ਬਠਿੰਡਾ, 26 ਮਈ – ਕਿਸਾਨ ਸੰਘਰਸ਼ ਸਮਰਥਨ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਕਾਲਾ ਦਿਨ ਮਨਾਉਣ ਦੇ ਸੱਦੇ ਤਹਿਤ ਕਿਸਾਨ ਮਾਰੂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸਥਾਨਕ ਮਿੰਨੀ ਸੈਕਟਰੀਏਟ ਅੱਗੇ ਰੈਲੀ ਕਰਨ ਉਪਰੰਤ ਮਾਰਚ ਕੱਢਿਆ ਗਿਆ ਅਤੇ ਹਨੂਮਾਨ ਚੌਕ ਵਿਚ ਮੋਦੀ ਸਰਕਾਰ ਦੀ ਅਰਥੀ ਸਾੜ ਕੇ ਰੋਸ ਪ੍ਰਗਟ ਕੀਤਾ ।