Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਪਾਣੀ ਦੇ ਵਿਵਾਦ ‘ਚ ਖ਼ੂਨੀ ਖੇਡ, ਪੰਜਾਬ ਪੁਲਿਸ ਦੇ ASI ਨੇ ਚਾਕੂ ਮਾਰ ਕੇ ਕਰ ਦਿੱਤੀ ਭਾਬੀ ਦੀ ਹੱਤਿਆ

ਚੰਡੀਗੜ੍ਹ : ਪਾਣੀ ਨੂੰ ਲੈ ਕੇ ਦੋ ਭਰਾਵਾਂ ‘ਚ ਪਹਿਲਾਂ ਵਿਵਾਦ ਹੋਇਆ ਫਿਰ ਪੰਜਾਬ ਪੁਲਿਸ ‘ਚ ਬਤੌਰ ਏਐੱਸਆਈ ਤਾਇਨਾਤ ਇਕ ਭਰਾ ਨੇ ਆਪਣੇ ਭਾਬੀ ਨੂੰ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਮਾਮਲਾ ਚੰਡੀਗੜ੍ਹ ਦੇ ਰਾਮਦਰਬਾਰ ‘ਚ ਮੰਗਲਵਾਰ ਦੇਰ ਰਾਤ ਕਰੀਬ 12 ਵਜੇ ਦਾ ਹੈ। ਪੁਲਿਸ ਦੀ ਜਾਣਕਾਰੀ ਮੁਤਾਬਿਕ ਹੱਤਿਆ ਮੁਲਜ਼ਮ ਦੀ ਪਛਾਣ ਹਰਸਵਰੂਪ ਦੇ ਰੂਪ ‘ਚ ਹੋਈ ਹੈ। ਹਰਸਵਰੂਪ ਤੇ ਉਸ ਦੇ ਭਰਾ ਦੇ ਵਿਚਕਾਰ ਪਾਣੀ ਨੂੰ ਲੈ ਕੇ ਵਿਵਾਦ ਹੋਇਆ। ਗੱਲ ਇੰਨੀ ਵੱਧ ਗਈ ਕਿ ਗੁੱਸੇ ‘ਚ ਆਏ ਹਰਸਵਰੂਪ ਨੇ ਆਪਣੀ ਭਾਬੀ ਦਿਵਿਯਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਹਰਸਵਰੂਪ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ

ਦੇਰ ਰਾਤ ਜਦੋਂ ਹਰਸਵਰੂਪ ਨੇ ਆਪਣੀ ਭਾਬੀ ਦਾ ਕਤਲ ਕੀਤਾ ਤਾਂ ਅੱਜ ਗੁਆਂਢ ਦੇ ਲੋਕਾਂ ਨੇ ਇਸ ਦੀ ਸੂਚਨਾ ਫੌਰਨ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਰਸਵਰੂਪ ਨੂੰ ਗ੍ਰਿਫ਼ਤਾਰ ਕੀਤਾ ਤੇ ਘਟਨਾ ਵਾਲੇ ਸਥਾਨ ਤੋਂ ਚਾਕੂ ਵੀ ਬਰਾਮਦ ਕੀਤਾ। ਪੁਲਿਸ ਹਰਸਵਰੂਪ ਨੂੰ ਮੈਡੀਕਲ ਕਰਵਾ ਕੇ ਕੋਰਟ ‘ਚ ਪੇਸ਼ ਕਰੇਗੀ

ਭਰਾ ਨੂੰ ਵੀ ਚਾਕੂ ਮਾਰ ਕੇ ਕੀਤਾ ਜ਼ਖ਼ਮੀ
ਹਰਸਵਰੂਪ ਨੇ ਨਾ ਸਿਰਫ਼ ਚਾਕੂ ਮਾਰ ਕੇ ਆਪਣੀ ਭਾਬੀ ਦਿਵਿਯਾ ਦਾ ਕਤਲ ਕੀਤਾ ਬਲਕਿ ਆਪਣੇ ਭਰਾ ਪ੍ਰੇਮ ‘ਤੇ ਵੀ ਚਾਕੂ ਨਾਲ ਹਮਲਾ ਕੀਤਾ। ਪ੍ਰੇਮ ਇਸ ਹਮਲੇ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਉਸ ਨੂੰ ਫੌਰਨ ਇਲਾਜ ਲਈ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਾਸਪਿਟਲ ਸੈਕਟਰ 32 ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਦਿਵਿਯਾ ਦੇ ਭਰਾ ਅਭਿਨੰਦਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਨ੍ਹਾਂ ਦੀਆਂ ਦੋਵਾਂ ਭੈਣਾਂ ਇਕੋਂ ਹੀ ਘਰ ‘ਚ ਵਿਆਹੀ ਹੋਈਆਂ ਹਨ। ਉਨ੍ਹਾਂ ਦੀ ਭੈਣ ਦਿਵਿਯਾ ਦਾ ਚਾਕੂ ਮਾਰ ਕੇ ਕਤਲ ਕਰਨ ਵਾਲੇ ਹਰਸਵਰੂਪ ਦੀ ਪਤਨੀ ਵੀ ਉਨ੍ਹਾਂ ਦੀ ਭੈਣ ਹੈ। ਦੋਵੇਂ ਭਰਾ ਰਾਮਦਰਬਾਰ ਦੇ ਇਕ ਮਕਾਨ ‘ਚ ਉੱਪਰ ਤੇ ਹੇਠਾਂ ਰਹਿੰਦੇ ਸਨ। ਦੋਵੇਂ ਭਰਾਵਾਂ ‘ਚ ਅਕਸਰ ਪਾਣੀ ਦੀ ਸਪਲਾਈ ਨੂੰ ਲੈ ਕੇ ਵਿਵਾਦ ਰਹਿੰਦਾ ਸੀ। ਕੱਲ੍ਹ ਜਦੋਂ ਵਿਵਾਦ ਹੋਇਆ ਤਾਂ ਹਰਸਵਰੂਪ ਨੇ ਦਿਵਿਯਾ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
Vinkmag ad
Share Our Daily Posts

News Desk

Read Previous

14 ਦਿਨਾਂ ਬਾਅਦ ਜੈਪਾਲ ਭੁੱਲਰ ਦਾ ਕੀਤਾ ਸਸਕਾਰ, ਭਰਾ ਨੇ ਹੱਥਕੜੀਆਂ ਨਾਲ ਹੀ ਭੰਨਿਆ ਘੜਾ ਤੇ ਦਿੱੱਤੀ ਚਿਖਾ ਨੂੰ ਅਗਨੀ

Read Next

ਚੰਡੀਗੜ੍ਹ ਵਿਚ ਰਹੇਗਾ ਹੁਣ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ