Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 28, 2026

ਰੱਖੜੀ ‘ਤੇ ਨਹੀਂ ਲੱਗ ਰਹੀ ਭੱਦਰਾ, ਇਸ ਸਾਲ ਪੂਰਾ ਦਿਨ ਬੰਨ੍ਹੀ ਜਾ ਸਕੇਗੀ ਰੱਖੜੀ

ਭੈਣ-ਭਰਾ ਦੇ ਪ੍ਰੇਮ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਇਸ ਸਾਲ 22 ਅਗਸਤ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਰੱਖੜੀ ਦਾ ਤਿਉਹਾਰ ਸਾਵਣ ਮਹੀਨੇ ਦੀ ਪੁੰਨਿਆ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣਾ ਭਰਾਵਾਂ ਦੇ ਗੁੱਟ ‘ਤੇ ਰੱਖੜੀ ਜਾਂ ਰੱਖਿਆ ਸੂਤਰ ਬੰਨ੍ਹ ਕੇ ਭਰਾਵਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਤੇ ਭਰਾ ਭੈਣਾਂ ਦੀ ਰੱਖਿਆ ਤੇ ਸਹਿਯੋਗ ਕਰਨ ਦਾ ਵਚਨ ਦਿੰਦੇ ਹਨ। ਹਿੰਦੂ ਪਰਿਵਾਰਾਂ ‘ਚ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਰੱਖੜੀ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਭਰਾ-ਭੈਣ ਦੇ ਪ੍ਰੇਮ ਦੇ ਤਿਉਹਾਰ ‘ਤੇ ਭੱਦਰਾ ਤੇ ਰਾਹੂ ਕਾਲ ਦਾ ਸਾਇਆ ਨਹੀਂ ਰਹੇਗਾ। ਆਓ ਜਾਣਦੇ ਹਾਂ ਰੱਖੜੀ ਦੀ ਤਰੀਕ, ਸ਼ੁੱਭ ਮਹੂਰਤ ਤੇ ਭਦਰਾ ਦੀ ਸਥਿਤੀ…

ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ

ਹਿੰਦੂ ਪੰਚਾਂਗ ਅਨੁਸਾਰ ਰੱਖੜੀ ਦਾ ਤਿਉਹਾਰ ਸਾਵਣ ਮਹੀਨੇ ਦੀ ਪੁੰਨਿਆ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਪੁੰਨਿਆ ਦੀ ਤਿਥੀ 21 ਅਗਸਤ ਨੂੰ ਸ਼ਾਮ 6.10 ਤੋਂ ਸ਼ੁਰੂ ਹੋ ਕੇ 22 ਅਗਸਤ ਨੂੰ ਸ਼ਾਮ 5 ਵੱਜ ਕੇ 31 ਮਿੰਟ ਤਕ ਰਹੇਗੀ। ਇਸ ਤੋਂ ਬਾਅਦ ਭਾਦੋਂ ਦੀ ਪ੍ਰਤੀਪਦਾ ਤਿਥੀ ਆਰੰਭ ਹੋ ਜਾਵੇਗੀ। ਉਦਯਾ ਤਿਥੀ ਹੋਣ ਕਾਰਨ ਰੱਖੜੀ ਦਾ ਤਿਉਹਾਰ 22 ਅਗਸਤ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਇਸ ਆਧਾਰ ‘ਤੇ ਇਸ ਸਾਲ 22 ਅਗਸਤ ਨੂੰ ਪੂਰਾ ਦਿਨ ਰੱਖੜੀ ਬੰਨ੍ਹੀ ਜਾ ਸਕਦੀ ਹੈ। ਪਰ ਜੋਤਿਸ਼ ਗਣਨਾ ਅਨੁਸਾਰ ਇਸ ਦਿਨ ਪੈ ਰਹੇ ਸ਼ੋਭਨ ਯੋਗ ਜਿਹੜਾ ਕਿ ਸਵੇਰੇ 10 ਵੱਜ ਕੇ 33 ਮਿੰਟ ਤਕ ਰਹੇਗਾ ਜਾਂ ਅਭਿਜੀਤ ਮਹੂਰਤ 12.04 ਤੋਂ 12.55 ਦਾ ਸਮਾਂ ਰੱਖੜੀ ਬੰਨ੍ਹਣ ਲਈ ਸ਼ੁੱਭ ਰਹੇਗਾ।

ਭੱਦਰਾ ਨਕਸ਼ੱਤਰ ਤੇ ਰਾਹੂ ਕਾਲ ਦੀ ਸਥਿਤੀ

ਇਸ ਸਾਲ ਰੱਖੜੀ ਦੇ ਤਿਉਹਾਰ ਦੀ ਸਭ ਤੋਂ ਖਾਸ ਗੱਲ ਇਹੀ ਹੈ ਕਿ ਰੱਖੜੀ ਦੀ ਪੂਰੀ ਤਿਥੀ ‘ਚ ਭਾਦੋਂ ਨਹੀਂ ਲੱਗ ਰਹੀ ਹੈ। ਭਾਦੋਂ ‘ਚ ਰੱਖੜੀ ਬੰਨ੍ਹਣਾ ਸ਼ੁੱਭ ਨਹੀਂ ਮੰਨਿਆ ਜਾਂਦਾ ਪਰ ਕਾਲ ਗਣਨਾ ਅਨੁਸਾਰ ਇਸ ਵਾਰ ਭਾਦੋਂ ਕਾਲ ਰੱਖੜੀ ਦੇ ਅਗਲੇ ਦਿਨ 23 ਅਗਸਤ ਨੂੰ ਸਵੇਰੇ 5.34 ਵਜੇ ਤੋਂ 6.12 ਵਜੇ ਤਕ ਲੱਗੇਗਾ। ਰਾਹੂ ਕਾਲ 22 ਅਗਸਤ ਨੂੰ ਸ਼ਾਮ 5.14 ਤੋਂ 6.49 ਵਜੇ ਤਕ ਰਹੇਗਾ। ਉਦੋਂ ਤਕ ਪੁੰਨਿਆ ਦੀ ਤਿਥੀ ਲਗਪਗ ਸਮਾਪਤ ਹੋ ਚੁੱਕੀ ਹੋਵੇਗੀ। ਇਸ ਲਈ ਇਸ ਸਾਲ ਪੂਰੀ ਪੁੰਨਿਆ ਤਿਥੀ ‘ਤੇ ਬਿਨਾਂ ਡਰ ਦੇ ਰੱਖੜੀ ਬੰਨ੍ਹੀ ਜਾ ਸਕੇਗੀ।

ਇੰਝ ਬੰਨ੍ਹੋਂ ਰੱਖੜੀ

ਰੱਖੜੀ ਦੀ ਥਾਲੀ ਸਜਾਓ। ਉਸ ਵਿਚ ਕੁੰਮਕੁਮ, ਮੌਲੀ, ਚੌਲ, ਦੀਵਾ, ਮਠਿਆਈ ਤੇ ਰੱਖੜੀ ਰੱਖੋ। ਭਰਾ ਨੂੰ ਤਿਲਕ ਲਗਾ ਕੇ ਉਸ ਦੇ ਸੱਜੇ ਗੁੱਟ ‘ਤੇ ਰੱਖਿਆ ਸੂਤਰ ਬੰਨ੍ਹੋਂ। ਭਰਾ ਦੀ ਆਰਤੀ ਉਤਾਰੋ। ਉਸ ਨੂੰ ਮਠਿਆਈ ਖੁਆਓ। ਰੱਖੜੀ ਬੰਨ੍ਹ ਤੋਂ ਬਾਅਦ ਭਰਾ ਨੂੰ ਇੱਛਾ ਤੇ ਸਮਰੱਥਾ ਅਨੁਸਾਰ ਭੈਣਾਂ ਨੂੰ ਭੇਟ ਦੇਣੀ ਚਾਹੀਦੀ ਹੈ।

 

 

 

Vinkmag ad
Share Our Daily Posts

News Desk

Read Previous

ਹਥਿਆਰਾਂ ਦੇ ਜ਼ੋਰ ’ਤੇ ਲੁੱਟ-ਖੋਹ ਕਰਨ ਵਾਲੇ ਚਾਰ ਮੁਲਜ਼ਮ ਗ੍ਰਿਫ਼ਤਾਰ, ਸਾਢੇ ਤਿੰਨ ਲੱਖ ਦੀ ਨਕਦੀ ਅਤੇ ਗੱਡੀ ਬਰਾਮਦ

Read Next

ਐੱਸਬੀਆਈ ‘ਚ ਅਸਿਸਟੈਂਟ ਮੈਨੇਜਰ ਸਮੇਤ ਇਨ੍ਹਾਂ ਪੋਸਟਾਂ ‘ਤੇ ਨਿਕਲੀ ਭਰਤੀ, ਏਨੀ ਤਰੀਕ ਤਕ ਕਰੋ ਅਪਲਾਈ