Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 25, 2026

ਦੰਦਾਂ ਨਾਲ 35 ਕਿੱਲੋ ਇੱਟਾਂ ਚੁੱਕ ਕੇ ਜਤਿੰਦਰ ਸਿੰਘ ਨੇ Indian Book Of Record ‘ਚ ਦਰਜ ਕਰਵਾਇਆ ਨਾਮ

ਨਵਾਂਸ਼ਹਿਰ ਅਧੀਨ ਪਿੰਡ ਹਿਆਲਾ ਦਾ ਇੱਕ ਗੁਰਸਿੱਖ ਨੌਜਵਾਨ ਜਤਿੰਦਰ ਸਿੰਘ ਜਿਸ ਦੇ ਪਿਤਾ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ, ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਅੰਦਰਲੇ ਜਜ਼ਬੇ ਨੂੰ ਕਾਇਮ ਰੱਖਦਿਆਂ ਪੜ੍ਹਾਈ ਦੇ ਨਾਲ-ਨਾਲ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਮਿਹਨਤ ਸ਼ੁਰੂ ਕਰ ਦਿੱਤੀ ਸੀ।

ਗਰੀਬੀ ਦੇ ਹਾਲਾਤਾਂ ਵਿਚ ਵੀ ਜਤਿੰਦਰ ਸਿੰਘ ਨੇ ਆਪਣਾ ਹੌਸਲਾ ਨਹੀਂ ਛੱਡਿਆ। ਜਿਸ ਦੇ ਚਲਦਿਆਂ ਅੱਜ ਜਸਵਿੰਦਰ ਸਿੰਘ ਨੇ ਆਪਣੀ ਮਿਹਨਤ ਸਦਕਾ ਇੱਕ ਵੱਡਾ ਮੁਕਾਮ ਹਾਂਸਲ ਕੀਤਾ। ਜਤਿੰਦਰ ਸਿੰਘ ਜੋ ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਵਰਗੀਆਂ ਵਰਜਿਸਾਂ ਕਰਦਾ ਹੈ,  ਵਿੱਚ ਉਹ ਕਈ ਵੱਡੇ ਪੱਧਰ ਦੇ ਇਨਾਮ ਵੀ ਜਿੱਤ ਚੁੱਕਾ ਹੈ।

ਹੁਣ ਉਸ ਵੱਲੋਂ ਇੱਕ ਵੀਡੀਓ ਤਿਆਰ ਕੀਤੀ ਗਈ ਜਿਸ ਵਿੱਚ ਜਤਿੰਦਰ ਸਿੰਘ ਨੇ ਦੰਦਾਂ ਨਾਲ ਇੱਕ ਟਰੈਕਟਰ ਖਿੱਚਿਆ ਇਸ ਦੇ ਨਾਲ ਹੀ ਉਸ ਨੇ ਇਕ ਹੋਰ ਛੋਟਾ ਹਾਥੀ ਵਰਗੀ ਗੱਡੀ ਵੀ ਦੰਦਾਂ ਨਾਲ ਖਿੱਚ ਕੇ ਦਿਖਾਇਆ। ਇਸ ਤੋਂ ਬਾਅਦ ਉਸ ਨੇ 35 ਕਿਲੋ ਇੱਟਾਂ ਨੂੰ ਆਪਣੇ ਦੰਦਾਂ ਨਾਲ ਚੁੱਕ ਕੇ Indian Book Of Record ਵਿੱਚ ਆਪਣਾ ਨਾਮ ਦਰਜ ਕਰਵਾਇਆ। Indian Book Of Record ਵਿੱਚ ਉਸ ਦਾ ਨਾਮ ਦਰਜ ਹੋਣ ਉੱਤੇ ਜਿੱਥੇ ਉਸ ਦੇ ਪਰਿਵਾਰ ਵਿੱਚ  ਖੁਸ਼ੀ ਦੀ ਲਹਿਰ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਪਹਿਲੀ ਵਾਰ ਦੰਦਾਂ ਨਾਲ ਇੱਟਾਂ ਚੁੱਕ ਕੇ ਦਿੱਲੀ ਨੂੰ ਆਪਣੀ ਇਹ ਵੀਡੀਓ ਭੇਜੀ ਜਿਸ ਨੂੰ ਇਸ ਕੰਪਨੀ ਨੇ ਰਿਜੈਕਟ ਕਰ ਦਿੱਤਾ। ਫਿਰ ਉਸ ਨੇ ਭਾਰ ਤੋਲਣ ਵਾਲੀ ਮਸ਼ੀਨ ਉੱਤੇ 35 ਕਿਲੋ ਇੱਟਾਂ ਤੋਲ ਕੇ ਉਸ ਨੂੰ ਦੰਦਾਂ ਨਾਲ ਚੁੱਕੇ ਕੇ ਇਸ ਦੀ ਵੀਡੀਓ ਬਣਾ ਕੇ ਦਿੱਲੀ ਭੇਜੀ ਜੋ ਸਿਲੈਕਟ ਹੋ ਗਈ।

ਕੰਪਨੀ ਦੀ ਟੀਮ ਨੇ ਪਿੰਡ ਪਹੁੰਚ ਕੇ ਸਾਰੀ ਜਾਂਚ ਤੋਂ ਬਾਅਦ ਉਹਨਾਂ ਇਹ ਮੈਡਲ, ਪ੍ਰਸ਼ੰਸਾ ਪੱਤਰ, ਇੱਕ ਪੈਨ ਅਤੇ ਇਹ ਸਰਟੀਫਿਕੇਟ ਜਾਰੀ ਕੀਤਾ। ਜਤਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਦਾ ਸੁਪਨਾ ਵਰਲਡ ਗਿੰਨੀਜ਼ ਬੁੱਕ ਵਿੱਚ ਵੀ  ਆਪਣਾ ਨਾਮ ਦਰਜ ਕਰਵਾਉਣਾ  ਹੈ ਕਿਉਂਕਿ ਵਰਲਡ ਗਿੰਨੀਜ਼ ਬੁੱਕ ਵਲੋਂ ਵੀ ਉਸ ਨੂੰ ਸੱਦਾ ਮਿਲ ਚੁੱਕਾ ਹੈ।ਪਰ ਸਰਕਾਰ ਖਿਲਾਫ਼ ਨਮੋਸ਼ੀ ਜਾਹਿਰ ਕਰਦਿਆਂ ਉਹਨਾਂ ਦੀ ਮਾਤਾ  ਕੁਲਵਿੰਦਰ ਕੌਰ ਨੇ ਦੱਸਿਆ ਕਿ ਇਹ ਬੀਐਸਸੀ ਦੀ ਡਿਗਰੀ ਅਤੇ ਆਈਟੀ ਦਾ ਡਿਪਲੋਮਾ ਪਿਛਲੇ 9 ਸਾਲ ਤੋਂ ਕਰੀ ਬੈਠਾ ਹੈ ਪਰ ਕਿਸੇ ਨੇ ਉਸ ਦੀ ਸਾਰ ਨਹੀਂ ਲਈ। ਉਸ ਨੇ ਸਰਕਾਰ ਤੋਂ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।

 

Vinkmag ad
Share Our Daily Posts

News Desk

Read Previous

ਪੰਜਾਬੀ ਗਾਇਕ ਜੱਸ ਬਾਜਵਾ, ਸੋਨੀਆ ਮਾਨ, ਲੱਖਾ ਸਿਧਾਣਾ ਅਤੇ ਬਲਦੇਵ ਸਿੰਘ ਸਿਰਸਾ ਖ਼ਿਲਾਫ਼ ਚੰਡੀਗੜ੍ਹ ‘ਚ ਮੁਕੱਦਮਾ ਦਰਜ

Read Next

ਬੇਜ਼ੁਬਾਨਾਂ ‘ਤੇ ਅੱਤਿਆਚਾਰ…ਦੋ ਔਰਤਾਂ ਨੇ ਸਕੂਟਰੀ ਨਾਲ ਕੁੱਤੀ ਨੂੰ ਬੰਨ੍ਹ ਕੇ ਦੂਰ ਤਕ ਘੜੀਸਿਆ ਤੇ ਫਿਰ…