Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਪੰਜਾਬ ‘ਚ ਦੁੱਧ ਮਹਿੰਗਾ ਹੋਣ ਨਾਲ ਹਲਵਾਈ ਨਾਰਾਜ਼, ਕੀਮਤ ‘ਚ ਦੋ ਰੁਪਏ ਦੇ ਵਾਧੇ ਨਾਲ ਹੋਵੇਗੀ ਮਹਿੰਗਾਈ

ਲੁਧਿਆਣਾ  : ਪੰਜਾਬ ‘ਚ ਦੁੱਧ ਦੀਆਂ ਕੀਮਤਾਂ ‘ਚ ਦੋ ਰੁਪਏ ਦਾ ਇਜਾਫ਼ਾ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਲੰਬੇ ਸਮੇਂ ਤੋਂ ਤਿਆਰੀ ਕੀਤੀ ਜਾ ਰਹੀ ਸੀ। ਇਸ ਦੇ ਪਿੱਛੇ ਦਾ ਮੁੱਖ ਕਾਰਨ ਕਿਸਾਨਾਂ ਦੀ ਲਾਗਤ ਵੱਧ ਜਾਣਾ ਹੈ। ਇਸ ਨੂੰ ਲੈ ਕੇ ਇਕ ਜੁਲਾਈ ਤੋਂ ਮਹਿੰਗੀਆਂ ਕੀਮਤਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ। ਵੇਰਕਾ ਤੇ ਅਮੂਲ ਸਮੇਤ ਡੇਅਰੀ ਸੰਚਾਲਕਾਂ ਵੱਲੋਂ ਕੀਮਤਾਂ ਨੂੰ ਵੀ ਤਤਕਾਲ ਪ੍ਰਭਾਵ ਤੋਂ ਲਾਗੂ ਕਰ ਦਿੱਤਾ ਹੈ। ਚਾਹੇ ਹੀ ਇਸ ਸਮੇਂ ਖਪਤ ਪਹਿਲਾਂ ਦੀ ਤੁਲਨਾ ‘ਚ ਘੱਟ ਹੋਈ ਹੈ ਪਰ ਕੀਮਤਾਂ ‘ਚ ਹੋ ਰਹੇ ਇਜਾਫ਼ੇ ਨਾਲ ਲੋਕ ਪਰੇਸ਼ਾਨ ਹਨ।

ਆਮ ਜਨਤਾ ਦੇ ਨਾਲ-ਨਾਲ ਹਲਵਾਈਆਂ ਲਈ ਵੀ ਇਹ ਮਹਿੰਗਾਈ ਲਾਗਤ ਕੀਮਤ ਨੂੰ ਵਧਾਏਗੀ ਤੇ ਇਸ ਦਾ ਅਸਰ ਕਈ ਉਤਪਾਦਾਂ ‘ਚ ਮਹਿੰਗਾਈ ਦੇ ਰੂਪ ‘ਚ ਦੇਖਣ ਨੂੰ ਮਿਲ ਸਕਦਾ ਹੈ। ਦੁੱਧ ਉਤਪਾਦਕਾਂ ਨੇ ਇਸ ਦੇ ਪਿੱਛੇ ਦਾ ਕਾਰਨ ਪਿਛਲੇ ਮਹੀਨਿਆਂ ਤੋਂ ਕੀਮਤਾਂ ‘ਚ ਹੋ ਰਿਹਾ ਇਜਾਫ਼ਾ ਹੈ। ਜਦਕਿ ਡੇਢ ਸਾਲ ਤੋਂ ਦੁੱਧ ਦੀਆਂ ਕੀਮਤਾਂ ‘ਚ ਕੋਈ ਇਜਾਫ਼ਾ ਨਹੀਂ ਕੀਤਾ ਗਿਆ ਹੈ।

ਹਲਵਾਈਆਂ ਲਈ ਹੁਣ ਹੋਰ ਵਧੇਗੀ ਚਿੰਤਾ
ਪੰਜਾਬ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਪਾਲ ਸਿੰਘ ਨੇ ਕਿਹਾ ਕਿ ਪਹਿਲਾਂ ਡੀਜ਼ਲ ਤੇ ਹੁਣ ਦੁੱਧ ਦੀਆਂ ਕੀਮਤਾਂ ‘ਚ ਇਜਾਫ਼ਾ ਹੋਣ ਨਾਲ ਹਲਵਾਈਆਂ ਲਈ ਸਮੱਸਿਆ ਵੱਧ ਗਈ ਹੈ। ਅਜਿਹੇ ‘ਚ ਹੁਣ ਸਾਡੇ ਕੋਲ ਵਾਧੇ ਦੇ ਸਿਵਾਏ ਕੋਈ ਹੋਰ ਚਾਰਾ ਨਹੀਂ। ਸਾਨੂੰ ਮਜ਼ਬੂਰਨ ਹੁਣ ਕੀਮਤਾਂ ‘ਚ ਇਜਾਫ਼ਾ ਕਰਨਾ ਪਵੇਗਾ। ਪਹਿਲਾਂ ਹੀ ਮੰਗ ਘੱਟ ਹੋਣ ਤੋਂ ਸਾਨੂੰ ਇਨਪੁਟ ਕਾਸਟ ਕੱਢਣਾ ਮੁਸ਼ਕਲ ਹੋ ਰਿਹਾ ਹੈ ਤੇ ਹੁਣ ਵਾਧੇ ਨਾਲ ਸਾਡੇ ਕੋਲ ਉਤਪਾਦਾਂ ਦੀਆਂ ਕੀਮਤਾਂ ‘ਚ ਇਜਾਫ਼ੇ ਦੇ ਸਿਵਾਇ ਕੋਈ ਚਾਰਾ ਨਹੀਂ।
ਕਿੰਨਾ ਮਹਿੰਗਾ ਹੋਇਆ ਦੁੱਧ (ਪ੍ਰਤੀ ਲੀਟਰ)

 

1. ਅਮੂਲ ਡਾਇਮੈਂਡ – 59 ਰੁਪਏ ਤੋਂ 61 ਰੁਪਏ

 

2. ਅਮੂਲ ਗੋਲਡ – 55 ਰੁਪਏ ਤੋਂ 57 ਰੁਪਏ

 

3. ਅਮੂਲ ਸ਼ਕਤੀ – 49 ਰੁਪਏ ਤੋਂ 51 ਰੁਪਏ

 

4. ਅਮੂਲ ਤਾਜ਼ਾ – 45 ਰੁਪਏ ਤੋਂ 47 ਰੁਪਏ

 

5. ਵੇਰਕਾ ਗੋਲਡ – 55 ਰੁਪਏ ਤੋਂ 57 ਰੁਪਏ

 

6. ਵੇਰਕਾ ਸ਼ਕਤੀ – 49 ਰੁਪਏ ਤੋਂ 51 ਰੁਪਏ

 

7. ਵੇਰਕਾ ਤਾਜ਼ਾ – 45 ਰੁਪਏ ਤੋਂ 47 ਰੁਪਏ

 

8. ਵੇਰਕਾ ਸਲਿਮਰ – 39 ਰੁਪਏ ਤੋਂ 41 ਰੁਪਏ

 

9. ਡੇਅਰੀ ਮਿਲਕ – 60 ਰੁਪਏ ਤੋਂ 62 ਰੁਪਏ
Vinkmag ad
Share Our Daily Posts

News Desk

Read Previous

ਸੋਨੇ ਦੀਆਂ ਕੀਮਤਾਂ ‘ਚ ਜ਼ਬਰਦਸਤ ਤੇਜ਼ੀ, ਚਾਂਦੀ ਵੀ ਹੋਈ ਮਹਿੰਗੀ, ਜਾਣੋ ਕੀ ਹਨ ਰੇਟ

Read Next

ਦਵਿੰਦਰ ਬੰਬੀਹਾ ਗਰੁੱਪ ਨੇ ਮੁੜ ਪਾਈ ਪੋਸਟ, ਕਿਹਾ- ਡਿਪਟੀ ਕਤਲ ਕਾਂਡ ‘ਚ ਨੌਜਵਾਨਾਂ ਨੂੰ ਨਾਜਾਇਜ਼ ਚੁੱਕ ਰਹੀ ਹੈ ਪੁਲਿਸ