ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ
ਜਲੰਧਰ : ਆਦਮਪੁਰ ਥਾਣਾ ਖੇਤਰ ਵਿਚ ਇਕ ਨੌਜਵਾਨ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੇਟੀ ਦਾ ਤਲਾਕ ਹੋ ਜਾਣ ਨਾਲ ਨਾਰਾਜ਼ ਪਰਿਵਾਰ ਵਾਲਿਆਂ ਨੇ ਉਸ ਦੇ ਪ੍ਰਰੇਮੀ ਨੂੰ ਪਹਿਲਾਂ ਅਗਵਾ ਕੀਤਾ ਤੇ ਫਿਰ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਚੱਪਲਾਂ ਤੇ ਡੰਡਿਆਂ ਨਾਲ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਕੁੱਟਣ ਤੋਂ ਬਾਅਦ ਮੁਲਜ਼ਮਾਂ ਨੇ ਨੌਜਵਾਨ ਨੂੰ ਪਿਸ਼ਾਬ ਪਿਆ ਕੇ ਉਸ ਦਾ ਵੀਡੀਓ ਬਣਾਇਆ ਤੇ ਉਸ ਨੂੰ ਇੰਟਰਨੈੱਟ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਉੱਧਰ ਵੀਡੀਓ ਵਾਇਰਲ ਹੋਣ ਪਿੱਛੋਂ ਹੀ ਪੀੜਤ ਨੌਜਵਾਨ ਬਿਨਾਂ ਕੁਝ ਦੱਸਿਆਂ ਕਿਤੇ ਚਲੇ ਗਿਆ ਹੈ। ਮਾਮਲੇ ਵਿਚ ਪੀੜਤ ਧਿਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ 9 ਨਾਮਜ਼ਦ ਤੇ 3 ਅਣਪਛਾਤੇ ਮੁਲਜ਼ਮਾਂ ਵਿਰੁੱਧ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਤਾਂ ਕਰ ਲਿਆ ਹੈ ਪਰ ਪੁਲਿਸ ਹੁਣ ਤਕ ਇਨ੍ਹਾਂ ਮੁਲਜ਼ਮਾਂ ਵਿਚੋਂ ਕਿਸੇ ਨੂੰ ਵੀ ਗਿ੍ਫ਼ਤਾਰ ਨਹੀਂ ਕਰ ਸਕੀ
ਲੜਕੀ ਦਾ ਜ਼ਬਰਦਸਤੀ ਵਿਆਹ, ਪੰਚਾਇਤ ਤੋਂ ਬਾਅਦ ਹੋਇਆ ਸੀ ਤਲਾਕ
ਪੀੜਤ ਨੌਜਵਾਨ ਦੇ ਪਰਿਵਾਰ ਵਾਲਿਆਂ ਦੀ ਮੰਨੀਏ ਤਾਂ ਤਲਵੰਡੀ ਪਿੰਡ ਦਾ ਰਹਿਣ ਵਾਲੇ ਨੌਜਵਾਨ ਦਾ ਬੀਤੇ ਚਾਰ-ਪੰਜ ਸਾਲ ਤੋਂ ਇਕ ਲੜਕੀ ਨਾਲ ਪ੍ਰਰੇਮ ਸਬੰਧ ਸੀ ਜਿਸ ਦੀ ਜਾਣਕਾਰੀ ਮਿਲਣ ਪਿੱਛੋਂ ਲੜਕੀ ਦੇ ਘਰ ਵਾਲਿਆਂ ਨੇ ਆਪਣੇ ਕੁੜੀ ਦਾ ਵਿਆਹ ਉਸ ਦੀ ਮਰਜ਼ੀ ਤੋਂ ਬਗੈਰ ਕਿਤੇ ਹੋਰ ਕਰ ਦਿੱਤਾ ਜਦਕਿ ਕੁੜੀ ਪੀੜਤ ਨੌਜਵਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਇਸ ਦੇ ਚੱਲਦਿਆਂ ਇਲਾਕੇ ਦੇ ਮੁਹਤਬਰ ਲੋਕਾਂ ਦੀ ਮੌਜੂਦਗੀ ਵਿਚ ਪੰਚਾਇਤ ਬਿਠਾ ਕੇ ਲੜਕੀ ਦਾ ਤਲਾਕ ਕਰਵਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਤੋਂ ਹੀ ਕੁੜੀ ਦੇ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਪੀੜਤ ਨੌਜਵਾਨ ਨਾਲ ਰੰਜਿਸ਼ ਰੱਖਦੇ ਸਨ
ਤਲਵੰਡੀ ਤੋਂ ਜਲੰਧਰ ਆ ਰਿਹਾ ਸੀ ਦੁੱਧ ਪਾਉਣ, ਰਾਹ ‘ਚੋਂ ਕੀਤਾ ਅਗਵਾ
ਪੀੜਤ ਨੌਜਵਾਨ ਬੀਤੇ 5-6 ਸਾਲਾਂ ਤੋਂ ਦੁੱਧ ਦਾ ਕਾਰੋਬਾਰ ਕਰਦਾ ਹੈ ਤੇ ਬੀਤੀ 3 ਮਈ ਨੂੰ ਵੀ ਸਵੇਰੇ ਕਰੀਬ ਸੱਤ ਵਜੇ ਆਪਣੇ ਪਿੰਡ ਤੋਂ ਜਲੰਧਰ ਦੁੱਧ ਪਾਉਣ ਜਾ ਰਿਹਾ ਸੀ। ਏਸੇ ਦੌਰਾਨ ਜੰਡੂਸਿੰਘਾ ਸਥਿਤ ਪੈਟਰੋਲ ਪੰਪ ਕੋਲੋਂ ਹੀ ਮੁਲਜ਼ਮਾਂ ਨੇ ਉਸ ਨੂੰ ਅਗਵਾ ਕਰ ਲਿਆ ਤੇ ਉਸ ਨੂੰ ਇਕ ਡੇਰੇ ਵਿਚ ਲੈ ਗਏ ਜਿੱਥੇ ਮੁਲਜ਼ਮਾਂ ਨੇ ਉਸ ਨੂੰ 24 ਘੰਟੇ ਤੋਂ ਵੱਧ ਸਮੇਂ ਤਕ ਕੁੱਟਿਆ। ਇਸ ਦੌਰਾਨ ਪੀੜਤ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਪੀੜਤ ਤੋਂ ਪੈਸੇ ਤੇ ਮੋਬਾਈਲ ਫੋਨ ਵੀ ਖੋਹ ਲਿਆ
ਪਿਸ਼ਾਬ ਪਿਆਇਆ, ਬਣਾਉਂਦੇ ਰਹੇ ਵੀਡੀਓ
ਪੀੜਤ ਦੇ ਪਰਿਵਾਰ ਵਾਲਿਆਂ ਦੀ ਮੰਨੀਏ ਤਾਂ ਪੀੜਤ ਨੌਜਵਾਨ ਨੂੰ ਮੁਲਜ਼ਮ ਬਡਿਆਣਾ ਪਿੰਡ ਵਿਚ ਲਾਲੂ ਦੇ ਡੇਰੇ ‘ਤੇ ਲੈ ਕੇ ਗਏ ਜਿੱਥੇ ਉਸ ਨਾਲ ਪਹਿਲਾਂ ਕਾਫ਼ੀ ਦੇਰ ਮਾਰਕੁੱਟ ਕਰਦੇ ਰਹੇ ਤੇ ਫਿਰ ਉਸ ਨੂੰ ਜ਼ਬਰਦਸਤੀ ਗਿਲਾਸ ਵਿਚ ਰੱਖਿਆ ਪਿਸ਼ਾਬ ਪਿਆਇਆ। ਵਾਇਰਲ ਵੀਡੀਓ ਵਿਚ ਵੀ ਕੁਝ ਲੋਕ ਨੌਜਵਾਨ ਨੂੰ ਗਿਲਾਸ ਵਿਚ ਰੱਖੀ ਕੋਈ ਚੀਜ਼ ਪਿਆਉਂਦੇ ਦਿਖਾਈ ਦੇ ਰਹੇ ਹਨ ਜਿਸ ਨੂੰ ਉਹ ਲੋਕ ਪਿਸ਼ਾਬ ਕਹਿ ਰਹੇ ਹਨ। ਉਧਰ ਪੀੜਤ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਮੁਲਜ਼ਮ ਨੇ ਪੀੜਤ ਨੌਜਵਾਨ ਨੂੰ ਗੰਦਗੀ ਵੀ ਖੁਆਈ
ਵੀਡੀਓ ਵਾਇਰਲ ਹੋਣ ਪਿੱਛੋਂ ਲਾਪਤਾ ਹੋਇਆ ਨੌਜਵਾਨ
ਪੀੜਤ ਨੌਜਵਾਨ ਦੇ ਅਗਵਾ ਹੋਣ ਦੀ ਜਾਣਕਾਰੀ ਕਿਸੇ ਨੇ ਉਸ ਦੇ ਪਿਤਾ ਨੂੰ ਦਿੱਤੀ ਜਿਸ ਤੋਂ ਬਾਅਦ ਪੀੜਤ ਦਾ ਪਿਤਾ ਆਪਣੇ ਪੁੱਤਰ ਨੂੰ ਲੱਭਦਿਆਂ ਡੇਰੇ ‘ਤੇ ਪੁੱਜਾ ਜਿੱਥੋਂ ਉਸ ਨੂੰ ਜ਼ਖ਼ਮੀ ਹਾਲਤ ਵਿਚ ਘਰ ਲਿਆਂਦਾ ਗਿਆ। ਘਰ ਆਉਣ ਤੋਂ ਬਾਅਦ ਹੀ ਪੀੜਤ ਨੌਜਵਾਨ ਕਾਫ਼ੀ ਸਦਮੇ ਵਿਚ ਸੀ। ਕੁਝ ਦੇਰ ਬਾਅਦ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਮੁਲਜ਼ਮਾਂ ਨੇ ਨੌਜਵਾਨ ਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਕਰ ਦਿੱਤੀ ਹੈ ਜਿਸ ਦੀ ਜਾਣਕਾਰੀ ਮਿਲਣ ਪਿੱਛੋਂ ਹੀ ਨੌਜਵਾਨ ਬਿਨਾਂ ਕੁਝ ਦੱਸਿਆਂ ਘਰੋਂ ਕਿਤੇ ਚਲੇ ਗਿਆ। ਉਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਉਧਰ ਮਾਮਲੇ ਵਿਚ ਪਰਿਵਾਰ ਵਾਲੇ ਕਿਸੇ ਅਣਹੋਣੀ ਦਾ ਖ਼ਦਸ਼ਾ ਵੀ ਪ੍ਰਗਟ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਸ ਦਰਜ ਹੋਣ ਤੋਂ ਬਾਅਦ ਤੋਂ ਹੀ ਮੁਲਜ਼ਮ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ
ਛਾਪੇਮਾਰੀ ਜਾਰੀ ਪਰ ਘਰ ਕੋਈ ਨਹੀਂ ਮਿਲਿਆ
ਇਸ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਆਦਮਪੁਰ ਦੇ ਇੰਚਾਰਜ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸ਼ਿਕਾਇਤ ਮਿਲਣ ਪਿੱਛੋਂ ਅਬੀ ਪੁੱਤਰ ਸ਼ੇਰ ਅਲੀ ਨਿਵਾਸੀ ਜੰਡੂਸਿੰਘਾ, ਉਸ ਦੇ ਦੋ ਭਰਾਵਾਂ ਸੈਫੂ ਨਿਵਾਸੀ ਤਲਵੰਡੀ, ਲਾਲੂ ਨਿਵਾਸੀ ਬਡਿਆਣਾ, ਸ਼ਫੀ ਨਿਵਾਸੀ ਰਾਮਾਮੰਡੀ, ਗੁਲਾਮ ਤੇ ਕਾਊ ਨਿਵਾਸੀ ਬਡਿਆਣਾ, ਕਾਲੀ ਪਤਨੀ ਜੂਰ, ਬਾਂਚੀ ਪਤਨੀ ਸੁਰਮਦੀਨ ਨਿਵਾਸੀ ਬਡਿਆਣਾ ਤੇ ਤਿੰਨ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਘਰ ਵਿਚ ਮਾਮਲੇ ਨਾਲ ਜੁੜਿਆ ਕੋਈ ਵੀ ਮੁਲਜ਼ਮ ਨਹੀਂ ਮਿਲਿਆ। ਹਾਲਾਂਕਿ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਸਾਰੇ ਮੁਲਜ਼ਮਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਹਨ।
