ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ
ਫਰੀਦਕੋਟ : ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਨੂੰ ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਪੁਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਜੋ ਅਜੇ ਪੁਲਿਸ ਦੀ ਗਿ੍ਫਤ ਤੋਂ ਬਾਹਰ ਹਨ। ਇਹ ਸਾਰੇ ਹੁਣ ਹਰਿਆਣਾ ਦੇ ਵਸਨੀਕ ਦੱਸੇ ਜਾ ਰਹੇ ਹਨ। ਆਈਜੀ ਐੱਸਪੀਐੱਸ ਪਰਮਾਰ ਤੇ ਏਆਈਜੀ ਰਜਿੰਦਰ ਸਿੰਘ ਸੋਹਲ ਦੀ ਅਗਵਾਈ ਵਾਲੀ ਐੱਸਆਈਟੀ ਵੱਲੋਂ ਇਨ੍ਹਾਂ ਮੁਲਜ਼ਮਾਂ ਦੀ ਭਾਲ ਲਈ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਸਥਾਨਕ ਇਲਾਕਾ ਮੈਜਿਸਟ੍ਰੇਟ ਮੈਡਮ ਤਰਜਨੀ ਨੇ ਜਾਂਚ ਟੀਮ ਦੀ ਅਰਜ਼ੀ ’ਤੇ ਉਕਤ ਕਮੇਟੀ ਮੈਂਬਰਾਂ ਦੇ ਗਿ੍ਫਤਾਰੀ ਵਾਰੰਟ ਜਾਰੀ ਕੀਤੇ ਸਨ। ਪਿਛਲੇ ਦਿਨੀਂ ਅਦਾਲਤ ਵਲੋਂ ਵਾਰੰਟ ਤਾਂ ਜਾਰੀ ਕਰ ਦਿੱਤੇ ਗਏ ਪਰ ਬੇਅਦਬੀ ਕਾਂਡ ਵਾਲੇ ਮਾਮਲੇ ਵਿੱਚ ਦੋ ਪ੍ਰਦੀਪ ਹੋਣ ਕਰਕੇ ਤਕਨੀਕੀ ਗਲਤੀ ਹੋ ਗਈ।
ਏਆਈਜੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਅਦਾਲਤ ਵਲੋਂ ਜਿਹੜੇ ਤਿੰਨ ਡੇਰਾ ਪੇ੍ਮੀਆਂ ਦੇ ਗਿ੍ਫਤਾਰੀ ਵਰੰਟ ਜਾਰੀ ਕੀਤੇ ਗਏ ਸਨ, ਉਨਾਂ ਵਿੱਚੋਂ ਇਕ ਪ੍ਰਦੀਪ ਕੁਮਾਰ ਪੁੱਤਰ ਸਾਧੂ ਰਾਮ ਸੀ ਪਰ ਜਾਰੀ ਹੋਏ ਵਰੰਟਾਂ ਉੱਪਰ ਪ੍ਰਦੀਪ ਕੁਮਾਰ ਪੁੱਤਰ ਚਾਂਦੀ ਰਾਮ ਲਿਖਿਆ ਗਿਆ। ਜਿਕਰਯੋਗ ਹੈ ਕਿ ਪ੍ਰਦੀਪ ਕੁਮਾਰ ਪੁੱਤਰ ਚਾਂਦੀ ਰਾਮ ਵੀ ਇਸੇ ਮਾਮਲੇ ਵਿੱਚ ਨਾਮਜ਼ਦ ਹੋਣ ਕਰਕੇ ਜ਼ੇਲ੍ਹ ਵਿੱਚ ਬੰਦ ਹੈ।
ਐੱਸਆਈਟੀ ਦੇ ਵਕੀਲ ਦੀ ਬੇਨਤੀ ’ਤੇ ਅਦਾਲਤ ਵਲੋਂ ਉਕਤ ਨਾਮ ਦੀ ਦਰੁਸਤੀ ਕੀਤੀ ਗਈ। ਅਦਾਲਤ ਦੇ ਹੁਕਮਾਂ ਮੁਤਾਬਿਕ ਇਨ੍ਹਾਂ ਤਿੰਨਾ ਨੂੰ 9 ਅਗਸਤ ਤਕ ਗਿ੍ਫਤਾਰ ਕੀਤੇ ਜਾਣ ਤੇ ਸੁਣਵਾਈ ਕਰਨੀ ਹੈ ਐੱਸਆਈਟੀ ਵੱਲੋਂ ਇਨ੍ਹਾਂ ਨੂੰ ਕਾਬੂ ਕਰਨ ਲਈ ਵੱਖ‘ਵੱਖ ਇਲਾਕਿਆਂ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਏਆਈਜੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਇਨ੍ਹਾਂ ਤਿੰਨੇ ਮੁਲਜ਼ਮਾਂ ਦੀ ਬੇਅਦਬੀ ਕਾਂਡ ਵਿੱਚ ਮੁੱਖ ਭੂਮਿਕਾ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰਦੀਪ ਕੁਮਾਰ ਰਾਜੂ ਅਤੇ ਬਲਜੀਤ ਸਿੰਘ ਦੀ ਜਮਾਨਤ ਅਰਜੀ 8 ਅਗੱਸਤ ਤੱਕ ਮੁਲਤਵੀ ਕਰ ਦਿੱਤੀ ਹੈ।
