Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਅੰਮ੍ਰਿਤਸਹ ‘ਚ ਘਰੋਂ ਸਕੂਲ ਜਾਂਦੇ ਸਮੇਂ ਲਾਪਤਾ ਹੋਏ ਵਿਦਿਆਰਥੀ ਦੀ ਛੱਪੜ ‘ਚ ਤੈਰਦੀ ਮਿਲੀ ਲਾਸ਼

ਰਈਆ : ਘਰੋਂ ਸਕੂਲ ਜਾਂਦੇ ਸਮੇਂ ਲਾਪਤਾ ਹੋਏ ਵਿਦਿਆਰਥੀ ਹਰਨੂਰ ਸਿੰਘ ਦੀ ਸ਼ੁੱਕਰਵਾਰ ਸਵੇਰੇ ਪਿੰਡ ਛਾਪਿਆਂਵਾਲੀ ਦੇ ਇੱਕ ਛੱਪੜ ਵਿਚੋਂ ਲਾਸ਼ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਪਿੰਡ ਛਾਪਿਆਂਵਾਲੀ ਵਾਸੀ ਹਰਨੂਰ ਸਿੰਘ ਪੁੱਤਰ ਸਵਰਨਜੀਤ ਸਿੰਘ ਵੀਰਵਾਰ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਕੂਲ ਲਈ ਰਵਾਨਾ ਹੋਇਆ ਸੀ। ਉਹ ਬਿਆਸ ਸਥਿਤ ਸੈਕਰਟ ਹਾਰਟ ਸਕੂਲ ਵਿਚ ਅੱਠਵੀਂ ਕਲਾਸ ਦਾ ਵਿਦਿਆਰਥੀ ਸੀ। ਹਰਨੂਰ ਦੇ ਮਾਤਾ ਕਮਲਜੀਤ ਕੌਰ ਅਨੁਸਾਰ ਉਹ ਬੱਸ ਦੀ ਉਡੀਕ ਲਈ ਉਸੇ ਜਗ੍ਹਾ ਉੱਤੇ ਖੜ੍ਹਾ ਹੋਇਆ ਸੀ, ਜਿਥੇ ਉਹ ਰੋਜ਼ਾਨਾ ਖੜ੍ਹਾ ਹੁੰਦਾ ਸੀ। ਜਦੋਂ ਉਹ ਸਕੂਲ ਨਾ ਪੁੱਜਾ ਤਾਂ ਸਕੂਲ ਦੇ ਪ੍ਰਿੰਸੀਪਲ ਦਾ ਫੋਨ ਆਇਆ ਕਿ ਹਰਨੂਰ ਅੱਜ ਸਕੂਲ ਨਹੀਂ ਪੁੱਜਾ ਹੈ। ਜਦੋਂ ਪਰਿਵਾਰ ਨੇ ਸੜਕ ਉੱਤੇ ਜਾ ਕੇ ਉਸ ਜਗ੍ਹਾ ਉਤੇ ਵੇਖਿਆ ਤਾਂ ਜਿੱਥੇ ਉਹ ਰੋਜ਼ਾਨਾ ਖੜ੍ਹਾ ਹੋ ਕੇ ਬੱਸ ਦੀ ਉਡੀਕ ਕਰਦਾ ਸੀ ਤਾਂ ਉੱਥੋਂ ਉਨ੍ਹਾਂ ਨੂੰ ਹਰਨੂਰ ਦਾ ਬੈਗ ਡਿੱਗਾ ਮਿਲਿਆ ਪਰ ਉਹ ਖੁਦ ਉਥੇ ਮੌਜੂਦ ਨਹੀਂ ਸੀ। ਸ਼ੱਕ ਪੈਦਾ ਹੋਣ ਉਤੇ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੇ ਅਧਿਕਾਰੀ ਅਤੇ ਮੁਲਾਜ਼ਮ ਵੀਰਵਾਰ ਸਾਰਾ ਦਿਨ ਹਰਨੂਰ ਦੀ ਭਾਲ ਕਰਦੇ ਰਹੇ ਪਰ ਉਹ ਕਿਧਰੇ ਵੀ ਨਾ ਮਿਲਿਆ।

ਸ਼ੁੱਕਰਵਾਰ ਸਵੇਰੇ ਹਰਨੂਰ ਦੀ ਇਕ ਪਿੰਡ ਦੇ ਛੱਪੜ ਵਿਚ ਤੈਰਦੀ ਹੋਈ ਲਾਸ਼ ਮਿਲੀ ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਡੀਐੱਸਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਤੁਰੰਤ ਮੌਕੇ ਉਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਹਰਨੂਰ ਦੀ ਮੌਤ ਨਾਲ ਰਈਆ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਸੋਗ ਦਾ ਮਾਹੌਲ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਹਰਨੂਰ ਦੀ ਮੌਤ ਡੁੱਬਣ ਨਾਲ ਹੋਈ ਜਾਂ ਉਸ ਨੂੰ ਕਿਸੇ ਨੇ ਅਗਵਾ ਕਰਨ ਉਪਰੰਤ ਕਤਲ ਕਰਨ ਤੋਂ ਬਾਅਦ ਛੱਪੜ ਵਿੱਚ ਸੁੱਟ ਦਿੱਤਾ ਹੈ।

Vinkmag ad
Share Our Daily Posts

News Desk

Read Previous

ਖੰਨਾ ’ਚ ਨੈਸ਼ਨਲ ਹਾਈਵੇ ’ਤੇ ਕੈਂਟਰ ਡਰਾਈਵਰ ਦਾ ਰਾਡਾਂ ਮਾਰ ਕੇ ਕਤਲ, ਕਲੀਨਰ ਵੀ ਜ਼ਖ਼ਮੀ

Read Next

ਮੰਡੀ ਗੋਬਿੰਦਗੜ੍ਹ ਦੀ ਸਟੀਲ ਮਿੱਲ ‘ਚ ਜ਼ਬਰਦਸਤ ਧਮਾਕਾ, 10 ਤੋਂ ਜ਼ਿਆਦਾ ਮਜ਼ਦੂਰ ਝੁਲਸੇ, 5 ਦੀ ਹਾਲਤ ਗੰਭੀਰ