Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਹਾਈ ਕੋਰਟ ਦਾ ਵੱਡਾ ਫ਼ੈਸਲਾ : ਦੂਜਾ ਵਿਆਹ ਕਰਵਾਇਆ ਤਾਂ ਵਿਧਵਾ ਦਾ ਪਹਿਲੇ ਪਤੀ ਦੀ ਜਾਇਦਾਦ ਤੋਂ ਖ਼ਤਮ ਹੋ ਜਾਵੇਗਾ ਹੱਕ

ਦੂਜਾ ਵਿਆਹ ਕਰਵਾਉਣ ਸਬੰਧੀ ਛੱਤੀਸਗੜ੍ਹ ਹਾਈਕੋਰਟ ਨੇ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਕਿਹਾ ਕਿ ਪਤੀ ਦੀ ਮੌਤ ਤੋਂ ਬਾਅਦ ਜੇਕਰ ਕੋਈ ਔਰਤ ਦੁਬਾਰਾ ਵਿਆਹ ਕਰਦੀ ਹੈ ਤਾਂ ਇਹ ਪੂਰੀ ਤਰ੍ਹਾਂ ਸਾਬਿਤ ਹੋ ਜਾਂਦਾ ਹੈ ਕਿ ਮਰਹੂਮ ਪਤੀ ਦੀ ਜਾਇਦਾਦ ਤੋਂ ਉਸ ਦਾ ਹੱਕ ਖ਼ਤਮ ਹੋ ਜਾਵੇਗਾ।
ਹਾਈ ਕੋਰਟ ਦੇ ਜੱਜ ਸੰਜੇ ਅਗਰਵਾਲ ਨੇ 28 ਜੂਨ ਨੂੰ ਪਟੀਸ਼ਨਰ ਲੋਕਨਾਥ ਦੀ ਵਿਧਵਾ ਕੀਆ ਬਾਈ ਖਿਲਾਫ ਦਾਇਰ ਜਾਇਦਾਦ ਦੇ ਮੁਕੱਦਮੇ ਨਾਲ ਸਬੰਧਤ ਇਕ ਅਪੀਲ ਖਾਰਜ ਕਰ ਦਿੱਤੀ। ਅਪੀਲ ‘ਚ ਦਾਅਵਾ ਕੀਤਾ ਗਿਆ ਸੀ ਕਿ ਵਿਧਵਾ ਦੇ ਸਥਾਨਕ ਰੀਤੀ-ਰਿਵਾਜਾਂ ਨਾਲ ਦੁਬਾਰਾ ਵਿਆਹ ਕੀਤਾ ਸੀ। ਅਪੀਲਕਰਤਾ ਲੋਕਨਾਥ ਕੀਆ ਬਾਈ ਦੇ ਪਤੀ ਦਾ ਚਚੇਰਾ ਭਰਾ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਹਿੰਦੂ ਵਿਧਵਾ ਪੁਨਰਵਿਵਾਹ ਐਕਟ 1856 ਦੀ ਧਾਰਾ 6 ਅਨੁਸਾਰ ਦੁਬਾਰਾ ਵਿਆਹ ਦੇ ਮਾਮਲੇ ‘ਚ ਵਿਆਹ ਲਈ ਸਾਰੀਆਂ ਕਾਗਜ਼ੀ ਕਾਰਵਾਈ ਨੂੰ ਸਾਬਿਤ ਕਰਨਾ ਜ਼ਰੂਰੀ ਹੈ।
ਹੁਕਮ ਅਨੁਸਾਰ ਇਹ ਵਿਵਾਦ ਕੀਆ ਬਾਈ ਦੇ ਪਤੀ ਘਾਸੀ ਦੀ ਜਾਇਦਾਦੇ ਹਿੱਸੇ ਨਾਲ ਸੰਬੰਧਤ ਹੈ। ਘਾਸੀ ਦੀ ਸਾਲ 1942 ‘ਚ ਮੌਤ ਹੋ ਗਈ ਸੀ। ਵਿਵਾਦ ਜਾਇਦਾਦ ਮੂਲ ਰੂਪ ‘ਚ ਸੁਗ੍ਰੀਵ ਨਾਂ ਦੇ ਵਿਅਕਤੀ ਦੀ ਸੀ ਜਿਨ੍ਹਾਂ ਦੇ ਚਾਰ ਪੁੱਤਰ ਮੋਹਨ, ਅਭਿਰਾਮ, ਗੋਵਰਧਨ ਤੇ ਜੀਵਨਧਨ ਸਨ। ਸਾਰਿਆਂ ਦੀ ਮੌਤ ਹੋ ਚੁੱਕੀ ਹੈ। ਗੋਵਰਧਨ ਦਾ ਇਕ ਪੁੱਤਰ ਲੋਕਨਾਥ ਇਸ ਮਾਮਲੇ ‘ਚ ਵਾਦੀ ਸੀ ਜਦਕਿ ਘਾਸੀ, ਅਭਿਰਾਮ ਦਾ ਪੁੱਤਰ ਸੀ।

ਚੂੜੀ ਪ੍ਰਥਾ ਜ਼ਰੀਏ ਕੀਤਾ ਸੀ ਦੂਸਰਾ ਵਿਆਹ

ਲੋਕਨਾਥ, ਜੋ ਹੁਣ ਜੀਵਤ ਨਹੀਂ ਹੈ, ਨੇ ਇਹ ਦਾਅਵਾ ਕਰਦੇ ਹੋਏ ਅਦਾਲਤ ਦੀ ਪਨਾਹ ਲਈ ਸੀ ਕਿ ਕੀਆ ਬਾਈ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਸਾਲ 1954-55 ‘ਚ ਚੂੜੀ ਪ੍ਰਥਾ ਜ਼ਰੀਏ ਦੂਸਰਾ ਵਿਆਹ ਕੀਤਾ ਸੀ ਤੇ ਇਸ ਲਈ ਉਸ ਨੂੰ ਤੇ ਉਸ ਦੀ ਬੇਟੀ ਸਿੰਧੂ ਨੂੰ ਜਾਇਦਾਦ ‘ਚ ਕੋਈ ਹਿੱਸਾ ਨਹੀਂ ਮਿਲ ਸਕਦਾ।
Vinkmag ad
Share Our Daily Posts

News Desk

Read Previous

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਅਨ ਲੂੰਗ ਨੇ ਦਸਤਾਰ ਸਜਾ ਕੇ ਕੀਤਾ ਗੁਰਦੁਆਰਾ ਸਾਹਿਬ ਦਾ ਉਦਘਾਟਨ, ਹਰਦੀਪ ਸਿੰਘ ਪੂਰੀ ਨੇ ਕੀਤਾ ਧੰਨਵਾਦ

Read Next

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਨੌਜਵਾਨਾਂ ਨਾਲ 20 ਲੱਖ ਰੁਪਏ ਦੀ ਧੋਖਾਧੜੀ, ਟ੍ਰੈਵਲ ਏਜੰਟ ਦੇ ਖਿਲਾਫ ਮੁਕੱਦਮਾ ਦਰਜ