Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 29, 2026

ਸਰੀਰਕ ਪੱਖੋਂ ਜੁੜੇ ਭਰਾਵਾਂ ਨੂੰ ਨਹੀਂ ਮਿਲ ਰਿਹਾ ਅਪਾਹਜ ਹੋਣ ਦਾ ਸਰਟੀਫਿਕੇਟ

ਅੰਮਿ੍ਤਸਰ : ਪਿੰਗਲਵਾੜਾ ਵਿਚ ਪਲੇ ਸੋਹਣਾ-ਮੋਹਣਾ ਨੂੰ ਲੈ ਕੇ ਡਾਕਟਰ ਦੁਚਿੱਤੀ ਵਿਚ ਫਸ ਗਏ ਹਨ। ਸਰੀਰਕ ਪੱਖੋਂ ਜੁੜੇ ਸੋਹਣਾ ਤੇ ਮੋਹਣਾ 18 ਵਰਿ੍ਹਆਂ ਦੇ ਹੋ ਚੁੱਕੇ ਹਨ। ਸਰੀਰਕ ਨੁਕਸ ਕਾਰਨ ਬੁਰੇ ਹਾਲਾਤ ਦਾ ਸਾਹਮਣਾ ਕਰਨ ਵਾਲੇ ਸੋਹਣਾ-ਮੋਹਣਾ ਸਰਕਾਰੀ ਨੌਕਰੀ ਹਾਸਿਲ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਅਪਾਹਜ ਹੋਣ ਦਾ ਸਰਟੀਫਿਕੇਟ ਨਹੀਂ ਮਿਲ ਰਿਹਾ ਹੈ। ਦੋਵੇਂ ਇਲੈਕਟਿ੍ਕ ਇੰਜੀਨੀਅਰਿੰਗ ਵਿਸ਼ੇ ਵਿਚ ਡਿਪਲੋਮਾ ਕਰ ਚੁੱਕੇ ਹਨ ਤੇ ਉਨ੍ਹਾਂ ਨੇ ਪੰਜਾਬ ਪਾਵਰਕਾਮ ਵਿਚ ਜੂਨੀਅਰ ਇੰਜੀਨੀਅਰ ਦੀ ਅਸਾਮੀ ਲਈ ਬਿਨੈ ਕੀਤਾ ਹੈ। ਇਸ ਲਈ ਉਹ ਅਪਾਹਜ ਹੋਣ ਦਾ ਸਰਟੀਫਿਕੇਟ ਤੇ ਮੈਡੀਕਲ ਫਿਟਨੈੱਸ ਸਰਟੀਫਿਕੇਟ ਬਣਵਾਉਣਾ ਚਾਹੁੰਦੇ ਹਨ ਜੋ ਕਿ ਆਸਾਨ ਨਹੀਂ ਹੈ।

ਦਰਅਸਲ, ਦੋਵਾਂ ਦਾ ਮੈਡੀਕਲ ਟੈਸਟ ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਵਿਚ ਕੀਤਾ ਗਿਆ ਹੈ। ਇਨ੍ਹਾਂ ਦੇ ਖ਼ੂਨ ਤੇ ਯੂਰਿਨ ਦੇ ਸੈਂਪਲ ਦੀ ਰਿਪੋਰਟ ਠੀਕ ਆਈ ਹੈ। ਇਨ੍ਹਾਂ ਦੀ ਅਪਾਹਜਤਾ ਜਾਂਚਣ ਲਈ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਹੈ। ਇਸ ਵਿਚ ਦੋ ਆਰਥੋ ਮਾਹਿਰ, ਇਕ ਮੈਡੀਸਨ ਤੇ ਇਕ ਨਿਊਰੋ ਮਾਹਰ ਨੂੰ ਸ਼ਾਮਲ ਕੀਤਾ ਗਿਆ ਹੈ। ਡਾਕਟਰਾਂ ਨੇ ਇਨ੍ਹਾਂ ਦਾ ਸਰੀਰਕ ਜਾਇਜ਼ਾ ਲਿਆ। ਹੱਡੀਆਂ ਦੀ ਜਾਂਚ ਕੀਤੀ। ਪੌੜੀਆਂ ਚੜ੍ਹਣ ਲਈ ਆਖਿਆ ਗਿਆ। ਹੁਣ ਡਾਕਟਰਾਂ ਲਈ ਸਮੱਸਿਆ ਹੈ ਕਿ ਇਨ੍ਹਾਂ ਦਾ ਅਪਾਹਜਤਾ ਸਰਟੀਫਿਕੇਟ ਕਿਵੇਂ ਜਾਰੀ ਕਰਨ? ਡਾਕਟਰ ਸਪੱਸ਼ਟ ਆਖ ਚੁੱਕੇ ਹਨ ਕਿ ਦੋਵੇਂ ਅਪਾਹਜ ਦੀ ਸ਼੍ਰੇਣੀ ਵਿਚ ਆਉਂਦੇ ਹਨ ਪਰ ਸਰਕਾਰੀ ਨਿਯਮਾਂਵਲੀ ਵਿਚ ਕੋਈ ਇੰਤਜ਼ਾਮ ਨਾ ਹੋਣ ਕਾਰਨ ਇਨ੍ਹਾਂ ਨੂੰ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾ ਸਕਦਾ

ਮਾਹਰਾਂ ਤੋਂ ਸਲਾਹ ਲੈ ਰਹੇ ਨੇ ਡਾਕਟਰ

ਨੌਕਰੀ ਭਾਵੇਂ ਸੋਹਣਾ ਨੂੰ ਮਿਲੇ ਜਾਂ ਮੋਹਣਾ ਨੂੰ ਮਿਲੇ, ਸਰੀਰਕ ਪੱਖੋਂ ਜੁੜੇ ਹੋਣ ਕਰ ਕੇ ਦੋਵੇਂ ਨਾਲ-ਨਾਲ ਜਾਣਗੇ। ਅਪਾਹਜ ਸਰਟੀਫਿਕੇਟ ਜਾਰੀ ਕਰਨ ‘ਤੇ ਮੈਡੀਕਲ ਕਾਲਜ ਦੇ ਡਾਕਟਰ ਵੀ ਦੁਚਿੱਤੀ ਵਿਚ ਪਏ ਹਨ। ਕਾਲਜ ਪ੍ਰਬੰਧਕ ਵੱਖ ਵੱਖ ਸੂਬਿਆਂ ਦੀ ਇਲਾਜ ਮਾਹਰਾਂ ਤੋਂ ਸਲਾਹ ਲੈ ਰਹੇ ਹਨ। ਉਥੇ ਸੁਪਰੀਮ ਕੋਰਟ ਦੇ ਕਈ ਸਾਲ ਪੁਰਾਣੇ ਫ਼ੈਸਲੇ ਲੱਭੇ ਜਾ ਰਹੇ ਹਨ ਤਾਂ ਜੋ ਇਹ ਵੇਖਿਆ ਜਾ ਸਕੇ ਕਿ ਕੀ ਕਿਸੇ ਹੋਰ ਸੂਬੇ ਦੇ ਇਹੋ ਜਿਹੇ ਨੌਜਵਾਨਾਂ ਨੂੰ ਅਪਾਹਜ ਹੋਣ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ। ਮੈਡੀਕਲ ਬੋਰਡ ਆਪਣੀ ਰਿਪੋਰਟ ਤਿਆਰ ਕਰ ਕੇ ਪਿ੍ਰੰਸੀਪਲ ਦਫ਼ਤਰ ਵਿਚ ਜਮ੍ਹਾਂ ਕਰਾ ਚੁੱਕਾ ਹੈ। ਸੋਮਵਾਰ ਨੂੰ ਦੋਵਾਂ ਨੂੰ ਮੁੜ ਸੱਦਿਆ ਜਾਣਾ ਹੈ। ਯਾਦ ਰਹੇ ਜੂਨ, 2003 ਨੂੰ ਦਿੱਲੀ ਦੇ ਹਸਪਤਾਲ ਵਿਚ ਜਨਮੇ ਸੋਹਣਾ ਤੇ ਮੋਹਣਾ ਨੂੰ ਜੰਮਦੇ ਸਾਰ ਮਾਪਿਆਂ ਨੇ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ ਸੀ। ਪਿੰਗਵਾੜਾ ਦੀ ਸੇਵਾਦਾਰ ਬੀਬੀ ਇੰਦਰਜੀਤ ਕੌਰ ਦੋਵਾਂ ਨੂੰ ਅੰਮਿ੍ਤਸਰ ਤੋਂ ਇੱਥੇ ਲੈਣ ਆਏ ਸਨ। ਅਜਿਹੇ ਹਾਲਾਤ ਵਿਚ ਦੋਵੇਂ ਬਾਲਗ ਹੋਏ ਹਨ

 

Vinkmag ad
Share Our Daily Posts

News Desk

Read Previous

ਮੋਹਾਲੀ ‘ਚ ਖੌਫਨਾਕ ਹਾਦਸਾ : ਪਿਤਾ ਨੂੰ ਦੇਖਣ ਲਈ ਬਾਲਕੋਨੀ ‘ਚ ਖੜ੍ਹਾ ਤਿੰਨ ਸਾਲ ਦਾ ਬੱਚਾ 5ਵੀਂ ਮੰਜ਼ਿਲ ਤੋਂ ਡਿੱਗਿਆ, ਮਾਂ ਖੋਲ੍ਹਣ ਗਈ ਸੀ ਦਰਵਾਜ਼ਾ

Read Next

ਜਪਾਨ ਸਰਕਾਰ ਕੋਰੋਨਾ ਤੋਂ ਚਿੰਤਤ, 31 ਅਗਸਤ ਤਕ ਲਾਈ ਐਮਰਜੈਂਸੀ