Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 24, 2026

ਅਮਰੀਕੀ ਹਵਾਈ ਫ਼ੌਜ ਨੇ ਤਾਲਿਬਾਨੀ ਟਿਕਾਣਿਆਂ ‘ਤੇ ਸੁੱਟੇ ਬੰਬ, ਸ਼ੇਬਗਾਰਨ ‘ਚ 200 ਤੋਂ ਜ਼ਿਆਦਾ ਅੱਤਵਾਦੀ ਢੇਰ

ਕਾਬੁਲ, ਏਐੱਨਆਈ : ਅਮਰੀਕੀ ਹਵਾਈ ਫ਼ੌਜ ਨੇ ਜਾਵਜਾਨ ਸੂਬੇ ਦੇ ਸ਼ੇਵਗਰਨ ਸ਼ਹਿਰ ‘ਚ ਤਾਲਿਬਾਨੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ। ਅਫ਼ਗਾਨ ਰੱਖਿਆ ਮੰਤਰਾਲੇ ਦੇ ਅਧਿਕਾਰੀ ਅਨੁਸਾਰ, ਇਸ ਦੌਰਾਨ ਤਾਲਿਬਾਨ ਦਾ ਵੱਡਾ ਨੁਕਸਾਨ ਹੋਇਆ ਹੈ। ਸ਼ੇਬਗਰਨ ਸ਼ਹਿਰ ‘ਚ ਹਵਾਈ ਫ਼ੌਜ ਨੇ ਤਾਲਿਬਾਨ ਦੀਆਂ ਸਭਾਵਾਂ ਤੇ ਟਿਕਾਣਿਆਂ ਨੂੰ B-52 Bomber ਨਾਲ ਨਿਸ਼ਾਨਾ ਬਣਾਇਆ ਜਿਸ ਵਿਚ ਅੱਤਵਾਦੀ ਸੰਗਠਨ ਦੇ ਲਗਪਗ 200 ਮੈਂਬਰ ਮਾਰੇ ਗਏ।

ਅਫ਼ਗਾਨ ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਫਵਾਦ ਅਮਨ ਨੇ ਟਵੀਟ ਕੀਤਾ, ‘ਅੱਜ ਸ਼ਾਮ ਹਵਾਈ ਫ਼ੌਜ ਨੇ ਤਾਲਿਬਾਨ ਦੀਆਂ ਸਭਾਵਾਂ ਤੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਹਵਾਈ ਫ਼ੌਜ ਦੇ ਹਵਾਈ ਹਮਲੇ ਦੇ ਨਤੀਜੇ ਵਜੋਂ ਅੱਤਵਾਦੀਆਂ ਨੂੰ ਵੱਡਾ ਨੁਕਸਾਨ ਹੋਇਆ ਹੈ। ਸ਼ੇਵਗਰਨ ਸ਼ਹਿਰ ‘ਚ 200 ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ। ਇਸ ਤੋਂ ਇਲਾਵਾ ਹਵਾਈ ਹਮਲੇ ‘ਚ ਵੱਡੀ ਗਿਣਤੀ ‘ਚ ਉਨ੍ਹਾਂ ਦੇ ਹਥਿਆਰ ਤੇ ਗੋਲਾ-ਬਾਰੂਦ ਸਮੇਤ 100 ਤੋਂ ਜ਼ਿਆਦਾ ਗੱਡੀਆਂ ਤਬਾਹ ਹੋ ਗਈਆਂ।’

ਇਸ ਤੋਂ ਪਹਿਲਾਂ ਇਕ ਪਾਕਿਸਤਾਨੀ ਕੌਮੀ ਅੱਤਵਾਦੀ ਨੂੰ ਗਜਨੀ ਸੂਬਾਈ ਕੇਂਦਰ ਦੇ ਬਾਹਰੀ ਇਲਾਕੇ ‘ਚ ਅਫ਼ਗਾਨ ਬਲਾਂ ਨੇ ਗ੍ਰਿਫ਼ਤਾਰ ਕੀਤਾ ਸੀ। ਉਹ ਅੱਤਵਾਦੀ ਗਤੀਵਿਧੀਆਂ ਤੇ ਨਾਗਰਿਕਾਂ ਦੀ ਹੱਤਿਆ ‘ਚ ਸ਼ਾਮਲ ਸੀ। ਸਰਕਾਰੀ ਬਲਾਂ ਦੇ ਨਾਲ ਹਫ਼ਤੇ ਭਰ ਦੀਆਂ ਹਿੰਸਕ ਝੜਪਾਂ ਤੋਂ ਬਾਅਦ ਉੱਤਰੀ ਅਫ਼ਗਾਨਿਸਤਾਨ ‘ਚ ਜਾਵਜਾਨ ਸੂਬੇ ਦੀ ਰਾਜਧਾਨੀ ‘ਤੇ ਤਾਲਿਬਾਨ ਨੇ ਆਪਣਾ ਕਬਜ਼ਾ ਕਰ ਲਿਆ। ਅਫ਼ਗਾਨ ਨਿਊਜ਼ ਏਜੰਸੀ ਨੇ ਦੱਸਿਆ ਕਿ ਰਣਨੀਤਕ ਸ਼ਹਿਰ ਸ਼ੇਬਗਰਨ ਪਿਛਲੇ ਦੋ ਦਿਨਾਂ ‘ਚ ਤਾਲਿਬਾਨ ਦੇ ਅਧੀਨ ਹੋਣ ਵਾਲੀ ਦੂਸਰੀ ਸੂਬਾਈ ਰਾਜਧਾਨੀ ਹੈ।

ਸਥਾਨਕ ਸੰਸਦ ਮੈਂਬਰਾਂ ਨੇ ਜਾਵਜਾਨ ‘ਚ ਸੁਰੱਖਿਆ ਸਥਿਤੀ ਲਈ ਅਫ਼ਗਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਉਹ ਇਸ ਮਾਮਲੇ ਪ੍ਰਤੀ ਉਦਾਸੀਨ ਰਹੀ ਹੈ। ਮੀਡੀਆ ਰਿਪੋਰਟ ‘ਚ ਸ਼ੁੱਕਰਵਾਰ ਨੂੰ ਕਿਹਾ ਗਿਆ ਕਿ ਜਨਤਕ ਬਾਗ਼ੀ ਬਲਾਂ ਦੇ 150 ਮੈਂਬਰ ਜ਼ਮੀਨ ‘ਤੇ ਹੋਰ ਬਲਾਂ ਦੀ ਮਦਦ ਲਈ ਸ਼ੇਬਗਰਨ ਪਹੁੰਚੇ ਹਨ। ਤਾਲਿਬਾਨ ਨੇ ਸ਼ੁੱਕਰਵਾਰ ਨੂੰ ਦੱਖਣੀ-ਪੱਛਮੀ ਅ੍ਫ਼ਗਾਨਿਸਤਾਨ ‘ਚ ਨਿਮਰੋਜ ਸੂਬੇ ਦੀ ਰਾਜਧਾਨੀ ‘ਤੇ ਕਬਜ਼ਾ ਕਰ ਲਿਆ।

ਸ਼ੁੱਕਰਵਾਰ ਨੂੰ ਅਫ਼ਗਾਨਿਸਤਾਨ ‘ਤੇ ਯੂਐੱਨਐੱਸਸੀ ਦੀ ਬੈਠਕ ‘ਚ ਮੈਂਬਰ ਦੇਸ਼ਾਂ ਨੇ ਵਿਗੜਦੇ ਹਾਲਾਤ ‘ਤੇ ਚਿੰਤਾ ਪ੍ਰਗਟਾਈ ਤੇ ਸਿਆਸੀ ਹੱਲ ਦਾ ਸੱਦਾ ਦਿੱਤਾ। ਇਸ ਦੌਰਾਨ ਨਾਗਰਿਕਾਂ ਵਿਚਕਾਰ ਅਫ਼ਗਾਨ ਸਰਕਾਰ ਤੇ ਉਸ ਦੇ ਬਲਾਂ ਲਈ ਸਮਰਥਨ ਵਧ ਰਿਹਾ ਹੈ। ਨੰਗਰਹਾਰ ਸੂਬੇ ‘ਚ ਧਾਰਮਿਕ ਵਿਦਵਾਨਾਂ ਨੇ ਅਫ਼ਗਾਨ ਰਾਸ਼ਟਰੀ ਸੁਰੱਖਿਆ ਤੇ ਸੁਰੱਖਿਆ ਬਲਾਂ ਦੇ ਜ਼ਖ਼ਮੀਆਂ ਲਈ ਖ਼ੂਨਦਾਨ ਕੀਤਾ ਤੇ ਉਨ੍ਹਾਂ ਲਈ ਸਮਰਥਨ ਪ੍ਰਗਟਾਇਆ ਤੇ ਪ੍ਰਣ ਲਿਆ ਕਿ ਉਹ ਹਮੇਸ਼ਾ ਅਫ਼ਗਾਨ ਬਲਾਂ ਦਾ ਸਮਰਥਨ ਕਰਨਗੇ।

 

 

 

Vinkmag ad
Share Our Daily Posts

News Desk

Read Previous

ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਸਾਬਕਾ DGP ਸੈਣੀ ਨੂੰ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਕੀਤੀ ਖਾਰਜ

Read Next

ਦੋ ਔਰਤਾਂ ਨੂੰ ਬੰਧਕ ਬਣਾ ਕੇ ਨਕਦੀ ਤੇ ਸੋਨਾ ਲੁੱਟਿਆ, ਕੁੱਟਮਾਰ ਕਰ ਕੇ ਬੁਰੀ ਤਰ੍ਹਾਂ ਕੀਤਾ ਜ਼ਖ਼ਮੀ, ਪੁਲਿਸ ਦੀ ਕਾਰਗੁਜ਼ਾਰੀ ‘ਤੇ ਲੱਗਿਆ ਸਵਾਲੀਆ ਚਿੰਨ੍ਹ