Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 29, 2026

ਪੰਜਾਬ ‘ਚ 4 ਹਜ਼ਾਰ ਰੁਪਏ ਪ੍ਰਤੀ ਟਨ ਤਕ ਵਧੇ ਸਟੀਲ ਦੇ ਭਾਅ

ਲੁਧਿਆਣਾ : ਮੁਲਕ ਵਿਚ ਸਟੀਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ ਦੇ ਸੈਕੰਡਰੀ ਸਟੀਲ ਬਣਾਉਣ ਵਾਲੇ ਵੀ ਇਸ ਤੋਂ ਬਚੇ ਹੋਏ ਨਹੀਂ ਹਨ। ਦੋ ਮਹੀਨਿਆਂ ਦੌਰਾਨ ਸਰੀਏ ਦਾ ਭਾਅ 51 ਹਜ਼ਾਰ ਰੁਪਏ ਤੋਂ ਉੱਛਲ ਕੇ 56 ਹਜ਼ਾਰ ਰੁਪਏ ਪ੍ਰਤੀ ਟਨ ‘ਤੇ ਪੁੱਜ ਗਿਆ ਹੈ।

ਇਸ ਤੋਂ ਇਲਾਵਾ ਸੂਬੇ ਵਿਚ ਸਟੀਲ ਦੇ ਭਾਅ ਅਪ੍ਰੈਲ ਦੇ ਮੁਕਾਬਲੇ ਚਾਰ ਹਜ਼ਾਰ ਰੁਪਏ ਪ੍ਰਤੀ ਟਨ ਤਕ ਵਧ ਗਏ ਹਨ। ਪੰਜ ਅਪ੍ਰੈਲ ਨੂੰ ਲੁਧਿਆਣਾ ਵਿਚ ਇੰਗਟ ਸਟੀਲ ਦਾ ਭਾਅ 43000 ਰੁਪਏ ਪ੍ਰਤੀ ਟਨ ਸੀ ਜਦਕਿ ਸਕਰੈਪ ਦਾ ਭਾਅ 36000 ਰੁਪਏ ਪ੍ਰਤੀ ਟਨ ਸੀ। ਤਿੰਨ ਮਹੀਨਿਆਂ ਬਾਅਦ ਪੰਜ ਜੂਨ ਨੂੰ ਇੰਗਟ ਸਟੀਲ ਦੀ ਕੀਮਤ ਲੁਧਿਆਣਾ ਵਿਚ 46500 ਪ੍ਰਤੀ ਟਨ ਤੇ ਸਕਰੈਪ ਦੇ ਭਾਅ 39500 ਰੁਪਏ ਪ੍ਰਤੀ ਟਨ ਰਹੇ ਹਨ

ਇਸ ਦਾ ਖ਼ਾਸ ਕਾਰਨ ਇਹ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਕਈ ਸੂਬਿਆਂ ਵਿਚ ਤਾਲਾਬੰਦੀ ਲਾਗੂ ਹੈ, ਇਸ ਕਾਰਨ ਸਨਅਤੀ ਉਤਪਾਦਨ ‘ਤੇ ਅਸਰ ਪਿਆ ਹੈ। ਨਤੀਜਤਨ ਇੰਜੀਨੀਰਿੰਗ ਇੰਡਸਟਰੀ ਤੋਂ ਸਕਰੈਪ ਘੱਟ ਨਿਕਲ ਰਹੀ ਹੈ। ਘਰੇਲੂ ਬਜ਼ਾਰ ਵਿਚ ਸਕਰੈਪ ਦੀ ਘਾਟ ਹੈ ਤੇ ਸੰਸਾਰ ਭਰ ਦੇ ਬਜ਼ਾਰ ਵਿਚ ਸਕਰੈਪ ਦੇ ਭਾਅ ਬਹੁਤ ਜ਼ਿਆਦਾ ਹਨ।

ਨਾਰਦਰਨ ਇੰਡੀਆ ਇੰਡਕਸ਼ਨ ਐਂਡ ਫਰਨੇਸ ਐਸੋਸੀਏਸ਼ਨ ਦੇ ਮੁਖੀ ਕੇਕੇ ਗਰਗ ਮੁਤਾਬਕ ਸੈਕੰਡਰੀ ਸਟੀਲ ਨਿਰਮਾਤਾ ਆਪਣੀ ਜ਼ਰੂਰਤ ਦਾ ਪੰਜਾਹ ਫ਼ੀਸਦ ਤੋਂ ਵੱਧ ਸਕਰੈਪ ਪਰਦੇਸਾਂ ਤੋਂ ਮੰਗਵਾਉਂਦੇ ਹਨ ਪਰ ਵਿਦੇਸ਼ੀ ਸਕਰੈਪ ਹਾਲੇ ਮਹਿੰਗਾ ਪੈ ਰਿਹਾ ਹੈ। ਕੌਮਾਂਤਰੀ ਬਜ਼ਾਰ ਵਿਚ ਸਕਰੈਪ ਦੇ ਭਾਅ 500 ਤੋਂ 550 ਡਾਲਰ ਪ੍ਰਤੀ ਟਨ ਚੱਲ ਰਹੇ ਹਨ। ਅਜਿਹੇ ਵਿਚ ਇਹ ਸਕਰੈਪ ਇੱਥੇ ਆ ਕੇ ਇੰਡਸਟਰੀ ਨੂੰ 41 ਤੋਂ 42 ਹਜ਼ਾਰ ਰੁਪਏ ਪ੍ਰਤੀ ਟਨ ਵਿਚ ਪੈ ਰਿਹਾ ਹੈ। ਨਤੀਜਤਨ ਕਾਰਖ਼ਾਨੇਦਾਰਾਂ ਨੇ ਪਰਦੇਸਾਂ ਤੋਂ ਸਕਰੈਪ ਮੰਗਵਾਉਣੀ ਘਟਾ ਦਿੱਤੀ ਹੈ

ਓਧਰ, ਕੌਮਾਂਤਰੀ ਬਜ਼ਾਰ ਵਿਚ ਸਟੀਲ ਦੀ ਜਬਰਦਸਤ ਮੰਗ ਹੈ। ਗਰਗ ਮੁਤਾਬਕ ਕੱਚਾ ਮਾਲ ਮਹਿੰਗਾ ਹੋਣ ਕਾਰਨ ਸਟੀਲ ਦੀਆਂ ਕੀਮਤਾਂ ਅਸਮਾਨੀਂ ਚੜ੍ਹੀਆਂ ਹਨ ਜਦਕਿ ਇੰਡਕਸ਼ਨ ਫਰਨੇਸ ਇੰਡਸਟਰੀ ਨੂੰ ਸਕਰੈਪ ਤੋਂ ਇੰਗਟ ਤਕ ਅਤੇ ਇੰਗਟ ਤੋਂ ਸਰੀਆ ਬਣਾਉਣ ਤਕ ਸਿਰਫ਼ ਕਨਵਰਜ਼ਨ ਚਾਰਜਿਸ ਮਿਲ ਰਹੇ ਹਨ

Vinkmag ad
Share Our Daily Posts

News Desk

Read Previous

ਬੇਟੀ ਦਾ ਹੋਇਆ ਤਲਾਕ ਤਾਂ ਗੁੱਸੇ ‘ਚ ਘਰਵਾਲਿਆਂ ਨੇ ਪ੍ਰੇਮੀ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

Read Next

ਸਿੱਧੂ ਨੂੰ ਨਾ ਤਾਂ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਅਤੇ ਨਾ ਹੀ ਸੂਬਾ ਪ੍ਰਧਾਨ- ਕੈਪਟਨ ਅਮਰਿੰਦਰ ਨੇ ਕਾਂਗਰਸ ਕਮੇਟੀ ਨੂੰ ਦੱਸਿਆ