Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

14 ਦਿਨਾਂ ਬਾਅਦ ਜੈਪਾਲ ਭੁੱਲਰ ਦਾ ਕੀਤਾ ਸਸਕਾਰ, ਭਰਾ ਨੇ ਹੱਥਕੜੀਆਂ ਨਾਲ ਹੀ ਭੰਨਿਆ ਘੜਾ ਤੇ ਦਿੱੱਤੀ ਚਿਖਾ ਨੂੰ ਅਗਨੀ

ਫਿਰੋਜ਼ਪੁਰ ; ਬੀਤੀ 9 ਜੂਨ ਨੂੰ ਕੋਲਕਾਤਾ ਵਿਖੇ ਕਥਿੱਤ ਐਨਕਾਊਂਟਰ ਵਿਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦਾ ਮੰਗਲਵਾਰ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦੁਬਾਰਾ ਪੋਸਟਮਾਰਟਮ ਹੋਣ ਤੋਂ ਬਾਅਦ ਬੁੱਧਵਾਰ ਨੂੰ ਪਰਿਵਾਰ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਸ਼ਮਸ਼ਾਨਘਾਟ ਵਿਖੇ ਜੈਪਾਲ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀ ਜ਼ੇਰੇ ਨਿਗਰਾਨੀ ਸਖਤ ਸੁਰੱਖਿਆ ਬੰਦੋਬਸਤ ਕੀਤੇ ਗਏ ਸਨ। ਇਸ ਤੋਂ ਪਹਿਲੇ ਬਠਿੰਡਾ ਜੇਲ੍ਹ ਵਿੱਚ ਬੰਦ ਜੈਪਾਲ ਦੇ ਭਰਾ ਅੰਮ੍ਰਿਤਪਾਲ ਸਿੰਘ ਨੂੰ ਪੁਲੀਸ ਦੇ ਵੱਡੇ ਲਾਮ ਲਸ਼ਕਰ ਨਾਲ ਜ਼ੀਰਾ ਗੇਟ ਸ਼ਮਸ਼ਾਨਘਾਟ ਲਿਆਂਦਾ ਗਿਆ

ਇਸ ਮੌਕੇ ਪੁਲੀਸ ਇਸ ਕਦਰ ਬੇਵੱਸਾਈ ਹੋਈ ਸੀ ਕਿ ਉਨ੍ਹਾਂ ਨੇ ਇਕ ਪਲ ਲਈ ਵੀ ਅੰਮ੍ਰਿਤਪਾਲ ਦੀਆਂ ਹੱਥਕਡ਼੍ਹੀਆਂ ਨਹੀਂ ਖੋਲੀਆਂ। ਆਲਮ ਇਹ ਸੀ ਕਿ ਅੰਤਿਮ ਰਸਮਾਂ ਨਿਭਾਉਣ ਮੌਕੇ ਅੰਮ੍ਰਿਤਪਾਲ ਨੇ ਭਰਾ ਦਾ ਘੜਾ ਹੱਥਕਡ਼ੀਆਂ ਲੱਗੀਆਂ ਵਿਚ ਹੀ ਭੰਨਿਆ ਅਤੇ ਭਰਾ ਦੀ ਚਿਤਾ ਨੂੰ ਅੱਗ ਦੇਣ ਮੌਕੇ ਵੀ ਬੱਝੀਆਂ ਹੱਥਕੜੀਆਂ ਵਿਚ ਦੋ ਪੁਲਿਸ ਮੁਲਾਜ਼ਮ ਨਾਲ ਹੀ ਇਹ ਰਸਮ ਨਿਭਾਉਂਦੇ ਵੇਖੇ ਗਏ

ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਦੱਸਿਆ ਕਿ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਇਹ ਪੋਸਟਮਾਰਟਮ ਕੀਤਾ ਗਿਆ ਹੈ। ਇਸ ਕਾਰਨ ਰਿਪੋਰਟ ਅਦਾਲਤ ਅੱਗੇ ਹੀ ਪੇਸ਼ ਕੀਤੀ ਜਾਵੇਗੀ। ਇਹ ਰਿਪੋਰਟ ਕਿਸੇ ਨਾਲ ਉਦੋਂ ਤਕ ਸਾਂਝੀ ਨਹੀਂ ਕੀਤੀ ਜਾ ਸਕਦੀ। ਜੈਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਜੈਪਾਲ ਦੀ ਮ੍ਰਿਤਕ ਦੇਹ ਦਾ ਬੁੱਧਵਾਰ ਦੁਪਹਿਰ ਸਮੇਂ ਫਿਰੋਜ਼ਪੁਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦੇਣਗੇ।

ਇਸ ਤੋਂ ਪਹਿਲਾਂ ਦੁਬਾਰਾ ਪੋਸਟ ਮਾਰਟਮ ਲਈ ਜੈਪਾਲ ਦੀ ਦੇਹ ਨੂੰ ਮੰਗਲਵਾਰ ਤਡ਼ਕੇ ਹੀ ਫਿਰੋਜ਼ਪੁਰ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ’ਚ ਚੰਡੀਗਡ਼੍ਹ ਲਿਆਂਦਾ ਗਿਆ। ਇਸ ਮੌਕੇ ਜੈਪਾਲ ਦੇ ਪਿਤਾ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ ਭੁਪਿੰਦਰ ਸਿੰਘ ਤੋਂ ਇਲਾਵਾ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੀ ਸਾਰਾ ਸਮਾਂ ਪੀਜੀਆਈ ਵਿਖੇ ਮੌਜੂਦ ਰਹੇ। ਜੈਪਾਲ ਦਾ ਦੇਹ ਜਿਵੇਂ ਹੀ ਤਡ਼ਕੇ ਤਿੰਨ ਵਜੇ ਫਿਰੋਜ਼ਪੁਰ ਤੋਂ ਚੰਡੀਗਡ਼੍ਹ ਲਿਆਂਦੀ ਗਈ ਤਾਂ ਮੀਡੀਆ ਦੇ ਕੈਮਰਿਆਂ ਨੇ ਵੈਨ ਨੂੰ ਘੇਰ ਲਿਆ। ਇਸ ਮੌਕੇ ਜੈਪਾਲ ਦੇ ਕੁੱਝ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਇਲਾਵਾ ਮੀਡੀਆ ਤੇ ਖੁਫੀਆ ਏਜੰਸੀਆਂ ਦੇ ਮੁਲਾਜ਼ਮ ਵੀ ਹਾਜ਼ਰ ਸਨ। ਇਸ ਮੌਕੇ ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਅਤੇ ਡੀਐੱਸਪੀ ਸਿਟੀ ਬਰਿੰਦਰ ਸਿੰਘ ਗਿੱਲ ਵੀ ਜੈਪਾਲ ਦੇ ਪੋਸਟ ਮਾਰਟਮ ਲਈ ਨਾਲ ਹੀ ਚੰਡੀਗਡ਼੍ਹ ਗਏ ਹਨ।

Vinkmag ad
Share Our Daily Posts

News Desk

Read Previous

ਨਵ ਵਿਆਹੀ ਖੜਕਾ ਰਹੀ ਏ ਸੁਹਰੇ ਘਰ ਦਾ ਦਰਵਾਜ਼ਾ, ਪਤੀ ਨੇ ਕਿਹਾ- ਬਲੈਕਮੇਲ ਕਰਨ ਲਈ ਕੀਤਾ ਸੀ ਵਿਆਹ

Read Next

ਪਾਣੀ ਦੇ ਵਿਵਾਦ ‘ਚ ਖ਼ੂਨੀ ਖੇਡ, ਪੰਜਾਬ ਪੁਲਿਸ ਦੇ ASI ਨੇ ਚਾਕੂ ਮਾਰ ਕੇ ਕਰ ਦਿੱਤੀ ਭਾਬੀ ਦੀ ਹੱਤਿਆ