Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 20, 2026

ਔਰਤਾਂ ਦੀ ਭੀੜ ਅੱਗੇ ਘੱਟ ਪੈ ਗਈਆਂ ਬੱਸਾਂ, ਜਲੰਧਰ ਬੱਸ ਸਟੈਂਡ ਪੁੱਜੀਆਂ ਦੁੱਗਣੀਆਂ ਸਵਾਰੀਆਂ

ਜਲੰਧਰ : ਕਿਸਾਨਾਂ ਦੇ ਧਰਨੇ, ਲੰਬੇ ਟ੍ਰੈਫਿਕ ਜਾਮ ਤੇ ਰੂਟ ਡਾਇਵਰਸ਼ਨ ਦੀਆਂ ਤਮਾਮ ਪਰੇਸ਼ਾਨੀਆਂ ਦੇ ਬਾਵਜੂਦ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹਣ ਨਿਕਲੀਆਂ ਭੈਣਾਂ ਦੇ ਪਿਆਰ ਅੱਗੇ ਸੂਬੇ ਦੀਆਂ ਬੱਸਾਂ ਸੇਵਾ ਬੌਣੀ ਸਾਬਿਤ ਹੋ ਗਈ। ਜਲੰਧਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰਸਟੇਟ ਬੱਸ ਟਰਮੀਨਲ ‘ਤੇ ਔਰਤ ਯਾਤਰੀਆਂ ਦੀ ਵੱਡੀ ਗਿਣਤੀ ਪਹੁੰਚਣ ਕਾਰਨ ਬੱਸਾਂ ਘੱਟ ਪੈ ਗਈਆਂ ਹਨ।

ਬੱਸ ਸਟੈਂਡ ਕੰਪਲੈਕਸ ਦੇ ਅੰਦਰ ਪਹੁੰਚ ਰਹੀਆਂ ਬੱਸਾਂ ਨੂੰ ਕਾਊਂਟਰ ਦੇ ਉੱਪਰ ਵੀ ਲੱਗਣ ਦਾ ਮੌਕਾ ਨਹੀਂ ਮਿਲ ਰਿਹਾ ਤੇ ਪਹਿਲਾਂ ਹੀ ਬੱਸਾਂ ਫੁੱਲ ਹੋ ਰਹੀਆਂ ਹਨ। ਅੰਮ੍ਰਿਤਸਰ, ਬਟਾਲਾ, ਪਠਾਨਕੋਟ, ਨਵਾਂਸ਼ਹਿਰ, ਚੰਡੀਗੜ੍ਹ, ਮੋਗਾ ਆਦਿ ਰੂਟ ਲਈ ਲੋੜੀਂਦੀ ਗਿਣਤੀ ‘ਚ ਬੱਸਾਂ ਉਪਲਬਧ ਹੀ ਨਹੀਂ ਹਨ। ਯਾਤਰੀਆਂ ਨੂੰ ਬੱਸਾਂ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਜਿੰਨੀ ਦੇਰ ‘ਚ ਸੰਬੰਧਤ ਰੂਟ ‘ਤੇ ਬੱਸ ਆਉਂਦੀ ਹੈ, ਯਾਤਰੀਆਂ ਦੀ ਗਿਣਤੀ ਦੁੱਗਣੀ ਹੋ ਜਾਂਦੀ ਹੈ।

ਡਾਇਵਰਟਿਡ ਰੂਟਾਂ ‘ਤੇ ਚਲਾਈਆਂ ਜਾ ਰਹੀਆਂ ਬੱਸਾਂ

ਹਾਲਾਂਕਿ ਲਗਾਤਾਰ ਤੀਸਰੇ ਦਿਨ ਐਤਵਾਰ ਨੂੰ ਵੀ ਬੱਸ ਸੇਵਾ ਡਾਇਵਰਟਿਡ ਰੂਟਾਂ ਦੇ ਉੱਪਰ ਹੀ ਚਲਾਈਆਂ ਜਾ ਰਹੀਆਂ ਹਨ। ਇਸ ਕਾਰਨ ਮੰਜ਼ਿਲ ਤਕ ਪਹੁੰਚਣ ‘ਚ ਜਿੱਥੇ ਲੰਬਾ ਰਸਤਾ ਤੈਅ ਕਰਨਾ ਪੈ ਰਿਹਾ ਹੈ ਉੱਥੇ ਹੀ ਸਮਾਂ ਵੀ ਵਾਧੂ ਲੱਗ ਰਿਹਾ ਹੈ। ਇਹੀ ਵਜ੍ਹਾ ਹੈ ਕਿ ਦੇਰ ਨਾਲ ਬੱਸ ਸਟੈਂਡ ‘ਤੇ ਪਹੁੰਚ ਰਹੀਆਂ ਬੱਸਾਂ ਦੇ ਅੱਗੇ ਵਾਲੇ ਰੂਟਾਂ ਦੇ ਟਾਈਮ ਮਿਸ ਹੋ ਰਹੇ ਹਨ। ਇਸ ਕਾਰਨ ਬੱਸਾਂ ਨੂੰ ਵੀ ਜਲੰਧਰ ਬੱਸ ਸਟੈਂਡ ‘ਤੇ ਵੀ ਸ਼ਾਰਟ ਟਰਮੀਨੇਟਿਡ ਕਰ ਦੇਣਾ ਪੈ ਰਿਹਾ ਹੈ।

ਬੱਸਾਂ ਦਾ ਇੰਤਜ਼ਾਮ ਕਰਨ ‘ਚ ਲੱਗ ਰਿਹਾ ਸਮਾਂ

ਆਮ ਬੱਸਾਂ ਤੋਂ ਇਲਾਵਾ ਚੰਡੀਗੜ੍ਹ, ਅੰਮ੍ਰਿਤਸਰ, ਚੰਡੀਗੜ੍ਹ, ਬਟਾਲਾ ਰੂਟ ‘ਤੇ ਚੱਲਣ ਵਾਲੀਆਂ ਨਿੱਜੀ ਏਅਰ ਕੰਡੀਸ਼ਨਡ ਬੱਸਾਂ ਦੀ ਹਾਲਤ ਵੀ ਇਹੀ ਹੈ। ਏਸੀ ਬੱਸਾਂ ‘ਚ ਸਟੂਲ ਲਗਾ ਕੇ ਯਾਤਰੀ ਬਿਠਾਏ ਜਾ ਰਹੇ ਹਨ। ਪੰਜਾਬ ਰੋਡਵੇਜ਼ ਜਲੰਧਰ ਬੱਸ ਸਟੈਂਡ ‘ਤੇ ਮੌਜੂਦ ਅਧਿਕਾਰੀਆਂ ਨੇ ਕਿਹਾ ਕਿ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਯਾਤਰੀਆਂ ਦੀ ਸਹੂਲਤ ਲਈ ਲੋੜੀਂਦੀ ਗਿਣਤੀ ‘ਚ ਬੱਸਾਂ ਉਪਲਬਧ ਹੋ ਸਕਣ, ਪਰ ਯਾਤਰੀਆਂ ਦੀ ਗਿਣਤੀ ਏਨੀ ਜ਼ਿਆਦਾ ਵੱਧ ਗਈ ਹੈ ਕਿ ਬੱਸਾਂ ਦਾ ਇੰਤਜ਼ਾਰ ਕਰਨ ਵਿਚ ਸਮਾਂ ਲੱਗ ਰਿਹਾ ਹੈ।

Vinkmag ad
Share Our Daily Posts

News Desk

Read Previous

ਪੰਜਾਬ ‘ਚ ਵੱਡੀ ਵਾਰਦਾਤ, ਅਮਰੀਕਾ ਤੋਂ ਆਏ ਜਵਾਈ ਨੇ ਸੱਸ ਤੇ ਘਰਵਾਲੀ ਉੱਪਰ ਚਲਾਈਆਂ ਗੋਲ਼ੀਆਂ, ਸੱਸ ਦੀ ਮੌਤ

Read Next

ਕਿਸਾਨਾਂ ਦਾ ਤੀਜੇ ਦਿਨ ਧਰਨਾ ਜਾਰੀ, ਚੰਡੀਗੜ੍ਹ ‘ਚ ਮੰਤਰੀ ਰੰਧਾਵਾ ਕਰ ਰਹੇ ਬੈਠਕ