Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਜਲੰਧਰ ਦੇ ਮਸ਼ਹੂਰ ਟ੍ਰੈਵਲਸ ਦੇ ਮਾਲਕ ਨਾਲ 5.54 ਕਰੋੜ ਦਾ ਫਰਾਡ, ਖ਼ੁਦ ਨੂੰ MP ਦੱਸ ਕੇ ਕੀਤਾ…

ਜਲੰਧਰ –ਬੱਸ ਸਟੈਂਡ ਦੇ ਸਾਹਮਣੇ ਡੈਲਟਾ ਚੈਂਬਰ ਵਿਚ ਸਥਿਤ ਟ੍ਰੈਵਲਸ ਦੇ ਮਾਲਕ ਦੇ ਨਾਲ 5.54 ਕਰੋੜ ਦਾ ਫਰਾਡ ਹੋ ਗਿਆ। ਥਾਣਾ ਨੰਬਰ 7 ਵਿਚ ਇਸ ਸਬੰਧੀ ਕਥਿਤ ਰਾਜ ਸਭਾ ਮੈਂਬਰ ਮੋਹਿਤ ਗੋਗੀਆ ਅਤੇ ਉਸ ਦੇ ਸਾਥੀ ਭਰਤ ਛਾਬੜਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਮੋਹਿਤ ਗੋਗੀਆ ਨੇ ਖ਼ੁਦ ਨੂੰ ਰਾਜ ਸਭਾ ਮੈਂਬਰ ਦੱਸ ਕੇ ਰਿਚੀ ਟ੍ਰੈਵਲਸ ਦੇ ਮਾਲਕ ਨੂੰ ਬੈਂਕ ਲੋਨ ਦੀ ਸੈਟਲਮੈਂਟ ਕਰਵਾਉਣ ਦਾ ਝਾਂਸਾ ਦੇ ਕੇ 5.54 ਕਰੋੜ ਰੁਪਏ ਠੱਗ ਲਏ ਅਤੇ ਬਾਅਦ ਵਿਚ ਧਮਕੀਆਂ ਦੇਣ ਲੱਗਾ। ਫਿਲਹਾਲ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਮੋਹਿਤ ਗੋਗੀਆ ਪਹਿਲਾਂ ਤੋਂ ਵੀ ਫਰਾਡ ਦੇ ਕੇਸ ਵਿਚ ਨਾਮਜ਼ਦ ਹੈ, ਜਿਸ ਨੂੰ ਚੰਡੀਗੜ੍ਹ ਦੀ ਪੁਲਸ ਨੇ ਗ੍ਰਿਫ਼ਤਾਰ ਵੀ ਕੀਤਾ ਸੀ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸਤਪਾਲ ਸਿੰਘ ਮੁਲਤਾਨੀ ਨਿਵਾਸੀ ਜਸਵੰਤ ਨਗਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਧੋਖੇ ਨਾਲ ਉਸ ਦੀ ਪ੍ਰਾਪਰਟੀ ਰੱਖ ਕੇ ਪੰਜਾਬ ਐਂਡ ਸਿੰਧ ਬੈਂਕ ਤੋਂ ਲੋਨ ਲੈ ਲਿਆ ਸੀ। ਇਸ ਸਬੰਧੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਥਾਣਾ ਨਵੀਂ ਬਾਰਾਦਰੀ ਵਿਚ ਉਸ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਸੀ।

ਦੋਸ਼ ਹੈ ਕਿ 2020 ਵਿਚ ਉਹ ਓ. ਟੀ. ਐੱਸ. (ਵਨ ਟਾਈਮ ਸੈਟਲਮੈਂਟ) ਕਰਵਾਉਣ ਲਈ ਦਿੱਲੀ ਗਿਆ ਸੀ। ਉਥੇ ਉਨ੍ਹਾਂ ਆਪਣੇ ਦੋਸਤ ਭੰਡਾਰੀ ਨਾਲ ਗੱਲ ਕੀਤੀ ਤਾਂ ਉਸ ਨੇ ਉਸ ਨੂੰ ਵੈਸਟ ਪਟੇਲ ਨਗਰ ਨਾਰਥ ਐਵੇਨਿਊ (ਨਵੀਂ ਦਿੱਲੀ) ਸਥਿਤ ਮੋਹਿਤ ਗੋਗੀਆ ਦੇ ਦਫਤਰ ਬੁਲਾ ਲਿਆ। ਉਹ ਦਫਤਰ ਪਹੁੰਚਿਆ ਤਾਂ ਮੋਹਿਤ ਗੋਗੀਆ ਨੇ ਖੁਦ ਨੂੰ ਰਾਜ ਸਭਾ ਮੈਂਬਰ ਦੱਸਿਆ, ਜਦਕਿ ਉਸ ਦੇ ਨਾਲ ਬੈਠੇ ਭਰਤ ਛਾਬੜਾ ਨਿਵਾਸੀ ਫੇਸ-1, ਨਿਊ ਪਾਲਨ ਵਿਹਾਰ, ਗੁਰੂਗ੍ਰਾਮ ਨੇ ਖੁਦ ਨੂੰ ਪੰਜਾਬ ਐਂਡ ਸਿੰਧ ਬੈਂਕ ਦਾ ਵੱਡਾ ਅਧਿਕਾਰੀ ਦੱਸਿਆ।

ਸਾਰੀ ਗੱਲ ਸੁਣ ਕੇ ਦੋਵਾਂ ਨੇ ਉਸ ਨੂੰ ਪ੍ਰਾਪਰਟੀ ਰੱਖ ਕੇ ਧੋਖੇ ਨਾਲ ਲਏ ਲੋਨ ਦੀ 5.50 ਕਰੋੜ ਵਿਚ ਸੈਟਲਮੈਂਟ ਕਰਵਾਉਣ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਉਸ ਨੇ ਵੱਖ-ਵੱਖ ਤਰੀਕਾਂ ਨੂੰ ਮੋਹਿਤ ਗੋਗੀਆ ਅਤੇ ਭਰਤ ਛਾਬੜਾ ਨੂੰ 5.54 ਕਰੋੜ ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿਚ ਟਰਾਂਸਫਰ ਕਰ ਦਿੱਤੇ। ਸਤਪਾਲ ਮੁਲਤਾਨੀ ਨੇ ਕਿਹਾ ਕਿ ਉਨ੍ਹਾਂ ਕੁਝ ਸਮੇਂ ਬਾਅਦ ਉਸ ਨੂੰ ਕੁਝ ਦਸਤਾਵੇਜ਼ ਵੀ ਦਿੱਤੇ ਅਤੇ ਭਰੋਸਾ ਦਿੱਤਾ ਕਿ ਉਸ ਦਾ ਕੰਮ ਹੋ ਰਿਹਾ ਹੈ ਪਰ ਜਦੋਂ ਕਾਫੀ ਸਮਾਂ ਬੀਤਿਆ ਤਾਂ ਉਸ ਨੇ ਆਪਣੇ ਲੈਵਲ ’ਤੇ ਬੈਂਕ ਜਾ ਕੇ ਦਸਤਾਵੇਜ਼ ਚੈੱਕ ਕਰਵਾਏ ਤਾਂ ਉਹ ਫਰਜ਼ੀ ਸਨ। ਉਸ ਨੇ ਜਦੋਂ ਦਿੱਲੀ ਜਾ ਕੇ ਮੋਹਿਤ ਗੋਗੀਆ ਅਤੇ ਭਰਤ ਛਾਬੜਾ ਨਾਲ ਗੱਲ ਕੀਤੀ ਤਾਂ ਉਹ ਟਾਲ-ਮਟੋਲ ਕਰਦੇ ਰਹੇ ਪਰ ਦਬਾਅ ਬਣਾਉਣ ’ਤੇ ਉਨ੍ਹਾਂ ਉਕਤ ਰਕਮ ਦੇ ਚੈੱਕ ਦੇ ਦਿੱਤੇ, ਜੋ ਬਾਅਦ ਵਿਚ ਬਾਊਂਸ ਹੋ ਗਏ। ਦੋਸ਼ ਹੈ ਕਿ ਉਸ ਤੋਂ ਬਾਅਦ 2 ਵਾਰ ਹੋਰ ਚੈੱਕ ਦਿੱਤੇ ਪਰ ਬੈਂਕ ਖ਼ਾਤੇ ਵਿਚ ਪੈਸੇ ਨਾ ਹੋਣ ਕਾਰਨ ਕੁੱਲ 3 ਵਾਰ ਚੈੱਕ ਬਾਊਂਸ ਹੋ ਗਏ।

ਦੋਸ਼ ਹੈ ਕਿ ਸਤਪਾਲ ਮੁਲਤਾਨੀ ਨੇ ਆਪਣੇ ਪੈਸੇ ਦੁਬਾਰਾ ਮੰਗੇ ਤਾਂ ਉਸ ਨੂੰ ਖ਼ਤਰਨਾਕ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਆਖਿਰਕਾਰ ਜਲੰਧਰ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਨੰਬਰ 7 ਵਿਚ ਮੋਹਿਤ ਗੋਗੀਆ ਅਤੇ ਭਰਤ ਛਾਬੜਾ ਖ਼ਿਲਾਫ਼ ਧਾਰਾ 406 ਅਤੇ 420 ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਵੀ ਅਜੇ ਗ੍ਰਿਫ਼ਤਾਰੀ ਨਹੀਂ ਹੋ ਸਕੀ।

Vinkmag ad
Share Our Daily Posts

News Desk

Read Previous

ਡੀਐਸਪੀ ਨਕੋਦਰ ਵੱਲੋਂ ਡੀ-ਐਡੀਕਸ਼ਨ ਸੈਂਟਰ ਨੂਰਮਹਲ ਦਾ ਦੌਰਾ, ਨਸ਼ਾ ਛੱਡਣ ਲਈ ਮਰੀਜ਼ਾਂ ਨੂੰ ਕੀਤਾ ਪ੍ਰੇਰਿਤ

Read Next

ਮਨਰੇਗਾ ਨੂੰ ਖਤਮ ਕਰ ਕੇ ਨਵਾਂ ਬਿਲ ਲਿਆਉਣਾ ਮਜ਼ਦੂਰ ਵਿਰੋਧੀ ਫੈਸਲਾ – ਪਵਨ ਕੁਮਾਰ ਟੀਨੂ