Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 28, 2026

ਹਥਿਆਰਾਂ ਦੇ ਜ਼ੋਰ ’ਤੇ ਲੁੱਟ-ਖੋਹ ਕਰਨ ਵਾਲੇ ਚਾਰ ਮੁਲਜ਼ਮ ਗ੍ਰਿਫ਼ਤਾਰ, ਸਾਢੇ ਤਿੰਨ ਲੱਖ ਦੀ ਨਕਦੀ ਅਤੇ ਗੱਡੀ ਬਰਾਮਦ

ਖੰਨਾ : ਰਿਵਾਲਵਰ ਦੀ ਨੋਕ ’ਤੇ ਲੁੱਟ ਖੋਹ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਿਨ੍ਹਾਂ ਤੋਂ ਪੁਲਿਸ ਨੇ 3,60,000/- ਰੁਪਏ ਅਤੇ ਵਾਰਦਾਤ ਵਿੱਚ ਵਰਤੀ ਗਈ ਗੱਡੀ ਵੀ ਬਰਾਮਦ ਕੀਤੀ ਹੈ।

ਐੱਸਪੀ (ਆਈ) ਮਨਪ੍ਰੀਤ ਸਿੰਘ ਨੇ ਦੱਸਿਆ ਕਿ 3 ਅਗਸਤ ਨੂੰ ਕੁਝ ਵਿਅਕਤੀਆਂ ਵੱਲੋਂਨੀਰਜ ਕੁਮਾਰ ਪੁੱਤਰ ਓਮ ਪ੍ਰਕਾਸ਼ ਸ਼ਰਮਾ ਵਾਸੀ ਪਿੰਡ ਸਹਿਜੋਵਾਲ ਜ਼ਿਲ੍ਹਾ ਰੋਪੜ ਤੋਂ 16,94,000 ਦੀ ਰਿਵਾਲਵਰ ਦੀ ਨੋਕ ’ਤੇ ਲੁੱਟ ਖੋਹ ਕੀਤੀ ਸੀ।

ਨੀਰਜ ਕੁਮਾਰ ਨੂੰ ਪੰਜਾਬੀ ਢਾਬਾ ਲਾਗੇ ਗੜੀ ਪੁਲ ਕੋਲ ਜਾ ਰਿਹਾ ਸੀ ਤਾਂ ਮੁਲਜ਼ਮਾਂ ਨੇ ਉਸਦੀ ਘੇਰ ਕੇ ਰਿਵਾਲਵਰ ਦੀ ਨੋਕ ’ਤੇ ਕੁੱਲ 16,94,000 ਰੁਪਏ ਨਕਦੀ, ਮੋਬਾਈਲ ਫੋਨ, ਪਰਸ ਤੇ ਹੋਰ ਕਾਗਜਾਤ ਖੋਹ ਕੇ ਆਪਣੀ ਗੱਡੀ ’ਚ ਸਵਾਰ ਹੋ ਕੇ ਭੱਜ ਗਏ ਸੀ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਤਾਂ ਸ਼ੁੱਕਰਵਾਰ ਨੂੰ ਸੁਆ ਪੁਲੀ ਉਟਾਲਾ ਕੋਲ ਨਾਕਾਬੰਦੀ ਕਰਕੇ ਖੰਨਾ ਵੱਲੋਂ ਆ ਰਹੀ ਗੱਡੀ ’ਚੋਂ ਜਤਿਨ ਸਰਮਾ, ਵਿਜੇ ਕੁਮਾਰ ਉਰਫ ਵਿੱਕੀ ਵਾਸੀ ਏਕਤਾ ਕਲੋਨੀ ਰਾਜਪੁਰਾ, ਸੰਦੀਪ ਸਿੰਘ ਉਰਫ ਦੀਪੂ , ਸਤਪਾਲ ਸਿੰਘ ਵਾਸੀ ਆਦਰਸ ਕਲੋਨੀ ਰੁਦਰਪੁਰ, ਉਤਰਾਖੰਡ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮਾਂ ਤੋਂ 3,60,000/- ਰੁਪਏ ਅਤੇ ਵਾਰਦਾਤ ’ਚ ਵਰਤੀ ਗਈ ਗੱਡੀ ਵੀ ਬ੍ਰਾਮਦ ਕੀਤੀ ਗਈ। ਉਨ੍ਹਾਂ ਖ਼ਿਲਾਫ਼ ਆਰਮਜ ਐਕਟ ਦਾ ਵਾਧਾ ਕੀਤਾ ਗਿਆ।

ਮੁਲਜ਼ਮਾਂ ਦਾ ਜੇਲ੍ਹ ’ਚ ਹੋਇਆ ਸੀ ਮੇਲ

ਐੱਸਪੀ (ਆਈ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁੱਛ ਗਿੱਛ ਦੌਰਾਨ ਪਤਾ ਲੱਗਿਆ ਕਿ ਜਤਿਨ ਸ਼ਰਮਾ ਤੇ ਵਿਜੇ ਕੁਮਾਰ ਆਪਸ ’ਚ ਰਿਸ਼ਤੇਦਾਰ ਹਨ। ਵਿਜੇ ਕੁਮਾਰ ਦੇ ਕਹਿਣ ’ਤੇ ਹੀ ਜਤਿਨ ਸ਼ਰਮਾ ਨੇ ਆਪਣੇ ਸਾਥੀਆਂ ਸੰਦੀਪ ਸਿੰਘ ਤੇ ਸੱਤਪਾਲ ਸਿੰਘ ਨਾਲ ਮਿਲ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।

ਵਿਜੇ ਕੁਮਾਰ ’ਤੇ ਉਤਰਾਖੰਡ ਰੁਦਰਪੁਰ ’ਚ ਪਹਿਲਾ ਹੀ ਮਾਮਲਾ ਦਰਜ ਹੈ, ਜਿਸ ਦੀ ਮੁਲਾਕਾਤ ਜੇਲ੍ਹ ’ਚ ਸੰਦੀਪ ਸਿੰਘ ਤੇ ਸਤਪਾਲ ਸਿੰਘ ਵਾਸੀ ਰੂਦਰਪੁਰ ਨਾਲ ਹੋਈ ਸੀ, ਜਿਸ ਕਰਕੇ ਉਨ੍ਹਾਂ ਦੀ ਪਹਿਲਾ ਤੋਂ ਹੀ ਆਪਸ ’ਚ ਜਾਣ ਪਹਿਚਾਣ ਸੀ। ਜਿੰਨ੍ਹਾਂ ਨਾਲ ਮਿਲ ਕੇ ਵਰਦਾਤ ਨੂੰ ਅੰਜਾਮ ਦਿੱਤਾ ਸੀ। ਮਨਪ੍ਰੀਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਤੋਂ ਜਲਦੀ ਹੀ ਬਾਕੀ ਰਹਿੰਦੀ ਰਕਮ ਤੇ ਵਰਦਾਤ ’ਚ ਵਰਤਿਆ ਰਿਵਾਲਵਰ ਦੀ ਬ੍ਰਾਮਦਗੀ ਕਰਵਾਈ ਜਾਵੇਗੀ।

Vinkmag ad
Share Our Daily Posts

News Desk

Read Previous

ਪਵਿੱਤਰ ਗੁਰਬਾਣੀ ਦੀਆਂ ਤੁਕਾਂ ਤੋੜ ਮਰੋੜ ਕੇ ਪੇਸ਼ ਕਰਨ ‘ਤੇ ਢਾਬਾ ਮਾਲਕ ਖ਼ਿਲਾਫ਼ ਮਾਮਲਾ ਦਰਜ

Read Next

ਰੱਖੜੀ ‘ਤੇ ਨਹੀਂ ਲੱਗ ਰਹੀ ਭੱਦਰਾ, ਇਸ ਸਾਲ ਪੂਰਾ ਦਿਨ ਬੰਨ੍ਹੀ ਜਾ ਸਕੇਗੀ ਰੱਖੜੀ