Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 12, 2026

ਗੁਰਦਾਸਪੁਰ ‘ਚ ਸ਼ਰੇਆਮ ਅਗਵਾ ਕੀਤੇ 2 ਬੱਚੇ, ਪੁਲਸ ਦੀ ਘੇਰਾਬੰਦੀ ਨਾਲ ਅਗਵਾਕਾਰਾਂ ਨੂੰ ਪਈਆਂ ਭਾਜੜਾਂ

ਹਰਚੋਵਾਲ/ਗੁਰਦਾਸਪੁਰ : ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਦੁਕਾਨ ’ਤੇ ਬੈਠੀ ਇਕ ਔਰਤ ਨੂੰ ਬੇਹੋਸ਼ ਕਰ ਕੇ ਭੈਣ-ਭਰਾ ਨੂੰ ਅਗਵਾ ਕਰ ਲਿਆ ਗਿਆ ਪਰ ਪੁਲਸ ਅਤੇ ਲੋਕਾਂ ਦੀ ਘੇਰਾਬੰਦੀ ਕਾਰਨ ਅਗਵਾਕਾਰ ਬੱਚਿਆਂ ਨੂੰ ਰਸਤੇ ’ਚ ਛੱਡ ਕੇ ਫਰਾਰ ਹੋ ਗਏ।

ਇਸ ਸਬੰਧੀ ਸਵਰਨ ਕੌਰ ਪਤਨੀ ਸਵ. ਬੂਟਾ ਰਾਮ ਵਾਸੀ ਪਿੰਡ ਭਾਮ ਨੇ ਦੱਸਿਆ ਕਿ ਉਹ ਮਿੱਟੀ ਦੇ ਬਰਤਨ ਵੇਚਣ ਦਾ ਕੰਮ ਪਿੰਡ ਦੇ ਬੱਸ ਅੱਡੇ ’ਤੇ ਕਰਦੀ ਹੈ। ਬੀਤੇ ਦਿਨੀਂ ਮੇਰੀ ਨੂੰਹ ਸਿਮਰਨਜੀਤ ਕੌਰ ਪਤਨੀ ਅਵਤਾਰ ਸਿੰਘ ਦੁਕਾਨ ’ਤੇ ਵੀ ਆਪਣੇ ਲੜਕੇ ਫਤਿਹ ਸਿੰਘ (7) ਅਤੇ ਦੂਜੇ ਲੜਕੇ ਤਰਸੇਮ ਸਿੰਘ ਦੀ ਲੜਕੀ ਮਨਪ੍ਰੀਤ ਕੌਰ (12) ਨੂੰ ਲੈ ਕੇ ਦੁਕਾਨ ’ਤੇ ਆ ਗਈ ਅਤੇ ਉਹ ਦੁਪਹਿਰ ਸਮੇਂ ਘਰ ਖਾਣਾ ਖਾਣ ਲਈ ਚਲੀ ਗਈ। ਉਪਰੰਤ ਮੋਟਰਸਾਈਕਲ ਸਵਾਰ ਨੌਜਵਾਨ ਦੁਕਾਨ ’ਤੇ ਆਏ ਅਤੇ ਕਹਿਣ ਲੱਗੇ ਕਿ ਅਸੀਂ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਸਾਮਾਨ ਵੰਡਦੇ ਹਾਂ, ਜੇਕਰ ਤੁਹਾਨੂੰ ਸਾਮਾਨ ਚਾਹੀਦਾ ਹੈ ਤਾਂ ਦੱਸੋਂ ਸਿਮਰਨਜੀਤ ਕੌਰ ਨੇ ਕਿਹਾ ਕਿ ਸਾਨੂੰ ਕੋਈ ਸਾਮਾਨ ਨਹੀਂ ਚਾਹੀਦਾ ਜਿਸ ’ਤੇ ਨੌਜਵਾਨਾਂ ਨੇ ਜੇਬ ’ਚੋਂ ਰੁਮਾਲ ਕੱਢ ਕੇ ਸਿਮਰਨਜੀਤ ਕੌਰ ਦੇ ਮੂੰਹ ’ਤੇ ਲਗਾ ਦਿੱਤਾ ਅਤੇ ਉਹ ਬੇਹੋਸ਼ ਹੋ ਗਈ ਅਗਵਾਕਾਰ ਦੋਵਾਂ ਬੱਚਿਆਂ ਨੂੰ ਜ਼ਬਰਦਸਤੀ ਮੋਟਰਸਾਈਕਲ ’ਤੇ ਬੈਠ ਕੇ ਹਰਚੋਵਾਲ ਵੱਲ ਲੈ ਗਏ।

ਇਸ ਸਬੰਧੀ ਸੂਚਨਾ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਜਾਣਕਾਰੀ ਦਿੱਤੀ, ਜਿਸਨੇ ਨਾਲ ਹੀ ਪੁਲਸ ਚੌਕੀ ਹਰਚੋਵਾਲ ਨੂੰ ਵੀ ਸੂਚਿਤ ਕੀਤਾ।ਪੁਲਸ ਵੱਲੋਂ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਗਈ ਅਤੇ ਲੋਕਾਂ ਨੇ ਵੀ ਇਲਾਕੇ ’ਚ ਘੇਰਾਬੰਦੀ ਕਰ ਲਈ, ਜਿਸ ’ਤੇ ਅਗਵਾਕਾਰ ਬੱਚਿਆਂ ਨੂੰ ਭਾਮੜੀ ਮੋੜ ’ਤੇ ਉਤਾਰ ਕੇ ਫਰਾਰ ਹੋ ਗਏ। ਬੱਚੇ ਹਰਚੋਵਾਲ ’ਚ ਅਵਤਾਰ ਸਿੰਘ ਦੇ ਕੋਲ ਪਹੁੰਚ ਗਏ ਪੁਲਸ ਨੇ ਬੱਚਿਆਂ ਤੋਂ ਪੁੱਛਗਿੱਛ ਕਰ ਕੇ ਪਰਿਵਾਰ ਨੂੰ ਸੌਂਪ ਦਿੱਤਾ ਪੁਲਸ ਨੇ ਦੁਕਾਨਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਦੀ ਮਦਦ ਨਾਲ ਅਗਵਾਕਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 

Vinkmag ad
Share Our Daily Posts

News Desk

Read Previous

ਪੁਲਿਸ ਨੇ ਨਸ਼ਾ ਸਮੱਗਲਰ ਫੜ ਕੇ ਛੱਡੇ, ਭੜਕੇ ਪਿੰਡ ਵਾਸੀਆਂ ਨੇ ਪੁਲਿਸ ਮੁਲਾਜ਼ਮਾਂ ਦਾ ਕੀਤਾ ਘਿਰਾਓ

Read Next

ਮੰਡੀ ਖਾਲੀ ਬਾਰਦਾਨੇ ਦੀ ਘਾਟ ਕਾਰਨ ਕਣਕ ਦੀ ਭਰਾਈ ਅਤੇ ਲਿਫਟਿੰਗ ਦੇ ਕੰਮ ‘ਚ ਆਈ ਖੜ੍ਹੋਤ