Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਪੰਜਾਬ ‘ਚ ਅੱਜ ਨਹੀਂ ਚੱਲਣਗੀਆਂ 2000 ਸਰਕਾਰੀ ਬੱਸਾਂ, 5 ਸੂਬਿਆਂ ਦੇ ਰੂਟ ਪ੍ਰਭਾਵਿਤ

ਜਲੰਧਰ : Punjab Roadways Contract Workers Strike ਸੋਮਵਾਰ ਤੋਂ ਬੱਸ ਯਾਤਰੀਆਂ ਲਈ ਭਾਰੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਲਈ, ਪੰਜਾਬ ਅੰਦਰ ਅਤੇ ਪੰਜਾਬ ਤੋਂ ਗੁਆਂਢੀ ਸੂਬਿਆਂ ਨੂੰ ਜਾਣ ਵਾਲੇ ਲੋਕ ਘਰੋਂ ਨਿਕਲਣ ਤੋਂ ਪਹਿਲਾਂ ਇਕ ਵਾਰ ਬੱਸਾਂ ਦਾ ਸਟੇਟਸ ਜ਼ਰੂਰ ਚੈੱਕ ਕਰ ਲੈਣ। ਰੈਗੂਲਰ ਸਟਾਫ ਦੀ ਬੇਹੱਦ ਕਿੱਲਤ ਹੋਣ ਕਾਰਨ ਪੰਜਾਬ ਰੋਡਵੇਜ਼ ਆਪਣੇ ਬੇੜੇ ’ਚ ਹੀ ਸ਼ਾਮਿਲ ਬੱਸਾਂ ਦਾ ਸੰਚਾਲਨ ਕਰ ਪਾਉਣ ’ਚ ਅਸਮਰੱਥ ਹੋਵੇਗੀ। ਪੰਜਾਬ ਰੋਡਵੇਜ਼ ਦੇ ਬੇੜੇ ’ਚ ਸ਼ਾਮਿਲ 447 ਬੱਸਾਂ ਨੂੰ ਚਲਾਉਣ ਲਈ ਜ਼ਰੂਰੀ ਸੰਖਿਆ ’ਚ ਡਰਾਈਵਰ ਹੀ ਉਪਲੱਬਧ ਨਹੀਂ ਹੈ। ਇਸੀ ਕਾਰਨ ਜਦੋਂ ਸੋਮਵਾਰ ਤੋਂ ਕੰਟਰੈਕਟ ਵਰਕਰਜ਼ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣਗੇ ਤਾਂ ਪੰਜਾਬ ਰੋਡਵੇਜ਼ ਦੀਆਂ ਵੱਧ ਤੋਂ ਵੱਧ ਬੱਸਾਂ ਡਿਪੂ ’ਚ ਹੀ ਖੜ੍ਹੀਆਂ ਰਹਿਣਗੀਆਂ।

ਪਨਬਸ ਦੇ ਬੇੜੇ ’ਚ 1090 ਬੱਸਾਂ ਸ਼ਾਮਿਲ ਹਨ ਅਤੇ ਉਨ੍ਹਾਂ ਨੂੰ ਕੰਟਰੈਕਟ ਵਰਕਰਜ਼ ਹੀ ਚਲਾਉਂਦੇ ਹਨ। ਇਸੀ ਕਾਰਨ ਹੜਤਾਲ ਦੌਰਾਨ ਇਨ੍ਹਾਂ ਬੱਸਾਂ ਦਾ ਖੜ੍ਹੇ ਰਹਿਣਾ ਤਾਂ ਤੈਅ ਹੀ ਹੈ। ਪੰਜਾਬ ਰੋਡਵੇਜ਼ ’ਚ ਰੈਗੂਲਰ ਮੁਲਾਜ਼ਮਾਂ ਦੀ ਕਿੱਲਤ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਰੋਡਵੇਜ਼ ਜਲੰਧਰ-1 ਡਿਪੂ ’ਚ ਰੋਡਵੇਜ਼ ਦੇ ਸਿਰਫ਼ ਅੱਠ ਰੈਗੂਲਰ ਡਰਾਈਵਰ ਰਿਟਾਇਰ ਹੋਣ ਤੋਂ ਬਚੇ ਹਨ ਜਦਕਿ ਡਿਪੂ ’ਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਗਿਣਤੀ 20 ਦੇ ਲਗਪਗ ਹੈ। ਪੰਜਾਬ ਰੋਡਵੇਜ਼ ਜਲੰਧਰ-2 ਡਿਪੂ ’ਚ ਤਾਂ ਸਿਰਫ਼ ਤਿੰਨ ਰੈਗੂਲਰ ਡਰਾਈਵਰ ਹੀ ਬਚੇ ਹਨ ਅਤੇ ਇਸ ਡਿਪੂ ’ਚ ਵੀ ਬੱਸਾਂ ਦੀ ਗਿਣਤੀ 20 ਦੇ ਕਰੀਬ ਹੈ। ਜਾਹਰ ਹੈ ਕਿ ਹੜਤਾਲ ਵਾਲੇ ਦਿਨ ਪੰਜਾਬ ਰੋਡਵੇਜ਼ ਪ੍ਰਬੰਧਨ ਚਾਹ ਕੇ ਵੀ ਆਪਣੇ ਬੇੜੇ ’ਚ ਸ਼ਾਮਿਲ ਬੱਸਾਂ ਦਾ ਸੰਚਾਲਨ ਕਰਨ ’ਚ ਬੇਵੱਸ ਨਜ਼ਰ ਆਵੇਗਾ।

ਪੀਆਰਟੀਸੀ ਦੇ ਕੰਟਰੈਕਟ ਵਰਕਰਜ਼ ਵੀ ਰਹਿਣਗੇ ਹੜਤਾਲ ’ਤੇ

ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਕੰਟਰੈਕਟ ਮੁਲਾਜ਼ਮ ਵੀ ਸੋਮਵਾਰ ਤੋਂ ਹੜਤਾਲ ’ਤੇ ਰਹਿਣਗੇ। ਪੀਆਰਟੀਸੀ ’ਚ 797 ਤੇ ਪੀਆਰਟੀਸੀ ਕਿਲੋਮੀਟਰ ਸਕੀਮ ’ਚ 303 ਬੱਸਾਂ ਸ਼ਾਮਿਲ ਹਨ। ਪੀਆਰਟੀਸੀ ’ਚ ਵੀ ਰੈਗੂਲਰ ਮੁਲਾਜ਼ਮਾਂ ਦੀ ਭਾਰੀ ਕਿੱਲਤ ਹੈ। ਜੇਕਰ ਪੰਜਾਬ ਰੋਡਵੇਜ਼ ਤੇ ਪਨਬਸ ਦੀਆਂ 1537 ਬੱਸਾਂ ਅਤੇ ਪੀਆਰਟੀਸੀ ਦੀਆਂ 1100 ਨੂੰ ਜੋੜ ਦਿੱਤਾ ਜਾਵੇ ਤਾਂ ਇਹ ਅੰਕੜਾ 2637 ਬਣਦਾ ਹੈ ਅਤੇ ਹੜਤਾਲ ਵਾਲੇ ਦਿਨ ਜੇਕਰ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਰਿਟਾਇਰ ਹੋਣ ਤੋਂ ਬਚੇ ਹੋਏ ਰੈਗੂਲਰ ਮੁਲਾਜ਼ਮ ਬੱਸਾਂ ਚਲਾਉਂਦੇ ਹਨ ਤਾਂ ਵੀ 2000 ਦੇ ਲਗਪਗ ਸਰਕਾਰੀ ਬੱਸਾਂ ਦਾ ਸੰਚਾਲਨ ਪ੍ਰਭਾਵਿਤ ਰਹਿਣ ਦੀ ਪ੍ਰਬਲ ਸੰਭਾਵਨਾ ਹੈ।

Vinkmag ad
Share Our Daily Posts

News Desk

Read Previous

ਕਾਰ ਸਵਾਰ ਨੌਜਵਾਨਾਂ ‘ਤੇ ਹਮਲਾ ਕਰ ਕੇ ਬਦਮਾਸ਼ਾਂ ਨੇ ਲੁੱਟੀ ਨਕਦੀ, ਰਾਡ ਮਾਰ ਕੇ ਭੰਨੀ ਕਾਰ, ਮੋਬਾਈਲ ਵੀ ਲੈ ਗਏ ਨਾਲ

Read Next

Diamond Ring ਨਾ ਮਿਲਣ ‘ਤੇ ਟੁੱਟੀ ਮੰਗਣੀ, ਹੋਟਲ ‘ਚ ਹੰਗਾਮਾ, ਲਾੜੇ ਧਿਰ ਨੇ ਕੁੜੀ ਦੇ ਵਾਲ ਖਿੱਚ ਕੇ ਕੀਤੀ ਕੁੱਟਮਾਰ