Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 15, 2026

ਸ਼ਰਮਸਾਰ : ਕਰਿਆਣੇ ਦੀ ਦੁਕਾਨ ਤੋਂ ਸਾਮਾਨ ਲੈਣ ਗਈ 16 ਸਾਲਾ ਕੁੜੀ ਨਾਲ ਦੁਕਾਨਦਾਰਾਂ ਨੇ ਕੀਤੀ ਜ਼ਬਰਦਸਤੀ

ਗੁਰਦਾਸਪੁਰ  – ਕਰਿਆਣੇ ਦੀ ਦੁਕਾਨ ਕਰਨ ਵਾਲੇ 70 ਸਾਲਾ ਇਕ ਵਿਅਕਤੀ ਵੱਲੋਂ ਦੁਕਾਨ ’ਤੇ ਸਾਮਾਨ ਲੈਣ ਆਈ ਇਕ 16 ਸਾਲਾ ਨਾਬਾਲਿਗ ਕੁੜੀ ਨਾਲ ਜਬਰਦਸਤੀ ਸਰੀਰਿਕ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸਬੰਧ ’ਚ ਦੁਕਾਨਦਾਰ ਦੇ ਖ਼ਿਲਾਫ਼ ਥਾਣਾ ਤਿੱਬੜ ਪੁਲਸ ਨੇ ਧਾਰਾ 376, 511, 8 ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਪਰ ਦੋਸ਼ੀ ਅਜੇ ਫਰਾਰ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਿੱਬੜ ਦੇ ਇੰਚਾਰਜ਼ ਕੁਲਵੰਤ ਸਿੰਘ ਨੇ ਦੱਸਿਆ ਕਿ ਥਾਣੇ ਦੇ ਅਧੀਨ ਪੈਂਦੇ ਇਕ ਪਿੰਡ ਦੀ 16 ਸਾਲਾ ਨਾਬਾਲਿਗ ਕੁੜੀ ਨੇ ਬਿਆਨ ਦਿੱਤਾ ਕਿ ਉਸ ਦੇ ਪਿਤਾ ਦੀ ਕਰੀਬ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਤਾ ਉਨ੍ਹਾਂ ਨੂੰ ਛੋਟੇ ਹੁੰਦਿਆਂ ਨੂੰ ਛੱਡ ਕੇ ਕਿੱਧਰੇ ਚਲੀ ਗਈ ਸੀ। ਹੁਣ ਉਹ ਆਪਣੇ ਤਾਇਆ ਅਤੇ ਤਾਈ ਦੇ ਘਰ ਰਹਿ ਰਹੀ ਹੈ। ਇਕ ਸਾਲ ਤੋਂ ਉਹ ਪਿੰਡ ਦੇ ਇਕ ਵਿਅਕਤੀ ਦੇ ਘਰ ਝਾੜੂ ਪੋਚੇ ਦਾ ਕੰਮ ਕਰਦੀ ਹੈ।

ਉਸ ਨੇ ਦੱਸਿਆ ਕਿ 20-5-21 ਨੂੰ ਸਫ਼ਾਈ ਦਾ ਕੰਮ ਕਰਕੇ ਜਦੋਂ ਉਹ ਵਾਪਸ ਆਪਣੇ ਤਾਏ ਦੇ ਘਰ ਜਾ ਰਹੀ ਸੀ ਤਾਂ ਰਸਤੇ ’ਚ ਦੋਸ਼ੀ ਗਿਰਧਾਰੀ ਲਾਲ ਪੁੱਤਰ ਲੱਬੂ ਰਾਮ ਵਾਸੀ ਭੰਗਵਾਂ ਦੀ ਦੁਕਾਨ ਤੋਂ ਕੁਝ ਖਾਣ ਲਈ ਲੈਣ ਗਈ। ਗਿਰਧਾਰੀ ਲਾਲ ਆਪਣੀ ਦੁਕਾਨ ’ਤੇ ਨਹੀਂ ਸੀ। ਉਸ ਨੇ ਘਰ ਦੇ ਗੇਟ ਕੋਲੋਂ ਦੋਸ਼ੀ ਨੂੰ ਆਵਾਜ਼ ਦੇ ਕੇ ਸਮਾਨ ਮੰਗਿਆ ਤਾਂ ਦੋਸ਼ੀ ਨੇ ਉਸ ਨੂੰ ਧੱਕੇ ਨਾਲ ਬਾਂਹ ਤੋਂ ਫੜ ਕੇ ਅੰਦਰ ਖਿੱਚ ਲਿਆ। ਉਹ ਮੂੰਹ ਅੱਗੇ ਹੱਥ ਦੇ ਕੇ ਆਪਣੇ ਕਮਰੇ ’ਚ ਲੈ ਗਿਆ, ਜਿਥੇ ਦੋਸ਼ੀ ਉਸ ਨਾਲ ਜ਼ਬਰਦਸਤੀ ਸਰੀਰਿਕ ਸਬੰਧ ਬਣਾਉਣ ਦੀ ਕੌਸ਼ਿਸ ਕਰਨ ਲੱਗਾ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਸ ਦੇ ਤਾਏ ਦਾ ਮੁੰਡਾ ਅਤੇ ਤਾਇਆ ਮੌਕੇ ’ਤੇ ਆ ਗਏ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਤਾਲਾਸ਼ ਕੀਤੀ ਜਾ ਰਹੀ ਹੈ। ਛੇਤੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Vinkmag ad
Share Our Daily Posts

News Desk

Read Previous

ਤੇਜ਼ਧਾਰ ਹਥਿਆਰ ਦੀ ਨੋਕ ਤੇ ਟਰੱਕ ਡਰਾਈਵਰਾਂ ਤੋ ਲੁੱਟ ਖੋਹ ਕਰਨੇ ਵਾਲੇ ਮਾਮਾ ਭਾਣਜਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Read Next

ਜਲੰਧਰ ਵਿਚ ਇਨਸਾਨੀਅਤ ਮੁੜ ਸ਼ਰਮਸਾਰ: ਐਂਬੂਲੈਂਸ ਚਾਲਕ ਨੂੰ ਮਿਲੀ ਮਹਿੰਗੀ ਸਵਾਰੀ, ਸੜਕ ਕਿਨਾਰੇ ਛੱਡ ਗਿਆ ਕੈਂਸਰ ਪੀਡ਼ਤ