Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 28, 2026

ਮੋਹਾਲੀ ‘ਚ ਖੌਫਨਾਕ ਹਾਦਸਾ : ਪਿਤਾ ਨੂੰ ਦੇਖਣ ਲਈ ਬਾਲਕੋਨੀ ‘ਚ ਖੜ੍ਹਾ ਤਿੰਨ ਸਾਲ ਦਾ ਬੱਚਾ 5ਵੀਂ ਮੰਜ਼ਿਲ ਤੋਂ ਡਿੱਗਿਆ, ਮਾਂ ਖੋਲ੍ਹਣ ਗਈ ਸੀ ਦਰਵਾਜ਼ਾ

ਜ਼ੀਕਰਪੁਰ : ਚੰਡੀਗੜ੍ਹ ਇਨਕਲੇਵ ‘ਚ ਦਰਦਨਾਕ ਹਾਦਸੇ ‘ਚ ਪੌਨੇ 3 ਸਾਲ ਦਾ ਮਾਸੂਮ ਬੱਚਾ ਪੰਜਵੀਂ ਮੰਜ਼ਿਲ ਤੋਂ ਡਿੱਗ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਮਾਂ ਉਸ ਨੂੰ ਬਾਲਕੋਨੀ ‘ਚ ਖੜ੍ਹਾ ਛੱਡ ਕੇ ਪਤੀ ਲਈ ਗੇਟ ਖੋਲ੍ਹਣ ਗਈ ਗਈ। ਏਕਮ ਦਫਤਰ ਤੋਂ ਪਰਤੇ ਪਿਤਾ ਨੂੰ ਦੇਖ ਰਿਹਾ ਸੀ। ਹੇਠ ਝੁਕ ਕੇ ਦੇਖਣ ਦੀ ਕੋਸ਼ਿਸ਼ ‘ਚ ਬੈਲੇਂਸ ਵਿਗੜ ਗਿਆ ਤੇ ਹੇਠਾਂ ਡਿੱਗ ਗਿਆ।

ਲਹੂਲੂਹਾਨ ਹਾਲਤ ‘ਚ ਉਸ ਨੂੰ ਤੜਫਦਾ ਦੇਖ ਕੇ ਮਾਂ-ਬਾਪ ਹੇਠਾਂ ਵੱਲ ਭੱਜੇ। ਇਸ ਦੌਰਾਨ ਬੱਚੇ ਦੇ ਡਿੱਗਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਵੀ ਉਸ ਵੱਲ ਭਜੇ। ਜਲਦੀ-ਜਲਦੀ ਲੋਕਾਂ ਨੇ ਬੱਚੇ ਨੂੰ ਜ਼ਖ਼ਮੀ ਹਾਲਤ ‘ਚ ਇਸ ਨੂੰ ਇਲਾਜ ਲਈ ਜ਼ੀਕਰਪੁਰ ਦੇ ਐਮ ਕੇਅਰ ਹਸਪਤਾਲ ਪਹੁੰਚਾਇਆ। ਜਿੱਥੇ ਸਿਰ ਤੇ ਮੂੰਹ ‘ਚੋਂ ਤੇਜ਼ੀ ਨਾਲ ਖੂਨ ਵਹਿਣ ਦੇ ਚੱਲਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ। ਪੀਜੀਆਈ ਪਹੁੰਚਣ ‘ਤੇ ਡਾਕਟਰਾਂ ਨੇ ਕਿਹਾ ਕਿ ਬੱਚਾ ਦਮ ਤੋੜ ਚੁੱਕਾ ਹੈ।

ਇਕਲੌਤੇ ਬੇਟੇ ਦੀ ਮੌਤ ਨਾਲ ਮਾਂ ਸਦਮੇ ‘ਚ 

ਬੱਚੇ ਦੇ ਡਿੱਗਦਿਆਂ ਹੀ ਮਾਂ ਨੇ ਉਸ ਨੂੰ ਬਚਾਉਣ ਲਈ ਚੀਕਣਾ ਸ਼ੁਰੂ ਕੀਤਾਂ ਤਾਂ ਪੋੜੀਆਂ ਚੜ੍ਹ ਰਹੇ ਏਕਮ ਦਾ ਪਿਤਾ ਵੀ ਹੇਠਾਂ ਵੱਲ ਭੱਜਿਆ। ਇਸ ਦੌਰਾਨ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਹੈੱਡ ਇੰਜਰੀ ਹੋਣ ਕਾਰਨ ਏਕਮ ਦਾ ਕਾਫੀ ਖੂਨ ਵਹਿ ਗਿਆ ਹੈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਏਕਮ ਪਰਿਵਾਰ ਦਾ ਇਕਲੌਤਾ ਬੇਟਾ ਸੀ। ਹਾਦਸੇ ਤੋਂ ਬਾਅਦ ਮਾਂ ਕਾਫੀ ਸਦਮੇ ‘ਚ ਹੈ।

Vinkmag ad
Share Our Daily Posts

News Desk

Read Previous

ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦਾ ਕਿਸਾਨਾਂ ਵੱਲੋਂ ਘਿਰਾਓ

Read Next

ਸਰੀਰਕ ਪੱਖੋਂ ਜੁੜੇ ਭਰਾਵਾਂ ਨੂੰ ਨਹੀਂ ਮਿਲ ਰਿਹਾ ਅਪਾਹਜ ਹੋਣ ਦਾ ਸਰਟੀਫਿਕੇਟ