LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ
ਖੰਨਾ : ਬੁੱਧਵਾਰ ਦੀ ਰਾਤ ਖੰਨਾ ਦੇ ਨੈਸ਼ਨਲ ਹਾਈਵੇ ’ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕੈਂਟਰ ਡਰਾਈਵਰ ਦਾ ਰਾਡਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਿਕ ਕੰਡਕਟਰ ਦੀ ਹਾਲਤ ਨਾਜ਼ੁਕ ਹੈ। ਮ੍ਰਿਤਕ ਦੀ ਪਹਿਚਾਣ ਰਛਪਾਲ ਸਿੰਘ ਵਾਸੀ ਜੰਮੂ ਵੱਜੋਂ ਹੋਈ ਹੈ। ਇਸ ਦੀ ਸੂਚਨਾ ਕਿਸੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਤਾਂ ਡੀਐੱਸਪੀ ਰਾਜਨ ਪਰਮਿੰਦਰ ਸਿੰਘ, ਥਾਣਾ ਸਦਰ ਦੇ ਮੁਖੀ ਸਰਬਜੀਤ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ, ਜਿੰਨ੍ਹਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਕੈਂਟਰ ਮਾਲਕ ਹਰਦਿਆਲ ਸਿੰਘ ਨੇ ਦੱਸਿਆ ਕਿ ਉਸਦਾ ਡਰਾਈਵਰ ਕੈਂਟਰ ਵਿਚ ਮਾਲ ਲੱਦ ਕੇ ਲੁਧਿਆਣਾ ਤੋਂ ਅੰਬਾਲਾ ਜਾ ਰਿਹਾ ਸੀ। ਰਾਤ ਕਰੀਬ 12.40 ’ਤੇ ਉਹ ਰਵਾਨਾ ਹੋਇਆ ਸੀ।। ਉਸਦਾ ਰਸਤੇ ਚ ਇਹ ਵਾਰਦਾਤ ਹੋ ਗਈ। ਉਹਨਾਂ ਨੂੰ ਪੁਲਿਸ ਨੇ ਫੋਨ ਕਰਕੇ ਸੂਚਨਾ ਦਿੱਤੀ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਇਹ ਮਾਮਲਾ ਕਿਸੇ ਲੁੱਟ ਨਾਲ ਜੁੜਿਆ ਹੋਇਆ ਨਹੀਂ ਲੱਗਦਾ। ਗੱਡੀ ਦੇ ਟੁੱਟੇ ਸ਼ੀਸ਼ਿਆਂ ਤੋਂ ਜਾਪ ਰਿਹਾ ਹੈ ਕਿ ਕਿਸੇ ਗੱਡੀ ਵਾਲੇ ਨਾਲ ਕੈਂਟਰ ਦੀ ਟੱਕਰ ਤੋਂ ਬਾਅਦ ਕੋਈ ਝਗੜਾ ਹੋਇਆ ਹੋਵੇਗਾ। ਜਿਸ ਕਰਕੇ ਕਿਸੇ ਨੇ ਕਤਲ ਕਰ ਦਿੱਤਾ। ਡੀਐੱਸਪੀ ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਸਾਢੇ 12 ਵਜੇ ਰਾਤ ਦਾ ਮਾਮਲਾ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਓ ਕਰ ਰਹੀ ਹੈ। ਫਿਲਹਾਲ ਕਾਤਲ ਦਾ ਕੁਝ ਪਤਾ ਨਹੀਂ ਲੱਗਿਆ। ਪੁਲਿਸ ਨੇ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਜਲਦੀ ਕਾਬੂ ਕਰ ਲਿਆ ਜਾਵੇਗਾ।
