Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 27, 2026

ਦੂਰਦਰਸ਼ਨ ਕੇਂਦਰ ‘ਚ ਬੰਬ ਦੀ ਸੂਚਨਾ, 100 ਪੁਲਿਸ ਜਵਾਨਾਂ ਨੇ ਡੇਢ ਘੰਟਿਆਂ ਤਕ ਚਲਾਇਆ ਸਰਚ ਮੁਹਿੰਮ

ਚੰਡੀਗੜ੍ਹ : ਚੰਡੀਗੜ੍ਹ ਸੈਕਟਰ-37 (Chandiagrh Sector-37) ਸਥਿਤ ਦੂਰਦਰਸ਼ਨ ਦੇ ਦਫ਼ਤਰ ‘ਚ ਬੰਬ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵਿਭਾਗ ‘ਚ ਭਾਜੜਾਂ ਪੈ ਗਈਆਂ। ਬੰਬ ਦੀ ਇਹ ਸੂਚਨਾ ਕਿਸੇ ਅਣਪਛਾਤੇ ਨੇ ਵੀਰਵਾਰ ਸਵੇਰੇ ਦਿੱਤੀ। ਸੂਚਨਾ ਮਿਲਦਿਆਂ ਹੀ ਤੁਰੰਤ ਮੌਕੇ ‘ਤੇ ਆਹਲਾ ਅਧਿਕਾਰੀਆਂ ਸਮੇਤ ਸਬੰਧਿਤ ਥਾਣਾ ਇੰਚਾਰਜ ਪੁਲਿਸ ਟੀਮ, ਬੰਬ ਸਕਵਾਇਡ, ਡਾਗ ਸਕਵਾਇਡ ਸਮੇਤ ਆਪਰੇਸ਼ਨ ਸੈੱਲ ਦੀ ਟੀਮ ਨੇ ਪਹੁੰਚ ਕੇ ਚੱਪੇ-ਚੱਪੇ ਨੂੰ ਛਾਣ ਮਾਰਿਆ। ਪੂਰੇ ਇਲਾਕੇ ਨੂੰ ਸੀਲ ਕਰ ਤਕਰੀਬਨ ਡੇਢ ਘੰਟੇ ਤਕ ਸਰਚ ਮੁਹਿੰਮ ਚਲਾਈ ਗਈ ਪਰ ਕੁਝ ਵੀ ਸ਼ੱਕੀ ਚੀਜ਼ ਹਾਸਲ ਨਾ ਹੋਣ ‘ਤੇ ਆਹਲਾ ਅਧਿਕਾਰੀਆਂ ਨੇ ਦੁਬਾਰਾ ਤੋਂ ਇਸ ਨੂੰ ਮੋਬਾਈਲ ਕਾਲ ਹੋਣ ਦੀ ਸੂਚਨਾ ਦਿੱਤੀ। ਜਿਸ ‘ਤੇ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਕੀਤੇ ਗਏ ਪੁਖ਼ਤਾ ਇੰਤਜ਼ਾਮਾਂ ਦੀ ਪਰਖ ਕਰਨੀ ਹੁੰਦੀ ਹੈ।

ਜਾਣਕਾਰੀ ਮੁਤਾਬਿਕ ਸਵੇਰੇ ਪੁਲਿਸ ਕੰਟਰੋਲ ਰੂਮ ‘ਚ ਇਕ ਸੂਚਨਾ ਮਿਲੀ। ਕਾਲ ਕਰਨ ਵਾਲਿਆਂ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਦੇ ਦੂਰਦਰਸ਼ਨ ਆਫਿਸ ‘ਚ ਬੰਬ ਰੱਖਿਆ ਹੋਇਆ ਹੈ ਜੋ ਥੋੜ੍ਹੀ ਦੇਰ ‘ਚ ਬਲਾਸਟ ਹੋਣ ਵਾਲਾ ਹੈ। ਇਸ ਤੋਂ ਬਾਅਦ ਸੂਚਨਾ ਦੇਣ ਵਾਲੇ ਨੇ ਕਾਲ ਨੂੰ ਡਿਸਕੁਨੈਕਟ ਕੀਤਾ। ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲਿਸ ਦੀ ਵੱਖ-ਵੱਖ ਵਿੰਗ ਤੁਰੰਤ ਹਰਕਤ ‘ਚ ਆ ਗਏ। ਚੰਡੀਗੜ੍ਹ ਪੁਲਿਸ ਦੇ ਆਹਲਾ ਅਧਿਾਕਰੀਆਂ ਨੇ ਦੱਸਿਆ ਕਿ 15 ਅਗਸਤ ‘ਤੇ ਸੁਰੱਖਿਆ ਵਿਵਸਥਾ ਨੂੰ ਪੁਖ਼ਤਾ ਰੱਖਣ ਦੇ ਸਖ਼ਤ ਆਦੇਸ਼ ਹਨ। ਇਸ ਤਹਿਤ ਵੱਖ-ਵੱਖ ਏਰੀਆ ‘ਚ ਮਾਕ ਡਰਿੱਲ ਰਾਹੀਂ ਪੁਲਿਸ ਦੀ ਕਾਰਜਸ਼ੈਲੀ ਨੂੰ ਪਰਖਿਆ ਜਾ ਰਿਹਾ ਹੈ।

 

Vinkmag ad
Share Our Daily Posts

News Desk

Read Previous

ਨਵਜੋਤ ਸਿੰਘ ਸਿੱਧੂ ਜਲੰਧਰ ਪਹੁੰਚੇ, ਪੰਜਾਬ ਕਾਂਗਰਸ ਭਵਨ ’ਚ ਵਰਕਰਾਂ ’ਚ ਭਾਰੀ ਉਤਸ਼ਾਹ, ਧੱਕਾ ਮੁੱਕੀ

Read Next

ਪੈਟਰੋਲ ‘ਚੋਂ ਨਿਕਲਿਆ ਪਾਣੀ! ਜਲੰਧਰ ‘ਚ ਵਾਹਨ ਖਰਾਬ ਹੋਣ ‘ਤੇ ਚਾਲਕਾਂ ਦਾ ਹੰਗਾਮਾ, ਕੰਪਨੀ ਨੇ ਬੰਦ ਕਰਵਾਇਆ ਪੰਪ