Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

Gangster Attack on Punjab Police : ਪੁਲਿਸ ‘ਨਾਕਾਮ’ ਮਹੀਨਿਆਂ ਤਕ ਗੈਂਗਸਟਰ ਜਗਰਾਓਂ ‘ਚ ਤੁਰੇੇ ਫਿਰਦੇ ਰਹੇ ‘ਜਨਾਬ’

ਜਗਰਾਓਂ : ਪੰਜਾਬ ਸਮੇਤ ਗੁਆਂਢੀ ਸੂਬਿਆਂ ਦੀ ਪੁਲਿਸ ਨੇ ਜਿਸ ਖੂੰਖਾਰ ਗੈਂਗਸਟਰ ਜੈਪਾਲ ਭੁਲੱਰ ਫਿਰੋਜ਼ਪੁਰੀਆ ਦੀ ਭਾਲ ਵਿਚ ਜ਼ਮੀਨ-ਅਸਮਾਨ ਇਕ ਕੀਤਾ ਹੋਇਆ ਹੈ, ਇਹ ਗੈਂਗਸਟਰ ਬੜੀ ਸ਼ਾਨ ਨਾਲ ਕਈ ਮਹੀਨਿਆਂ ਤੋਂ ਸਾਥੀ ਗੁਰਗਿਆਂ ਨਾਲ ਇੱਥੋਂ ਦੇ ਕੋਠੇ ਬੱਗੂ ਵਿਚ ਐੱਨਆਰਆਈ ਦੀ ਕੋਠੀ ਵਿਚ ਕਿਰਾਏ ‘ਤੇ ਰਹਿ ਰਿਹਾ ਸੀ। ਇਹ ਖੁਲਾਸਾ ਹੋਣ ‘ਤੇ ਜਗਰਾਓਂ ਹੀ ਨਹੀਂ ਪੂਰੇ ਪੰਜਾਬ ਦੀ ਪੁਲਿਸ ਇਕ ਵਾਰ ਦੰਗ ਰਹਿ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਜਗਰਾਓਂ ਦੇ ਕੋਠੇ ਬੱਗੂ ਵਿਚ ਐੱਨਆਰਆਈ ਹਰਦੀਪ ਸਿੰਘ ਦੀਪਾ ਜੋ ਕੈਨੇਡਾ ਰਹਿੰਦਾ ਹੈ, ਉਸ ਨੇ ਪਿੰਡ ਵਿਚ ਆਪਣੀਆਂ ਦੋ ਕੋਠੀਆਂ ਵਿੱਚੋਂ ਪੁਰਾਣੀ ਕੋਠੀ ਦੇ ਪੋਰਸ਼ਨ ਕਿਰਾਏ ‘ਤੇ ਦਿੱਤੇ ਹੋਏ ਸਨ। ਇਨ੍ਹਾਂ ਵਿੱਚੋਂ ਇਕ ਪੋਰਸ਼ਨ ਜੈਪਾਲ ਫਿਰੋਜ਼ਪੁਰੀਆ ਨੇ ਸਾਲ 2020 ਦੇ 11ਵੇਂ ਮਹੀਨੇ ਤੋਂ ਕਿਰਾਏ ‘ਤੇ ਲਿਆ ਹੈ। ਸ਼ਨਿਚਰਵਾਰ ਨੂੰ ਜਗਰਾਓਂ ਦੀ ਦਾਣਾ ਮੰਡੀ ਵਿਚ ਝੜਪ ਦੌਰਾਨ ਸੀਆਈਏ ਸਟਾਫ ਦੇ ਥਾਣੇਦਾਰਾਂ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੇ ਗੋਲੀਆਂ ਵਰ੍ਹਾਉਂਦਿਆਂ ਕਤਲ ਕਰਨ ਵਾਲਾ ਜੈਪਾਲ ਆਪਣੇ ਗੈਂਗ ਸਮੇਤ ਪਿਛਲੇ 7 ਮਹੀਨਿਆਂ ਤੋਂ ਜਗਰਾਓਂ ਡੇਰਾ ਲਾਈ ਬੈਠਾ ਰਿਹਾ ਹੈ। ਇਸ ਦਾ ਖ਼ੁਲਾਸਾ ਬੀਤੇ ਕੱਲ੍ਹ ਜਗਰਾਓਂ ਪੁਲਿਸ ਨੇ ਗੈਂਗਸਟਰ ਜੈਪਾਲ ਫਿਰੋਜ਼ਪੁਰੀਆ, ਬਲਜਿੰਦਰ ਸਿੰਘ, ਜਸਪ੍ਰਰੀਤ ਸਿੰਘ ਤੇ ਦਰਸ਼ਨ ਸਿੰਘ ਦੇ ਥਾਣੇਦਾਰਾਂ ਦੇ ਕਤਲ ਵਿਚ ਸ਼ਾਮਲ ਹੋਣ ਬਾਰੇ ਪੋਸਟਰ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚੋਂ ਪਿੰਡ ਕੋਠੇ ਬੱਗੂ ਦੇ ਨੌਜਵਾਨਾਂ ਨੇ ਬਲਜਿੰਦਰ ਸਿੰਘ ਦੀ ਤਸਵੀਰ ਪਛਾਣੀ ਤਾਂ ਹੋ ਸਕਿਆ ਹੈ। ਬੱਸ ਫਿਰ ਕੀ ਸੀ, ਜਗਰਾਓਂ ਪੁਲਿਸ ਤਕ ਇਹ ਸੂਚਨਾ ਪੱੁਜੀ ਤਾਂ ਉਨ੍ਹਾਂ ਦੇ ਪੈਰਾਂ ਹੈਠੋਂ ਜ਼ਮੀਨ ਖਿਸਕ ਗਈ।

ਆਈਜੀ ਨੌਨਿਹਾਲ ਸਿੰਘ, ਐੱਸਐੱਸਪੀ ਚਰਨਜੀਤ ਸਿੰਘ ਸਮੇਤ ਪੁਲਿਸ ਦੀ ਵੱਡੀ ਟੀਮ ਤੇ ਗੱਡੀਆਂ ਦਾ ਕਾਫ਼ਲਾ ਪਿੰਡ ਕੋਠੇ ਬੱਗੂ ਜਾ ਪਹੁੰਚਿਆ। ਇੱਥੇ ਪੁਲਿਸ ਨੇ ਜੈਪਾਲ ਦੀ ਕਿਰਾਏ ‘ਤੇ ਲਈ ਕੋਠੀ ਦਾ ਕੋਨਾ ਕੋਨਾ ਛਾਣ ਮਾਰਿਆ। ਇਸ ਦੌਰਾਨ ਪੁਲਿਸ ਨੂੰ ਕੁਝ ਖ਼ਾਸ ਹੱਥ ਤਾਂ ਨਹੀਂ ਲੱਗਾ ਪਰ ਕੋਠੀ ਵਿਚ ਜੋ ਵੀ ਸਮਾਨ, ਕੱਪੜੇ, ਬੂਟ, ਚੱਪਲਾਂ ਆਦਿ ਨਜ਼ਰੀਂ ਪਏ, ਉਸ ਨੂੰ ਕਬਜ਼ੇ ਵਿਚ ਲੈ ਲਿਆ ਤੇ ਕੋਠੀ ਨੂੰ ਜਿੰਦਰਾ ਮਾਰ ਦਿੱਤਾ। ਪਿੰਡ ਵਾਸੀਆਂ ਮੁਤਾਬਕ ਉਕਤ ਕੋਠੀ ਕਿਰਾਏ ਤੇ ਲੈਣ ਤੋਂ ਬਾਅਦ 15-20 ਦਿਨ ਗੈਂਗਸਟਰ ਇੱਥੇ ਲਗਾਤਾਰ ਰਹੇ। ਉਸ ਪਿੱਛੋਂ ਉਹ ਕਦੇ-ਕਦਾਈ ਆਉਂਦੇ ਜਾਂਦੇ ਰਹਿੰਦੇ ਸਨ।

ਪਿੰਡ ਵਿਚ ਉਨ੍ਹਾਂ ਦੀ ਪਛਾਣ ਹੋਣ ਲੱਗੀ ਸੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਥਾਣੇਦਾਰਾਂ ਦੇ ਕਤਲ ਮੌਕੇ ਵਰਤੀ ਗਈ ਕਾਰ ਇਸ ਕੋਠੀ ਵਿਚ ਅਕਸਰ ਖੜ੍ਹੀ ਰਹਿੰਦੀ ਸੀ। ਇਸ ਕੋਠੀ ਦਾ ਕਿਰਾਇਆਨਾਮਾ ਬਾਕਾਇਦਾ ਲਿਖਿਆ ਗਿਆ। ਇਹ ਕਿਰਾਇਆਨਾਮਾ ਬਲਜਿੰਦਰ ਸਿੰਘ ਵਾਸੀ ਮਾਹਲਾਂ ਖੁਰਦ ਮੋਗਾ ਦੇ ਨਾਂ ‘ਤੇ ਲਿਖਿਆ ਹੈ। ਕਿਰਾਇਆਨਾਮਾ ਦੇ ਨਾਲ ਅਧਾਰ ਕਾਰਡ ਲਾਇਆ ਗਿਆ ਤੇ ਇਸ ‘ਤੇ ਦਰਸ਼ਨ ਸਿੰਘ ਸਹੌਲੀ ਨੇ ਗਵਾਹੀ ਪਾਈ। ਹੁਣ ਪੰਜਾਬ ਪੁਲਿਸ ਦੇ ਆਲ੍ਹਾ ਅਧਿਕਾਰੀ ਤੇ ਸਥਾਨਕ ਅਫ਼ਸਰ ਹੈਰਾਨ ਹਨ ਕਿ ਇਹ ਗੈਂਗਸਟਰ ਸ਼ਰੇਆਮ ਜਗਰਾਓਂ ਵਿਚ ਪਨਾਹ ਲੈ ਕੇ ਲੈਂਦੇ ਰਹੇ ਤੇ ਆਖ਼ਰ ਸੂਹ ਤਕ ਕਿਉਂ ਨਹੀਂ ਲੱਗੀ।

Vinkmag ad
Share Our Daily Posts

News Desk

Read Previous

ਸ਼ਰਾਬ ਪੀਣ ਤੋਂ ਰੋਕਣ ‘ਤੇ ਸਾਬਕਾ ਫ਼ੌਜੀ ਕੁੱਟ-ਕੁੱਟ ਮਾਰ’ਤਾ, ਦੋਸ਼ੀਆਂ ‘ਤੇ ਕਾਰਵਾਈ ਦੀ ਕੀਤੀ ਮੰਗ

Read Next

PUBG ਫੈਨਜ਼ ਦਾ ਇੰਤਜ਼ਾਰ ਖ਼ਤਮ! Battlegrounds Mobile India ਦੀ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਤਰੀਕਾ