Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਨਰੂਆਣਾ ‘ਤੇ ਹਮਲਾ ਕਰਨ ਵਾਲੇ ਚਾਰ ਗੈਂਗਸਟਰ ਉੱਤਰਾਖੰਡ ਤੋਂ ਗ੍ਰਿਫ਼ਤਾਰ, ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ ਬਠਿੰਡਾ

ਬਠਿੰਡਾ : ਏ ਸ਼ੇ੍ਣੀ ਦੇ ਗੈਂਗਸਟਰ ਰਹੇ ਕੁਲਵੀਰ ਨਰੂਆਣਾ ‘ਤੇ ਹਮਲਾ ਕਰਨ ਵਾਲੇ ਚਾਰ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਦੇ ਕਰਾਈਮ ਕੰਟਰੋਲ ਯੂਨਿਟ ਤੇ ਉੱਤਰਾਖੰਡ ਦੀ ਪੁਲਿਸ ਨੇ ਸਾਂਝੇ ਆਪੇ੍ਸ਼ਨ ਵਿਚ ਮੁਕਾਬਲੇ ਦੌਰਾਨ ਗਿ੍ਫ਼ਤਾਰ ਕਰ ਲਿਆ ਹੈ।

ਨਰੂਆਣਾ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲਾ ਸੰਦੀਪ ਸਿੰਘ ਉਰਫ ਭੱਲਾ ਸੇਖੂ ਬਠਿੰਡਾ ਦਾ ਰਹਿਣ ਵਾਲਾ ਹੈ ਜਦੋਂਕਿ ਦੋ ਹੋਰ ਗੈਂਗਸਟਰ ਫਤਿਹ ਸਿੰਘ ਨਾਗਰੀ ਉਰਫ ਯੁਵਰਾਜ ਤੇ ਅਮਨਦੀਪ ਸਿੰਘ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਹਨ। ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਨੂੰ ਪੋ੍ਡਕਸ਼ਨ ਵਾਰੰਟਾਂ ‘ਤੇ ਜਲਦੀ ਹੀ ਬਠਿੰਡਾ ਲਿਆਂਦਾ ਜਾਵੇਗਾ।

ਜ਼ਿਕਰਯੋਗ ਹੈ ਕਿ 22 ਜੂਨ ਨੂੰ ਏ ਸ਼ੇ੍ਣੀ ਦੇ ਗੈਂਗਸਟਰ ਰਹੇ ਕੁਲਵੀਰ ਨਰੂਆਣਾ ‘ਤੇ ਕੁਝ ਲੋਕਾਂ ਨੇ ਉਸ ਸਮੇਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਸਨ ਜਦੋਂ ਉਹ ਬਠਿੰਡਾ ਤੋਂ ਆਪਣੇ ਘਰ ਪਿੰਡ ਨਰੂਆਣਾ ਜਾ ਰਿਹਾ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਭੱਲਾ ਸੇਖੂ ਨੇ ਆਪਣੀ ਫੇਸਬੁੱਕ ‘ਤੇ ਪੋਸਟ ਪਾ ਲਈ ਸੀ। ਉਸ ਨੇ ਲਿਖਿਆ ਸੀ ਕਿ ਨਰੂਆਣਾ ‘ਤੇ ਗੋਲੀਆਂ ਉਸ ਨੇ ਤੇ ਫ਼ਤਿਹ ਨਾਗਰੀ ਨੇ ਚਲਾਈਆਂ ਹਨ। ਬੁਲਟ ਪਰੂਫ਼ ਗੱਡੀ ਹੋਣ ਕਾਰਨ ਕੁਲਬੀਰ ਨਰੂਆਣਾ ਇਸ ਹਮਲੇ ਵਿਚ ਬਚ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਸੰਦੀਪ ਸਿੰਘ ਉਰਫ ਸੇਖੂ ਭੱਲਾ, ਫਤਿਹ ਨਾਗਰੀ ਸੰਗਰੂਰ ਤੋਂ ਇਲਾਵਾ ਦੋ ਹੋਰ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਕਤ ਗੈਂਗਸਟਰ ਉਸ ਸਮੇਂ ਤੋਂ ਹੀ ਫਰਾਰ ਚੱਲ ਰਹੇ ਸਨ, ਜਿਨ੍ਹਾਂ ਦੀ ਪੁਲਿਸ ਸਰਗਰਮੀ ਨਾਲ ਭਾਲ ਕਰ ਰਹੀ ਸੀ।

ਇਸੇ ਦੌਰਾਨ ਹੀ 7 ਜੁਲਾਈ ਨੂੰ ਇਕ ਹੋਰ ਗੈਂਗਸਟਰ ਮਨਪ੍ਰੀਤ ਮੰਨਾ ਨੇ ਕੁਲਬੀਰ ਨਰੂਆਣਾ ਤੇ ਉਸ ਦੇ ਇਕ ਸਾਥੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਵੀ ਭੱਲਾ ਸੇਖੂ ਨੇ ਆਪਣੀ ਫੇਸਬੁੱਕ ‘ਤੇ ਪੋਸਟ ਪਾ ਕੇ ਕੁਲਬੀਰ ਨਰੂਆਣਾ ਦੀ ਹੱਤਿਆ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਗੈਂਗਸਟਰ ਮੰਨਾ ਨੂੰ ਵਧਾਈ ਦਿੱਤੀ ਸੀ। ਗੈਂਗਸਟਰ ਰਹੇ ਕੁਲਬੀਰ ਨਰੂਆਣਾ ਤੇ ਉਸ ਦੇ ਸਾਥੀਆਂ ਨੇ ਭੱਲਾ ਦੇ ਕਰੀਬੀ ਇਕ ਨੌਜਵਾਨ ਦੀਆਂ ਲੱਤਾਂ ਤੋੜ ਦਿੱਤੀਆਂ ਸਨ ਜਿਸ ਤੋਂ ਬਾਅਦ ਦੋਵਾਂ ਦੀ ਦੁਸ਼ਮਣੀ ਦਾ ਮੁੱਢ ਬੱਝਿਆ ਸੀ।

ਗੈਂਗਸਟਰ ਭੱਲਾ ਸੇਖੂ ਕਲਕੱਤਾ ਵਿਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਖਤਰਨਾਕ ਗੈਂਗਸਟਰ ਜੈਪਾਲ ਭੁੱਲਰ ਦਾ ਕਰੀਬੀ ਦੱਸਿਆ ਜਾਂਦਾ ਹੈ। ਪੁਲਿਸ ਸੂਤਰਾਂ ਅਨੁਸਾਰ ਸੇਖੂ ਭੱਲਾ ਅਤੇ ਫਤਹਿ ਨਾਗਰੀ ਨਰੂਆਣਾ ‘ਤੇ ਹਮਲਾ ਹਮਲੇ ਦੀ ਘਟਨਾ ਨੂੰ ਅੰਜਾਮ ਦੇਣ ਬਾਅਦ ਕੁਝ ਸਮਾਂ ਪੰਜਾਬ ਵਿਚ ਰਹੇ ਪਰ ਕੁਲਵੀਰ ਨਰੂਆਣਾ ਦੇ ਕਤਲ ਤੋਂ ਬਾਅਦ ਉਹ ਉਤਰਾਖੰਡ ‘ਚ ਜਾ ਕੇ ਲੁਕ ਗਏ। ਪੰਜਾਬ ਪੁਲਿਸ ਦੇ ਕਰਾਈਮ ਕੰਟਰੋਲ ਯੂਨਿਟ ਨੂੰ ਉਕਤ ਗੈਂਗਸਟਰਾਂ ਦੇ ਉੱਤਰਾਖੰਡ ਸੂਬੇ ਦੇ ਊਧਮ ਸਿੰਘ ਨਗਰ ਵਿਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉੱਤਰਾਖੰਡ ਪੁਲਿਸ ਦੇ ਸਹਿਯੋਗ ਨਾਲ ਮੁਕਾਬਲੇ ਤੋਂ ਬਾਅਦ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ। ਉਕਤ ਗੈਂਗਸਟਰਾਂ ਨੂੰ ਸ਼ਰਨ ਦੇਣ ਵਾਲੇ ਜਗਵੰਤ ਸਿੰਘ ਵਾਸੀ ਗੁਲਜਾਰਪੁਰਾ ਕਾਂਸ਼ੀਪੁਰ ਨੂੰ ਵੀ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ।

ਭੇਸ ਬਦਲ ਕੇ ਰਹਿ ਰਿਹਾ ਸੀ ਭੱਲਾ ਸੇਖੂ

ਗੈਂਗਸਟਰ ਭੱਲਾ ਸੇਖੂ ਉਤਰਾਖੰਡ ਵਿਚ ਭੇਸ ਬਦਲ ਕੇ ਰਹਿ ਰਿਹਾ ਸੀ। ਉਹ ਆਪਣੀ ਫੇਸਬੁੱਕ ‘ਤੇ ਲਗਾਤਾਰ ਆਪਣੀਆਂ ਕਲੀਨ ਸ਼ੇਵ ਵਾਲੀਆਂ ਤਸਵੀਰਾਂ ਅੱਪਲੋਡ ਕਰ ਕੇ ਪੁਲਿਸ ਦੇ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕਰ ਰਿਹਾ ਸੀ। ਹਰ ਸਮੇਂ ਕਲੀਨ ਸ਼ੇਵ ਰਹਿਣ ਵਾਲੇ ਭੱਲਾ ਸ਼ੇਖੂ ਨੇ ਹੁਣ ਆਪਣੀ ਦਾਹੜੀ ਕਾਫ਼ੀ ਵਧਾ ਲਈ ਸੀ ਅਤੇ ਸਿਰ ‘ਤੇ ਦਸਤਾਰ ਵੀ ਸਜਾਉਣ ਲੱਗਾ ਸੀ, ਜਿਸ ਕਾਰਨ ਉਸ ਦੀ ਬਿਲਕੁਲ ਵੀ ਪਛਾਣ ਨਹੀਂ ਆਉਂਦੀ ਸੀ। ਗਿ੍ਫ਼ਤਾਰੀ ਸਮੇਂ ਵੀ ਉਸ ਨੇ ਪੱਗ ਬੰਨ੍ਹੀ ਹੋਈ ਸੀ।

 

Vinkmag ad
Share Our Daily Posts

News Desk

Read Previous

ਲੁੱਡੋ ਖੇਡਣ ਦੇ ਬਹਾਨੇ 7 ਸਾਲਾ ਬੱਚੀ ਨਾਲ 28 ਸਾਲਾ ਵਿਅਕਤੀ ਨੇ ਕੀਤਾ ਬਲਾਤਕਾਰ, ਗ੍ਰਿਫਤਾਰ

Read Next

ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ’ਚ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ