ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ
ਖੰਨਾ : ਹੇਅਰ ਕਟਿੰਗ ਦਾ ਕੰਮ ਕਰਦੇ ਦਲਜੀਤ ਸਿੰਘ ਨੇ ਆਪਣੀ ਦੁਕਾਨ ਅੰਦਰ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਜੇਬ ’ਚੋਂ ਸੁਸਾਈਡ ਨੋਟ ਵੀ ਪ੍ਰਾਪਤ ਕੀਤਾ ਗਿਆ। ਜਿਸ ’ਚ ਉਸਨੇ ਕੁਲਦੀਪ ਸਿੰਘ ਉਰਫ਼ ਬੱਬੂ ਪੁੱਤਰ ਭਜਨ ਸਿੰਘ ਵਾਸੀ ਅੜੈਚਾਂ ਵੱਲੋਂ ਦਿੱਤੇ 5 ਲੱਖ ਰੁਪਏ ਨਾ ਮੋੜ੍ਹਨ ਤੋਂ ਆਪਣੀ ਪ੍ਰੇਸ਼ਾਨ ਬਾਰੇ ਲਿਖਿਆ। ਮ੍ਰਿਤਕ ਦੇ ਪਿਤਾ ਪ੍ਰਕਾਸ਼ ਸਿੰਘ ਪੁੱਤਰ ਭਗਤ ਸਿੰਘ ਵਾਸੀ ਬਰਮਾਲੀਪੁਰ ਨੇ ਦੱਸਿਆ ਕਿ ਉਸਦਾ ਲੜਕਾ ਦਲਜੀਤ ਸਿੰਘ (ਕਰੀਬ 33ਸਾਲ) ਅੜੈਚਾਂ ਚੌਂਕ ਦੋਰਾਹਾ ’ਚ ਕਿਰਾਏ ’ਤੇ ਦੁਕਾਨ ਲੈ ਕੇ ਹੇਅਰ ਕਟਿੰਗ ਦਾ ਕੰਮ ਕਰਦਾ ਸੀ। ਦੁਕਾਨ ਤੋਂ ਰੋਜ਼ਾਨਾ ਦੁਪਹਿਰ 1 ਵਜੇ ਘਰ ਆਉਂਦਾ ਸੀ। ਪਰ ਅੱਜ ਜਦੋਂ ਉਹ ਘਰ ਵਾਪਸ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਦੁਕਾਨ ’ਤੇ ਜਾ ਕੇ ਦੁਕਾਨ ਦਾ ਸ਼ਟਰ ਚੁੱਕ ਕੇ ਦੇਖਿਆ ਤਾਂ ਦਲਜੀਤ ਸਿੰਘ ਵਲੋਂ ਪਰਨੇ ਦੀ ਮਦਦ ਨਾਲ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਗਈ। ਜਿਸ ਦੇ ਕਮੀਜ਼ ਦੀ ਜੇਬ ’ਚੋਂ ਸੁਸਾਇਡ ਨੋਟ ਵੀ ਪ੍ਰਾਪਤ ਹੋਇਆ, ਜਿਸ ’ਚ ਉਸ ਨੇ ਲਿਖਿਆ ਸੀ ਕਿ ਉਸ ਨੇ ਕੁਲਦੀਪ ਸਿੰਘ ਤੋਂ 5 ਲੱਖ ਰੁਪਏ ਲੈਣੇ ਸਨ, ਜੋ ਕਿ ਕੁਲਦੀਪ ਸਿੰਘ ਵਾਪਸ ਨਹੀਂ ਕਰ ਰਿਹਾ ਸੀ। ਜਿਸ ਨੇ ਮਜ਼ਬੂਰ ਹੋ ਕੇ ਆਤਮ ਹੱਤਿਆ ਕਰ ਲਈ। ਪੁਲਿਸ ਨੇ ਪ੍ਰਕਾਸ਼ ਸਿੰਘ ਦੇ ਬਿਆਨਾਂ ’ਤੇ ਕੁਲਦੀਪ ਸਿੰਘ ਉਰਫ਼ ਬੱਬੂ ਪੁੱਤਰ ਭਜਨ ਸਿੰਘ ਵਾਸੀ ਅੜੈਚਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
