Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਲਾਇਨ ਕਲੱਬ ਜਲੰਧਰ ਸੇਵਕ ਵੱਲੋਂ ਵੀ ਡੀ ਜੀ ਵਨ ਤੇ ਵੀ ਡੀ ਜੀ ਟੂ ਦੀ ਅਧਿਕਾਰਕ ਯਾਤਰਾ ਦਾ ਭਵਿਆ ਆਯੋਜਨ

ਜਲੰਧਰ: ਕੰਵਲਜੀਤ ਸਿੰਘ ਮੱਕੜ – ਲਾਇਨ ਕਲੱਬ ਜਲੰਧਰ ਸੇਵਕ ਵੱਲੋਂ ਕਲੱਬ ਦੀ ਪ੍ਰਧਾਨ ਲਾਇਨ ਰੰਜਨਾ ਸ਼ਰਮਾ ਦੀ ਅਗਵਾਈ ਹੇਠ ਵੀ ਡੀ ਜੀ ਵਨ ਅਤੇ ਵੀ ਡੀ ਜੀ ਟੂ ਦੀ ਅਧਿਕਾਰਕ ਵਿਜ਼ਿਟ ਦਾ ਭਵਿਆ ਆਯੋਜਨ ਕੀਤਾ ਗਿਆ। ਇਸ ਮੌਕੇ ਵੀ ਡੀ ਜੀ ਵਨ ਲਾਇਨ ਜੀ.ਐਸ. ਭਾਟੀਆ ਅਤੇ ਵੀ ਡੀ ਜੀ ਟੂ ਲਾਇਨ ਰਾਜੀਵ ਖੋਸਲਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਕਲੱਬ ਵੱਲੋਂ ਦੋਵਾਂ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਅਤੇ ਸਨਮਾਨ ਚਿੰਨ੍ਹ ਦੇ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਸਮਾਗਮ ਦੀ ਮੰਚ ਸੰਚਾਲਨਾ ਕਲੱਬ ਸਕੱਤਰ ਲਾਇਨ ਆਕਾਸ਼ ਦੀਪ ਨੇ ਕੀਤੀ। ਉਨ੍ਹਾਂ ਨੇ ਕਲੱਬ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲਾਇਨ ਕਲੱਬ ਜਲੰਧਰ ਸੇਵਕ ਲੋੜਵੰਦ ਲੋਕਾਂ ਦੀ ਸਹਾਇਤਾ, ਸਿਹਤ ਕੈਂਪ, ਸਮਾਜਿਕ ਭਲਾਈ ਅਤੇ ਸੇਵਾ ਕਾਰਜਾਂ ਰਾਹੀਂ ਲਗਾਤਾਰ ਸਮਾਜ ਦੀ ਸੇਵਾ ਕਰ ਰਿਹਾ ਹੈ।
ਇਸ ਮੌਕੇ ਵੀ ਡੀ ਜੀ ਵਨ ਅਤੇ ਵੀ ਡੀ ਜੀ ਟੂ ਨੇ ਕਲੱਬ ਦੇ ਸੇਵਾ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਲਾਇਨ ਕਲੱਬ ਜਲੰਧਰ ਸੇਵਕ ਨੇ ਜ਼ਰੂਰਤਮੰਦਾਂ ਦੀ ਨਿਸ਼ਕਾਮ ਸੇਵਾ ਕਰਕੇ ਡਿਸਟ੍ਰਿਕਟ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਨ੍ਹਾਂ ਕਲੱਬ ਦੀ ਪ੍ਰਧਾਨ ਲਾਇਨ ਰੰਜਨਾ ਸ਼ਰਮਾ ਅਤੇ ਡਾ. ਰਾਕੇਸ਼ ਸ਼ਰਮਾ ਨੂੰ ਮਲਟੀਪਲ ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਕਲੱਬ ਦੇ ਸਾਰੇ ਮੈਂਬਰਾਂ ਨੂੰ ਇੰਟਰਨੈਸ਼ਨਲ ਸਰਟੀਫਿਕੇਟ ਅਤੇ ਪਿਨ ਲਗਾ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਪੂਰਵ ਗਵਰਨਰ ਲਾਇਨ ਕੁਲਦੀਪ ਸਿੰਘ ਨੇ ਸਮਾਗਮ ਵਿੱਚ ਸ਼ਾਮਿਲ ਹੋਏ ਸਾਰੇ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲਾਇਨ ਨਰਿੰਦਰ ਸਿੰਘ, ਲਾਇਨ ਮਨਿੰਦਰ ਵਾਲੀਆ, ਮਨਮੋਹਨ ਕਪੂਰ, ਰਜਿੰਦਰ ਮੈਗੀ, ਜੋਗਿੰਦਰ ਸਿੰਘ ਜੁਨੇਜਾ, ਜੀ.ਐਸ. ਟੱਕਰ, ਚੰਦਨ ਧਵਨ, ਵਿਨੋਦ ਪੁਰੀ, ਲਾਇਨ ਲੇਡੀ ਕੁਸੁਮ ਪੁਰੀ, ਅਨਿਤਾ ਰਾਣੀ, ਅੰਤਰ ਕੋਰ ਸਮੇਤ ਕਲੱਬ ਦੇ ਹੋਰ ਕਈ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ

Vinkmag ad
Share Our Daily Posts

News Desk

Read Previous

ਮਨਰੇਗਾ ਨੂੰ ਖਤਮ ਕਰ ਕੇ ਨਵਾਂ ਬਿਲ ਲਿਆਉਣਾ ਮਜ਼ਦੂਰ ਵਿਰੋਧੀ ਫੈਸਲਾ – ਪਵਨ ਕੁਮਾਰ ਟੀਨੂ

Read Next

ਸਾਬਕਾ CM ਚੰਨੀ ਦੇ ਘਰ ਨੇੜੇ ਚੱਲੀਆਂ ਗੋਲ਼ੀਆਂ! ਦੋ ਧਿਰਾਂ ਵਿਚਾਲੇ ਹੋਇਆ ਟਕਰਾਅ