Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 12, 2026

ਘੰਟਾ ਪਹਿਲਾਂ ਬੇਗੋਵਾਲ ‘ਚ ਨੌਜਵਾਨ ਦਾ ਕਤਲ ਕਰਕੇ ਦੋ ਨੌਜਵਾਨ ਪਾਦਰੀ ਨੂੰ ਪਿਸਤੌਲ ਵਿਖਾ ਕੇ ਖੋਹੀ ਕਾਰ, ਮਾਮਲਾ ਦਰਜ

ਟਾਂਡਾ ਉੜਮੁੜ : ਥਾਣਾ ਟਾਂਡਾ ਪੁਲਿਸ ਨੇ ਬੀਤੀ ਰਾਤ ਪਿੰਡ ਤਲਵੰਡੀ ਡੱਡੀਆਂ ਵਿਖੇ ਹਥਿਆਰ ਬੰਦ ਨੌਜਵਾਨਾਂ ਵੱਲੋਂ ਇਕ ਪਾਦਰੀ ਨੂੰ ਜ਼ਖਮੀ ਕਰਕੇ ਹਥਿਆਰ ਵਿਖਾ ਕਾਰ ਖੋਹ ਕਰਨ ਵਾਲੇ ਦੋ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਲਜਮਾਂ ਦੀ ਪਛਾਣ ਮੰਗਲ ਪੁੱਤਰ ਸਰੂਪ ਸਿੰਘ ਵਾਸੀ ਜੰਬੋਵਾਲ ਥਾਣਾ ਬੇਗੋਵਾਲ ਤੇ ਇਕ ਅਣਪਛਾਤੇ ਵਿਅਕਤੀ ਵਜੋਂ ਹੋਈ

ਟਾਂਡਾ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਪਾਦਰੀ ਵਿਜੈ ਨੰਦਾ ਪੁੱਤਰ ਹੁਕਮ ਨੰਦਾ ਵਾਸੀ ਬੀਰ ਸੇਵਾ ਚਰਚ ਸੱਲਾਂ ਰੋਡ ਟਾਂਡਾ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਉਹ ਆਪਣੀ ਪਤਨੀ ਸਮੇਤ ਪਿੰਡ ਡੱਡੀਆਂ ਵਿਖੇ ਨੀਲਮ ਕੁਮਾਰੀ ਪਤਨੀ ਰਮੇਸ਼ ਕੁਮਾਰ ਵਾਸੀ ਡੱਡੀਆਂ ਘਰੇ ਅਰਦਾਸ ਬੇਨਤੀ ਕਰਨ ਗਿਆ ਸੀ। ਦੇਰ ਰਾਤ ਪੀੜਤ ਵਿਜੈ ਨੰਦਾ ਜਦੋਂ ਵਕਤ ਕਰੀਬ 10 ਵਜੇ ਵਾਪਸ ਜਾ ਰਿਹਾ ਸੀ ਉਸ ਦੀ ਕਾਰ ਨੇੜੇ ਦੋ ਸਕੂਟਰੀ ਸਵਾਰ ਨੌਜਵਾਨ ਪਿੰਡ ਡੱਡੀਆਂ ਦੇ ਇਕ ਨੌਜਵਾਨ ਕਰਨ ਪੁੱਤਰ ਰੁਲਦਾ ਰਾਮ ਕੋਲੋਂ ਕਿਸੇ ਦਾ ਪਤਾ ਪੁੱਛ ਰਹੇ ਸਨ ਜੋ ਨਾ ਦੱਸਣ ਤੇ ਝਗੜਾ ਕਰਨ ਲੱਗ ਪਏ। ਪੀੜਤ ਆਪਣੀ ਕਾਰ ‘ਚ ਪਤਨੀ ਸਮੇਤ ਬੈਠ ਗਿਆ ਤੇ ਕਾਰ ਸਟਾਰਟ ਕਰਕੇ ਜਾਣ ਲੱਗਾ। ਅਚਾਨਕ ਕਰਨ ਉਕਤ ਨੌਜਵਾਨਾਂ ਕੋਲੋਂ ਛੁੱਟ ਕੇ ਖੇਤਾਂ ਵੱਲ ਦੌੜ ਗਿਆ ਤੇ ਦੋਨੋਂ ਨੌਜਵਾਨਾਂ ਪੀੜਤ ਵਿਜੈ ਨੰਦਾ ਦੀ ਕਾਰ ਵੱਲ ਆ ਗਏ ਤੇ ਇਕ ਨੇ ਪਿਸਤੌਲ ‘ਚੋਂ ਹਵਾਈ ਫਾਇਰ ਕਰਕੇ ਪਿਸਤੌਲ ਪੀੜਤ ਤੇ ਤਾਣ ਦਿੱਤਾ ਤੇ ਫਿਰ ਪਿਸਤੌਲ ਦੀ ਮੁੱਠ ਪੀੜਤ ਦੇ ਸਿਰ ‘ਤੇ ਮਾਰ ਜ਼ਖਮੀ ਕਰ ਦਿੱਤਾ। ਉਨ੍ਹਾਂ ‘ਚੋਂ ਇਕ ਨੌਜਵਾਨ ਨੇ ਪੀੜਤ ਤੇ ਉਸ ਦੀ ਪਤਨੀ ਨੂੰ ਹਥਿਆਰ ਵਿਖਾ ਕਾਰ ‘ਚੋਂ ਬਾਹਰ ਕੱਢ ਕੇ ਕਾਰ ਖੋਹ ਕੇ ਫ਼ਰਾਰ ਹੋ ਗਿਆ ਤੇ ਦੂਜਾ ਨੌਜਵਾਨ ਮੰਗਲ ਆਪਣੀ ਸਕੂਟਰੀ ਤੇ  ਫ਼ਰਾਰ ਹੋ ਗਿਆ। ਪੀੜਤ ਦੀ ਪਤਨੀ ਨੇ ਪਿੰਡ ਦੇ ਜਾਣਕਾਰ ਲੋਕਾਂ ਦੀ ਮਦਦ ਨਾਲ ਜ਼ਖਮੀ ਹਾਲਤ ‘ਚ ਵਿਜੈ ਨੰਦਾ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੇ ਉਹ ਜੇਰੇ ਇਲਾਜ ਹਨ।

 

Vinkmag ad
Share Our Daily Posts

News Desk

Read Previous

Nabha- ਜੇਲ ‘ਚ ਮੋਬਾਈਲ ਫੋਨ ਮੁਹੱਈਆ ਕਰਵਾਉਣ ਬਦਲੇ ਮੋਟੀ ਰਕਮ ਵਸੂਲਣ ਵਾਲਾ ASI ਕਾਬੂ

Read Next

ਤਿੰਨ ਪਤਨੀਆਂ ਵਾਲਾ ਧੋਖੇਬਾਜ਼ ਪਤੀ, ਇਕ ਪਤਨੀ ਜਾਰਜੀਆ ’ਚ, ਦੂਜੀ ਚੰਡੀਗੜ੍ਹ ਤੇ ਤੀਜੀ ਮੋਗਾ ’ਚ, ਪੁਲਿਸ ਮੇਹਰਬਾਨ