ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ
ਜਲੰਧਰ : ਕੰਵਲਜੀਤ ਸਿੰਘ ਮੱਕੜ – ਬਿਆਸ: ਰੇਲਵੇ ਵਿਭਾਗ ਵਿੱਚ ਲਗਭਗ 27 ਸਾਲ ਦੀ ਇਮਾਨਦਾਰ, ਮਿਹਨਤੀ ਅਤੇ ਬੇਦਾਗ਼ ਸੇਵਾ ਨਿਭਾਉਣ ਤੋਂ ਬਾਅਦ ਸਰਦਾਰ ਹਰਜੀਤ ਸਿੰਘ ਢਿੱਲੋਂ, ਜੋ ਬਤੌਰ ਚੀਫ਼ ਇੰਸਪੈਕਟਰ ਆਫ਼ ਟਿਕਟ, ਫਿਰੋਜ਼ਪੁਰ ਡਿਵੀਜ਼ਨ ਸੇਵਾਵਾਂ ਨਿਭਾ ਰਹੇ ਸਨ, ਬਿਆਸ ਰੇਲਵੇ ਸਟੇਸ਼ਨ ਤੋਂ ਪ੍ਰੀ-ਮੈਚਿਓਰ ਰਿਟਾਇਰਮੈਂਟ ਲੈ ਕੇ ਸੇਵਾਮੁਕਤ ਹੋ ਗਏ।
ਉਨ੍ਹਾਂ ਦੀ ਸੇਵਾਮੁਕਤੀ ਮੌਕੇ ਰੇਲਵੇ ਸਟਾਫ਼ ਵੱਲੋਂ ਬਿਆਸ ਵਿਖੇ ਇੱਕ ਸਨਮਾਨਯੋਗ ਅਤੇ ਭਾਵਪੂਰਨ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਾਥੀ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਸਰਦਾਰ ਹਰਜੀਤ ਸਿੰਘ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਨਿਭਾਈ ਗਈ ਲੰਬੀ, ਇਮਾਨਦਾਰ ਅਤੇ ਜ਼ਿੰਮੇਵਾਰ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਵਿਦਾਇਗੀ ਸਮਾਰੋਹ ਦੌਰਾਨ ਸ੍ਰੀ ਧੀਰਜ ਕੁਮਾਰ, ਸਟੇਸ਼ਨ ਸੁਪਰਡੈਂਟ, ਬਿਆਸ ਨੇ ਸੰਖੇਪ ਪਰ ਭਾਵਪੂਰਨ ਸੰਬੋਧਨ ਕਰਦਿਆਂ ਕਿਹਾ ਕਿ ਸਰਦਾਰ ਹਰਜੀਤ ਸਿੰਘ ਢਿੱਲੋਂ ਨੇ ਆਪਣੀ ਡਿਊਟੀ ਹਮੇਸ਼ਾ ਪੂਰੀ ਇਮਾਨਦਾਰੀ, ਮਿਹਨਤ ਅਤੇ ਜ਼ਿੰਮੇਵਾਰੀ ਨਾਲ ਨਿਭਾਈ। ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਵਿੱਚ ਉਨ੍ਹਾਂ ਵੱਲੋਂ ਦਿੱਤੀਆਂ ਸੇਵਾਵਾਂ ਅਤੇ ਸਾਥੀਆਂ ਨਾਲ ਉਨ੍ਹਾਂ ਦਾ ਮਿਲਾਪੜਾ ਵਿਵਹਾਰ ਹਮੇਸ਼ਾ ਯਾਦ ਰਹੇਗਾ।
ਵਿਦਾਈ ਦੇ ਪਲਾਂ ਦੌਰਾਨ ਮੌਜੂਦ ਰੇਲਵੇ ਸਟਾਫ਼ ਦੀਆਂ ਅੱਖਾਂ ਵੀ ਨਮ ਹੋ ਗਈਆਂ। ਸਾਥੀ ਕਰਮਚਾਰੀਆਂ ਨੇ ਕਿਹਾ ਕਿ ਹਰਜੀਤ ਸਿੰਘ ਢਿੱਲੋਂ ਦਾ ਸਾਫ਼-ਸੁਥਰਾ, ਨਿਮਰ ਅਤੇ ਮਿਲਾਪੜਾ ਸੁਭਾਅ ਸਾਰਿਆਂ ਦੇ ਦਿਲਾਂ ਵਿੱਚ ਹਮੇਸ਼ਾ ਵੱਸਿਆ ਰਹੇਗਾ। ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਰਦਾਰ ਹਰਜੀਤ ਸਿੰਘ ਢਿੱਲੋਂ ਆਪਣੀ ਸੇਵਾਮੁਕਤੀ ਤੋਂ ਬਾਅਦ ਦੀ ਜ਼ਿੰਦਗੀ ਖੁਸ਼ਹਾਲੀ, ਤੰਦਰੁਸਤੀ ਅਤੇ ਪਰਿਵਾਰਕ ਸੁੱਖ-ਸ਼ਾਂਤੀ ਨਾਲ ਬਤੀਤ ਕਰਨ।
ਇਸ ਮੌਕੇ ਸਰਦਾਰ ਹਰਜੀਤ ਸਿੰਘ ਢਿੱਲੋਂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਸਰਦਾਰ ਕੰਵਲਜੀਤ ਸਿੰਘ ਮੱਕੜ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ, ਜੋ ਖੁਦ ਰੇਲਵੇ ਵਿਭਾਗ ਵਿੱਚ ਚੀਫ਼ ਇੰਸਪੈਕਟਰ ਆਫ਼ ਟਿਕਟ, ਲੁਧਿਆਣਾ ਦੇ ਅਹੁਦੇ ਤੋਂ ਸੇਵਾਮੁਕਤ ਹੋ ਚੁੱਕੇ ਹਨ।
ਇਸ ਮੌਕੇ ਰੇਲਵੇ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਹਰਵਿੰਦਰ ਪਾਲ ਸਿੰਘ, ਇੰਸਪੈਕਟਰ, ਆਰ.ਪੀ.ਐੱਫ., ਸੁਖਦੇਵ ਸਿੰਘ, ਐਸ.ਆਈ., ਆਰ.ਪੀ.ਐੱਫ., ਪੂਜਾ ਦੇਵੀ, ਟੀ.ਟੀ.ਆਈ., ਬਿਆਸ ਅਤੇ ਆਸ਼ੀਸ਼ ਅਗਰਵਾਲ, ਸੀ.ਆਰ.ਐੱਸ. ਅਤੇ ਪਰਮਿੰਦਰ ਸਿੰਘ ਬਿਆਸ ਸਮੇਤ ਹੋਰ ਸਟਾਫ਼ ਮੈਂਬਰ ਮੌਜੂਦ ਸਨ।
ਸਮਾਗਮ ਦੇ ਅੰਤ ਵਿੱਚ ਸਾਥੀਆਂ ਵੱਲੋਂ ਸਰਦਾਰ ਹਰਜੀਤ ਸਿੰਘ ਢਿੱਲੋਂ ਨੂੰ ਸੇਵਾਮੁਕਤੀ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਸੁਖਮਈ, ਤੰਦਰੁਸਤ ਅਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ ਗਈ।
