Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 28, 2026

Diamond Ring ਨਾ ਮਿਲਣ ‘ਤੇ ਟੁੱਟੀ ਮੰਗਣੀ, ਹੋਟਲ ‘ਚ ਹੰਗਾਮਾ, ਲਾੜੇ ਧਿਰ ਨੇ ਕੁੜੀ ਦੇ ਵਾਲ ਖਿੱਚ ਕੇ ਕੀਤੀ ਕੁੱਟਮਾਰ

ਜਲੰਧਰ ਛਾਉਣੀ : ਜਲੰਧਰ ਫਗਵਾੜਾ ਹਾਈਵੇ ‘ਤੇ ਪੈਂਦੇ ਬੜਿੰਗ ਵਿਖੇ ਬਣੇ ਇਕ ਹੋਟਲ ਵਿਖੇ ਚਲ ਰਿਹਾ ਸਗਾਈ ਦਾ ਪ੍ਰੋਗਰਾਮ ਉਸ ਵੇਲੇ ਝਗੜੇ ‘ਚ ਤਬਦੀਲ ਹੋ ਗਿਆ ਜਦੋਂ ਸਗਾਈ ਕਰਨ ਆਏ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਤੋਂ ਸੋਨੇ ਦਾ ਕੜਾ ਤੇ ਹੀਰੇ ਦੀਆਂ ਮੁੰਦਰੀਆਂ ਦੀ ਮੰਗ ਕਰ ਦਿੱਤੀ ਤੇ ਉਨ੍ਹਾਂ ਨੂੰ ਉਲਟਾ ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ। ਜਦੋਂ ਕਾਫੀ ਦੇਰ ਤਕ ਮੁੰਡੇ ਵਾਲੇ ਨਹੀਂ ਮੰਨੇ ਤਾਂ ਦੋਵਾਂ ਧਿਰਾਂ ਵਿਚਲੇ ਹੱਥੋਂਪਾਈ ਤਕ ਹੋ ਗਈ ਜਿਸ ਮਗਰੋਂ ਮੁੰਡੇ ਵਾਲੇ ਬਿਨਾ ਸਗਾਈ ਕੀਤੀਆਂ ਹੀ ਵਾਪਸ ਚਲੇ ਗਏ। ਕੁੜੀ ਵਾਲਿਆਂ ਵਲੋਂ 112 ‘ਤੇ ਫੋਨ ਕਰ ਕੇ ਪੁਲਿਸ ਨੂੰ ਬੁਲਾਇਆ ਗਿਆ ਪਰ ਜਦੋਂ ਤਕ ਪੁਲਿਸ ਪੁੱਜੀ ਮੁੰਡੇ ਵਾਲੇ ਜਾ ਚੁੱਕੇ ਸਨ। ਕੁੜੀ ਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਪੁਲਿਸ ਵਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਜਲਦ ਹੀ ਅਗਲੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

ਮੁੰਡੇ ਵਾਲੇ ਹੁਸ਼ਿਆਰਪੁਰ ਤੋਂ ਸਗਾਈ ਕਰਨ ਜਲੰਧਰ ਆਏ ਸੀ ਤੇ ਰਾਮਾ ਮੰਡੀ ਦੇ ਸੈਨਿਕ ਵਿਹਾਰ ਵਿਖੇ ਆਪਣੀ ਭੈਣ ਦੇ ਘਰੇ ਰਹਿੰਦੀ ਸੀ। ਜਿਸ ਵੇਲੇ ਮੁੰਡੇ ਵਾਲੇ ਸਗਾਈ ‘ਚ ਛੱਡ ਜਾਉਣ ਲੱਗੇ ਸੀ ਤਾਂ ਲੜਕੀ ਨੇ ਵੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਮੁੰਡੇ ਦੀ ਮਾਂ ਤੇ ਭਾਬੀ ਨੇ ਕੁੜੀ ਨਾਲ ਵੀ ਕੁੱਟਮਾਰ ਕੀਤੀ ਤੇ ਉਥੋਂ ਚਲੇ ਗਏ। ਫਿਲਹਾਲ ਪੁਲਿਸ ਨੇ ਮੁੰਡੇ ਵਾਲੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਦੂਜੇ ਪਾਸਿਓਂ ਕੋਈ ਜਵਾਬ ਨਹੀਂ ਮਿਲ ਸਕਿਆ। ਕੁੜੀ ਵਾਲਿਆਂ ਨੇ ਮੀਡੀਆ ਜ਼ਰੀਏ ਇਨਸਾਫ਼ ਦੀ ਗੁਹਾਰ ਲਗਾਈ ਹੈ।

 

Vinkmag ad
Share Our Daily Posts

News Desk

Read Previous

ਪੰਜਾਬ ‘ਚ ਅੱਜ ਨਹੀਂ ਚੱਲਣਗੀਆਂ 2000 ਸਰਕਾਰੀ ਬੱਸਾਂ, 5 ਸੂਬਿਆਂ ਦੇ ਰੂਟ ਪ੍ਰਭਾਵਿਤ

Read Next

ਬੰਦ ਫਾਟਕ ’ਤੇ ਹੋਇਆ ਜਣੇਪਾ, ਬੱਚੀ ਨੂੰ ਦਿੱਤਾ ਜਨਮ ਪਰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਔਰਤ ਦੀ ਮੌਤ