Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 13, 2026

ਨਹੀਂ ਰਹੇ ਸੀਰੀਅਲ ‘ਪ੍ਰਤਿਗਿਆ’ ਦੇ ‘ਠਾਕੁਰ ਸੱਜਣ ਸਿੰਘ’ ਅਨੁਪਮ ਸ਼ਿਆਮ, 63 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

ਨਵੀਂ ਦਿੱਲੀ, ਜਐਨਐਨ : ਮਨ ਕੀ ਆਵਾਜ਼ ਪ੍ਰਤਿਗਿਆ ਵਿਚ ਠਾਕੁਰ ਸੱਜਣ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਬਜ਼ੁਰਗ ਅਦਾਕਾਰ ਅਨੁਪਮ ਸ਼ਿਆਮ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 63 ਸਾਲਾਂ ਦੇ ਸਨ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਕਿਡਨੀ ਸੰਬੰਧੀ ਸਮੱਸਿਆਵਾਂ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਹ ਇੰਟੈਂਸਿਵ ਕੇਅਰ ਸੈਂਟਰ ਵਿਚ ਸੀ। ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਨੇ ਮਲਟੀ ਆਰਗਨ ਫੇਲ ਹੋਣ ਕਾਰਨ 8 ਅਗਸਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ

ਭਰਾ ਨੇ ਮੰਗੀ ਸੀ ਵਿੱਤੀ ਮਦਦ

ਪਿਛਲੇ ਸਾਲ ਖ਼ਬਰ ਆਈ ਸੀ ਕਿ ਅਨੁਪਮ ਸ਼ਿਆਮ ਨੂੰ ਬਿਮਾਰੀ ਦੇ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਰ ਉਨ੍ਹਾਂ ਦੇ ਭਰਾ ਨੇ ਮਾੜੀ ਵਿੱਤੀ ਹਾਲਤ ਦਾ ਹਵਾਲਾ ਦਿੰਦੇ ਹੋਏ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਸੀ। ਹਾਲਾਂਕਿ ਅਨੁਪਮ ਇਲਾਜ ਤੋਂ ਬਾਅਦ ਕੰਮ ‘ਤੇ ਪਰਤੇ, ਉਨ੍ਹਾਂ ਨੂੰ ਹਫਤੇ ‘ਚ ਤਿੰਨ ਵਾਰ ਡਾਇਲਸਿਸ ਕਰਵਾਉਣਾ ਪਿਆ।

ਅਨੁਪਮ ਦਾ ਜਨਮ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿਚ ਹੋਇਆ ਸੀ।

ਅਨੁਪਮ ਸ਼ਿਆਮ ਦਾ ਜਨਮ 20 ਸਤੰਬਰ 1957 ਨੂੰ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿਚ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਤਾਪਗੜ੍ਹ ਤੋਂ ਕੀਤੀ। ਬਾਅਦ ਵਿਚ ਉਨ੍ਹਾਂ ਨੇ ਭਾਰਤੇਂਦੂ ਨਾਟਯ ਅਕੈਡਮੀ, ਲਖਨਊ ਤੋਂ ਥੀਏਟਰ ਦੀ ਪੜ੍ਹਾਈ ਕੀਤੀ। ਦਿੱਲੀ ਆਉਣ ਤੋਂ ਬਾਅਦ, ਉਹ ਸ਼੍ਰੀ ਰਾਮ ਸੈਂਟਰ ਰੰਗਮੰਡਲ ਵਿਚ ਸ਼ਾਮਲ ਹੋਏ ਅਤੇ ਫਿਰ ਉਨ੍ਹਾਂ ਦੀ ਅਦਾਕਾਰੀ ਦੇ ਹੁਨਰ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਵਿਚ ਇਕ ਨਵਾਂ ਆਯਾਮ ਮਿਲਿਆ।

ਮਨ ਦੀ ਅਵਾਜ਼ ਪ੍ਰਤਿਗਿਆ ਤੋਂ ਮਿਲੀ ਸੀ ਪ੍ਰਸਿੱਧੀ

ਅਨੁਪਮ ਸ਼ਿਆਮ ਨੇ ਕਈ ਫਿਲਮਾਂ ‘ਚ ਕੰਮ ਕੀਤਾ ਸੀ, ਪਰ ਉਨ੍ਹਾਂ ਨੂੰ ਸੀਰੀਅਲ ‘ਮਨ ਕੀ ਆਵਾਜ਼ ਪ੍ਰਤਿਗਿਆ’ ਤੋਂ ਕਾਫੀ ਪ੍ਰਸਿੱਧੀ ਮਿਲੀ। ਅਨੁਪਮ ਦੀ ਪ੍ਰਸਿੱਧੀ ਅਜਿਹੀ ਸੀ ਕਿ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ, ਰੈਲੀ ਜਾਂ ਮੀਟਿੰਗ ਵਿਚ ਜਿੱਥੇ ਉਹ ਸ਼ਾਮਲ ਹੁੰਦੇ ਸੀ, ਉਥੇ ਇਕ ਸ਼ਾਨਦਾਰ ਇਕੱਠ ਹੁੰਦਾ ਸੀ। ਅਨੁਪਮ ਨੇ ‘ਅਮਰਾਵਤੀ ਕੀ ਕਥਾਏਂ’, ‘ਰਿਸ਼ਤੇ’, ‘ਕਿਉਂਕਿ…’, ‘ਜੀਨਾ ਇਸੀ ਕਾ ਨਾਮ ਹੈ’, ‘ਮਨ ਕੀ ਅਵਾਜ਼ ਪ੍ਰਤਿਗਿਆ’, ‘ਹਮਨੇ ਲੀ ਹੈ ਸ਼ਪਥ’, ‘ਡੋਲੀ ਅਰਮਾਨੋਂ ਕੀ, ਕ੍ਰਿਸ਼ਨਾ ਚਲੀ ਲੰਡਨ ਵਰਗੇ ਬਹੁਤ ਸਾਰੇ ਸੀਰੀਅਲਾਂ ਵਿਚ ਕੰਮ ਕੀਤਾ ਹੈ।

ਆਸਕਰ ਐਵਾਰਡ ਪਾਉਣ ਵਾਲੀ ਫਿਲਮ ਸਲੱਮਡੌਗ ਮਿਲੇਨਿਅਰ ਖ਼ਾਸ ਹੈ

ਉਨ੍ਹਾਂ ਨੇ ਸੰਘਰਸ਼, ਦੁਸ਼ਮਨ, ਦਿਲ ਸੇ, ਪਿਆਰ ਤੋ ਹੋਨਾ ਹੀ ਥਾ, ਪਰਜ਼ਾਨੀਆ, ਗੋਲਮਾਲ, ਨਾਇਕ: ਦਿ ਰੀਅਲ ਹੀਰੋ ਅਤੇ ਪਾਪ ਸ਼ਕਤੀ: ਦਿ ਪਾਵਰ ਵਰਗੀਆਂ ਫਿਲਮਾਂ ਵਿਚ ਵੀ ਆਪਣਾ ਨਾਮ ਬਣਾਇਆ।

 

 

 

 

Vinkmag ad
Share Our Daily Posts

News Desk

Read Previous

ਵਿਸ਼ਵ ਦੇ ਸਭ ਤੋਂ ਉੱਚੇ ਜੰਗੀ ਖੇਤਰ ਤੋਂ ਚੀਨ ਨੂੰ ਭਾਜੜਾਂ ਪਾਉਣਗੇ ਭਾਰਤ ਦੇ ਟੀ-90, ਟੀ-72 ਟੈਂਕ

Read Next

ਚੰਡੀਗਡ਼੍ਹ ਦੀ ਸੁਖਨਾ ਲੇਕ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ, ਕੁਝ ਦੇਰ ‘ਚ ਖੋਲ੍ਹੇ ਜਾਣਗੇ Flood Gate, ਅਲਰਟ ਜਾਰੀ