Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

NRI ਪਤੀ ਦੀ ਅਸਲੀਅਤ ਨੇ ਚਕਨਾਚੂਰ ਕੀਤੇ ਪਤਨੀ ਦੇ ਸੁਫ਼ਨੇ, ਸੱਚਾਈ ਜਾਣ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

ਮੋਹਾਲੀ- : ਐਨ. ਆਰ. ਆਈ. ਨੌਜਵਾਨ ਨਾਲ ਵਿਆਹ ਕਰਵਾਉਣ ਵਾਲੀ ਕੁੜੀ ਦੇ ਸੁਫ਼ਨੇ ਉਦੋਂ ਚਕਨਾਚੂਰ ਹੋ ਗਏ ਜਦੋਂ ਉਸ ਨੂੰ ਪਤੀ ਦੀ ਅਸਲੀਅਤ ਦਾ ਪਤਾ ਲੱਗਾ ਆਪਣੇ ਪਤੀ ਦੀ ਸੱਚਾਈ ਜਾਣ ਕੇ ਪਤਨੀ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ ਕਿਉਂਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਨੇ ਧੋਖੇ ਨਾਲ ਦੂਜਾ ਵਿਆਹ ਕੀਤਾ ਸੀ ਜਾਣਕਾਰੀ ਮੁਤਾਬਕ ਕੁੜੀ ਵੱਲੋਂ ਇਸ ਦੀ ਸ਼ਿਕਾਇਤ ਐੱਸ. ਐੱਸ. ਪੀ. ਮੋਹਾਲੀ ਨੂੰ ਦਿੱਤੀ ਗਈ, ਜਿਸ ਉਪਰੰਤ ਪੁਲਸ ਥਾਣਾ ਫੇਜ਼-8 ਮੋਹਾਲੀ ਵਿਖੇ ਕੁੜੀ ਦੇ ਪਤੀ, ਸੱਸ, ਸਹੁਰਾ, ਮਾਮਾ ਸਹੁਰਾ ਸਮੇਤ ਕੁੱਲ 6 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ

ਪੁਲਸ ਸਟੇਸ਼ਨ ਫੇਜ਼-8 ਮੋਹਾਲੀ ਵਿਖੇ ਪ੍ਰਦੀਪ ਕੁਮਾਰ, ਹਰਬਿਲਾਸ, ਸੁਰਿੰਦਰ ਕੌਰ, ਹਰਪਿੰਦਰ ਕੌਰ, ਦਵਿੰਦਰ ਕੁਮਾਰ (ਸਾਰੇ ਵਾਸੀ ਪਿੰਡ ਜੰਡਿਆਲੀ, ਜ਼ਿਲ੍ਹਾ ਜਲੰਧਰ) ਅਤੇ ਜਰਨੈਲ ਵਾਸੀ ਪਿੰਡ ਚੌਗਾਵਾਂ, ਜ਼ਿਲ੍ਹਾ ਜਲੰਧਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਇਸ ਦੌਰਾਨ ਪੁਲਸ ਨੇ ਕੁੜੀ ਦੀ ਸੱਸ ਸੁਰਿੰਦਰ ਕੌਰ ਅਤੇ ਸਹੁਰੇ ਹਰਬਿਲਾਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਲਸ ਨੂੰ ਦਿੱਤੀ ਦਰਖ਼ਾਸਤ ਵਿਚ ਪੀੜਤ ਕੁੜੀ ਨੇ ਦੱਸਿਆ ਕਿ ਉਸ ਦਾ ਵਿਆਹ 14 ਫ਼ਰਵਰੀ 2015 ਨੂੰ ਪ੍ਰਦੀਪ ਕੁਮਾਰ ਵਾਸੀ ਪਿੰਡ ਜੰਡਿਆਲੀ, ਜ਼ਿਲ੍ਹਾ ਜਲੰਧਰ ਨਾਲ ਹੋਇਆ ਸੀ ਜੋ ਵਿਆਹ ਉਪਰੰਤ ਅਮਰੀਕਾ ਚਲਾ ਗਿਆ ਅਤੇ ਇਸ ਸਮੇਂ ਵੀ ਅਮਰੀਕਾ ਵਿਚ ਰਹਿੰਦਾ ਹੈ। ਕੁੜੀ ਦੇ ਮਾਪਿਆਂ ਨੇ ਵਿਆਹ ’ਤੇ 30 ਲੱਖ ਰੁਪਏ ਖਰਚ ਕੀਤੇ ਕੁੜੀ ਆਪਣੇ ਸਹੁਰੇ ਘਰ ਰਹਿਣ ਲੱਗ ਪਈ

2017 ਵਿਚ ਮੁੰਡੇ ਵੱਲੋਂ ਅਮਰੀਕਾ ਵਿਚ ਟਰਾਲਾ ਖਰੀਦਣ ਦੇ ਨਾਂ ’ਤੇ 10 ਲੱਖ ਰੁਪਏ ਮੰਗੇ ਗਏ, ਜੋ ਕਿ ਕੁੜੀ ਦੇ ਮਾਪਿਆਂ ਨੇ ਕੁੜੀ ਦੇ ਸੱਸ-ਸਹੁਰਾ ਰਾਹੀਂ ਭੇਜ ਦਿੱਤੇ ਜ਼ੁਲਮ ਦੀ ਇੰਤਹਾ ਉਦੋਂ ਹੋ ਗਈ ਜਦੋਂ ਇੱਧਰ ਸਹੁਰੇ ਘਰ ਵਿਚ ਕੁੜੀ ਦੇ ਵਿਆਹੇ ਹੋਏ ਦਿਓਰ ਦਵਿੰਦਰ ਕੁਮਾਰ ਅਤੇ ਮਾਮਾ ਸਹੁਰਾ ਜਰਨੈਲ ਨੇ ਉਸ ਨਾਲ ਸਰੀਰਕ ਛੇੜਛਾੜ ਸ਼ੁਰੂ ਕਰ ਦਿੱਤੀ ਅਤੇ ਘਰ ਦੇ ਹੋਰ ਪਰਿਵਾਰਕ ਮੈਂਬਰ ਦਾਜ ਘੱਟ ਲਿਆਉਣ ਲਈ ਉਸ ਨੂੰ ਪਰੇਸ਼ਾਨ ਕਰਨ ਲੱਗ ਪਏ। ਸਾਲ 2018 ਵਿਚ ਜਦੋਂ ਉਸ ਦਾ ਪਤੀ ਪ੍ਰਦੀਪ ਕੁਮਾਰ ਭਾਰਤ ਆਇਆ ਤਾਂ ਕੁੜੀ ਨੂੰ ਅਮਰੀਕਾ ਲਿਜਾਣ ਵਾਸਤੇ ਵਿਆਹ ਰਜਿਸਟਰਡ ਕਰਵਾਉਣ ਲਈ ਕੁੱਝ ਕਾਨੂੰਨੀ ਰੁਕਾਵਟਾਂ ਦੇ ਵਿੰਗ-ਵਲੇਵੇਂ ਪਾ ਕੇ ਆਨਾਕਾਨੀ ਕਰਨ ਲੱਗਾ

ਵਿਆਹ ਰਜਿਸਟਰਡ ਕਰਵਾਉਣ ਲਈ ਨਵਾਂ ਸਰਟੀਫਿਕੇਟ ਚਾਹੀਦਾ ਸੀ ਤਾਂ 2018 ਵਿਚ ਫਿਰ ਲਾਂਡਰਾਂ ਸਥਿਤ ਗੁਰਦੁਆਰਾ ਸਾਹਿਬ ਵਿਚ ਆਨੰਦ ਕਾਰਜ ਕਰਵਾਇਆ ਗਿਆ ਇਸ ਉਪਰੰਤ ਅਮਰੀਕਾ ਜਾਣ ਵਾਸਤੇ ਫਾਈਲ ਅੰਬੈਸੀ ਵਿਚ ਲਾਉਣ ਵੇਲੇ ਜਾਣ-ਬੁੱਝ ਕੇ ਤੰਗ-ਪਰੇਸ਼ਾਨ ਕਰਨ ਅਤੇ ਨਾਲ ਨਾ ਲਿਜਾਣ ਦੀ ਨੀਅਤ ਨਾਲ 25 ਲੱਖ ਰੁਪਏ ਹੋਰ ਮੰਗਣ ਲੱਗ ਪਿਆ ਹੈਰਾਨੀ ਉਦੋਂ ਹੋਈ, ਜਦੋਂ ਜਲੰਧਰ ਵਿਖੇ ਰਜਿਸਟਰਾਰ ਦਫ਼ਤਰ ਵਿਚ ਵਿਆਹ ਰਜਿਸਟਰਡ ਕਰਵਾਉਣ ਵੇਲੇ ਸਰਟੀਫਿਕੇਟ ਤੋਂ ਪਤਾ ਲੱਗਾ ਕਿ ਪ੍ਰਦੀਪ ਕੁਮਾਰ ਤਲਾਕਸ਼ੁਦਾ ਹੈ ਪਰ ਜਦੋਂ ਹੋਰ ਡੂੰਘਾਈ ਨਾਲ ਪਤਾ ਲਾਇਆ ਗਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਪ੍ਰਦੀਪ ਕੁਮਾਰ ਅਮਰੀਕਾ ਵਿਚ ਆਪਣੀ ਪਹਿਲੀ ਪਤਨੀ ਨਾਲ ਰਹਿ ਰਿਹਾ ਹੈ। ਉਸ ਨੇ ਆਪਣੇ ਪਹਿਲੇ ਵਿਆਹ ਨੂੰ ਲੁਕਾ ਕੇ ਪਰਮਿੰਦਰ ਕੌਰ ਵਾਸੀ ਮੋਹਾਲੀ ਨਾਲ ਵਿਆਹ ਕਰਵਾ ਕੇ ਕੇ ਧੋਖਾਦੇਹੀ ਕੀਤੀ

 

Vinkmag ad
Share Our Daily Posts

News Desk

Read Previous

ਲੋਕਾਂ ਦਾ ਕਾਂਗਰਸ ਪਾਰਟੀ ‘ਚੋਂ ਵਿਸ਼ਵਾਸ ਮੁਕਿਆ, ਦੇਸ਼ ਭਰ ਵਿਚੋਂ ਹੋਈ ਖ਼ਤਮ: ਭਗਵੰਤ ਮਾਨ

Read Next

ਹੁਣ 2024 ‘ਚ ਮਮਤਾ ਦੀ ਮਦਦ ਨਾਲ ਮੋਦੀ ਨੂੰ ਟੱਕਰ ਦੇਣ ਦੀ ਤਿਆਰੀ ‘ਚ ਵਿਰੋਧੀ ਧਿਰਾਂ!