Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 24, 2026

ਹੁਣ 2024 ‘ਚ ਮਮਤਾ ਦੀ ਮਦਦ ਨਾਲ ਮੋਦੀ ਨੂੰ ਟੱਕਰ ਦੇਣ ਦੀ ਤਿਆਰੀ ‘ਚ ਵਿਰੋਧੀ ਧਿਰਾਂ!

ਤ੍ਰਿਣਮੁੂਲ ਕਾਂਗਰਸ (ਟੀਐਮਸੀ) ਪੱਛਮੀ ਬੰਗਾਲ ਵਿਚ ਵੱਡੀ ਜਿੱਤ ਨਾਲ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਭਾਵੇਂ ਆਪਣੀ ਚੋਣ ਨੰਦੀਗ੍ਰਾਮ ਤੋਂ ਹਾਰ ਗਈ ਹੈ ਪਰ ਵਿਰੋਧੀ ਧਿਰਾਂ ਹੁਣ ਉਨ੍ਹਾਂ (ਮਮਤਾ) ਨੂੰ ਹੀ ਆਪਣਾ ਸਹਾਰਾ ਮੰਨ ਰਹੀਆਂ ਹਨ ਕਾਂਗਰਸ ਹੌਲੀ-ਹੌਲੀ ਖ਼ਤਮ ਹੋ ਰਹੀ ਹੈ ਅਜਿਹੀ ਸਥਿਤੀ ਵਿੱਚ ਮਮਤਾ ਤੋਂ ਇਲਾਵਾ ਵਿਰੋਧੀ ਧਿਰ ਦੀ ਆਸ ਵੀ ਕਿਸ ਤੋਂ ਹੈ? ਇਹ ਵੱਖਰੀ ਗੱਲ ਹੈ ਕਿ ਮਮਤਾ ਦੇ ਆਪਣੇ ਘਰੇਲੂ ਮੈਦਾਨ ‘ਤੇ ਚੁਣੌਤੀ ਵਧਦੀ ਜਾ ਰਹੀ ਹੈ ਕਿਉਂਕਿ ਹੁਣ ਭਾਜਪਾ ਬੰਗਾਲ ਵਿਚ ਮਜ਼ਬੂਤ ਵਿਰੋਧੀ ਧਿਰ ਵਜੋਂ ਸਥਾਪਤ ਹੋ ਗਈ ਹੈ

ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ ਜਿਵੇਂ ਕਿ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਆਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਦੇ ਨਤੀਜੇ ਉਵੇਂ ਹੀ ਰਹੇ ਜਿੰਨੀ ਉਮੀਦ ਕੀਤੀ ਗਈ ਸੀ। ਲੜਾਈ ਪੱਛਮੀ ਬੰਗਾਲ ਵਿਚ ਵੀ ਸਭ ਤੋਂ ਵੱਡੀ ਸੀ ਅਤੇ ਨਤੀਜਿਆਂ ਬਾਰੇ ਉਤਸੁਕਤਾ ਵੀ ਓਨੀ ਜ਼ਿਆਦਾ ਸੀ ਇੱਥੇ ਟੀਐਮਸੀ ਨੇ ਦੋ ਸੌ ਤੋਂ ਵੱਧ ਸੀਟਾਂ ਜਿੱਤ ਕੇ ਆਪਣੀ ਸਰਕਾਰ ਬਣਾਈ ਰੱਖੀ ਪਰ ਪਾਰਟੀ ਸੁਪਰੀਮੋ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਖ਼ੁਦ ਚੋਣ ਹਾਰ ਗਏ। ਉਹ ਵੀ, ਜਿੱਥੋਂ ਉਸ ਨੇ 10 ਸਾਲ ਪਹਿਲਾਂ ਪੱਛਮੀ ਬੰਗਾਲ ਵਿੱਚ ਪਹਿਲੀ ਵਾਰ ਨੰਦੀਗ੍ਰਾਮ ਤੋਂ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ 

ਪੱਛਮੀ ਬੰਗਾਲ ਦੀ ਚੋਣ ਮੋਦੀ ਬਨਾਮ ਮਮਤਾ ਦੀ ਲੜਾਈ ਵਿਚ ਬਦਲ ਗਈ ਸੀ। ਸਪੱਸ਼ਟ ਤੌਰ ‘ਤੇ, ਜਿਵੇਂ ਹੀ ਟੀਐਮਸੀ ਨੇ ਜਿੱਤ ਵੇਖੀ, ਪਾਰਟੀਆਂ, ਜੋ ਧਰਮ ਨਿਰਪੱਖਤਾ ਅਤੇ ਸਮਾਜਵਾਦ ਨੂੰ ਢਾਲ ਬਣਾ ਕੇ ਚੋਣ ਲੜ ਰਹੀਆਂ ਸਨ, ਨੇ ਅਚਾਨਕ ਮੋਦੀ ਦੀ ਟੱਕਰ ਚ ਇੱਕ ਮਜ਼ਬੂਤ ਚਿਹਰਾ ਵੇਖਿਆ। ਇਹ ਵੱਖਰੀ ਗੱਲ ਸੀ ਕਿ ਪਾਰਟੀਆਂ ਇਸ ਨੂੰ ਅੱਗੇ ਲੈ ਕੇ ਆਉਂਦੀਆਂ, ਇਸ ਤੋਂ ਪਹਿਲਾਂ ਮਮਤਾ ਦੇ ਖ਼ੁਦ ਚੋਣ ਹਾਰਨ ਦੀ ਖ਼ਬਰ ਆ ਗਈ। ਹੁਣ ਸਵਾਲ ਉੱਠਦਾ ਹੈ ਕਿ ਇਨ੍ਹਾਂ ਚੋਣ ਨਤੀਜਿਆਂ ਦਾ ਕੀ ਅਰਥ ਨਿਕਲਦਾ ਹੈ।

ਭਾਜਪਾ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹ ਆਸਾਮ ਵਿਚ ਆਪਣੀ ਸਰਕਾਰ ਨੂੰ ਬਚਾਉਣ ਵਿਚ ਕਾਮਯਾਬ ਰਹੀ, ਜਦੋਂਕਿ ਵਿਰੋਧੀਆਂ ਨੂੰ ਲੱਗ ਰਿਹਾ ਸੀ ਕਿ ਸਰਵਾਨੰਦ ਸੋਨੋਵਾਲ ਅਤੇ ਹਿਮਾਂਤ ਵਿਸ਼ਵ ਸ਼ਰਮਾ ਵਿਚਾਲੇ ਲੜਾਈ ਵਿਚ ਕਾਂਗਰਸ ਦੀ ਅਗਵਾਈ ਵਾਲੀ ਗੱਠਜੋੜ ਕੁੱਝ ਚੰਗਾ ਕਰੇਗਾ ਪਰ ਅਜਿਹਾ ਨਹੀਂ ਹੋਇਆ। ਆਸਾਮ ਵਿਚ, ਭਾਜਪਾ ਨੇ ਕਾਂਗਰਸ ਅਤੇ ਮੌਲਾਨਾ ਬਦਰੂਦੀਨ ਅਜਮਲ ਵਿਚਾਲੇ ਗੱਠਜੋੜ ਨੂੰ ਖ਼ਤਮ ਕਰਦਿਆਂ ਆਪਣੀ ਸਰਕਾਰ ਬਣਾਈ ਰੱਖੀ। ਇੰਨਾ ਹੀ ਨਹੀਂ, ਉਸ ਨੇ ਪੁਡੂਚੇਰੀ ਵਿੱਚ ਖਾਤਾ ਵੀ ਖੋਲ੍ਹਿਆ ਹੈ, ਪਹਿਲੀ ਵਾਰ ਉਨ੍ਹਾਂ ਦੀ ਗੱਠਜੋੜ ਦੀ ਸਰਕਾਰ ਬਣ ਰਹੀ ਹੈ। ਪਹਿਲਾਂ ਕਾਂਗਰਸ ਉੱਥੇ ਸੀ, ਭਾਜਪਾ ਇਸ ਰਾਜ ਨੂੰ ਕਾਂਗਰਸ ਤੋਂ ਖੋਹਣ ਵਿਚ ਕਾਮਯਾਬ ਰਹੀ।

ਭਾਜਪਾ ਕੇਰਲ ਲਈ ਭਾਵੇਂ ਜਿੰਨੇ ਮਰਜ਼ੀ ਬਿਆਨ ਦੇ ਦੇਵੇ ਪਰ ਅੰਦਰ ਖਾਤੇ ਉਨ੍ਹਾਂ ਨੂੰ ਪਤਾ ਸੀ ਕਿ ਅਜੇ ਉਨ੍ਹਾਂ ਲਈ ਕੇਰਲ ਫ਼ਤਿਹ ਕਰਨਾ ਸੌਖਾ ਨਹੀਂ ਹੈ। ਪਰ ਭਾਜਪਾ ਨੇ ਇੱਕ ਚੀਜ਼ ਚੰਗੀ ਤਰ੍ਹਾਂ ਕੀਤੀ। ਯੂਡੀਐਫ ਦੇ ਵੋਟ ਬੈਂਕ ਵਿਚ ਅੜਿੱਕਾ ਲਾਇਆ, ਜਿਸ ਦੀ ਅਗਵਾਈ ਕਾਂਗਰਸ ਕਰ ਰਹੀ ਹੈ ਤੇ ਕੇਰਲ ਵਿਚ ਚਾਰ ਦਹਾਕਿਆਂ ਬਾਅਦ, ਗੱਠਜੋੜ ਲਗਾਤਾਰ ਦੂਜੀ ਵਾਰ ਸੱਤਾ ਵਿਚ ਰਿਹਾ। ਉੱਥੇ ਹੀ ਕਾਂਗਰਸ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੋ ਸਕੀਆਂ। ਦਸ ਦੇਈਏ ਕਿ ਰਾਹੁਲ ਗਾਂਧੀ ਖ਼ੁਦ ਕੇਰਲ ਦੀਆਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੁਰੱਖਿਅਤ ਸੀਟ ਦੀ ਭਾਲ ਲਈ ਉੱਥੋਂ ਚੋਣ ਲੜੇ ਸਨ ਪਰ ਕੇਰਲ ਦੇ ਲੋਕਾਂ ਨੇ ਐਲਡੀਐਫ ‘ਤੇ ਭਰੋਸਾ ਕੀਤਾ

ਤਾਮਿਲਨਾਡੂ ਵਿੱਚ ਜੈਲਲਿਤਾ ਦੀ ਮੌਤ ਤੋਂ ਬਾਅਦ ਏਆਈਡੀਐਮਕੇ ਕੋਲ ਕੋਈ ਅਜਿਹੀ ਲੀਡਰਸ਼ਿਪ ਨਹੀਂ ਸੀ ਜੋ ਦੁਬਾਰਾ ਜਿੱਤ ਹਾਸਲ ਕਰ ਸਕੇ। ਤਾਮਿਲਨਾਡੂ ਦੀ ਰਾਜਨੀਤੀ ਏਆਈਡੀਐਮਕੇ ਅਤੇ ਡੀਐਮਕੇ ਵਿਚਕਾਰ ਵਾਰੀ ਵਾਰੀ ਚੱਲਦੀ ਰਹੀ ਹੈ। ਇਸ ਵਾਰ ਜਨਤਾ ਨੇ ਟੀਐਮਸੀ ਦੇ ਵਾਅਦਿਆਂ ‘ਤੇ ਭਰੋਸਾ ਕੀਤਾ ਹੈ

ਪਰ ਅਸਲ ਖੇਡ ਪੱਛਮੀ ਬੰਗਾਲ ਵਿੱਚ ਹੋਈ, ਵੈਸੇ ਵੀ ਹਰ ਪਾਰਟੀ “ਖੇਲਾ ਹੋਬੇ” ਦਾ ਨਾਅਰਾ ਲਾ ਰਹੀ ਸੀ। ਭਾਜਪਾ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਪੂਰਾ ਜ਼ੋਰ ਲਾ ਦਿੱਤਾ ਸੀ ਮੋਦੀ ਤੋਂ ਲੈ ਕੇ ਅਮਿਤ ਸ਼ਾਹ ਤੱਕ ਹਰ ਕੋਈ ਇਸ ਚੋਣ ਦਾ ਹਿੱਸਾ ਬਣਿਆ ਤੇ ਦਾਅਵੇ ਕੀਤੇ ਗਏ ਕਿ ਇਸ ਵਾਰ ਜਿੱਤ ਸਾਡੀ ਹੋਵੇਗੀ। ਭਾਜਪਾ ਦਾ ਹੰਕਾਰ ਕਹੀਏ ਜਾਂ ਬੰਗਾਲੀਆਂ ਦੀ ਸੋਚ, ਨਤੀਜੇ ਤਾਂ ਤੁਹਾਡੇ ਸਾਹਮਣੇ ਹੀ ਹਨ। ਮਮਤਾ ਦੀਦੀ ਜਿੱਤ ਗਈ ਹੈ ਪਰ ਪਿਛਲੀ ਵਾਰ ਸਿਰਫ਼ 3 ਸੀਟਾਂ ਹਾਸਲ ਕਰਨ ਵਾਲੀ ਭਾਜਪਾ ਇਸ ਵਾਰ ਇੱਕ ਮਜ਼ਬੂਤ ਵਿਰੋਧੀ ਧਿਰ ਬਣ ਕੇ ਸਾਹਮਣੇ ਆਈ ਹੈ, ਹੁਣ ਇਸ ਨੂੰ ਮੋਦੀ ਦਾ ਜਾਦੂ ਕਹੀਏ ਜਾਂ ਅਮਿਤ ਸ਼ਾਹ ਦੀ ਰਣਨੀਤੀ ਕਿ ਇਨ੍ਹਾਂ ਦੋਵਾਂ ਚਿਹਰਿਆਂ ਕਰਕੇ ਹੀ ਪੱਛਮੀ ਬੰਗਾਲ ਚ ਭਾਜਪਾ ਇੱਕ ਮਜ਼ਬੂਤ ਧੜਾ ਬਣ ਗਈ ਹੈ।

ਪਰ ਸਭ ਤੋਂ ਵੱਡਾ ਸਵਾਲ, ਕਾਂਗਰਸ ਦਾ ਹੁਣ ਕੀ ਬਣੇਗਾ। ਜੇ ਪਾਰਟੀ ਦਾ ਰਵੱਈਆ ਵੇਖਿਆ ਜਾਵੇ ਤਾਂ ਉਹ ਮਮਤਾ ਬੈਨਰਜੀ ਦੀ ਜਿੱਤ ਵਿਚ ਆਪਣੇ ਆਪ ਲਈ ਸੰਤੁਸ਼ਟੀ ਲੈ ਰਹੀ ਹੈ, ਉਹ ਵੀ ਜਦੋਂ ਕਾਂਗਰਸ ਪਾਰਟੀ ਮਮਤਾ ਅਤੇ ਭਾਜਪਾ ਦੀ ਲੜਾਈ ਵਿਚ ਬੰਗਾਲ ਵਿਚ ਅਥਾਹ ਕੁੰਡ ਵਿਚ ਪਹੁੰਚ ਗਈ ਹੈ ਉਹ ਵੀ ਉਸ ਰਾਜ ਵਿਚ, ਜਿੱਥੇ ਉਸ ਨੇ ਆਜ਼ਾਦੀ ਤੋਂ ਬਾਅਦ ਕਈ ਦਹਾਕਿਆਂ ਤਕ ਰਾਜ ਕੀਤਾ। ਆਖ਼ਰੀ ਗੱਲ, ਕੀ ਬੰਗਾਲ ਵਿਚ ਟੀਐਮਸੀ ਦੀ ਜਿੱਤ 2024 ਦੀਆਂ ਲੋਕ ਸਭਾ ਚੋਣਾਂ ਨੂੰ ਮੋਦੀ ਬਨਾਮ ਮਮਤਾ ਬਣਾ ਦੇਵੇਗੀ। ਭਾਜਪਾ ਦੇ ਸਾਹਮਣੇ ਖੜ੍ਹੀਆਂ ਪਾਰਟੀਆਂ ਮਮਤਾ ਵਿਚ ਹੀ ਇਸ ਉਮੀਦ ਨੂੰ ਵੇਖ ਰਹੀਆਂ ਹਨ। ਕਦੇ ਚੰਦਰ ਬਾਬੂ ਨਾਇਡੂ, ਕਦੇ ਨਿਤੀਸ਼ ਕੁਮਾਰ, ਕਦੇ ਰਾਹੁਲ ਗਾਂਧੀ ਵਿੱਚ ਹੁਣ ਮਮਤਾ ਤੋਂ ਉਹੀ ਉਮੀਦ ਕੀਤੀ ਜਾਏਗੀ। ਕਿਉਂਕਿ ਕਾਂਗਰਸ ਕੋਲ ਕੋਈ ਤਾਕਤ ਤਾਂ ਹੁਣ ਬਚੀ ਨਹੀਂ ਹੈ।

Vinkmag ad
Share Our Daily Posts

News Desk

Read Previous

NRI ਪਤੀ ਦੀ ਅਸਲੀਅਤ ਨੇ ਚਕਨਾਚੂਰ ਕੀਤੇ ਪਤਨੀ ਦੇ ਸੁਫ਼ਨੇ, ਸੱਚਾਈ ਜਾਣ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

Read Next

ਕੌਵੀਡ 19 ਕਰਕੇ ਅੱਜ ਸਾਰੇ ਬਜਾਰਾਂ ਵਿੱਚ ਸੰਨਾਟਾ ਪਸਰਿਆ ਲੋਕ ਹੋਏ ਪ੍ਰਸਾਨ