Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਤਿਹਾੜ ਤੋਂ ਗੈਂਗਸਟਰ ਦੀ ਧਮਕੀ, ਇਕ ਦੇ ਬਦਲੇ ਚਾਰ ਮਰਾਂਗੇ, ਦਿੱਲੀ ਤੋਂ ਪੰਜਾਬ ਤਕ ਗੈਂਗਵਾਰ ਦੀ ਅਸ਼ੰਕਾ

ਪੰਜਾਬ ਦੇ ਮੋਹਾਲੀ ਵਿਚ ਹੋਈ ਅਕਾਲੀ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਦੀ ਹੱਤਿਆ ਦਾ ਬਦਲਾ ਲੈਣ ਲਈ ਦੋ ਹੋਰ ਫੇਸਬੁੱਕ ਪੋਸਟਾਂ ਸਾਹਮਣੇ ਆਈਆਂ ਹਨ। ਇਹ ਫੇਸਬੁੱਕ ਪੋਸਟ ਪੰਜਾਬ ਪੁਲਿਸ ਅਤੇ ਸਪੈਸ਼ਲ ਸੈਲ ਦੇ ਹੱਥ ਲੱਗੀ ਹੈ। ਪਹਿਲੀ ਇਕ ਪੋਸਟ ਤਿਹਾਡ਼ ਜੇਲ੍ਹ ਵਿਚ ਬੰਦ ਸੰਪਤ ਨੇਹਰਾ ਦੀ ਹੈ, ਜਿਸ ਨੇ ਇਕ ਦੇ ਬਦਲੇ 4 ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਦੂਜਾ ਪੋਸਟ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੀ ਹੈ, ਜਿਸ ਵਿਚ ਵਿੱਕੀ ਦੀ ਹੱਤਿਆ ’ਤੇ ਗੁੱਸਾ ਜ਼ਾਹਿਰ ਕੀਤਾ ਹੈ।

ਕੀ ਹੈ ਇਹ ਪੂਰਾ ਮਾਮਲਾ

ਅਕਾਲੀ ਨੇਤਾ ਵਿਕਰਮਜੀਤ ਸਿੰਘ ਉਰਫ਼ ਵਿੱਕੀ ਦਾ ਕਤਲ 7 ਅਗਸਤ ਨੂੰ ਹੋਇਆ ਸੀ। ਉਸ ਨੂੰ ਮੋਹਾਲੀ ਦੇ ਸੈਕਟਰ 71 ਵਿਚ ਗੋਲੀਆਂ ਮਾਰੀਆਂ ਗਈਆਂ ਸਨ। 15 ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਵਿੱਕੀ ਅਕਾਲੀ ਨੇਤਾ ਅਜੇ ਮਿੱਡੂਖੇਡਾ ਦਾ ਛੋਟਾ ਭਰਾ ਸੀ। ਅਜੇ ਮਿੱਡੂਖੇੜਾ ਨੇ ਹਾਲ ਹੀ ਵਿਚ ਨਗਰ ਨਿਗਮ ਚੋਣਾਂ ਵਿਚ ਸਾਬਕਾ ਮੇਅਰ ਕੁਲਵੰਤ ਦੇ ਬੇਟੇ ਖਿਲਾਫ਼ ਚੋਣ ਲਡ਼ਿਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿੱਕੀ ਸਵੇਰੇ ਪ੍ਰਾਪਰਟੀ ਡੀਲਰ ਕੋਲ ਆਇਆ ਸੀ, ਜਿਥੇ ਪਹਿਲਾਂ ਹੀ ਨਿਸ਼ਾਨਾ ਸਾਧ ਕੇ ਬੈਠੇ ਹਮਲਾਵਰਾਂ ਨੇ ਉਸ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ

ਗੈਂਗਵਾਰ ਦੀ ਕਹਾਣੀ ਕਿਵੇਂ ਹੋਈ ਸ਼ੁਰੂ

ਵਿੱਕੀ ਦੀ ਹੱਤਿਆ ਦੇ ਅਗਲੇ ਦਿਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਫੇਸਬੁੱਕ ਪੋਸਟ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਨੇ ਵਿੱਕੀ ਦੀ ਹੱਤਿਆ ਦਾ ਬਦਲਾ ਲੈਣ ਦੀ ਗੱਲ ਕਹੀ ਸੀ। ਬਿਸ਼ਨੋਈ ਨੇ ਫੇਸਬੁੱਕ ’ਤੇ ਲਿਖਿਆ ਸੀ, ਜੋ ਵੀ ਜ਼ਿੰਮੇਵਾਰ ਹੈ, ਆਪਣੀ ਮੌਤ ਦੀ ਤਿਆਰੀ ਕਰ ਲਵੇ। ਇਸ ਦਾ ਨਤੀਜਾ ਥੋਡ਼੍ਹੇ ਦਿਨ੍ਹਾਂ ਵਿਚ ਮਿਲ ਜਾਵੇਗਾ।

ਹੁਣ ਸੰਪਤ ਨੇਹਾਰ ਦੀ ਪੋਸਟ ਆਈ ਸਾਹਮਣੇ

ਸੰਪਤ ਨੇਹਰਾ ਰਾਜਸਥਾਨ ਦੇ ਚੁਰੂ ਦਾ ਰਹਿਣ ਵਾਲਾ ਹੈ ਅਤੇ ਇਸ ਵੇਲੇ ਮਕੋਕਾ ਦੇ ਦੋਸ਼ ਵਿਚ ਤਿਹਾਡ਼ ਜੇਲ੍ਹ ਵਿਚ ਹੈ। ਸੰਪਤ ਨੇਹਰਾ ਲਾਰੈਂਸ ਬਿਸ਼ਨੋਈ ਅਤੇ ਕਾਲਾ ਜਠੇੜੀ ਗੈਂਗ ਨਾਲ ਜੁੜਿਆ ਹੋਇਆ ਹੈ। ਸੰਪਤ ਨੇਹਰਾ ਦੀ ਜੋ ਫੇਸਬੁੱਕ ਪੋਸਟ ਸਾਹਮਣੇ ਆਈ ਹੈ, ਉਸ ਵਿਚ ਵੀ ਉਹ ਵਿੱਕੀ ਦੀ ਹੱਤਿਆ ਦਾ ਬਦਲਾ ਲੈਣ ਦੀ ਗੱਲ ਕਹਿ ਰਿਹਾ ਹੈ। ਸੰਪਤ ਨੇ ਲਿਖਿਆ ਹੈ,‘ਤੇਰੀ ਮੌਤ ਦਾ ਬਦਲਾ… ਇਕ ਦਾ ਬਦਲਾ ਚਾਰ ਮਾਰ ਕੇ ਲਵਾਂਗੇ…ਵੇਟ ਐਂਡ ਵਾਚ

ਕੈਨੇਡਾ ਵਿਚ ਬੈਠੇ ਗੋਲਡੀ ਬਰਾੜ ਨੇ ਵੀ ਦਿੱਤੀ ਧਮਕੀ

ਇਨ੍ਹੀਂ ਦਿਨੀਂ ਇਲਾਵਾ ਕੈਨੇਡਾ ਵਿਚ ਬੈਠੇ ਗੈਂਗਸਟਰ ਗੋਲਡੀ ਬਰਾਡ਼ ਦੀ ਫੇਸਬੁੱਕ ਪੋਸਟ ਵੀ ਸਾਹਮਣੇ ਆਈ ਹੈ। ਗੋਲਡੀ ਬਰਾਡ਼ ਕੈਨੇਡਾ ਵਿਚ ਬੈਠ ਕੇ ਲਾਰੈਂਸ ਬਿਸ਼ਨੋਈ ਅਤੇ ਕਾਲਾ ਜਠੇਡ਼ੀ ਗੈਂਗ ਨੂੰ ਆਪਰੇਟ ਕਰਦਾ ਹੈ। ਗੋਲਡੀ ਨੇ ਫੇਸਬੁੱਕ ਪੋਸਟ ਜ਼ਰੀਏ ਅਮਰੇਨੀਆ ਵਿਚ ਬੈਠੇ ਲੱਕੀ ਅਤੇ ਉਸ ਦੇ ਗੈਂਗ ਦੇ ਮੈਂਬਰ ਨੂੰ ਅੰਜਾਮ ਭੁਗਤਣ ਦੀ ਧਮਕੀ ਦਿੱਤੀ ਹੈ। ਉਸ ਨੇ ਲਿਖੀ ਹੈ, ‘ਲਡ਼ਾਈ ਲਡ਼ਨੀ ਹੈ ਤਾਂ ਮਰਦਾਂ ਵਾਂਗ ਲਡ਼ੋ। ਇਹ ਘਟੀਆ ਹਰਕਤਾਂ ਨਾ ਕਰੋ। ਬਾਬਾ ਮੇਹਰ ਕਰੋ। ਜਲਦ ਹੀ ਗੰਦ ਸਾਫ਼ ਕਰਾਂਗੇ।’

 

 

 

Vinkmag ad
Share Our Daily Posts

News Desk

Read Previous

ਹਿਮਾਚਲ ‘ਚ ਨੈਸ਼ਨਲ ਹਾਈਵੇ ‘ਤੇ ਖਿਸਕਿਆ ਪਹਾੜ, ਯਾਤਰੀਆਂ ਨਾਲ ਭਰੀ ਬੱਸ ਸਣੇ 6 ਵਾਹਨ ਮਲਬੇ ਹੇਠਾਂ ਦੱਬੇ

Read Next

ਸਿਖ਼ਰ ਦੁਪਹਿਰੇ ਫਿਲਮੀ ਅੰਦਾਜ਼ ‘ਚ ਲੁਟੇਰਿਆਂ ਨੇ ਡਾਕਖਾਨੇ ‘ਚ ਮਾਰਿਆ ਡਾਕਾ, 8 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ