ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ
ਬੱਚਿਆਂ ਦੀ ਮੁਸਕਾਨ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ।
ਅਧਿਆਪਕ ਦੁਨੀਆ ਦਾ ਸਭ ਤੋਂ ਕਿਸਮਤ ਵਾਲਾ ਵਿਅਕਤੀ ਹੈ, ਜੋ ਆਪਣਾ ਜਿਆਦਾ ਸਮਾਂ ਬੱਚਿਆਂ ਨਾਲ ਗੁਜਾਰਦਾ ਹੈ।
ਛੋਟੇ ਹੁੰਦੇ ਅਸੀਂ ਇੱਕ ਲੇਖ ਲਿਖਦੇ ਹੁੰਦੇ ਸੀ- ਮੇਰਾ ਮਨਪਸੰਦ ਅਧਿਆਪਕ – ਮੇਰੇ ਸਕੂਲ ਵਿੱਚ ਵੀਹ ਅਧਿਆਪਕ ਹਨ । ਸਾਰੇ ਅਧਿਆਪਕ ਬਹੁਤ ਮਿਹਨਤੀ ਹਨ ਪਰ ਸ ਲਿਵਤਰ ਸਿੰਘ ਮੇਰੇ ਮਨਪਸੰਦ ਅਧਿਆਪਕ ਹਨ। ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਹਾਂ।
ਇੱਕ ਅਧਿਆਪਕ ਲਈ ਬੱਚਿਆਂ ਵਿੱਚ ਮਨਪਸੰਦ ਹੋਣਾ ਇੱਕ ਪ੍ਰਾਪਤੀ ਹੈ।ਇਹ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ, ਇਹ ਕਮਾਈ ਉਹ ਅਧਿਆਪਕ ਹੀ ਕਰ ਸਕਦਾ ਹੈ ਜੋ ਆਪਣੇ ਕਿੱਤੇ ਪ੍ਰਤੀ ਸਮਰਪਤ ਹੈ। ਜਿਸ ਲਈ ਪੜਾਉਣਾ ਬੋਝ ਨਹੀਂ, ਜੋ ਪੜਾਉਂਦੇ ਸਮੇਂ ਘੜੀ ਨਹੀਂ ਦੇਖਦਾ, ਉਸ ਲਈ ਪੂਰਾ ਦਿਨ ਹੀ ਆਪਣੇ ਪਿਆਰੇ ਵਿਦਿਆਰਥੀਆਂ ਲਈ ਹੈ। ਉਹ ਝੱਲਾ ਜਿਹਾ ਹੋ ਕੇ ਆਪਣੇ ਵਿੱਦਿਆਰਥੀਆਂ ਨਾਲ਼ ਤਜੁਰਬੇ ਕਰਦਾ ਹੈ। ਓਨਾ ਨਾਲ਼ ਹੱਸਦਾ ਹੈ, ਓਨਾ ਨੂੰ ਸਿਖਾਉਂਦਾ ਹੈ,ਓਨਾ ਦਾ ਸਾਥੀ ਬਣ ਕੇ ਖੇਡ ਦੇ ਮੈਦਾਨ ਵਿੱਚ ਖੇਡਦਾ ਵੀ ਹੈ। ਆਪਣੇ ਵਿੱਦਿਆਰਥੀਆਂ ਦੇ ਦਿਲਾਂ ਵਿੱਚ ਏਨਾ ਭਰੋਸਾ ਬਣਾ ਲੈਂਦਾ ਹੈ ਕਿ ਬੱਚੇ ਆਪਣੀ ਹਰ ਮੁਸ਼ਕਲ ਉਸ ਨਾਲ ਸਾਂਝੀ ਕਰਦੇ ਹਨ ਅਤੇ ਰਲ਼ ਕੇ ਹੱਲ ਵੀ ਕਰਦੇ ਹਨ।
ਬੱਚੇ ਪੂਰਾ ਸਮਾਂ ਉਸ ਦੀ ਹੀ ਉਡੀਕ ਕਰਦੇ ਹਨ ਕਿ ਸਾਡਾ ਅਧਿਆਪਕ ਸਾਡੀ ਜਮਾਤ ਵਿੱਚ ਆਵੇ ਅਤੇ ਪੜਾਉਣ ਦੇ ਨਾਲ-ਨਾਲ ਜ਼ਿੰਦਗੀ ਜਿਊਣ ਦੇ ਨੁਕਤੇ ਵੀ ਦੱਸੇ।ਅਧਿਆਪਨ ਇੱਕ ਅਜਿਹਾ ਕਿੱਤਾ ਹੈ ਜਿਸ ਵਿੱਚ ਬੱਚਿਆਂ ਦੀ ਸੰਗਤ ਵਿੱਚ ਅਧਿਆਪਕ ਦੇ ਵਿਚਾਰ ਅਤੇ ਭਾਵਨਾਵਾਂ ਸਦਾ ਜਵਾਨ ਰਹਿੰਦੀਆਂ ਹਨ ਉਹ ਬੱਚਿਆਂ ਨਾਲ ਓਨਾ ਦੇ ਮਨ ਦੀ ਗੱਲ ਸੁਣ ਕੇ ਅਤੇ ਆਪਣੇ ਮਨ ਦੀ ਗੱਲ ਸਾਂਝੀ ਕਰਕੇ ਜ਼ਿੰਦਗੀ ਭਰ ਦੀ ਆਪਸੀ ਸਾਂਝ ਪਾਉਂਦਾ ਹੈ।
ਪ੍ਰਾਇਮਰੀ ਪੱਧਰ ਦੇ ਬੱਚਿਆਂ ਦੀਆਂ ਮੁਸ਼ਕਲਾਂ – ਮੇਰੇ ਕੋਲ ਕਾਪੀ ਨਹੀਂ, ਵਰਦੀ ਨਹੀਂ, ਰੋਟੀ ਨਹੀਂ ਪੱਕੀ, ਕਿਸੇ ਨੇ ਘਰ ਦਾ ਕੰਮ ਨਹੀਂ ਕਰਵਾਇਆ- ਇਹ ਮੁਸ਼ਕਲਾਂ ਸਮਝ ਕੇ ਹਲ਼ ਕਰਦਾ ਤੇ ਆਪਣੇ ਭੋਲੇ ਭਾਲੇ ਬੱਚਿਆਂ ਦੇ ਦਿਲਾਂ ਵਿੱਚ ਡੂੰਘਾ ਉੱਤਰਦਾ ਹੈ।
ਅਧਿਆਪਕ ਉਹ ਸ਼ਕਤੀ ਹੈ, ਅਗਰ ਉਹ ਚਾਹੇ ਤਾਂ ਪੱਥਰਾਂ ਵਿੱਚ ਜਾਨ ਪਾ ਸਕਦਾ ਹੈ।ਓਨਾ ਨੂੰ ਤਰਾਸ਼ ਕੇ ਹੀਰੇ ਬਣਾ ਸਕਦਾ ਹੈ, ਅਜਿਹੇ ਹੀਰੇ ਜਿੰਨਾ ਦੀ ਕੋਈ ਕੀਮਤ ਵੀ ਨਹੀਂ ਚੁਕਾਈ ਜਾ ਸਕਦੀ।
ਉਹ ਆਪਣੇ ਵਿਦਿਆਰਥੀਆਂ ਦੇ ਸੁਪਨੇ ਪੂਰੇ ਕਰਕੇ ਓਨਾ ਨੂੰ ਵੱਡੇ ਵੱਡੇ ਨੇਤਾ, ਅਫ਼ਸਰ, ਖਿਡਾਰੀ ਅਤੇ ਸਭ ਤੋਂ ਵੱਧ ਸੱਚੇ ਅਤੇ ਪਿਆਰੇ ਇਨਸਾਨ ਬਣਾ ਸਕਦਾ ਹੈ। ਅੱਜ ਸਲਾਮ ਹੈ ਓਨਾ ਸੱਚੇ ਅਧਿਆਪਕਾਂ ਨੂੰ ਜੋ ਆਪਣਾ ਸਭ ਕੁਝ ਆਪਣੇ ਪਿਆਰੇ ਅਣਭੋਲ ਵਿਦਿਆਰਥੀਆਂ ਨੂੰ ਸਮਰਪਤ ਕਰਕੇ ਓਨਾ ਨੂੰ ਮੰਜ਼ਿਲ ਤਕ ਪਹਚਾਓਂਦੇ ਹਨ।
ਅਧਿਆਪਕ ਦਾ ਖ਼ੁਦ ਨੂੰ ਪ੍ਰਸ਼ਨ:-ਮੈਂ ਅਧਿਆਪਕ ਹਾਂ ਪਹਿਚਾਣ ਕਿਵੇਂ ਕਰਾਂ?
ਮੇਰੇ ਕੋਲ ਸਭ ਕੁੱਝ ਹੈ ਪਰ ਦਾਨ ਕਿਵੇਂ ਕਰਾਂ?
ਪੱਥਰ, ਕੰਕਰ, ਹੀਰੇ ਮੇਰੀ ਝੋਲ਼ੀ ਵਿੱਚ ਹਨ, ਪਰ ਪਹਿਚਾਣ ਕਿ ਕਿਵੇਂ ਕਰਾਂ?
ਬਲਦੀ ਅੱਗ ਦਿਲਾਂ ਵਿੱਚ ਹੈ,
ਮੋਮਬੱਤੀ ਹੈ, ਦੀਵੇ ਨੇ, ਪਰ ਰੌਸ਼ਨ ਸੂਰਜ ਵਾਂਗ ਕਿਵੇਂ ਕਰਾਂ?
ਉਹ ਤਾਂ ਸੋਚਦੇ ਨੇ, ਉੱਚੇ ਉੱਡਣਾ ਹੈ,
ਪਰ ਮੈਂ ਪੈਦਾ ਅਸਮਾਨ ਕਿਵੇਂ ਕਰਾਂ?ਮਿੱਟੀ ਦੇ ਮਾਧੋ ਨੇ, ਅੱਖਾਂ ਵਿੱਚ ਸੁਪਨੇ ਨੇ, ਇਹਨਾਂ ਖ਼ਾਬਾਂ ਨੂੰ ਪਰਵਾਨ ਕਿਵੇਂ ਕਰਾਂ ?
ਦੂਸਰੇ ਹੀ ਪਲ਼ ਖ਼ੁਦ ਨੂੰ ਉੱਤਰ:….ਛਡ ਸੋਚ ਨਾ ਵੱਡੀਆਂ ਮੁਸਕਲਾਂ ਨੂੰ,
ਤੂੰ ਵੀਰ ਬਣਜਾ, ਤੂੰ ਮਾਂ ਬਣਜਾ, ਜਾਂ ਪਿਓ ਦੇ ਵਾਂਗ ਮਦਦਗਾਰ ਬਣਜਾ।
ਇਹ ਛੋਹਣਗੇ ਵੱਡੀਆਂ ਮੰਜ਼ਿਲਾ ਨੂੰ, ਤੂੰ ਏਨਾ ਦਾ ਤਾਰਨਹਾਰ ਬਣਜਾ।
ਅਧਿਆਪਕ ਦਿਵਸ ਮੌਕੇ ਸਮੂਹ ਅਧਿਆਪਕ ਸਾਹਿਬਾਨ ਨੂੰ ਲੱਖ ਲੱਖ ਮੁਬਾਰਕਾਂ।
