Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਨਵ ਵਿਆਹੀ ਖੜਕਾ ਰਹੀ ਏ ਸੁਹਰੇ ਘਰ ਦਾ ਦਰਵਾਜ਼ਾ, ਪਤੀ ਨੇ ਕਿਹਾ- ਬਲੈਕਮੇਲ ਕਰਨ ਲਈ ਕੀਤਾ ਸੀ ਵਿਆਹ

ਕਪੂਰਥਲਾ: ਇਕ ਨਵਵਿਆਹੀ ਕੁੜੀ ਹੱਥਾਂ ਵਿਚ ਚੂੜਾ ਪਾ ਆਪਣੇ ਸਹੁਰੇ ਘਰ ਦਾ ਬੂਹਾ ਖੜਕਾ ਰਹੀ ਹੈ ਪਰ ਅੰਦਰੋਂ ਕੋਈ ਆ ਕੇ ਨਾ ਬੂਹਾ ਖੋਲਦਾ ਹੈ ਤੇ ਨਾ ਕੁਝ ਬੋਲਦਾ ਹੈ… ਕੁੜੀ ਦੀ ਮਾਂ ਅਤੇ ਛੋਟਾ ਭਰਾ ਘਰ ਦੇ ਬਾਹਰ ਬੈਠੇ ਹਨ ਪਰ ਕੋਈ ਸਾਰ ਨਹੀਂ ਲੈ ਰਿਹਾ। ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨਵਵਿਆਹੀ ਕੁੜੀ ਸਹੁਰੇ ਘਰ ਦੇ ਬਾਹਰ ਦਰਵਾਜ਼ਾ ਖੜਕਾ ਰਹੀ ਅਤੇ ਇਨਸਾਫ ਦੀ ਗੁਹਾਰ ਲਗਾ ਰਹੀ ਹੈ

ਦਰਅਸਲ ਇਸ ਕੁੜੀ ਦਾ ਦੋਸ਼ ਹੈ ਕਿ ਉਸ ਦੇ ਵਿਆਹ ਨੂੰ ਢਾਈ ਮਹੀਨੇ ਹੋਏ ਹਨ ਤੇ ਵਿਆਹ ਤੋਂ 4 ਦਿਨ ਬਾਅਦ ਜਦ ਉਹ ਪੇਕੇ ਘਰ ਫੇਰਾ ਪਾਉਣ ਗਈ ਤਾਂ ਉਸ ਤੋਂ ਬਾਅਦ ਉਸ ਦਾ ਘਰਵਾਲਾ ਉਸ ਨੂੰ ਵਾਪਸ ਲੈਣ ਹੀ ਨਹੀਂ ਆਇਆ ਤੇ ਉਸ ਦੀ ਸੱਸ ਨੇ ਉਸ ਨੂੰ ਲਿਆਉਣ ਤੋਂ ਸਾਫ ਮਨ੍ਹਾਂ ਕਰ ਦਿੱਤਾ, ਜਿਸ ਤੋਂ ਬਾਅਦ ਪੀੜਤ ਕਈ ਵਾਰ ਆਪਣੀ ਮਾਂ ਨਾਲ ਇੱਥੇ ਆਈ ਤਾਂ ਜੋ ਬੈਠ ਕੇ ਗੱਲਬਾਤ ਕੀਤੀ ਜਾ ਸਕੇ ਪਰ ਕਿਸੇ ਨੇ ਬੂਹਾ ਨਹੀਂ ਖੋਲ੍ਹਿਆ।

ਕਾਨੂੰਨ ਦਾ ਸਹਾਰਾ ਲੈਂਦਿਆਂ ਪੀੜਤਾ ਅਮਨ ਨੇ ਜਲੰਧਰ ਅਤੇ ਚੰਡੀਗੜ੍ਹ ਤੱਕ ਸ਼ਿਕਾਇਤ ਦਰਜ ਕਰਵਾਈ ਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ। ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਕੋਈ ਕਸੂਰ ਤੱਕ ਨਹੀਂ ਦੱਸਿਆ ਜਾ ਰਿਹਾ। ਉਨ੍ਹਾਂ ਦਾ ਦੋਸ਼ ਹੈ ਕਿ ਪਹਿਲਾਂ ਇੰਨਾ ਨੇ ਸਾਰੀਆਂ ਮੰਗਾਂ ਮਨਵਾ ਲਈਆਂ ਤੇ ਜਿਸ ਤਰ੍ਹਾਂ ਕਿਹਾ ਉਸ ਤਰ੍ਹਾਂ ਵਿਆਹ ਕੀਤਾ। ਤੇ ਉਸ ਤੋਂ ਬਾਅਦ ਉਸ ਨੂੰ ਘਰੋ ਬਾਹਰ ਕੱਢ ਦਿਤਾ।

ਲੜਕੀ ਮੁਤਾਬਕ ਉਸ ਤੋਂ ਬਾਅਦ ਪੰਚਾਇਤ ਵਿੱਚ ਇੱਕ ਰਾਜ਼ੀਨਾਮਾ ਲਿਖਵਾ ਉਸ ਤੋਂ ਸਾਇਨ ਕਰਵਾਏ ਗਏ। ਰਾਜ਼ੀਨਾਮੇ ਵਿੱਚ ਕੀ ਲਿਖਿਆਂ ਸੀ ਇਹ ਤੱਕ ਪਤਾ ਨਹੀਂ। ਉਧਰ ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਵਾਈ ਆਪਣੀ ਮਾਂ ਪਿੱਛੇ ਲੱਗ ਕੇ ਬਿਨ੍ਹਾਂ ਵਜ੍ਹਾਂ ਤੋਂ ਇਹ ਸਭ ਕਰ ਰਿਹਾ ਹੈ। ਗੁਰੂ ਘਰ ਲਾਵਾਂ ਲੈ ਕੇ ਸਾਰਾ ਟੱਬਰ ਮੁਕਰ ਗਿਆ ਕਿ ਵਿਆਹ ਨਹੀਂ ਹੋਇਆ ਜਦ ਕਿ ਉਨ੍ਹਾਂ ਕੋਲ ਵਿਆਹ ਦਾ ਹਰ ਸਬੂਤ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪਣੀ ਧੀ ਨੂੰ ਇਸੇ ਘਰ ਵਸਾ ਕੇ ਜਵਾਂਗੀ। ਦਸ ਦਈਏ ਕਿ ਪੀੜ੍ਹਤ ਕੁੜੀ ਦੇ ਪਿਓ ਦਾ ਦੇਹਾਂਤ 7 ਮਹੀਨੇ ਪਹਿਲਾਂ ਹੋਇਆ ਸੀ ਜਿਸ ਤੋਂ ਬਾਅਦ ਮਾਂ ਨੇ ਸਾਰੀ ਉਮਰ ਦੀ ਕਮਾਈ ਵਿਆਹ ਉਤੇ ਲਗਾ ਦਿੱਤੀ ਸੀ ਤੇ ਅੱਜ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦੀ ਧੀ ਦਾ ਕਸੂਰ ਕੀ ਸੀ ਜਿਸ ਨੂੰ 4 ਦਿਨਾਂ ਬਾਅਦ ਪੇਕੇ ਤੌਰ ਦਿੱਤਾ

ਉਧਰ, ਦੂਸਰੇ ਪਾਸੇ ਲੜਕੇ ਨੇ ਚਾਰ ਦਿਨ ਵਿੱਚ ਹੀ ਰਿਸ਼ਤੇ ਵਿੱਚ ਤੜੇੜਾ ਲਈ ਲੜਕੀ ਤੇ ਉਸ ਦੇ ਪਰਿਵਾਰ ਨੂੰ ਹੀ ਗਲਤ ਦੱਸਿਆ। ਲੜਕੇ ਵਰਿੰਦਰ ਮੁਤਾਬਕ ਲੜਕੀ ਨੇ ਵਿਆਹ ਇੱਕ ਸਾਜਿਸ ਤਹਿਤ ਕੀਤਾ ਤਾਕਿ ਉਸ ਦੇ ਐਨਆਰਆਈ ਮਾਂ ਪਿਉ ਤੋਂ ਪੈਸੇ ਹੇਂਠ ਸਕੇ। ਵਰਿੰਦਰ ਮੁਤਾਬਕ ਪਹਿਲੇ ਦਿਨ ਹੀ ਲੜਕੀ ਉਸ ਦੇ ਰਹਿਣ ਸਹਿਣ ਤੇ ਕੱਪੜੇ ਪਾਉਣ ਉਤੇ ਉਸ ਨੂੰ ਦੇਸੀ ਕਹਿਣ ਲੱਗ ਪਈ ਸੀ ਤੇ ਪੇਕੇ ਪਰਿਵਾਰ ਖੁਦ ਉਸ ਨੂੰ ਖੁਸ਼ੀ ਖੁਸ਼ੀ ਲੈ ਕੇ ਗਏ ਤੇ 21 ਤਾਰੀਖ਼ ਨੂੰ ਲੜਕੀ ਵੱਲੋਂ ਸ਼ਿਕਾਇਤ ਕਰਵਾ 25 ਲੱਖ ਲੈਣ ਲਈ ਉਹਨਾਂ ਤੋਂ ਜ਼ਬਰਦਸਤੀ ਰਾਜ਼ੀਨਾਮਾ ਕਰਵਾ ਲਿਆ

ਲੜਕੀ ਵੱਲੋਂ ਸੁਹਰੇ ਘਰ ਦੇ ਬਾਹਰ ਬੈਠਣ ਤੋਂ ਬਾਅਦ ਪੁਲਿਸ ਵੀ ਮੌਕੇ ਉਤੇ ਪਹੁੰਚੀ ਤੇ ਜਾਂਚ ਦੀ ਗੱਲ ਕਹੀ। ਪੁਲਿਸ ਮੁਤਾਬਕ ਅਜੇ ਸਿਰਫ ਉਹਨਾਂ ਕੋਲੋਂ ਹੰਗਾਮੇ ਦੀ ਜਾਣਕਾਰੀ ਹੀ ਆਈ ਸੀ ਤੇ ਹੁਣ ਦੋਨੋਂ ਪੱਖ ਸੁਣਨ ਤੋਂ ਬਾਅਦ ਹੀ ਕਿਸੇ ਫ਼ੈਸਲੇ ਉਤੇ ਪਹੁੰਚਿਆ ਜਾ ਸਕਦਾ ਹੈ।

Vinkmag ad
Share Our Daily Posts

News Desk

Read Previous

ਬਠਿੰਡਾ: ਕਲਯੁਗੀ ਮਾਂ ਨੇ ਇਕ ਦਿਨ ਦੀ ਧੀ ਨੂੰ ਬਿਨਾਂ ਕੱਪੜਿਆਂ ਧੁੱਪੇ ਗਲੀ ਵਿਚ ਸੁੱਟਿਆ

Read Next

14 ਦਿਨਾਂ ਬਾਅਦ ਜੈਪਾਲ ਭੁੱਲਰ ਦਾ ਕੀਤਾ ਸਸਕਾਰ, ਭਰਾ ਨੇ ਹੱਥਕੜੀਆਂ ਨਾਲ ਹੀ ਭੰਨਿਆ ਘੜਾ ਤੇ ਦਿੱੱਤੀ ਚਿਖਾ ਨੂੰ ਅਗਨੀ