Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 20, 2026

ਲੁਧਿਆਣਾ ‘ਚ ਟ੍ਰੈਫਿਕ ਕਾਂਸਟੇਬਲ ਤੇ ਬਾਈਕ ਸਵਾਰ ‘ਚ ਹੱਥੋਪਾਈ, ਪੁਲਿਸ ਮੁਲਾਜ਼ਮ ਨੂੰ ਕੀਤਾ ਲਹੂ-ਲੁਹਾਨ, ਦੋਸ਼ੀ ਗ੍ਰਿਫਤਾਰ

ਲੁਧਿਆਣਾ, ਜੇਐਨਐਨ : ਸ਼ਹਿਰ ਦੇ ਫਵਾਰਾ ਚੌਕ ‘ਤੇ ਡਿਊਟੀ ‘ਤੇ ਆਏ ਇਕ ਟ੍ਰੈਫਿਕ ਕਾਂਸਟੇਬਲ ਨਾਲ ਮੋਟਰਸਾਈਕਲ ਸਵਾਰ ਦੀ ਟੱਕਰ ਹੋ ਗਈ। ਬਾਈਕ ਸਵਾਰ ਨੇ ਬਹਿਸ ਕਰਨ ਅਤੇ ਗਾਲ੍ਹਾਂ ਕੱਢਣ ਤੋਂ ਬਾਅਦ ਕਾਂਸਟੇਬਲ ਦੇ ਸਿਰ ‘ਤੇ ਹੈਲਮੇਟ ਨਾਲ ਵਾਰ ਕੀਤਾ। ਕਾਂਸਟੇਬਲ ਜ਼ਖਮੀ ਹੋ ਗਿਆ। ਹਮਲਾ ਕਰਨ ਤੋਂ ਬਾਅਦ ਫਰਾਰ ਹੋਏ ਦੋਸ਼ੀ ਨੂੰ ਮੌਕੇ ‘ਤੇ ਮੌਜੂਦ ਹੋਰ ਪੁਲਿਸ ਕਰਮਚਾਰੀਆਂ ਨੇ ਫੜ ਲਿਆ ਅਤੇ ਥਾਣਾ ਅੱਠ ਦੇ ਹਵਾਲੇ ਕਰ ਦਿੱਤਾ। ਦੇਰ ਰਾਤ ਪੁਲਿਸ ਉਸਦੇ ਖਿਲਾਫ਼ ਮਾਮਲਾ ਦਰਜ ਕਰਨ ਵਿਚ ਰੁੱਝੀ ਹੋਈ ਸੀ।

ਇਹ ਘਟਨਾ ਮੰਗਲਵਾਰ ਰਾਤ ਕਰੀਬ 7:45 ਵਜੇ ਵਾਪਰੀ। ਫਵਾਰਾ ਚੌਕ ਵਿਖੇ ਤਾਇਨਾਤ ਟ੍ਰੈਫਿਕ ਪੁਲਿਸ ਕਾਂਸਟੇਬਲ ਜਸਵੀਰ ਸਿੰਘ ਨੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਗੁਰੂ ਨਾਨਕ ਸਟੇਡੀਅਮ ਵਾਲੇ ਪਾਸੇ ਤੋਂ ਆਉਣ ਵਾਲੀ ਆਵਾਜਾਈ ਨੂੰ ਰੋਕ ਦਿੱਤਾ ਸੀ। ਬਾਈਕ ਸਵਾਰ ਵੀ ਉਸੇ ਲੇਨ ਵਿਚ ਸੀ। ਕਾਂਸਟੇਬਲ ਵੱਲੋਂ ਰੋਕਣ ਦੇ ਬਾਵਜੂਦ ਉਸਨੇ ਆਪਣਾ ਮੋਟਰਸਾਈਕਲ ਉਥੋਂ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਕਾਂਸਟੇਬਲ ਜਸਵੀਰ ਸਿੰਘ ਨੇ ਉਸ ਨੂੰ ਫੜ ਕੇ ਰੋਕ ਲਿਆ। ਗੁੱਸੇ ‘ਚ ਆਏ ਬਾਈਕ ਸਵਾਰ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ ‘ਚ ਝਗੜਾ ਹੋ ਗਿਆ।

ਉਸ ਨਾਲ ਹੋ ਰਹੇ ਦੁਰਵਿਹਾਰ ਨੂੰ ਦੇਖਦਿਆਂ ਕਾਂਸਟੇਬਲ ਜਸਵੀਰ ਸਿੰਘ ਨੇ ਮੌਕੇ ‘ਤੇ ਤਾਇਨਾਤ ਏਐਸਆਈ ਨੂੰ ਉਸ ਕੋਲ ਆਉਣ ਲਈ ਕਿਹਾ। ਪੁਲਿਸ ਨੂੰ ਆਉਂਦਾ ਵੇਖ ਕੇ ਬਾਈਕ ਸਵਾਰ ਨੇ ਜਸਵੀਰ ਸਿੰਘ ਦੇ ਸਿਰ ‘ਤੇ ਹੈਲਮੇਟ ਮਾਰਿਆ ਅਤੇ ਭੱਜ ਗਿਆ, ਪਰ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅਤੇ ਉਸਨੂੰ ਫੜ ਲਿਆ।

ਮੈਂਟਲ ਅਪਸੈੱਟ ਲੱਗ ਰਿਹਾ ਨੌਜਵਾਨ

ਦੇਰ ਰਾਤ ਜਸਵੀਰ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ। ਐਸਐਚਓ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਪੁੱਛੇ ਜਾਣ ‘ਤੇ ਉਹ ਕਿਚਲੂ ਨਗਰ ਦੇ ਵਸਨੀਕ ਤਰੁਣ ਵਜੋਂ ਆਪਣਾ ਨਾਂ ਅਤੇ ਪਤਾ ਦੱਸ ਰਿਹਾ ਹੈ। ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਜਾਪਦਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਦੋਸ਼ੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

Vinkmag ad
Share Our Daily Posts

News Desk

Read Previous

ਲਾਹੌਰ ‘ਚ ਲੱਗੇ ਸ਼ੇਰੇ ਪੰਜਾਬ ਦੇ ਨੁਕਸਾਨੇ ਬੁੱਤ ਨੂੰ ਬਣਾਉਣ ਦੀ ਜ਼ਿੰਮੇਵਾਰੀ ਪਾਕਿਸਤਾਨ ਸਰਕਾਰ ਨੇ ਲਈ

Read Next

ਬਰਥਡੇ ਪਾਰਟੀ ’ਚ ਮੂੰਹ ’ਤੇ ਕੇਕ ਲਗਾਉਣ ’ਤੇ ਨੌਜਵਾਨਾਂ ’ਚ ਚੱਲੀਆਂ ਗੋਲ਼ੀਆਂ; ਅੰਮ੍ਰਿਤਸਰ ’ਚ ਦੋ ਦੋਸਤਾਂ ਦੀ ਮੌਤ, ਇਕ ਜ਼ਖ਼ਮੀ