Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 13, 2026

ਵਿਸ਼ਵ ਦੇ ਸਭ ਤੋਂ ਉੱਚੇ ਜੰਗੀ ਖੇਤਰ ਤੋਂ ਚੀਨ ਨੂੰ ਭਾਜੜਾਂ ਪਾਉਣਗੇ ਭਾਰਤ ਦੇ ਟੀ-90, ਟੀ-72 ਟੈਂਕ

ਜੇਐੱਨਐੱਨ, ਜੰਮੂ : ਬੇਸ਼ੱਕ ਭਾਰਤ ਅਤੇ ਚੀਨੀ ਫ਼ੌਜਾਂ ਵਿਚਕਾਰ ਗੱਲਬਾਤ ਜ਼ਰੀਏ ਇਸ ਵਕਤ ਅਸਲ ਕੰਟਰੋਲ ਲਾਈਨ (LAC) ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪਰ 14,000 ਤੋਂ ਲੈ ਕੇ 17,000 ਫੁੱਟ ਦੀ ਉਚਾਈ ‘ਤੇ ਜ਼ੀਰੋ ਤੋਂ ਹੇਠਾਂ ਤਾਪਮਾਨ ‘ਚ ਸਰਹੱਦ ਦੀ ਰਾਖੀ ‘ਚ ਤਾਇਨਾਤ ਭਾਰਤੀ ਜਵਾਨਾਂ ਦੇ ਤੇਵਰ ਦੇਖ ਕੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਕਿਸੇ ਵੀ ਮੋਰਚੇ ‘ਤੇ ਚੀਨ ਖਿਲਾਫ਼ ਆਪਣੀਆਂ ਤਿਆਰੀਆਂ ‘ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਕਰੀਬ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਲੱਦਾਖ ਬਾਰਡਰ ‘ਤੇ ਆਪਣੇ ਟੈਂਕਾਂ ਦੀ ਤਾਇਨਾਤੀ ‘ਚ ਲੱਗੀਆਂ ਭਾਰਤੀ ਫ਼ੌਜ ਦੀਆਂ ਬਖ਼ਤਰਬੰਦ ਰੈਜੀਮੈਂਟਸ ਨੇ ਸਭ ਤੋਂ ਉੱਚੇ ਜੰਗੀ ਖੇਤਰ ‘ਤੇ ਆਪਣੀਆਂ ਮਸ਼ੀਨਾਂ ਨੂੰ ਜ਼ਿਆਦਾ ਅਸਰਦਾਰ ਢੰਗ ਨਾਲ ਵਰਤੋਂ ਲਈ ਮਾਪਦੰਡ ਸੰਚਾਲਕ ਪ੍ਰਕਿਰਿਆਵਾਂ ਨੂੰ ਹੋਰ ਬਿਹਤਰ ਤੇ ਵਿਕਸਤ ਕੀਤਾ ਹੈ।

ਬੀਤੇ ਵਰ੍ਹੇ ਮਈ 2020 ‘ਚ ਭਾਰਤ-ਚੀਨ ਦੀਆਂ ਫੌਜਾਂ ਵਿਚਕਾਰ ਹਿੰਸਕ ਝੜਪ ਤੋਂ ਬਾਅਦ ਹੀ ਭਾਰਤੀ ਫ਼ੌਜ ਨੇ ਲੱਦਾਖ ‘ਚ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਦਾ ਇਰਾਦਾ ਕਰ ਲਿਆ ਸੀ। ਪਿਛਲੇ ਇਕ ਸਾਲ ਤੋਂ ਜਾਰੀ ਆਪ੍ਰੇਸ਼ਨ ਸਨੋਅ ਲੈਪਰਡ ਦੀ ਸ਼ੁਰੂਆਤ ਦੇ ਨਾਲ ਹੀ ਭਾਰਤੀ ਫ਼ੌਜ ਨੇ ਲੱਦਾਖ ‘ਚ ਭਾਰਤ-ਚੀਨ ਸਰਹੱਦ (India China Border) ਦੇ ਉਚਾਈ ਵਾਲੇ ਇਲਾਕਿਆਂ ‘ਚ ਟੀ-90 (T-90) ਭੀਸ਼ਮ ਤੇ ਟੀ-72 (T-72) ਟੈਂਕਾਂ ਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਸੀ। ਇਹੀ ਨਹੀਂ ਰੇਗਿਸਤਾਨ ਤੇ ਮੈਦਾਨੀ ਇਲਾਕਿਆਂ ‘ਚ ਆਪਣਾ ਲੋਹਾ ਮਨਵਾਉਣ ਵਾਲੇ ਬੀਐੱਮਪੀ ਸੀਰੀਜ਼ ਇਨਫੈਂਟਰੀ ਕੰਬੈਟ ਵ੍ਹੀਕਲਜ਼ ਨੂੰ ਵੀ ਸਥਾਪਿਤ ਕੀਤਾ ਗਿਆ ਹੈ। ਇਨ੍ਹਾਂ ਨੂੰ ਲਿਆਉਣ ਦੇ ਨਾਲ-ਨਾਲ ਹੀ ਇਸ ਭਿਆਨਕ ਤਾਪਮਾਨ ਵਿਚਕਾਰ ਇਨ੍ਹਾਂ ਦੇ ਇਸਤੇਮਾਲ ਦੀ ਟ੍ਰੇਨਿੰਗ ਵੀ ਭਾਰਤੀ ਜਵਾਨਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ। ਹੁਣ ਉਹ ਇਸ ਵਿਚ ਨਿਪੁੰਨ ਹੋ ਗਏ ਹਨ।

ਫ਼ੌਜ ਦੇ ਇਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਸੀਂ ਪਹਿਲਾਂ ਹੀ ਪੂਰਬੀ ਲੱਦਾਖ ‘ਚ ਇਨ੍ਹਾਂ ਉਚਾਈਆਂ ‘ਤੇ -45 ਡਿਗਰੀ ਤਕ ਤਾਪਮਾਨ ਦਾ ਅਨੁਭਵ ਕਰਦੇ ਹੋਏ ਇਕ ਸਾਲ ਗੁਜ਼ਾਰ ਚੁੱਕੇ ਹਾਂ। ਅਸੀਂ ਇਸ ਤਾਪਮਾਨ ਤੇ ਕਠੋਰ ਇਲਾਕਿਆਂ ‘ਚ ਟੈਂਕਾਂ ਨੂੰ ਸੰਚਾਲਿਤ ਕਰਨ ਲਈ ਆਪਣੇ ਐੱਸਓਪੀ ਵਿਕਸਤ ਕੀਤੇ ਹਨ।’ ਭਾਰਤੀ ਫ਼ੌਜ ਚੀਨ ਦਾ ਹਰ ਮੋਰਚੇ ‘ਤੇ ਸਾਹਮਣਾ ਕਰਨ ਲਈ ਤਿਆਰ ਹੈ।

ਤੁਹਾਨੂੰ ਦੱਸ ਦੇਈਏ ਕਿ ਮਸਲੇ ਨੂੰ ਗੱਲਬਾਤ ਜ਼ਰੀਏ ਹੱਲ ਕਰ ਦੇ ਯਤਨਾਂ ਦੌਰਾਨ ਪੈਂਗੋਂਗ ਝੀਲ ਤੇ ਗੋਗਰਾ ਉਚਾਈ ਵਰਗੀਆਂ ਕੁਝ ਥਾਵਾਂ ‘ਤੇ ਕਈ ਮੁਸ਼ਕਲਾਂ ਦੇ ਬਾਵਜੂਦ ਭਾਰਤ ਅਤੇ ਚੀਨ ਨੇ ਅਸਲੀ ਕੰਟਰੋਲ ਲਾਈਨ ‘ਤੇ ਵੱਡੀ ਗਿਣਤੀ ‘ਚ ਫ਼ੌਜੀਆਂ ਨੂੰ ਬਰਕਰਾਰ ਰੱਖਣਾ ਜਾਰੀ ਰੱਖਿਆ ਹੈ। ਚੀਨ ਖਿਲਾਫ਼ ਭਾਰਤੀ ਫ਼ੌਜ ਨੇ ਵੀ ਇਨ੍ਹਾਂ ਖੇਤਰਾਂ ‘ਚ ਇਨ੍ਹਾਂ ਉਚਾਈਆਂ ‘ਤੇ ਕਿਸੇ ਵੀ ਖਤਰੇ ਜਾਂ ਚੁਣੌਤੀ ਨਾਲ ਨਜਿੱਠਣ ਲਈ ਟੈਂਕ ਅਤੇ ਆਈਸੀਵੀ ਦੇ ਨਾਲ ਆਪਣੇ ਅਭਿਆਨਾਂ ਨੂੰ ਮਜ਼ਬੂਤ ਕੀਤਾ ਹੈ। ਇਸ ‘ਤੇ ਲਗਾਤਾਰ ਕੰਮ ਹੋ ਰਿਹਾ ਹੈ।

 

 

 

 

Vinkmag ad
Share Our Daily Posts

News Desk

Read Previous

ਰੰਜਿਸ਼ ਤਹਿਤ ਨੌਜਵਾਨ ਨੂੰ ਕੁੱਟ-ਕੁੱਟ ਕੇ ਜਾਨੋ ਮਾਰਿਆ, ਚਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ

Read Next

ਨਹੀਂ ਰਹੇ ਸੀਰੀਅਲ ‘ਪ੍ਰਤਿਗਿਆ’ ਦੇ ‘ਠਾਕੁਰ ਸੱਜਣ ਸਿੰਘ’ ਅਨੁਪਮ ਸ਼ਿਆਮ, 63 ਸਾਲ ਦੀ ਉਮਰ ‘ਚ ਹੋਇਆ ਦੇਹਾਂਤ