਜੀਤ ਰਾਏ, PPS ਦੀ ਅਗਵਾਈ ਹੇਠ CIA ਸਟਾਫ਼ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਨੇ ਤਕਨੀਕੀ, ਵਿਗਿਆਨਕ ਅਤੇ ਮਨੁੱਖੀ ਸੂਤਰਾਂ ਦੇ ਆਧਾਰ ’ਤੇ ਮਾਮਲੇ ਨੂੰ 29 ਨਵੰਬਰ ਨੂੰ ਟ੍ਰੇਸ ਕਰ ਲਿਆ।
ਇਸ ਤੋਂ ਬਾਅਦ ਤਿੰਨ ਦੋਸ਼ੀਆਂ ਨੂੰ ਕੰਡਨੁਮਾ ਰੈਸਟ ਹਾਊਸ, ਨਜ਼ਦੀਕ ਰੇਲਵੇ ਸਟੇਸ਼ਨ ਲੋਹੀਆਂ ਤੋਂ ਗ੍ਰਿਫਤਾਰ ਕਰ ਲਿਆ ਗਿਆ।
ਗ੍ਰਿਫਤਾਰ ਦੋਸ਼ੀ
1. ਸੱਜਨ ਪੁੱਤਰ ਮਾਰਕ, ਵਾਰਡ 01, ਲੋਹੀਆਂ (ਉਮਰ ਲਗਭਗ 19)
2. ਰੋਕੀ ਪੁੱਤਰ ਲੇਟ ਸ਼ੌਕਤ, ਵਾਰਡ 01, ਲੋਹੀਆਂ (ਉਮਰ ਲਗਭਗ 19)
3. ਅਰਸ਼ਪ੍ਰੀਤ ਸਿੰਘ ਉਰਫ਼ ਅਰਸ਼, ਵਾਰਡ 02, ਲੋਹੀਆਂ (ਉਮਰ ਲਗਭਗ 18.5)
ਬਰਾਮਦਗੀ, 2 ਬਿਨਾਂ ਨੰਬਰ ਵਾਲੀਆਂ ਮੋਟਰਸਾਈਕਲਾਂ
ਹੀਰੋ ਸਪਲੈਂਡਰ: ਬਜਾਜ ਪਲੇਟਿਨਾ: ਵਾਰਦਾਤ ਵਿੱਚ ਵਰਤੇ ਹਥਿਆਰ
ਫਰਾਰ ਦੋਸ਼ੀ ਦੀ ਤਲਾਸ਼ ਜਾਰੀ : ਚੌਥਾ ਦੋਸ਼ੀ ਰਾਜਨ ਉਰਫ਼ ਰੋਹਿਤ ਪੁੱਤਰ ਮੰਗਲ, ਵਾਰਡ 01, ਲੋਹੀਆਂ (ਉਮਰ ~19) ਮੌਕੇ ਤੋਂ ਫਰਾਰ ਹੈ ਜਿਸਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ।
ਪੁਰਾਣਾ ਅਪਰਾਧਿਕ ਰਿਕਾਰਡ: ਸੱਜਨ ਖ਼ਿਲਾਫ਼ ਕੇਸ: 379-B, 34, 411 – ਸਲਤਾਨਪੁਰ ਲੋਧੀ
NDPS ਐਕਟ – ਲੋਹੀਆਂ : 331(4), 3(5) BNS – ਸਲਤਾਨਪੁਰ ਲੋਧੀ
305, 331(2) BNS – ਤਲਵੰਡੀ ਚੌਧਰੀਆਂ
ਰੋਕੀ ਖ਼ਿਲਾਫ਼ ਕੇਸ: Railway Property Act – RPF ਨਕੋਦਰ
379-B, 34, 411 – ਸਲਤਾਨਪੁਰ ਲੋਧੀ
305, 331(2) BNS – ਤਲਵੰਡੀ ਚੌਧਰੀਆਂ
ਕਬੂਲੀ ਬਿਆਨ : ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਕਬੂਲਿਆ ਕਿ ਉਹ ਪਹਿਲਾਂ ਚੋਰੀ ਕਰਨ ਦੀ ਨੀਅਤ ਨਾਲ ਕਮਰੇ ਵਿੱਚ ਘੁੱਸੇ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਮਿਲਕੇ ਮਾਂ-ਧੀ ਨਾਲ ਜਘਨਿਆ ਗੈਂਗਰੇਪ ਕੀਤਾ ਅਤੇ ਮੌਕੇ ਤੋਂ ਮਿਲੀ ਵਿਦੇਸ਼ੀ ਸ਼ਰਾਬ ਵੀ ਪੀਤੀ।
ਪੁਲਿਸ ਵੱਲੋਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਕ੍ਰਾਈਮ ਸੀਨ ਰੀ-ਕ੍ਰੀਏਸ਼ਨ ਅਤੇ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ।

Vinkmag ad
Share Our Daily Posts

News Desk

Read Previous

ਮੁਥੂਟ ਫਾਇਨੈਂਸ ਬਰਾਂਚ ‘ਚ ਸੋਨਾ ਨਾਂ ਦੇਣ ਦੇ ਆਰੋਪ ‘ਤੇ ਹੰਗਾਮਾ, ਪੁਲਿਸ ਨੇ ਕੀਤੀ ਜਾਂਚ ਸ਼ੁਰੂ

Read Next

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਬੰਬੇ ਨਗਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ