Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਤਿੰਨ ਪਤਨੀਆਂ ਵਾਲਾ ਧੋਖੇਬਾਜ਼ ਪਤੀ, ਇਕ ਪਤਨੀ ਜਾਰਜੀਆ ’ਚ, ਦੂਜੀ ਚੰਡੀਗੜ੍ਹ ਤੇ ਤੀਜੀ ਮੋਗਾ ’ਚ, ਪੁਲਿਸ ਮੇਹਰਬਾਨ

ਮੋਗਾ, ਜੇਐੱਨਐੱਨ: ਮੋਗਾ ’ਚ ਇਕ ਇਮੀਗ੍ਰੇਸ਼ਨ ਸੰਚਾਲਕ ਨੇ ਇਕ ਨਹੀਂ ਤਿੰਨ-ਤਿੰਨ ਵਿਆਹ ਕਰ ਲਏ। ਇਕ ਪਤਨੀ ਜਾਰਜੀਆ ’ਚ ਰਹਿੰਦੀ ਹੈ, ਦੂਜੀ ਸਿਟੀ ਬਿਊਟੀਫੁੱਲ ਚੰਡੀਗੜ੍ਹ ਤੇ ਤੀਜੀ ਆਪਣੇ ਨਾਲ ਮੋਗਾ ’ਚ। ਤਲਾਕ ਇਕ ਨਾਲ ਵੀ ਨਹੀਂ। ਦੂਜੀ ਪਤਨੀ ਨੂੰ ਪਤੀ ਦੀ ਧੋਖਾਧੜੀ ਦਾ ਪਤਾ ਲੱਗਿਆ ਤਾਂ ਉਸ ਨੇ ਪਤੀ ਖ਼ਿਲਾਫ਼ ਧੋਖਾਧੜੀ ਤੇ ਗਬਨ ਦੇ ਦੋਸ਼ ’ਚ ਕੇਸ ਦਰਜ ਕਰਵਾ ਦਿੱਤਾ, ਪਰ ਮੋਗਾ ਪੁਲਿਸ ਤਿੰਨ ਪਤਨੀਆਂ ਵਾਲੇ ਪਤੀ ’ਤੇ ਮੇਹਰਬਾਨ ਹੈ।

ਪੁਲਿਸ ਨੇ ਧੋਖਾਧੜੀ ਕਾਰਨ ਜਦੋਂ ਮੁਲਜ਼ਮ ਦਾ ਪਾਸਪੋਰਟ ਅਦਾਲਤ ਨੇ ਜ਼ਬਤ ਕਰ ਲਿਆ ਤਾਂ ਪੁਲਿਸ ਨੇ ਨਵੇਂ ਪਾਸਪੋਰਟ ਲਈ ਉਸ ਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਦਿੱਤਾ। ਇਸ ਦੇ ਆਧਾਰ ’ਤੇ ਨਵਾਂ ਪਾਸਪੋਰਟ ਵੀ ਬਣ ਗਿਆ। ਦੂਜੀ ਪਤਨੀ ਨੇ ਇਸ ਧੋਖਾਧੜੀ ਦਾ ਵੀ ਪਰਦਾਫਾਸ਼ ਕਰ ਦਿੱਤਾ ਤਾਂ ਥਾਣਾ ਸਿਟੀ1 ਪੁਲਿਸ ਨੇ ਮੁਲਜ਼ਮ ਪਤੀ ਖ਼ਿਲਾਫ਼ ਧੋਖਾਧੜੀ ਤੇ ਪਾਸੋਪਰਟ ਐਕਟ ’ਚ ਇਕ ਹੋਰ ਕੇਸ ਦਰਜ ਕਰ ਲਿਆ, ਪਰ ਆਪਣੇ ਹੀ ਥਾਣੇ ਦੇ ਉਸ ਪੁਲਿਸ ਮੁਲਾਜ਼ਮ ਨੂੰ ਬਚਾ ਲਿਆ ਜਿਸ ਨੇ ਮੁਲਜ਼ਮ ਪਤੀ ਦੀ ਪੁਲਿਸ ਵੈਰੀਫਿਕੇਸ਼ਨ ’ਚ ਕਲੀਨ ਚਿੱਟ ਦੇ ਦਿੱਤੀ ਸੀ

ਕੌਣ ਹੈ ਪਤਨੀਆਂ ਦਾ ਸ਼ੌਕੀਨ
ਮੋਗਾ ’ਚ ਇਮੀਗ੍ਰੇਸ਼ਨ ਸੈਂਟਰ ਤੇ ਜਗਰਾਓਂ ’ਚ ਮਾਲਵਾ ਫਾਇਨਾਂਸ ਕੰਪਨੀ ਚਲਾਉਣ ਵਾਲੇ ਮੋਗਾ ਦੇ ਵਾਰਡ ਨੰਬਰ 7 ਦੇ ਗੋਧੇਵਾਲਾ ਛੱਪੜ ਨੇੜੇ ਦਾ ਨਿਵਾਸੀ ਨਵੀਦਪ ਸਿੰਘ ਦਾ ਪਹਿਲਾ ਵਿਆਹ ਸੰਨ 2006 ’ਚ ਕਸਬਾ ਤਰਨਤਾਰਨ ਦੇ ਪਿੰਡ ਖੇੜਾ ਦੀ ਨਿਵਾਸੀ ਲੜਕੀ ਨਾਲ ਹੋਇਆ ਸੀ। ਛੇ ਸਾਲ ਬਾਅਦ ਹੀ ਨਵਦੀਪ ਸਿੰਘ ਨੇ ਉਸ ਨੂੰ ਤਲਾਕ ਦੇ ਦਿੱਤੇ ਬਿਨਾਂ ਚੰਡੀਗੜ੍ਹ ਦੀ ਇਕ ਲੜਕੀ ਨਾਲ ਦੂਜਾ ਵਿਆਹ ਸੰਨ 2012 ’ਚ ਰਚਾ ਲਈ। ਨਵਦੀਪ ਦੀ ਇਹ ਅਰੇਂਜ ਮੈਰਿਜ ਸੀ
ਇਸ ਦੌਰਾਨ, ਪਤੀ ਦੇ ਨਾਲ ਰਹਿੰਦੇ ਹੋਏ ਦੂਜੀ ਪਤਨੀ ਨੂੰ ਕੁਝ ਸ਼ੱਕ ਹੋਇਆ। ਉਸ ਨੇ ਆਪਣੇ ਪੱਧਰ ’ਤੇ ਪਤੀ ਦੀ ਛਾਣਬੀਨ ਕੀਤੀ ਤਾਂ ਨਵਦੀਪ ਚੌਕਸ ਹੋ ਗਿਆ ਅਤੇ ਉਹ ਦੂਜੀ ਪਤਨੀ ਨੂੰ ਲੈ ਕੇ ਜਾਰਜੀਆ ਚਲਾ ਗਿਆ। ਜਾਰਜੀਆ ’ਚ ਹੀ ਨਵਦੀਪ ਸਿੰਘ ਨੇ ਆਪਣੀ ਪਹਿਲੀ ਪਤਨੀ ਨੂੰ ਵੀ ਇਹ ਕਹਿ ਕੇ ਬੁਲਾ ਲਿਆ ਕਿ ਉਸ ਉਸ ਦੀ ਫੈਮਿਲੀ ਫਰੈਂਡ ਹੈ। ਪਹਿਲੀ ਪਤਨੀ ਜਾਰਜੀਆ ’ਚ ਨਵਦੀਪ ਸਿੰਘ ਦੀ ਪੂਜੀ ਪਤਨੀ ਦੇ ਨਾਲ ਹੀ ਰਹੀ।
ਥਾਣਾ ਸਿਟੀ 1 ’ਚ ਦਰਜ ਐੱਫਆਈਆਰ ਦੇ ਅਨੁਸਾਰ ਦੂਜੀ ਪਤਨੀ ਨੇ ਦੋਸ਼ ਲਾਇਆ ਕਿ ਨਵਦੀਪ ਸਿੰਘ ਨੇ ਆਪਣੇ ਬਿਜਨਸ ਲਈ ਉਸ ਤੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ ਸੀ, ਜੋ ਉਸ ਦੇ ਭਰਾ ਨੇ ਚੰਡੀਗੜ੍ਹ ਤੋਂ ਉਸ ਦੇ ਜਾਰਜੀਆ ਸਥਿਤ ਬੈਂਕ ਖ਼ਾਤੇ ’ਚ ਜਮ੍ਹਾ ਕਰਵਾ ਦਿੱਤੇ ਸਨ। ਬਾਅਦ ’ਚ ਸੰਨ 2014 ’ਚ ਨਵਦੀਪ ਸਿੰਘ ਤੇ ਉਸ ਦੀ ਦੂਜੀ ਪਤਨੀ ਵਾਪਸ ਮੋਗਾ ਆ ਗਏ

ਇੱਥੇ ਦੂਜੀ ਪਤਨੀ ਆਪਣੇ ਸਹੁਰੇ ਘਰ ਤਿੰਨ ਦਿਨ ਰਹੀ। ਇਸ ਦੌਰਾਨ ਉਸ ਨੂੰ ਪਹਿਲੀ ਪਤਨੀ ਦਾ ਆਧਾਰ ਕਾਰਡ ਮਿਲ ਗਿਆ, ਜਿਸ ’ਚ ਪਤੀ ਦਾ ਨਾਂ ਨਵਦੀਪ ਸਿੰਘ ਲਿਖਿਆ ਸੀ। ਇਸ ਨਾਲ ਦੂਜੀ ਪਤਨੀ ਨੂੰ ਸਭ ਕੁਝ ਸਪੱਸ਼ਟ ਹੋ ਗਿਆ। ਉਸ ਦਾ ਸ਼ੱਕ ਸਹੀ ਨਿਕਲਿਆ। ਦੋਵਾਂ ’ਚ ਝਗੜਾ ਹੋ ਗਿਆ। ਉਸ ਨੇ ਆਪਣੇ ਪਤੀ ਖ਼ਿਲਾਫ਼ ਚੰਡੀਗੜ੍ਹ ਦੇ ਥਾਣਾ ਸੈਕਟਰ 31 ’ਚ ਧੋਖਾਧੜੀ ਤੇ ਬਿਨਾਂ ਤਲਾਕ ਦੂਜਾ ਵਿਆਹ ਕਰਨ ਦੇ ਮਾਮਲੇ ’ਚ ਕੇਸ ਦਰਜ ਕਰਵਾ ਦਿੱਤਾ। ਇਸ ਕੇਸ ਦੇ ਸਿਲਸਿਲੇ ’ਚ ਜੇਐੱਮਆਈਸੀ ਚੰਡੀਗੜ੍ਹ ਮੀਨਾਕਸ਼ੀ ਗੁਪਤਾ ਨੇ ਮੁਲਜ਼ਮ ਨਵਦੀਪ ਸਿੰਘ ਦਾ ਪਾਸਪੋਰਟ 26 ਦਸੰਬਰ 2014 ਨੂੰ ਅਦਾਲਤ ’ਚ ਜਮ੍ਹਾ ਕਰਵਾ ਲਿਆ ਸੀ।

ਪਾਸਪੋਰਟ ਲਈ ਰਚੀ ਸਾਜ਼ਿਸ਼ 
ਪਾਸਪੋਰਟ ਅਦਾਲਤ ’ਚ ਜ਼ਬਤ ਹੋਦ ਤੋਂ ਬਾਅਦ ਨਵਦੀਪ ਸਿੰਘ ਨੇ ਜਗਰਾਓਂ ਦੇ ਸਾਂਝ ਕੇਂਦਰ ’ਚ ਪਾਸਪੋਰਟ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾ ਦਿੱਤਾ। ਉਸੇ ਰਿਪੋਰਟ ਦੇ ਆਧਾਰ ’ਤੇ ਉਸ ਨੇ ਮੋਗਾ ’ਚ ਦੁਬਾਰਾ ਨਵੇਂ ਪਾਸਪੋਰਟ ਲਈ ਅਪਲਾਈ ਕਰ ਦਿੱਤਾ। ਪੁਲਿਸ ਨੇ ਪਾਸਪੋਰਟ ਦੀ ਪੁਲਿਸ ਵੈਰੀਫਿਕੇਸ਼ਨ ’ਚ ਮੁਲਜ਼ਮ ਨੂੰ ਕਲੀਨ ਚਿੱਟ ਦੇ ਦਿੱਤੀ, ਜਿਸ ਨਾਲ ਨਵਦੀਪ ਸਿੰਘ ਦਾ ਦੂਜਾ ਪਾਸਪੋਰਟ ਬਣ ਗਿਆ। ਇਸ ਦੌਰਾਨ, ਉਸ ਨੇ ਮਾਲੇਰਕੋਟਲਾ ਦੀ ਇਕ ਹੋਰ ਲੜਕੀ ਨਾਲ ਤੀਜਾ ਵਿਆਹ ਕਰ ਲਿਆ। ਗਲਤ ਸੂਚਨਾ ਦੇ ਆਧਾਰ ’ਤੇ ਨਵਾਂ ਪਾਸਪੋਰਟ ਬਣਵਾਉਣ ਤੇ ਤੀਜਾ ਵਿਆਹ ਕਰਵਾਉਣ ਦੇ ਮਾਮਲੇ ’ਚ ਦੂਜੀ ਪਤਨੀ ਨੇ ਹੁਣ ਮੋਗਾ ਦੇ ਥਾਣਾ ਸਿਟੀ 1 ’ਚ ਧੋਖਾਧੜੀ ਦਾ ਨਵਾਂ ਮਾਮਲਾ ਦਰਜ ਕਰਵਾ ਦਿੱਤਾ ਹੈ।
ਥਾਣਾ ਸਿਟੀ 1 ’ਚ ਤਾਇਨਾਤ ਐੱਸਆਈ ਬੱਗਾ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨਵਦੀਪ ਸਿੰਘ ਦੀ ਦੂਜੀ ਪਤਨੀ ਚੰਡੀਗੜ੍ਹ ਦੇ ਸੈਕਟਰ 47 ਡੀ ’ਚ ਰਹਿੰਦੀ ਹੈ। ਉਸ ਨੇ ਐੱਸਐੱਸਪੀ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ’ਚ ਦੋਸ਼ ਲਾਇਆ ਸੀ ਕਿ ਨਵਦੀਪ ਸਿੰਘ ਦੇ ਖ਼ਿਲਾਫ਼ ਧਾਰਾ 406, 420, 495, 498 ਤਹਿਤ ਮਾਮਲਾ ਥਾਣਾ ਸੈਕਟਰ 31 ਚੰਡੀਗੜ੍ਹ ’ਚ ਦਰਜ ਸੀ। ਇਸੇ ਦੋਸ਼ ’ਚ ਉਸ ਦਾ ਪਾਸਪੋਰਟ ਚੰਡੀਗੜ੍ਹ ਦੀ ਅਦਾਲਤ ’ਚ ਜਮ੍ਹਾ ਹੈ, ਪਰ ਉਸ ਨੇ ਪਾਸਪੋਰਟ ਗੁੰਮ ਹੋਣ ਦੀ ਗਲਤ ਸੂਚਨਾ ਦੇ ਕੇ ਨਵਾਂ ਪਾਸਪੋਰਟ ਜਾਰੀ ਕਰਵਾ ਲਿਆ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਮੁਲਾਜ਼ਮ ਨਵਦੀਪ ਸਿੰਘ ਖ਼ਿਲਾਫ਼ ਧੋਖਾਧੜੀ ਤੇ ਪਾਸਪੋਰਟ ਐਕਟਰ ’ਚ ਨਵਾਂ ਮਾਮਲਾ ਦਰਜ ਕਰ ਲਿਆ ਹੈ।
Vinkmag ad
Share Our Daily Posts

News Desk

Read Previous

ਘੰਟਾ ਪਹਿਲਾਂ ਬੇਗੋਵਾਲ ‘ਚ ਨੌਜਵਾਨ ਦਾ ਕਤਲ ਕਰਕੇ ਦੋ ਨੌਜਵਾਨ ਪਾਦਰੀ ਨੂੰ ਪਿਸਤੌਲ ਵਿਖਾ ਕੇ ਖੋਹੀ ਕਾਰ, ਮਾਮਲਾ ਦਰਜ

Read Next

ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ, CBSE ਪੈਟਰਨ ਦੇ ਆਧਾਰ ‘ਤੇ ਐਲਾਨਿਆ ਜਾਵੇਗਾ ਨਤੀਜਾ: ਵਿਜੈ ਇੰਦਰ ਸਿੰਗਲਾ