Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 27, 2026

ਪ੍ਰੇਮ ਵਿਆਹ ਕਰਵਾ ਚੁੱਕੀ ਧੀ ਤੇ ਜਵਾਈ ਨੂੰ ਪਿਸਤੌਲ ਦੇ ਜ਼ੋਰ ’ਤੇ ਕੀਤਾ ਅਗਵਾ, ਪੁਲਿਸ ਨੇ ਅਗਵਾਕਾਰ ਕੀਤੇ ਗ੍ਰਿਫ਼ਤਾਰ

ਗੁਰਦਾਸਪੁਰ : ਸ਼ੁੱਕਰਵਾਰ ਨੂੰ ਗੁਰਦਾਸਪੁਰ ਕਚਹਿਰੀ ’ਚ ਵਿਆਹ ਰਜਿਸਟਰ ਕਰਵਾਉਣ ਆਏ ਪੇ੍ਰਮੀ ਜੋੜੇ ਨੂੰ ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਲੜਕੀ ਦੇ ਰਿਸ਼ਤੇਦਾਰਾਂ ਨੇ ਅਦਾਲਤ ਦੇ ਮੁੱਖ ਗੇਟ ਤੋਂ ਰਿਵਾਲਵਰ ਤਾਣ ਕੇ ਅਗਵਾ ਕਰ ਲਿਆ। ਇਸ ਦੌਰਾਨ ਘਟਨਾ ਤੋਂ ਤਕਰੀਬਨ ਅੱਧੇ ਘੰਟੇ ਬਾਅਦ ਥਾਣਾ ਸਦਰ ਦੀ ਪੁਲਿਸ ਨੂੰ ਸੂਚਨਾ ਮਿਲੀ ਪਰ ਉਸ ਸਮੇਂ ਤੱਕ ਅਗਵਾਕਾਰਾਂ ਦੀਆਂ ਗੱਡੀਆਂ ਜ਼ਿਲ੍ਹੇ ’ਚੋਂ ਬਾਹਰ ਚਲੀਆਂ ਗਈਆਂ ਸਨ। ਜਿਸ ਤੋਂ ਬਾਅਦ ਸੂਬੇ ਦੇ ਸਾਰੇ ਪੁਲਿਸ ਥਾਣਿਆਂ ’ਚ ਅਗਵਾ ਕਰਨ ਵਾਲਿਆਂ ਦੇ ਦੋਵਾਂ ਵਾਹਨਾਂ ਦੇ ਨੰਬਰ ਵਾਇਰਲੈੱਸ ਕੀਤੇ ਗਏ। ਥਾਣਾ ਜੀਰਾ ਦੀ ਪੁਲਿਸ ਨੇ ਅਗਵਾਕਾਰਾਂ ਨੂੰ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ। ਲੜਕੀ ਤੇ ਲੜਕੇ ਦੀ ਬਰਾਮਦਗੀ ਤੋਂ ਇਲਾਵਾ, ਕਾਰ ’ਚ ਸਵਾਰ ਛੇ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਕਿ ਦੂਸਰੀ ਗੱਡੀ ਵਿਚ ਸਵਾਰ ਚਾਰ ਵਿਅਕਤੀ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਜੀਰਾ ਪੁਲਿਸ ਨੇ ਮੁਲਜ਼ਮਾਂ ਨੂੰ ਥਾਣਾ ਸਦਰ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਇਕ ਬ੍ਰੀਜ਼ਾ ਤੇ ਇਕ ਸਵੀਫਟ ਡਿਜ਼ਾਇਰ ਗੱਡੀ, ਇਕ 32 ਬੋਰ ਦਾ ਰਿਵਾਲਵਰ ਤੇ ਛੇ ਰੋਂਦ ਬਰਾਮਦ ਕੀਤੇ ਹਨ।

ਥਾਣਾ ਸਿਟੀ ’ਚ ਤਾਇਨਾਤ ਐੱਸਆਈ ਓਂਕਾਰ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਕਾਲਵਾ ਫਿਰੋਜ਼ਪੁਰ ਨੇ ਅਨੀਤਾ ਰਾਣੀ ਪੁੱਤਰੀ ਮਿਲਖ ਰਾਜ ਨਾਲ ਪੇ੍ਰਮ ਵਿਆਹ ਕਰਵਾ ਲਿਆ ਸੀ। ਦੋਵੇਂ ਜਣੇ ਗੁਰਦਾਸਪੁਰ ਕਚਹਿਰੀ ’ਚ 28 ਮਈ ਨੂੰ ਵਿਆਹ ਰਜਿਸਟਰਡ ਕਰਵਾਉਣ ਆ ਰਹੇ ਸਨ। ਜਦੋਂ ਉਹ ਸਵੇਰੇ ਕਰੀਬ 11 ਵਜੇ ਅਦਾਲਤ ਦੇ ਮੁੱਖ ਗੇਟ ਕੋਲ ਪਹੁੰਚੇ ਤਾਂ ਲੜਕੀ ਦਾ ਪਿਤਾ ਉਥੇ ਪਹਿਲਾਂ ਹੀ ਬ੍ਰੀਜ਼ਾ ਗੱਡੀ ’ਚ ਮੌਜੂਦ ਸੀ। ਉਸ ਦੇ ਨਾਲ ਰਾਜ ਕੁਮਾਰ, ਲੱਖਾ ਸਿੰਘ, ਜਗਸੀਰ ਸਿੰਘ , ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਅੱਜੂ, ਬਲਬੀਰ ਸਿੰਘ, ਬਲਵਿੰਦਰ ਸਿੰਘ ਤੇ ਲਾਡੀ ਮੌਜੂਦ ਸੀ। ਉਨ੍ਹਾਂ ਨੇ ਗਗਨਦੀਪ ਤੇ ਲੜਕੀ ਅਨੀਤਾ ਨੂੰ ਰਿਵਾਲਵਰ ਤਾਣ ਕੇ ਜਬਰਦਸਤੀ ਬ੍ਰੀਜ਼ਾ ਗੱਡੀ ’ਚ ਬਿਠਾ ਲਿਆ ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਲੱਗੇ। ਇਸ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਕਰੀਬ ਅੱਧੇ ਘੰਟੇ ਬਾਅਦ ਲੜਕੇ ਤੇ ਲੜਕੀ ਨਾਲ ਆਏ ਦੋ ਨੌਜਵਾਨਾਂ ਨੇ ਜਾਣਕਾਰੀ ਦਿੱਤੀ ਪਰ ਉਸ ਸਮੇਂ ਤਕ ਦੋਵੇਂ ਗੱਡੀਆਂ ਗੁਰਦਾਸਪੁਰ ਦੀ ਹੱਦ ਤੋਂ ਬਾਹਰ ਜਾ ਚੁੱਕੀਆਂ ਸਨ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਗੱਡੀਆਂ ਦੇ ਨੰਬਰ ਪੰਜਾਬ ਦੇ ਸਾਰੇ ਥਾਣਿਆਂ ’ਚ ਵਾਇਰਲੈੱਸ ਕਰ ਦਿੱਤੇ। ਅਗਵਾਕਾਰਾਂ ਦੇ ਦੋਵੇਂ ਵਾਹਨਾਂ ਨੂੰ ਜੀਰਾ ਥਾਣੇ ਵਿਖੇ ਰੋਕ ਲਿਆ ਗਿਆ।

ਲੜਕੀ ਤੇ ਲੜਕੇ ਦੀ ਬਰਾਮਦਗੀ ਦੇ ਨਾਲ ਹੀ ਲੜਕੀ ਦੇ ਪਿਤਾ ਮਿਲਖ ਰਾਜ, ਭਰਾ ਰਾਜ ਕੁਮਾਰ, ਰਿਸ਼ਤੇਦਾਰ ਲੱਖਾ ਸਿੰਘ, ਜਗਸੀਰ ਸਿੰਘ, ਬਲਬੀਰ ਸਿੰਘ, ਸੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂ ਕਿ ਉਨ੍ਹਾਂ ਦੀਆਂ ਦੋਵੇਂ ਗੱਡੀਆਂ ਤੇ 32 ਬੋਰ ਰਿਵਾਲਵਰ ਤੇ ਛੇ ਰੋਂਦ ਵੀ ਬਰਾਮਦ ਕੀਤੇ ਗਏ ਹਨ। ਜਦਕਿ ਚਾਰ ਲੋਕ ਮੌਕੇ ਤੋਂ ਕਾਰ ਛੱਡ ਕੇ ਫਰਾਰ ਹੋ ਗਏ। ਉਪਰੋਕਤ ਛੇ ਮੁਲਜ਼ਮਾਂ ਨੂੰ ਜੀਰਾ ਪੁਲਿਸ ਨੇ ਥਾਣਾ ਸਿਟੀ ਗੁਰਦਾਸਪੁਰ ਦੇ ਹਵਾਲੇ ਕਰ ਦਿੱਤਾ ਹੈ ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

Vinkmag ad
Share Our Daily Posts

News Desk

Read Previous

ਬੇਅਦਬੀ ਦੇ ਇਨਸਾਫ ਲਈ 1 ਜੂਨ ਨੂੰ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਜਾਵੇਗਾ ਸੰਘਰਸ਼ ਦਾ ਐਲਾਨ: ਦਾਦੂਵਾਲ

Read Next

ਹਾਰਟ ਅਟੈਕ ਨਾਲ ਅਚਾਨਕ ਸਰਦਾਰ ਕਿਰਪਾਲ ਸਿੰਘ ਦਾ ਦੇਹਾਂਤ ਹੋ ਗਿਆ ਉਹ 49 ਵਰ੍ਹਿਆਂ ਦੇ ਸਨ ਉਨ੍ਹਾਂ ਦੇ ਜਾਨ ਨਾਲ ਇਲਾਕੇ ਵਾਸੀਆਂ ਵਿੱਚ ਸੋਗ ਦੀ ਲਹਿਰ