Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 10, 2026

ਗੰਨਾ ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਬੇਨਤੀਜਾ ਰਹੀ ਗੱਲਬਾਤ, ਕਿਸਾਨ ਆਗੂ ਬੋਲੇ- ਜਲੰਧਰ ‘ਚ ਧਰਨਾ ਰਹੇਗਾ ਜਾਰੀ

ਜਲੰਧਰ : ਅੰਦੋਲਨਕਾਰੀ ਗੰਨਾ ਕਿਸਾਨਾਂ ਦੀ ਪੰਜਾਬ ਸਰਕਾਰ ਤੇ ਚੀਨੀ ਮਿੱਲ ਮਾਲਕਾਂ ਨਾਲ ਗੱਲਬਾਤ ਬੇਨਤੀਜਾ ਰਹੀ ਹੈ। ਕਿਸਾਨ ਗੰਨੇ ਦੀ 400 ਰੁਪਏ ਕੁਇੰਟਲ ਕੀਮਤਾਂ ਮੰਗ ਰਹੇ ਹਨ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਸ ਕੀਮਤ ਨੂੰ ਦੇਣ ਤੋਂ ਇਨਕਾਰ ਕੀਤਾ। ਅਜੇ ਪਿਛਲੇ ਹਫ਼ਤੇ ਹੀ ਸਰਕਾਰ ਨੇ 15 ਰੁਪਏ ਕੁਇੰਟਲ ਕੀਮਤ ਵਧਾਈ ਹੈ। ਪੰਜਾਬ ‘ਚ ਗੰਨੇ ਦੀ ਕੀਮਤ 350 ਰੁਪਏ ਹੈ।

ਬੈਠਕ ‘ਚ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਗੰਨੇ ਦਾ ਬਕਾਇਆ ਪ੍ਰਾਈਵੇਟ ਮਿਲ ਵਾਲੇ 15 ਦਿਨਾਂ ‘ਚ ਭੁਗਤਾਨ ਕਰ ਦੇਣਗੇ। ਸਹਿਕਾਰੀ ਮਿਲਾਂ ਇਕ ਹਫ਼ਤੇ ‘ਚ ਭੁਗਤਾਨ ਕਰ ਦੇਣਗੇ। ਬੈਠਕ ‘ਚ ਕਿਸਾਨ ਯੂਨੀਅਨਾਂ ਦੇ ਨੁਮਾਇੰਦਾਂ ਤੇ ਸ਼ੁਗਰ ਮਿੱਲ ਮਾਲਕ ਮੌਜੂਦ ਸਨ। ਬੈਠਕ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਬਾਲ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਅੱਜ ਦੀ ਬੈਠਕ ਬੇਨਤੀਜਾ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਲਾਗਤ 388 ਰੁਪਏ ਬਣਦੀ ਹੈ। ਸਰਕਾਰ ਇਸ ਨੂੰ ਅਜੇ ਮੰਨ ਨਹੀਂ ਰਹੀ ਹੈ। ਕੱਲ੍ਹ ਕਿਸਾਨ ਸੰਗਠਨ ਤੇ ਸਰਕਾਰ ਦੇ ਐਕਸਪਰਟ ਦੀ ਜਲੰਧਰ ‘ਚ ਬੈਠਕ ਹੋਵੇਗੀ।

ਢੱਲੇਵਾਲ ਨੇ ਕਿਹਾ ਕਿ ਧਰਨਾ ਜਾਰੀ ਰਹੇਗਾ। ਜੇ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਮੰਣਦੀ ਤਾਂ ਪੂਰੇ ਪੰਜਾਬ ਦੀਆਂ ਸੜਕਾਂ ਜਾਮ ਕਰ ਦਿੱਤੀਆਂ ਜਾਣਗੀਆਂ। ਢੱਲੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਬਕਾਏ 200 ਕਰੋੜ ‘ਤੇ ਫ਼ੈਸਲਾ ਹੋ ਗਿਆ ਹੈ। ਪ੍ਰਾਈਵੇਟ ਮਿੱਲਾਂ 15 ਦਿਨਾਂ ਦੇ ਅੰਦਰ ਤੇ ਸਹਿਕਾਰੀ ਮਿੱਲਾਂ ਸਤੰਬਰ ਦੇ ਪਹਿਲੇ ਹਫ਼ਤੇ ‘ਚ ਬਕਾਏ ਦਾ ਭੁਗਤਾਨ ਕਰ ਦੇਣਗੇ।

ਕਿਸਾਨੀ ਧਰਨੇ ਦਾ ਤੀਜਾ ਦਿਨ, ਕਿਸਾਨ ਬਾਰਸ਼ ਵਿਚ ਵੀ ਮੋਰਚੇ ‘ਤੇ ਡਟੇ ਹੋਏ ਹਨ। ਬਾਰਿਸ਼ ਨਾਲ ਪਾਣੀ ਭਰਣ ਕਾਰਨ ਸਟੇਜ ਸ਼ਿਫਟ ਦੂਜੀ ਸੜਕ ‘ਤੇ ਕਰ ਦਿੱਤੀ ਹੈ। ਪਿੰਡ ਦੇ ਲੋਕ ਰਲ ਕੇ ਸਫਾਈ ਕਰ ਰਹੇ ਹਨ। ਦੂਜੇ ਪਾਸੇ ਕਿਸਾਨ ਆਗੂ ਚੰਡੀਗੜ੍ਹ ਮੀਟਿੰਗ ਲਈ ਰਵਾਨਾ ਤੜਕੇ ਹੋਏ।

ਦੱਸ ਦੇਈਏ ਕਿ ਸੂਬਾ ਸਰਕਾਰ ਨੇ ਐਤਵਾਰ ਨੂੰ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ। ਕਿਸਾਨਾਂ ਨੇ ਸਰਕਾਰ ਦਾ ਸੱਦਾ ਸਵੀਕਾਰ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨਣ ’ਤੇ ਮੰਗਲਵਾਰ ਤੋਂ ਸੂਬੇ ਦੇ ਸਾਰੇ ਟੋਲ ਪਲਾਜ਼ਿਆਂ ’ਤੇ ਚੱਕਾ ਜਾਮ ਕੀਤਾ ਜਾਵੇਗਾ।

ਜਲੰਧਰ ਦੇ ਡੀਸੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਕਿਸਾਨਾਂ ਦੇ ਵਫ਼ਦ ਦੀ ਐਤਵਾਰ ਨੂੰ ਪੰਜਾਬ ਭਵਨ ਚੰਡੀਗੜ੍ਹ ’ਚ ਦੁਪਹਿਰ 12 ਵਜੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਬੈਠਕ ਹੋਵੇਗੀ। ਬੈਠਕ ’ਚ ਐਡੀਸ਼ਨਲ ਚੀਫ ਸਕੱਤਰ (ਵਿਕਾਸ) ਅਨਿਰੁਧ ਤਿਵਾੜੀ, ਗੰਨਾ ਕਮਿਸ਼ਨਰ ਤੇ ਖੇਤੀ ਵਿਭਾਗ ਦੇ ਡਾਇਰੈਕਟਰ ਵੀ ਮੌਜੂਦ ਰਹਿਣਗੇ। ਉੱਥੇ ਕਿਸਾਨਾਂ ਦੇ ਵਫ਼ਦ ’ਚ ਬਲਬੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ, ਮਨਜੀਤ ਸਿੰਘ ਰਾਏ, ਬਲਵਿੰਦਰ ਸਿੰਘ ਮੱਲੀਨੰਗਲ, ਜੰਗਬੀਰ ਸਿੰਘ ਚੌਹਾਨ ਸਮੇਤ 12 ਕਿਸਾਨ ਆਗੂ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ 94 ਫ਼ੀਸਦੀ ਗੰਨੇ ਦੀ ਅਦਾਇਗੀ ਕਰ ਚੁੱਕੀ ਹੈ ਤੇ ਬਕਾਇਆ ਵੀ ਛੇਤੀ ਜਾਰੀ ਹੋਵੇਗਾ

 

Vinkmag ad
Share Our Daily Posts

News Desk

Read Previous

ਗੋਸਲਾਂ ਤੋਂ ਮਿਲੀ ਔਰਤ ਦੀ ਗਲੀ-ਸੜੀ ਲਾਸ਼, ਕੁਕਰਮ ਕਰਕੇ ਸਬੂਤ ਮਿਟਾਉਣ ਦੀ ਨੀਅਤ ਨਾਲ ਥੈਲੇ ‘ਚ ਪਾਕੇ ਸੁੱਟੀ

Read Next

ਗ਼ਲਤੀ ਨਾਲ ਭਾਰਤ ਅੰਦਰ ਦਾਖਲ ਹੋਏ ਪਾਕਿ ਨਾਗਰਿਕ ਨੂੰ ਬੀਐੱਸਐੱਫ ਨੇ ਪਾਕਿ ਰੇਂਜ਼ਰਜ਼ ਹਵਾਲੇ ਕੀਤਾ