Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਸਲਮਾਨ ਖਾਨ ਖਿਲਾਫ ਚੰਡੀਗੜ੍ਹ ‘ਚ ਸ਼ਿਕਾਇਤ, ਸਟੋਰ ਖੋਲ੍ਹਣ ਦੇ ਨਾਮ ‘ਤੇ ਕਰੋੜਾਂ ਦੀ ਠੱਗੀ ਦਾ ਇਲਜ਼ਾਮ

ਚੰਡੀਗੜ੍ਹ : ਸਲਮਾਨ ਖਾਨ ਖਿਲਾਫ ਚੰਡੀਗੜ੍ਹ ‘ਚ ਸ਼ਿਕਾਇਤ ਦਰਜ ਕੀਤੀ ਗਈ ਹੈ।  ਮਨੀਮਾਜਰਾ ਦੇ ਵਪਾਰੀ ਅਰੁਣ ਗੁਪਤਾ ਨੇ ਧੋਖਾਧੜੀ ਦੀ ਸ਼ਿਕਾਇਤ ਦਿੱਤੀ।  BEING HUMAN ਸਟੋਰ ਖੋਲ੍ਹਣ ਦੇ ਨਾਮ ‘ਤੇ ਕਰੋੜਾਂ ਦੀ ਠੱਗੀ ਦਾ ਇਲਜ਼ਾਮ ਹੈ। ਇਹ ਸਟੋਰ ਫਰਵਰੀ 2020 ਤੋਂ ਬੰਦ ਪਿਆ ਹੈ।  ਇਸ ਮਾਮਲੇ ਵਿੱਚ ਪੁਲਿਸ ਨੇ ਸੰਮਨ ਭੇਜ 10 ਦਿਨਾਂ ‘ਚ ਜਵਾਬ  ਮੰਗਿਆ ਹੈ।  ਅਰੁਣ ਗੁਪਤਾ ਮੁਕਾਬਕ ਸ਼ੋਅਰੂਮ ਖੋਲ੍ਹਣ ਤੋਂ ਬਾਅਦ ਵੀ ਕੰਪਨੀ ਸਮਾਨ ਨਹੀਂ ਭੇਜ ਰਹੀ। ਇੰਨ ਹੀ ਨਹੀਂ ਕੰਪਨੀ ਦੀ ਵੈੱਬਸਾਈਟ ਵੀ ਬੰਦ ਹੈ। ਸਲਮਾਨ ਖਾਨ ਤੋਂ ਇਲਾਵਾ ਉਨ੍ਹਾਂ ਦੀ ਭੈਣ ਅਲਵੀਰਾ ਅਤੇ ਬੀਇੰਗ ਹਿਊਮਨ ਦੇ CEO ਅਤੇ ਅਧਿਕਾਰੀਆਂ ਨੂੰ ਵੀ ਸੰਮਨ ਭੇਜੇ ਗਏ ਹਨ।

ਪੁਲਿਸ ਕੋਲ ਕੀਤੀ ਇਹ ਸ਼ਿਕਾਇਤ 

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਾਰੋਬਾਰੀ ਅਰੁਣ ਗੁਪਤਾ ਨੇ ਦੱਸਿਆ ਕਿ ਸਲਮਾਨ ਖਾਨ ਦੇ ਇਸ਼ਾਰੇ ‘ਤੇ ਉਸ ਨੇ ਮਨੀਮਾਜਰਾ ਦੇ ਐਨਏਸੀ ਖੇਤਰ ਵਿਚ’ ਬੀਇੰਗ ਹਿਊਮਨ ਜਵੈਲਰੀ ‘ਦਾ ਇਕ ਸ਼ੋਅਰੂਮ ਲਗਭਗ 3 ਕਰੋੜ ਰੁਪਏ ਵਿਚ ਖੋਲ੍ਹਿਆ ਸੀ। ਸ਼ੋਅਰੂਮ ਖੋਲ੍ਹਣ ਲਈ ਸਟਾਈਲ ਕੁਇੰਟ ਜਵੈਲਰੀ ਪ੍ਰਾਈਵੇਟ ਲਿਮਟਿਡ ਨਾਲ ਵੀ ਇਕ ਸਮਝੌਤੇ ‘ਤੇ ਦਸਤਖਤ ਕੀਤੇ। ਉਨ੍ਹਾਂ ਸਾਰਿਆਂ ਨੇ ਸ਼ੋਅਰੂਮ ਤਾਂ ਖੁਲਵਾ ਲਏ ਪਰ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ। ਜਿਸ ਸਟੋਰ ਤੋਂ ਬੀਇੰਗ ਹਿਊਮਨ ਦੇ ਗਹਿਣਿਆਂ ਨੂੰ ਉਨ੍ਹਾਂ ਨੂੰ ਦੇਣ ਲਈ ਕਿਹਾ ਗਿਆ ਸੀ, ਉਹ ਬੰਦ ਪਿਆ ਹੋਇਆ ਹੈ। ਇਸ ਕਾਰਨ ਉਨ੍ਹਾਂ ਨੂੰ ਮਾਲ ਵੀ ਨਹੀਂ ਮਿਲ ਰਿਹਾ।

ਜਵਾਬ  10 ਦਿਨਾਂ ਵਿਚ ਮੰਗਿਆ ਗਿਆ

ਕਾਰੋਬਾਰੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਸਲਮਾਨ ਖਾਨ, ਉਸਦੀ ਭੈਣ ਅਲਵੀਰਾ ਖਾਨ ਅਗਨੀਹੋਤਰੀ ਅਤੇ ਕੰਪਨੀ ਦੇ ਕੁਝ ਅਧਿਕਾਰੀਆਂ ਨੂੰ ਸੰਮਨ ਭੇਜਿਆ ਹੈ। ਹਰੇਕ ਨੂੰ 10 ਦਿਨਾਂ ਦੇ ਅੰਦਰ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕਾਰੋਬਾਰੀ ਅਰੁਣ ਨੇ ਦੱਸਿਆ ਕਿ ਸਲਮਾਨ ਨੇ ਉਸ ਨੂੰ ਬਿਗ ਬੌਸ ਦੇ ਸੈੱਟ ‘ਤੇ ਬੁਲਾਇਆ ਅਤੇ ਕੰਪਨੀ ਖੁੱਲ੍ਹਣ  ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਸੀ। ਸਲਮਾਨ ਨੇ ਚੰਡੀਗੜ੍ਹ ਵਿੱਚ ਸ਼ੋਅਰੂਮ ਖੋਲ੍ਹਣ ਦੀ ਗੱਲ ਵੀ ਕੀਤੀ ਸੀ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਵੀਡੀਓ ਵੀ ਭੇਜਿਆ ਹੈ। ਉਸ ਨੇ ਦੋਸ਼ ਲਾਇਆ ਕਿ ਸਲਮਾਨ ਖਾਨ ਨੇ ਕਿਹਾ ਸੀ ਕਿ ਉਹ ਸ਼ੋਅਰੂਮ ਦੇ ਉਦਘਾਟਨ ਲਈ ਆਉਣਗੇ ਪਰ ਬਾਅਦ ਵਿੱਚ ਰੁਝੇਵਿਆਂ ਕਾਰਨ ਨਹੀਂ ਆਏ।

ਤੁਹਾਨੂੰ ਦੱਸ ਦੇਈਏ ਕਿ ਸਲਮਾਨ ਇੱਕ ਚੈਰੀਟੀ ਫਾਉਂਡੇਸ਼ਨ ਚਲਾਉਂਦੇ ਹਨ, ਜਿਸਦਾ ਨਾਮ ਬੀਇੰਗ ਹਿਊਮਨ ਹੈ। ਲੋਕਾਂ ਤੋਂ ਦਾਨ ਲੈਣ ਦੀ ਬਜਾਏ, ਇਹ ਸੰਸਥਾ ਬੀਇੰਗ ਹਿਊਮਨ ਦੇ ਕੱਪੜੇ ਆਨਲਾਈਨ  ਅਤੇ ਸਟੋਰਾਂ ਵਿਚ ਵੇਚ ਕੇ ਪੈਸੇ ਇਕੱਤਰ ਕਰਦਾ ਹੈ। ਸਲਮਾਨ ਖਾਨ ਵੀ ਜ਼ਿਆਦਾਤਰ ਬੀਇੰਗ ਹਿਊਮਨ ਦੇ ਕਪੜਿਆਂ ਵਿੱਚ ਨਜ਼ਰ ਆਉਂਦੇ ਹਨ। ਉਹ ਆਪਣੇ ਦੋਸਤਾਂ ਅਤੇ ਨਜ਼ਦੀਕੀ ਲੋਕਾਂ ਨੂੰ ਬੀਇੰਗ ਹਿਊਮਨ ਦੇ ਕੱਪੜੇ ਵੀ ਗਿਫਟ ਕਰਦੇ ਹਨ।

 

Vinkmag ad
Share Our Daily Posts

News Desk

Read Previous

ਮਾਂ ਨੂੰ ਨਸ਼ੇ ਦੀ ਦਵਾਈ ਖੁਵਾ ਕੇ ਕੀਤਾ ਬੇਹੋਸ਼, ਫਿਰ ਨੌਜਵਾਨ ਨਾਲ ਭੱਜੀ 14 ਸਾਲ ਦੀ ਕੁੜੀ

Read Next

ਅਨੋਖੀ ਦੀਵਾਨਗੀ : ਇਕ-ਦੂਜੇ ਖਾਤਰ ਪਿਆਰ ਪ੍ਰਗਟਾਉਣ ਲਈ ਪੀ ਲਿਆ ਜ਼ਹਿਰ, ਪਤਨੀ ਦੀ ਮੌਤ, ਪਤੀ ਤਿੰਨ ਦਿਨ ਤੋਂ ਆਈਸੀਯੂ ’ਚ ਦਾਖ਼ਲ