Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

ਸਾਵਧਾਨ! ਸੋਸ਼ਲ ਮੀਡੀਆ ‘ਤੇ ਵੀਡੀਓ ਕਾਲ ਰਾਹੀਂ ਕੁੜੀਆਂ ਇੰਜ ਕਰ ਰਹੀਆਂ ਬਲੈਕਮੇਲ

ਜਲੰਧਰ (ਬਿਊਰੋ) : ਸੋਸ਼ਲ ਮੀਡੀਆ ‘ਤੇ ਠੱਗੀ ਮਾਰਨ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਗੱਲ ਚਾਹੇ ਪੈਸਿਆਂ ਦੀ ਹੋਵੇ ਜਾਂ ਲਾਟਰੀ ਦੇ ਨਾਂ ‘ਤੇ ਕੀਤੀ ਧੋਖਾਧੜੀ ਦੀ, ਅਕਸਰ ਹੀ ਅਜਿਹੇ ਮਾਮਲਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਆਖੀਰ ਕੋਈ ਨਿਆਂ ਨਹੀਂ ਮਿਲਦਾ ਜਿਸ ਕਾਰਨ ਉਨ੍ਹਾਂ ਦੇ ਪੱਲੇ ਸਿਵਾਏ ਸ਼ਰਮਿੰਦਗੀ ਅਤੇ ਲਾਚਾਰੀ ਦੇ ਕੁਝ ਨਹੀਂ ਪੈਂਦਾ। ਹੁਣ ਸੋਸ਼ਲ ਮੀਡੀਆ ‘ਤੇ ਬਲੈਕਮੇਲ ਕਰਨ ਦਾ ਨਵਾਂ ਤਰੀਕਾ ਸਾਹਮਣੇ ਆਇਆ ਹੈ ਜਿਸਦੇ ਸ਼ਿਕਾਰ ਮਰਦ ਹੋ ਰਹੇ ਹਨ।ਇਸ ਸਕੈਮ ਤਹਿਤ ਵੱਟਸਐਪ ਜਾਂ ਮੈਸੇਂਜਰ ਰਾਹੀਂ ਵੀਡੀਓ ਕਾਲ ਆਉਂਦੀ ਹੈ। ਜਦੋਂ ਇਹ ਕਾਲ ਰਿਸੀਵ ਕੀਤੀ ਜਾਂਦੀ ਹੈ ਤਾਂ ਅੱਗਿਓਂ ਕੋਈ ਕੁੜੀ ਨਿਰਵਸਤਰ ਹੋ ਕੇ ਸਾਹਮਣੇ ਆਉਂਦੀ ਹੈ। ਕਈ ਲੋਕ ਇਹ ਸਭ ਵੇਖ ਕੇ ਆਕਰਸ਼ਿਤ ਹੋ ਜਾਂਦੇ ਹਨ ਅਤੇ ਕੁੜੀ ਨਾਲ ਗੱਲਬਾਤ ਕਰਨੀ ਜਾਰੀ ਰੱਖਦੇ ਹਨ।ਗੱਲਬਾਤ ਕਰ ਰਹੇ ਵਿਅਕਤੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸਦੀ ਗੱਲਬਾਤ ਕਰਨ ਦੇ ਸ਼ਕਰੀਨ ਸ਼ਾਟ ਲੈ ਲਏ ਜਾਂਦੇ ਹਨ ਅਤੇ ਵੀਡੀਓ ਰਿਕਾਰਡ ਕਰ ਲਈ ਜਾਂਦੀ ਹੈ।ਇਸ ਮਗਰੋਂ ਸ਼ੁਰੂ ਹੁੰਦਾ ਹੈ ਬਲੈਕਮੇਲਿੰਗ ਦਾ ਸਿਲਸਲਾ ਜਿਸ ਅਨੁਸਾਰ ਵਿਅਕਤੀ ਕੋਲੋਂ ਲੱਖਾਂ ਰੁਪਏ ਦੀ ਮੰਗ ਕੀਤੀ ਜਾਂਦੀ ਹੈ। ਜੇਕਰ ਵਿਅਕਤੀ ਪੈਸੇ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਧਮਕੀ ਦਿੱਤੀ ਜਾਂਦੀ ਹੈ ਕਿ ਉਸਦੀਆਂ ਗੱਲਾਂ ਕਰਦੇ ਦੀਆਂ ਤਸਵੀਰਾਂ ਉਸਦੇ ਪਰਿਵਾਰ ਜਾਂ ਹੋਰ ਨਜ਼ਦੀਕੀਆਂ ਨੂੰ ਭੇਜ ਦਿੱਤੀਆਂ ਜਾਣਗੀਆਂ।ਅਜਿਹੀ ਕਸ਼ਮਕਸ਼ ‘ਚ ਫਸਿਆ ਬੰਦਾ ਅਕਸਰ ਪੈਸੇ ਦੇਣ ਨੂੰ ਤਿਆਰ ਵੀ ਹੋ ਜਾਂਦਾ ਹੈ ਤੇ ਇਹ ਸਿਲਸਿਲਾ ਫਿਰ ਲੰਮਾ ਸਮਾਂ ਚੱਲਦਾ ਹੈ।

ਠੱਗੀ ਮਾਰਨ ਦਾ ਇਹ ਤਰੀਕਾ ਨਵਾਂ ਹੋ ਸਕਦਾ ਹੈ ਪਰ ਅਜਿਹੀਆਂ ਠੱਗੀਆਂ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਬੇਹਿਸਾਬ ਹੈ। ਧੋਖਾਧੜੀ ਦੇ ਸ਼ਿਕਾਰ ਬਹੁਤੇ ਵਿਅਕਤੀਆਂ ਵੱਲੋਂ ਤਾਂ ਬਦਨਾਮੀ ਦੇ ਡਰੋਂ ਕਿਤੇ ਵੀ ਸ਼ਿਕਾਇਤ ਨਹੀਂ ਕੀਤੀ  ਜਾਂਦੀ। ਅਜਿਹੀ ਚਾਲ ਤਹਿਤ ਕੁਝ ਕੁੜੀਆਂ/ਔਰਤਾਂ ਪਹਿਲਾਂ ਆਡੀਓ ਕਾਲਾਂ ਰਾਹੀਂ ਵੀ ਮਾਹੌਲ ਬਣਾਕੇ ਬੰਦੇ ਨੂੰ ਵਿਸ਼ਵਾਸ ‘ਚ ਲੈਂਦੀਆਂ ਹਨ। ਫਿਰ ਕੰਮ ਵੀਡੀਓ ਕਾਲ ‘ਤੇ ਪਹੁੰਚ ਜਾਂਦਾ ਹੈ। ਇਨ੍ਹਾਂ ਦਿਨਾਂ ‘ਚ ਬਹੁਤ ਸਾਰੇ ਲੋਕਾਂ ਨੇ ਇੱਕ ਬਜ਼ੁਰਗ ਦੀ ਗ਼ਲਤ ਹਰਕਤਾਂ ਕਰਦੇ ਦੀ ਵੀਡੀਓ ਵੀ ਵੇਖੀ ਹੋ ਸਕਦੀ ਹੈ, ਉਹ ਵੀ ਇਸੇ ਸਕੈਮ ਦਾ ਹੀ ਸ਼ਿਕਾਰ ਹੋਇਆ ਹੈ ਜਿਸ ਕੋਲੋਂ ਮਨ ਕਾਬੂ ‘ਚ ਨਹੀਂ ਰੱਖਿਆ ਗਿਆ ਅਤੇ ਸੋਸ਼ਲ ਮੀਡੀਆ ‘ਤੇ ਸਭ ਦੇ ਸਾਹਮਣੇ ਸ਼ਰਮਸਾਰ ਹੋਣਾ ਪਿਆ।

ਬਲੈਕਮੇਲਿੰਗ ਦੇ ਇਸ ਨਵੇਂ ਢੰਗ ਤੋਂ ਬਚਣ ਲਈ ਜ਼ਰੂਰੀ ਹੈ ਕਿ ਜੇਕਰ ਕਿਸੇ ਵੀ ਅਨਜਾਣ ਨੰਬਰ ਤੋਂ ਵੀਡੀਓ ਕਾਲ ਆਂਉਦੀ ਹੈ ਤਾਂ ਉਸਨੂੰ ਸਵੀਕਾਰ ਨਾ ਕਰੋ, ਪਹਿਲਾਂ ਜਾਂਚ ਕਰ ਲਵੋ।ਇਹ ਨਾ ਹੋਵੇ ਕਿ ਅਜਿਹੀ ਚਾਲ ਦਾ ਸ਼ਿਕਾਰ ਹੋ ਕੇ ਮਾਨਸਿਕ ਤੇ ਆਰਥਿਕ ਪੱਖੋਂ ਨੁਕਸਾਨ ਝੱਲਣਾ ਪਵੇ। ਜੇਕਰ ਕੋਈ ਵਿਅਕਤੀ ਅਜਿਹੇ ਸਕੈਮ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਪੁਲਸ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ ਤਾਂ ਜੋ ਗਿਰੋਹ ਦਾ ਪਰਦਾਫਾਸ਼ ਹੋ ਸਕੇ ਤੇ ਹੋਰ ਲੋਕ ਅਜਿਹੀਆਂ ਠੱਗੀਆਂ ਤੋਂ ਬਚ ਸਕਣ। ਕਈ ਵਾਰ ਅਜਿਹੀ ਸ਼ਰਮਿੰਦਗੀ ਵਿੱਚ ਵਿਅਕਤੀ ਖ਼ੌਫ਼ਨਾਕ ਕਦਮ ਵੀ ਚੁੱਕ ਲੈਂਦਾ ਹੈ। ਜੇਕਰ ਕਿਸੇ ਦੋਸਤ-ਮਿੱਤਰ ਜਾਂ ਪਰਿਵਾਰਕ ਮੈਂਬਰ ਨਾਲ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਸਦਾ ਮਜ਼ਾਕ ਬਣਾਉਣ ਦੀ ਬਜਾਏ ਉਸਦੇ ਨਾਲ ਖੜ੍ਹੋ ਤੇ ਸਾਥ ਦੇਵੋ ਕਿਉਂਕਿ ਕੁਝ ਬੰਦੇ ਸਮਾਜ ਦੀ ਸ਼ਰਮ ਦੇ ਮਾਰੇ ਜੀਵਨ ਲੀਲਾ ਵੀ ਸਮਾਪਤ ਕਰ ਲੈਂਦੇ ਹਨ।

Vinkmag ad
Share Our Daily Posts

News Desk

Read Previous

PUBG ਫੈਨਜ਼ ਦਾ ਇੰਤਜ਼ਾਰ ਖ਼ਤਮ! Battlegrounds Mobile India ਦੀ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਤਰੀਕਾ

Read Next

ਪੈਂਟਰ ਬਣ ਕੇ ‘ਚ ਕਰਦਾ ਕੰਮ, ਭੇਤ ਪਾ ਕੇ ਲੁੱਟ ਤੇ ਕਰਦਾ ਕਤਲ, ਲੁਧਿਆਣ ਪੁਲਿਸ ਨੇ ਯੂਪੀ ਤੋਂ ਕੀਤਾ ਕਾਬੂ