Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਅਨੋਖੀ ਦੀਵਾਨਗੀ : ਇਕ-ਦੂਜੇ ਖਾਤਰ ਪਿਆਰ ਪ੍ਰਗਟਾਉਣ ਲਈ ਪੀ ਲਿਆ ਜ਼ਹਿਰ, ਪਤਨੀ ਦੀ ਮੌਤ, ਪਤੀ ਤਿੰਨ ਦਿਨ ਤੋਂ ਆਈਸੀਯੂ ’ਚ ਦਾਖ਼ਲ

ਮੋਗਾ : ਚਾਰ ਸਾਲ ਪਹਿਲਾਂ ਵਿਆਹ ਕਰਨ ਵਾਲੇ ਸਿਰਫਿਰੇ ਵਿਆਹੁਤਾ ਜੋੜੇ ਦੀ ਅਨੋਖੀ ਦੀਵਾਨਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ-ਦੂਜੇ ਲਈ ਪਿਆਰ ਦਾ ਪਤਾ ਲਗਾਉਣ ਲਈ ਉਨ੍ਹਾਂ ਨੇ ਜ਼ਹਿਰ ਪੀ ਲਿਆ। ਜ਼ਹਿਰ ਪੀਂਦੇ ਸਮੇਂ ਦੋਵਾਂ ਨੇ ਆਪਣੀ ਇਕ ਸਾਲ ਦੀ ਮਾਸੂਮ ਬੱਚੀ ਦੇ ਭਵਿੱਖ ਬਾਰੇ ਵੀ ਨਹੀਂ ਸੋਚਿਆ। ਜ਼ਹਿਰ ਪੀਣ ਤੋਂ ਬਾਅਦ ਪਤਨੀ ਦੀ ਮੌਤ ਹੋ ਗਈ, ਜਦੋਂਕਿ ਪਤੀ ਘਟਨਾ ਤੋਂ ਤਿੰਨ ਤਕ ਤਕ ਆਈਸੀਯੂ ’ਚ ਜ਼ਿੰਦਗੀ ਤੇ ਮੌਤ ਨਾਲ ਜੂਝਦਾ ਰਿਹਾ। ਹਾਲਾਂਕਿ ਹੁਣ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਚੌਕਸੀ ਵਜੋਂ ਉਸ ਨੂੰ ਵੀਰਵਾਰ ਸ਼ਾਮ ਤਕ ਨਿਹਾਲ ਸਿੰਘ ਵਾਲਾ ਦੇ ਇਕ ਨਿੱਜੀ ਹਪਸਤਾਲ ਦੇ ਆਈਸੀਯੂ ’ਚ ਹੀ ਰੱਖਿਆ ਗਿਆ ਹੈ।

ਪਿਆਰ ’ਚ ਚੂਹੇਮਾਰ ਦਵਾਈ ਪੀ ਸਕਦੇੇ ਹੋ ਤਾਂ ਪਤੀ ਤਿਆਰ ਹੋ ਗਿਆ
ਥਾਣਾ ਸਮਾਲਸਰ ਦੇ ਪਿੰਡ ਵੈਰੋਕੇ ਦੇ ਹਰਜਿੰਦਰ ਸਿੰਘ ਦਾ ਪ੍ਰੇਮ ਵਿਆਹ ਚਾਰ ਸਾਲ ਪਹਿਲਾਂ ਫ਼ਰੀਦਕੋਟ ਦੀ ਮਨਪ੍ਰੀਤ ਕੌਰ ਨਾਲ ਹੋਇਆ ਸੀ। ਉਨ੍ਹਾਂ ਦੀ ਇਕ ਸਾਲ ਦੀ ਬੇਟੀ ਹੈ। ਥਾਣਾ ਸਮਾਲਸਰ ਦੇ ਏਐੱਸਆਈ ਰਾਜ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਦੀ ਮਾਂ ਨੇ ਦੱਸਿਆ ਕਿ ਐਤਵਾਰ ਨੂੰ ਬੇਟੇ ਹਰਿੰਦਰ ਅਤੇ ਨੂੰਹ ਮਨਪ੍ਰੀਤ ਵਿਚਕਾਰ ਸ਼ਰਤ ਲੱਗੀ ਕਿ ਕਿਹੜਾ ਕਿਸ ਨੂੰ ਕਿੰਨਾ ਪਿਆਰ ਕਰ ਸਕਦਾ ਹੈ। ਕੌਣ ਕਿਸ ਦੇ ਕਹਿਣ ’ਤੇ ਕੀ ਕਰ ਸਕਦਾ ਹੈ। ਪਤਨੀ ਨੇ ਸ਼ਰਤ ਰੱਖੀ ਕਿ ਕੀ ਉਹ ਚੂਹੇਮਾਰ ਦਵਾਈ ਪੀ ਸਕਦਾ ਹੈ ਤਾਂ ਪਤੀ ਤਿਆਰ ਹੋ ਗਿਆ। ਦੋਵਾਂ ਨੇ ਇਕੱਠਿਆਂ ਨੇ ਚੂਹੇਮਾਰ ਦਵਾਈ ਕੋਲਡ ਡਰਿੰਕ ਦੇ ਨਾਲ ਪੀ ਲਈ। ਥੋੜ੍ਹੀ ਦੇਰ ਬਾਅਦ ਜਦੋਂ ਦੋਵਾਂ ਦੀ ਹਾਲਤ ਵਿਗੜਨ ਲੱਗੀ ਤਾਂ ਘਰਵਾਲਿਆਂ ਨੇ ਉਨ੍ਹਾਂ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਮਨਪ੍ਰੀਤ ਦੀ ਸੋਮਵਾਰ ਦੀ ਸ਼ਾਮ ਮੌਤ ਹੋ ਗਈ। ਉੱਥੇ, ਹਰਜਿੰਦਰ ਸਿੰਘ ਜ਼ਿੰਦਗੀ ਤੇ ਮੌਤ ਨਾਲ ਜੂਝਦਾ ਰਿਹਾ।
ਸੋਮਵਾਰ ਦੁਪਹਿਰ ਹਰਜਿੰਦਰ ਸਿੰਘ ਨੇ ਹੋਸ਼ ’ਚ ਆਉਣ ’ਤੇ ਮੀਡੀਆ ਨਾਲ ਗੱਲ ਕੀਤੀ। ਉਸ ਨੇ ਦੱਸਿਆ ਕਿ ਉਸ ਨੇ ਤੇ ਉਸ ਦੀ ਪਤਨੀ ਦੋਵਾਂ ਨੇ ਦਵਾਈ ਪੀ ਲਈ ਹੈ। ਪਤਨੀ ਦੀ ਮੌਤ ਦੀ ਜਾਣਕਾਰੀ ਅਜੇ ਤਕ ਉਸ ਨੂੰ ਨਹੀਂ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ’ਚ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਕਿਸੇ ਨੂੰ ਵੀ ਮੌਤ ਲਈ ਜ਼ਿੰਮੇਵਾਰ ਨਹੀਂ ਮੰਨਿਆ ਗਿਆ।
Vinkmag ad
Share Our Daily Posts

News Desk

Read Previous

ਸਲਮਾਨ ਖਾਨ ਖਿਲਾਫ ਚੰਡੀਗੜ੍ਹ ‘ਚ ਸ਼ਿਕਾਇਤ, ਸਟੋਰ ਖੋਲ੍ਹਣ ਦੇ ਨਾਮ ‘ਤੇ ਕਰੋੜਾਂ ਦੀ ਠੱਗੀ ਦਾ ਇਲਜ਼ਾਮ

Read Next

ਪੰਜਾਬ ਦੇ ਨਾਮਵਰ ਖਿਡਾਰੀ ਵੱਡੀ ਗਿਣਤੀ ‘ਚ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ