Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 9, 2026

ਗ਼ਲਤੀ ਨਾਲ ਭਾਰਤ ਅੰਦਰ ਦਾਖਲ ਹੋਏ ਪਾਕਿ ਨਾਗਰਿਕ ਨੂੰ ਬੀਐੱਸਐੱਫ ਨੇ ਪਾਕਿ ਰੇਂਜ਼ਰਜ਼ ਹਵਾਲੇ ਕੀਤਾ

ਅਟਾਰੀ : ਇੱਕ ਪਾਕਿਸਤਾਨੀ ਨਾਗਰਿਕ ਜੋ 20 ਅਗਸਤ ਨੂੰ ਬਾਰਡਰ ਪਿਲਰ ਨੰਬਰ 99/ 8 ਰਸਤੇ ਪਾਕਿ-ਭਾਰਤ ਸਰਹੱਦ ਦਰਮਿਆਨ ਲੱਗੀ ਕੰਡਿਆਲੀ ਤਾਰ ਨੂੰ ਪਾਰ ਕਰਕੇ ਭਾਰਤ ਅੰਦਰ ਦਾਖਲ ਹੋ ਗਿਆ ਸੀ ਨੂੰ ਭਾਰਤ ਸਰਹੱਦ ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 144 ਬਟਾਲੀਅਨ ਨੇ ਹਿਰਾਸਤ ਵਿਚ ਲੈ ਲਿਆ ਸੀ।

ਮਿਲੀ ਜਾਣਕਾਰੀ ਮੁਤਾਬਕ ਜਦੋਂ ਹਿਰਾਸਤ ਵਿਚ ਲਏ ਪਾਕਿ ਨਾਗਰਿਕ ਕੋਲੋਂ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਨਾਂ ਨਦੀਮ ਰਹਿਮਾਨ ਪੁੱਤਰ ਜ਼ੁਲਫਕਾਰ ਫੌਜੀ ਉਮਰ 20 ਸਾਲ ਵਾਸੀ ਮਿਰਜ਼ਾ ਵਿਰਕਾ ਪਾਕਿਸਤਾਨ ਸਾਹਮਣੇ ਆਇਆ।

ਹਿਰਾਸਤ ਵਿਚ ਲਏ ਗਏ ਪਾਕਿ ਨਾਗਰਿਕ ਨੇ ਸੀਮਾ ਸੁਰੱਖਿਆ ਬਲ ਨੂੰ ਦੱਸਿਆ ਕਿ ਉਹ ਅਣਜਾਣੇ ਵਿਚ ਪਾਕਿ-ਭਾਰਤ ਸਰਹੱਦ ਪਾਰ ਕਰ ਕੇ ਭਾਰਤ ਅੰਦਰ ਦਾਖਲ ਹੋ ਗਿਆ ਸੀ।

ਇਸ ਮੌਕੇ ਜਦੋਂ ਸੀਮਾ ਸੁਰੱਖਿਆ ਬਲ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ।

ਸੀਮਾ ਸੁਰੱਖਿਆ ਬਲ ਵਲੋਂ ਆਪਣੀ ਕਾਗਜ਼ੀ ਕਾਰਵਾਈ ਕਰਨ ਉਪਰੰਤ ਉਹਨਾਂ ਨੇ ਇਸ ਸਾਰੇ ਮਾਮਲੇ ਬਾਰੇ ਪਾਕਿ ਰੇਂਜ਼ਰਾਂ ਨਾਲ ਸੰਪਰਕ ਕਰਕੇ ਬੀਤੀ ਰਾਤ ਮਾਨਵਤਾ ਦਾ ਆਧਾਰ ‘ਤੇ ਸਬ ਇੰਸਪੈਕਟਰ ਅਮਿਤ ਸਿੰਘ ਨੇ ਅਟਾਰੀ- ਵਾਹਗਾ ਸਰਹੱਦ ਰਸਤੇ ਪਾਕਿ ਨਾਗਰਿਕ ਨੂੰ ਬੀਤੀ ਰਾਤ ਪਾਕਿ ਰੇਂਜ਼ਰ ਸ਼ਹਿਜਾਦ ਫੈਜ਼ਲ ਹਵਾਲੇ ਕਰ ਦਿੱਤਾ। ਇਥੇ ਇਹ ਜਿਕਰਯੋਗ ਹੈ ਕਿ ਸੀਮਾ ਸੁਰੱਖਿਆ ਬਲ 9 ਪਾਕਿ ਨਾਗਰਿਕਾਂ ਨੂੰ ਜੋ ਅਣਜਾਣੇ ਵਿਚ ਸਰਹੱਦ ਪਾਰ ਕਰਕੇ ਭਾਰਤ ਆ ਗਏ ਸਨ, ਨੂੰ ਪਾਕਿ ਹਵਾਲੇ ਕਰ ਚੁੱਕੇ ਹਨ।

Vinkmag ad
Share Our Daily Posts

News Desk

Read Previous

ਗੰਨਾ ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਬੇਨਤੀਜਾ ਰਹੀ ਗੱਲਬਾਤ, ਕਿਸਾਨ ਆਗੂ ਬੋਲੇ- ਜਲੰਧਰ ‘ਚ ਧਰਨਾ ਰਹੇਗਾ ਜਾਰੀ

Read Next

ਕਲਯੁਗੀ ਪੁੱਤਰ ਨੇ ਪਿਤਾ ‘ਤੇ ਚਲਾਈਆਂ 3 ਗੋਲੀਆਂ, PGI ‘ਚ ਭਰਤੀ