ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਕਰਨਾਲ : ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ’ਤੇ 28 ਅਗਸਤ ਨੂੰ ਹੋਏ ਲਾਠੀਚਾਰਜ ਦੇ ਵਿਰੋਧ ’ਚ ਕਿਸਾਨਾਂ ਨੇ ਵਿਰੋਧ ਦਾ ਐਲਾਨ ਕਰ ਦਿੱਤਾ। ਪ੍ਰਸ਼ਾਸਨ ਨਾਲ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਮਿੰਨੀ ਸਕੱਤਰੇਤ ਵੱਲ ਕੂਚ ਕਰ ਦਿੱਤਾ ਹੈ। ਡੀਸੀ ਤੇ ਐੱਸਪੀ ਵੀ ਬਾਹਰ ਆ ਗਏ ਹਨ।
ਤਿੰਨ ਦੌਰ ਦੀ ਗੱਲਬਾਤ ਅਸਫ਼ਲ ਹੋਣ ਤੋਂ ਬਾਅਦ 4.20 ਵਜੇ ਕਿਸਾਨਾਂ ਨੇ ਮਿੰਨੀ ਸਕੱਤਰੇਤ ਵੱਲ ਕੂਚ ਕੀਤਾ। ਦੋ ਕਿਲੋਮੀਟਰ ਤਕ ਕਿਸਾਨਾਂ ਦੀ ਭੀੜ ਨਾਕਿਆਂ ਨੂੰ ਤੋੜਦੀ ਹੋਈ ਨਿਕਲੀ। ਹਾਲੇ ਤਕ ਲਾਠੀਚਾਰਜ ਨੂੰ ਲੈ ਕੇ ਬਚਾਅ ਕੀਤਾ ਗਿਆ ਹੈ। ਕਿਸਾਨ ਨੇਤਾਵਾਂ ਦਾ ਪੁਲਿਸ ਦਾ ਵਿਰੋਧ ਨਾ ਕਰਕੇ ਗਿ੍ਰਫ਼ਤਾਰੀ ਦੇਣ ਦੀ ਅਪੀਲ ਹੈ।
ਕਰਨਾਲ ਵਿਚ ਟਕਰਾਅ ਵਾਲੇ ਹਾਲਾਤ ਬਣ ਗਏ ਹਨ। ਪੁਲਿਸ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਸਣੇ ਕੁਝ ਹੋਰ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲਿਆ ਹੈ। ਪਰ ਕਿਸਾਨਾਂ ਦੇ ਦਬਾਅ ‘ਚ ਆ ਕੇ ਉਨਾਂ ਨੂੰ ਛੱਡ ਦਿੱਤਾ ਗਿਆ। ਕਿਸਾਨ ਆਗੂ ਯੋਗੇਂਦਰ ਯਾਦਵ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਕਿਸਾਨਾਂ ਦੇ ਭਾਰੀ ਦਬਾਅ ਅਤੇ ਪ੍ਰਦਰਸ਼ਨ ਕਾਰਨ ਪੁਲਿਸ ਨੇ ਸਾਰੇ ਸਾਥੀਆਂ ਨੂੰ ਬੱਸਾਂ ਤੋਂ ਉਤਾਰ ਦਿੱਤਾ ਹੈ। ਸਾਰੇ ਨੇਤਾ ਪੈਦਲ ਅੱਗੇ ਵੱਧ ਰਹੇ ਹਨ।
करनाल में किसानों और सरकार के बीच हुई वार्ता असफल रही। किसान अब घेराव पर अड़े। सचिवालय पर बढ़ाई गयी सुरक्षा। पुलिस-प्रशासन अलर्ट।@JagranNews @cmohry #KisanMahaPanchayat
पढ़ें पूरी खबर-https://t.co/fgvVVnjf8j… pic.twitter.com/bYz7aEzuyB
— amit singh (@Join_AmitSingh) September 7, 2021
11 ਮੈਂਬਰੀ ਕਮੇਟੀ ਨੇ ਮਹਾਪੰਚਾਇਤ ਸਥਾਨ ’ਚ ਪਹੁੰਚ ਕੇ ਬੈਠਕ ਕੀਤੀ। ਇਸਤੋਂ ਬਾਅਦ ਘਿਰਾਓ ਦਾ ਐਲਾਨ ਕੀਤਾ। ਹੁਣ ਸਾਰੇ ਮਿੰਨੀ ਸਕੱਤਰੇਤ ਵੱਲ ਜਾ ਰਹੇ ਹਨ।

ਮਹਾਪੰਚਾਇਤ ’ਚ ਪਹੁੰਚਣ ਲਈ ਸਵੇਰੇ ਦਸ ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ। ਕਰੀਬ ਸਵਾ ਘੰਟੇ ਬਾਅਦ 11.15 ਵਜੇ ਮਹਾਪੰਚਾਇਤ ਸ਼ੁਰੂ ਹੋਈ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੀ ਪਹੁੰਚ ਗਏ ਹਨ। ਮਹਾਪੰਚਾਇਤ ’ਚ ਗੁਰਨਾਮ ਸਿੰਘ ਚੜੂਨੀ ਤੋਂ ਇਲਾਵਾ ਰਾਕੇਸ਼ ਟਿਕੈਤ ਅਤੇ ਯੋਗੇਂਦਰ ਯਾਦਵ ਵੀ ਪਹੁੰਚੇ ਗਏ ਹਨ।
ਉਥੇ ਹੀ ਮੁੱਖ ਮੰਤਰੀ ਮਨੋਹਰ ਲਾਲ ਨੇ ਬਿਆਨ ਜਾਰੀ ਕੀਤਾ ਕੀਤਾ, ਕਿਹਾ, ਲੋਕਤੰਤਰ ’ਚ ਸਾਰਿਆਂ ਨੂੰ ਆਪਣੇ ਪ੍ਰੋਗਰਾਮ ਕਰਨ ਦਾ ਅਧਿਕਾਰ ਹੈ।
ਯੋਗੇਂਦਰ ਯਾਦਵ ਨੇ ਕਿਹਾ, ਸਰਕਾਰ ਦੇ ਆਦੇਸ਼ ਤੋਂ ਬਾਅਦ ਕਰਨਾਲ ਡੀਸੀ ਨੇ ਪ੍ਰੈੱਸ ਕਾਨਫਰੰਸ ਕਰਕੇ ਇੰਟਰਨੈੱਟ ਬੰਦ ਕਰਨ ਅਤੇ ਕਿਸਾਨਾਂ ਨੂੰ ਆਉਣ ਤੋਂ ਰੋਕਣ ਲਈ ਕਿਹਾ ਗਿਆ ਸੀ। ਸੰਯੁਕਤ ਕਿਸਾਨ ਮੋਰਚੇ ਨੇ ਇਸਨੂੰ ਇਕ ਚੁਣੌਤੀ ਦੇ ਤੌਰ ’ਤੇ ਲਿਆ। ਸ਼ਾਮ ਨੂੰ ਹੀ ਇਸ ਬਾਰੇ ਉੱਚ ਨੇਤਾਵਾਂ ਨੇ ਬੈਠਕ ਕਰਕੇ ਮੰਥਨ ਕੀਤਾ। ਇਸਤੋਂ ਬਾਅਦ ਕੂਚ ਕੀਤਾ ਗਿਆ। ਯੋਗੇਂਦਰ ਯਾਦਵ ਨੇ ਕਿਹਾ, ਹੁਣ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕਿਹੜਾ ਕਾਨੂੰਨ ਕਿਸੇ ਦਾ ਸਿਰ ਪਾੜਨ ਦੀ ਆਗਿਆ ਦਿੰਦਾ ਹੈ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਨੁਸ਼ਾਸਨ ਕਿਸੀ ਵੀ ਸੂਰਤ ’ਚ ਭੰਗ ਨਹੀਂ ਹੋਣਾ ਚਾਹੀਦਾ। ਇਹ ਤਾਂ ਸਰਕਾਰ ਦਾ ਇਰਾਦਾ ਹੈ ਕਿ ਅਨੁਸ਼ਾਸਨ ਭੰਗ ਹੋਵੇ ਪਰ ਕਿਸਾਨ ਅਜਿਹਾ ਨਹੀਂ ਹੋਣ ਦੇਣਗੇ। ਅੱਜ ਦਿਖਾ ਦੇਵਾਂਗੇ ਕਿ ਕਿਸਾਨ ਅਨੁਸ਼ਾਸਨ ਪਸੰਦ, ਨਿਆਂ ਪਸੰਦ ਅਤੇ ਏਕਤਾ ਸ਼ਕਤੀ ਵਾਲਾ ਹੈ।
ਚੜੂਨੀ ਨੇ ਕਿਹਾ, ਪ੍ਰਸ਼ਾਸਨ ਨੇ ਗੱਲਬਾਤ ਲਈ ਬੁਲਾਇਆ ਹੈ। ਪ੍ਰਸ਼ਾਸਨ ਨੇ ਕਿਹਾ ਕਿ ਮਿੰਨੀ ਸਕੱਤਰੇਤ ’ਚ ਘਿਰਾਓ ਕਰਨ ਤੋਂ ਪਹਿਲਾਂ ਇਕ ਵਾਰ ਗੱਲ ਜ਼ਰੂਰ ਕਰੋ। ਚੜੂਨੀ ਨੇ ਮੰਚ ਤੋਂ ਹੀ ਲੋਕਾਂ ਦੀ ਰਾਏ ਮੰਗੀ। ਉਨ੍ਹਾਂ ਨੇ ਕਿਹਾ ਕਿ ਕੂਚ ਕਰਨਾ ਚਾਹੀਦਾ ਹੈ ਜਾਂ ਨਹੀਂ। ਕੁਝ ਲੋਕਾਂ ਨੇ ਸਮਰਥਨ ਕੀਤਾ ਤਾਂ ਕੁਝ ਲੋਕਾਂ ਨੇ ਇਸਨੂੰ ਨਕਾਰਿਆ। ਪ੍ਰਸ਼ਾਸਨ ਨੇ 11 ਮੈਂਬਰੀ ਕਮੇਟੀ ਨੂੰ ਵਾਰਤਾ ਲਈ ਜ਼ਿਲ੍ਹਾ ਮਿੰਨੀ ਸਕੱਤਰੇਤ ਬੁਲਾਇਆ ਹੈ।
ਮਿੰਨੀ ਸਕੱਤਰੇਤ ‘ਚ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ ਟਿਕੈਤ, ਚੜੂਨੀ ਅਤੇ ਯੋਗੇਂਦਰ ਯਾਦਵ ਦੀ 11 ਮੈਂਬਰੀ ਕਮੇਟੀ ਪਹੁੰਚੀ ਗਈ ਹੈ। ਉਥੇ ਹੀ ਕਿਸਾਨ ਨੇਤਾਵਾਂ ਦੇ ਪਹੁੰਚਣ ’ਤੇ ਮਿੰਨੀ ਸਕੱਤਰੇਤ ਦੀ ਕਿਲੇਬੰਦੀ ਕਰ ਦਿੱਤੀ ਗਈ। ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਬਿਲਡਿੰਗ ਵੱਲੋਂ ਆਉਣ-ਜਾਣ ਵਾਲੇ ਰਸਤਿਆਂ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਲਾਠੀਚਾਰਜ ਦੇ ਵਿਰੋਧ ’ਚ ਕਿਸਾਨਾਂ ਦੀ ਮਿੰਨੀ ਸਕੱਤਰੇਤ ‘ਚ ਬੈਠਕ ਦੌਰਾਨ ਪ੍ਰਸ਼ਾਸਨ ਨਾਲ ਹੋਈ ਤਿੰਨ ਦੌਰ ਦੀ ਗੱਲਬਾਤ ਬੇਨਤੀਜਾ ਰਹੀ। ਇਸਤੋਂ ਬਾਅਦ ਸਾਰੇ ਮਹਾਪੰਚਾਇਤ ਸਥਾਨ ਵੱਲ ਵਾਪਸ ਆ ਗਏ।
ਇਹ ਮੰਗ ਕੀਤੀ ਸੀ ਪ੍ਰਸ਼ਾਸਨ ਤੋਂ
ਰਾਕੇਸ਼ ਟਿਕੈਤ ਨੇ ਦੱਸਿਆ ਕਿ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੀ ਕਿ ਐੱਸਡੀਐੱਮ ਆਯੁਸ਼ ਸਿਨ੍ਹਾ ’ਤੇ ਕਾਰਵਾਈ ਕੀਤੀ ਜਾਵੇ। ਲਾਠੀਚਾਰਜ ਮਾਮਲੇ ’ਚ ਉਸ ’ਤੇ ਜਾਂਚ ਬਿਠਾਈ ਜਾਵੇ। ਹਾਲਾਂਕਿ ਪ੍ਰਸ਼ਾਸਨ ਨੇ ਇਸ ਮੰਗ ਨੂੰ ਨਹੀਂ ਮੰਨਿਆ।
ਮਹਾਪੰਚਾਇਤ ਵੱਲ ਪਰਤੇ ਕਿਸਾਨ ਨੇਤਾ
ਸਾਰੇ ਕਿਸਾਨ ਨੇਤਾ ਬੈਠਕ ਕਮਰੇ ’ਚੋਂ ਬਾਹਰ ਆ ਗਏ। ਇਸਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਕਿਸਾਨ ਨੇਤਾਵਾਂ ਨੇ ਕਿਹਾ ਕਿ ਹਾਲੇ ਪੰਚਾਇਤ ਸਥਾਨ ’ਚ ਜਾ ਕੇ ਫ਼ੈਸਲਾ ਲਿਆ ਜਾਵੇਗਾ। ਉਥੇ ਹੀ ਇਸ ’ਤੇ ਫ਼ੈਸਲਾ ਹੋਵੇਗਾ ਕਿ ਹੁਣ ਅੱਗੇ ਕੀ ਕਰਨਾ ਹੈ।
ਤਣਾਅ ਦੀ ਸਥਿਤੀ
ਕਿਸਾਨ ਨੇਤਾਵਾਂ ਦੇ ਜਾਂਦੇ ਹੀ ਪੁਲਿਸ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਸਾਰੇ ਸੁਰੱਖਿਆ ਬਲਾਂ ਨੂੰ ਵੀ ਅਲਰਟ ਰਹਿਣ ਲਈ ਕਿਹਾ ਗਿਆ ਹੈ। ਨਾਲ ਹੀ ਮਿੰਨੀ ਸਕੱਤਰੇਤ ’ਚ ਵੀ ਬੈਰੀਕੇਡਸ ਲਗਾ ਦਿੱਤੇ ਗਏ ਹਨ।
ਉਥੇ ਹੀ, ਕਿਸਾਨ ਨੇਤਾਵਾਂ ਦੇ ਪਹੁੰਚਣ ’ਤੇ ਮਿੰਨੀ ਸਕੱਤਰੇਤ ਦੀ ਕਿਲੇਬੰਦੀ ਕਰ ਦਿੱਤੀ ਗਈ ਸੀ। ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਸੀ। ਬਿਲਡਿੰਗ ਵੱਲੋਂ ਆਉਣ ਜਾਣ ਵਾਲੇ ਰਸਤਿਆਂ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।
ਇਹ ਕਮੇਟੀ ਕਰੇਗੀ ਪ੍ਰਸ਼ਾਸਨ ਨਾਲ ਗੱਲਬਾਤ
ਕਰਨਾਲ ਪ੍ਰਸ਼ਾਸਨ ਦੁਆਰਾ ਮੀਟਿੰਗ ਦੀ ਪੇਸ਼ਕਸ਼ ’ਤੇ ਕਿਸਾਨ ਸੰਯੁਕਤ ਮੋਰਚੇ ਵੱਲੋਂ ਰਾਕੇਸ਼ ਟਿਕੈਤ, ਬਲਵੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਡਾ. ਦਰਸ਼ਨਪਾਲ, ਰਾਮ ਪਾਲ ਚਹਿਲ, ਅਜੈ ਰਾਣਾ, ਸੁਖਵਿੰਦਰ ਸਿੰਘ, ਵਿਕਾਸ ਸਿਸਰ, ਯੋਗੇਂਦਰ ਯਾਦਵ, ਕਾਮਰੇਡ ਇੰਦਰਜੀਤ ਸਿੰਘ, ਸੁਰੇਸ਼ ਗੋਤ ਨੂੰ ਕਮੇਟੀ ’ਚ ਸ਼ਾਮਿਲ ਕੀਤਾ ਗਿਆ ਹੈ।
ਹਥਿਆਰ ਲੈ ਕੇ ਸਾਡੇ ਦੁਸ਼ਮਣ
ਚੜੂਨੀ ਨੇ ਕਿਹਾ, ਸੂਚਨਾ ਮਿਲੀ ਹੈ ਕਿ ਸਾਡੇ ਵਿਚਕਾਰ ਕੁਝ ਲੋਕ ਹਥਿਆਰ ਲੈ ਕੇ ਆਏ ਹਨ। ਇਹ ਗਲ਼ਤ ਹੈ। ਜੇਕਰ ਅਜਿਹਾ ਹੈ ਤਾਂ ਤੁਰੰਤ ਉਨ੍ਹਾਂ ਦੀ ਪਛਾਣ ਕਰਕੇ ਮੰਚ ’ਤੇ ਲਿਆਂਦਾ ਜਾਵੇ। ਜੋ ਹਥਿਆਰ ਲੈ ਕੇ ਆਏ ਹਨ। ਉਹ ਸਾਡੇ ਦੁਸ਼ਮਣ ਹਨ। ਸਾਨੂੰ ਵਾਰ ਨਹੀਂ ਕਰਨਾ ਚਾਹੀਦਾ ਹੈ, ਸ਼ਾਂਤੀਪੂਰਣ ਢੰਗ ਨਾਲ ਗੱਲ ਰੱਖਣੀ ਚਾਹੀਦੀ ਹੈ।
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਦੇਸ਼ ਭਰ ਤੋਂ ਕਈ ਵੱਡੇ ਕਿਸਾਨ ਨੇਤਾਵਾਂ ਦਾ ਸਮਰਥਨ ਮਿਲ ਰਿਹਾ ਹੈ। ਕਰਨਾਲ ਦੀ ਜ਼ਮੀਨ ’ਤੇ ਸੈਲਾਬ ਆਵੇਗਾ। ਹਰਿਆਣਾ ਸਮੇਤ ਤੇਲੰਗਾਨਾ, ਪੰਜਾਬ, ਕੇਰਲ, ਦੱਖਣੀ ਭਾਰਤ ਤੇ ਮੱਧ ਪ੍ਰਦੇਸ਼ ਤੋਂ ਕਿਸਾਨ ਨੇਤਾ ਮਹਾਪੰਚਾਇਤ ’ਚ ਆਏ ਹਨ। ਉਨ੍ਹਾਂ ਨੇ ਕਿਹਾ, ਅਸੀਂ ਪਹਿਲੇ ਮਿਸ਼ਨ ’ਚ ਕਾਮਯਾਬ ਹੋ ਗਏ। ਪੁਲਿਸ ਪ੍ਰਸ਼ਾਸਨ ਨੇ ਰੋਕਣ ਦੀ ਕਵਾਇਦ ਤਾਂ ਕੀਤੀ, ਪਰ ਮਹਾਪੰਚਾਇਤ ਸ਼ੁਰੂ ਹੋ ਗਈ। ਹੁਣ ਦੂਸਰੇ ਮਿਸ਼ਨ ਮਿੰਨੀ ਸਕੱਤਰੇਤ ਦੇ ਘਿਰਾਓ ਲਈ ਮੰਚ ਤੋਂ ਫ਼ੈਸਲਾ ਲਿਆ ਜਾਵੇਗਾ। ਚੜੂਨੀ ਨੇ ਕਿਹਾ, ਮੰਚ ’ਚ ਸੰਯੁਕਤ ਰੂਪ ਨਾਲ ਸਾਂਝਾ ਫ਼ੈਸਲਾ ਲਿਆ ਜਾਵੇਗਾ। ਇਸਤੋਂ ਬਾਅਦ ਮੰਚ ਤੋਂ ਹੀ ਫ਼ੈਸਲਾ ਦੱਸਿਆ ਜਾਵੇਗਾ। ਅਸੀਂ ਹਰ ਹਾਲਾਤ ’ਚ ਕਾਮਯਾਬ ਹੋਵਾਂਗੇ।
ਇਥੇ-ਇਥੇ ਪੁਲਿਸ ਦਾ ਪਹਿਰਾ
ਅਨਾਜ ਮੰਡੀ ’ਚ ਕਿਸਾਨਾਂ ਦੀ ਮਹਾਪੰਚਾਇਤ ਦੇ ਚੱਲਦਿਆਂ ਸੁਰੱਖਿਆ ਦੀ ਹਦਾਇਤ ਨਾਲ ਸ਼ਹਿਰ ਦੇ ਚੱਪੇ-ਚੱਪੇ ’ਤੇ ਪੁਲਿਸ ਤਾਇਨਾਤ ਹੈ। ਬਲੜੀ ਬਾਈਪਾਸ, ਅਗਰਸੇਨ ਚੌਕ, ਸਟੈਂਡ, ਨਮਸਤੇ ਚੌਕ, ਆਈਟੀਆਈ ਚੌਕ, ਸੈਕਟਰ-6 ਚੌਕ, ਹਾਂਸੀ ਰੋਡ, ਚਿੜਾਵ ਮੋਡ, ਕਾਛਵਾ ਰੋਡ ਸਥਿਤ ਪਿੰਗਲੀ ਚੌਕ ਦੇ ਕੋਲ ਪੁਲਿਸ ਦਾ ਪਹਿਰਾ ਹੈ।
ਮਹਾਪੰਚਾਇਤ ਤੋਂ ਪਹਿਲਾਂ ਹੀ ਕਰਨਾਲ ’ਚ ਤੇਜ਼ ਬਾਰਿਸ਼ ਹੋ ਰਹੀ ਹੈ। ਉਥੇ ਹੀ, ਮਹਾਪੰਚਾਇਤ ਕਾਰਨ ਪ੍ਰਸ਼ਾਸਨ ਵੀ ਅਲਰਟ ਹੈ। ਕਰਨਾਲ ’ਚ ਧਾਰਾ 144 ਲਾਗੂ ਹੈ। ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਰੂਟ ਡਾਇਵਰਟ ਕੀਤਾ ਗਿਆ। ਕਰਨਾਲ, ਪਾਣੀਪਤ ਸਮੇਤ ਪੰਜ ਜ਼ਿਲ੍ਹਿਆਂ ’ਚ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਭਾਕਿਯੂ ਸਟੇਟ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਇਕ ਵੀਡੀਓ ਜਾਰੀ ਕੀਤੀ ਹੈ।
ਨਵੀਂ ਅਨਾਜ ਮੰਡੀ ਦਾ ਸ਼ੈੱਡ ਪੂਰਾ ਖ਼ਾਲੀ ਹੈ। 10 ਵਜੇ ਆਉਣ ਦੇ ਬਾਵਜੂਦ ਹਾਲੇ ਤਕ ਸਟੇਜ ’ਤੇ ਕੋਈ ਨਹੀਂ ਹੈ। ਮਾਈਕ ਵੀ ਨਹੀਂ ਲੱਗੇ। ਹਾਲੇ ਤਕ ਤਿੰਨ ਸੌ ਲੋਕ ਪਹੁੰਚੇ ਹਨ। ਕੋਈ ਵੱਡਾ ਨੇਤਾ ਹਾਲੇ ਤਕ ਨਹੀਂ ਪਹੁੰਚਿਆ। ਅਨਾਜ ਮੰਡੀ ਦੇ ਪੰਜ ਗੇਟਾਂ ’ਤੇ ਪੁਲਿਸ ਤਾਇਨਾਤ ਹੈ। ਪੰਚਾਇਤ ਆਪਣੇ ਨਿਰਧਾਰਿਤ ਸਮੇਂ ਤੋਂ ਕਰੀਬ ਦੋ ਘੰਟੇ ਦੇਰੀ ਨਾਲ ਸ਼ੁਰੂ ਹੋ ਸਕਦੀ ਹੈ।
ਚੜੂਨੀ ਨੇ ਕੀਤੀ ਅਪੀਲ
ਚੜੂਨੀ ਨੇ ਵੀਡੀਓ ਜਾਰੀ ਕਰਕੇ ਕਿਹਾ, ਪੁਲਿਸ ਨੇ ਅਨਾਜ ਮੰਡੀ ’ਚ ਪੰਚਾਇਤ ਨੂੰ ਲੈ ਕੇ ਨਾਕੇ ਲਗਾ ਕੇ ਸੀਲ ਕਰ ਦਿੱਤਾ ਗਿਆ ਸੀ। ਉਥੇ ਹੀ ਹੁਣ ਮੈਸੇਜ ਆਇਆ ਹੈ ਕਿ ਪੁਲਿਸ ਨੇ ਨਾਕੇ ਖੋਲ੍ਹ ਦਿੱਤੇ ਹਨ। ਕਿਸੇ ਨੂੰ ਰੋਕਿਆ ਨਹੀਂ ਜਾਵੇਗਾ। ਚੜੂਨੀ ਨੇ ਕਿਹਾ ਕਿ ਹੁਣ ਸਾਥੀਆਂ ਨੂੰ ਅਪੀਲ ਹੈ ਕਿ ਸ਼ਾਂਤੀ ਨਾਲ ਮੰਡੀ ’ਚ ਪਹੁੰਚਣਾ ਹੈ। ਹੁੱਲੜਬਾਜ਼ੀ ਅਤੇ ਹੰਗਾਮਾ ਨਹੀਂ ਕਰਨਾ ਹੈ। ਰਸਤੇ ’ਚ ਪੁਲਿਸ ਖੜ੍ਹੀ ਹੈ ਤਾਂ ਉਸਨੂੰ ਕੁਝ ਨਹੀਂ ਬੋਲਣਾ। ਸਾਡਾ ਅੰਦੋਲਨ ਸ਼ਾਂਤੀਪੂਰਵਕ ਹੋਵੇਗਾ। ਕਿਸੀ ਸਾਥੀ ਨੇ ਗੜਬੜੀ ਕੀਤੀ ਤਾਂ ਅੰਦੋਲਨ ਤੋਂ ਟੁੱਟ ਜਾਵੇਗਾ। ਕਿਸੇ ਨੇ ਕੋਈ ਗੜਬੜ ਨਹੀਂ ਕਰਨੀ ਹੈ। ਪੁਲਿਸ ਦਾ ਮੈਸੇਜ ਆ ਗਿਆ ਹੈ ਕਿ ਸਾਰੇ ਬੈਰੀਕੇਡਸ ਹਟਾ ਰਹੇ ਹਨ। ਉਥੇ ਹੀ ਕਿਸਾਨ ਪੰਚਾਇਤ ’ਚ ਫ਼ੈਸਲਾ ਲਿਆ ਜਾਵੇਗਾ।
ਕਰਨਾਲ ਅਨਾਜ ਮੰਡੀ ’ਚ ਐੱਸਡੀਐੱਮ ਖ਼ਿਲਾਫ਼ ਨਾਅਰੇਬਾਜ਼ੀ
ਸਵੇਰੇ 8 ਵਜੇ ਤੋਂ ਹੀ ਬੂੰਦਾਬਾਂਦੀ ਦੇ ਬਾਵਜੂਦ ਕਰਨਾਲ ਅਨਾਜ ਮੰਡੀ ’ਚ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਪਿਯੋਂਤ ਟੋਲ ਅਤੇ ਬਸਤਾੜਾ ਟੋਲ ’ਤੇ ਰਣਨੀਤੀ ਤਿਆਰ ਕਰਨ ਦੇ ਬਾਅਦ ਕਿਸਾਨ ਨਾਅਰੇਬਾਜ਼ੀ ਕਰਦੇ ਹੋਏ ਅਨਾਜ ਮੰਡੀ ਪਹੁੰਚੇ ਅਤੇ ਮੰਡੀ ਲਾਠੀਚਾਰਜ ਦਾ ਆਦੇਸ਼ ਦੇਣ ਵਾਲੇ ਐੱਸਡੀਐੱਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੀ ਭੀੜ੍ਹ ਵੱਧਣ ਦੇ ਨਾਲ-ਨਾਲ ਹਾਲਾਤ ਨਾਜ਼ੁਕ ਬਣੇ ਹੋਏ ਹਨ।
– ਦਿੱਲੀ-ਚੰਡੀਗੜ੍ਹ ਹਾਈਵੇ ’ਤੇ ਆਵਾਜਾਈ ਲਈ ਵਾਹਨਾਂ ਨੂੰ ਪੇਪਸੀ ਪੁਲ਼ (ਪਾਣੀਪਤ) ਨਾਲ ਹੁੰਦੇ ਹੋਏ ਮੂਨਕ ਤੋਂ ਅਸੰਧ ਜਾਂ ਫਿਰ ਮੂਨਕ ਤੋਂ ਗਗਸੀਨਾ ਅਤੇ ਘੋਘੜੀਪੁਰ ਤੋਂ ਹੁੰਦੇ ਹੋਏ ਹਾਂਸੀ ਚੌਕ, ਬਾਈਪਾਸ, ਪੱਛਮੀ ਯਮੁਨਾ ਨਹਿਰ ਕਰਣ ਲੇਕ ਜੀਟੀ ਰੋਡ-44 ਹੁੰਦੇ ਹੋਏ ਚੰਡੀਗੜ੍ਹ ਵੱਲੋਂ ਕੱਢਿਆ ਜਾ ਰਿਹਾ ਹੈ। ਚੰਡੀਗੜ੍ਹ ਵੱਲੋਂ ਆਉਣ ਵਾਲੇ ਵਾਹਨਾਂ ਨੂੰ ਪਿਪਲੀ ਚੌਕ (ਕੁਰੂਕਸ਼ੇਤਰ) ਤੋਂ ਲਾਡਲਾ, ਇੰਦਰੀ, ਬਿਆਨਾ, ਨੇਵਲ ਅਤੇ ਕੁੰਜਪੁਰਾ ਤੋਂ ਹੁੰਦੇ ਹੋਏ ਨੰਗਲਾ ਮੇਘਾ, ਮੇਰਠ ਰੋਡ ਤੋਂ ਅੰਮ੍ਰਿਤਸਰ ਖੁਰਦ, ਕੈਰਵਾਲੀ, ਘਰੌੜਾ ਤੋਂ ਜੀਟੀ ਰੋਡ-44 ਤੋਂ ਦਿੱਲੀ ਵੱਲੋਂ ਕੱਢਿਆ ਜਾਵੇਗਾ।
– ਇਕ ਪਾਸੇ ਕਿਸਾਨ ਜਿਥੇ ਆਪਣੀ ਜਿੱਦ ’ਤੇ ਅੜੇ ਹਨ ਉਥੇ ਹੀ ਕਿਸੀ ਪ੍ਰਕਾਰ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਸੁਰੱਖਿਆ ਦਾ ਸਖ਼ਤ ਪਹਿਰਾ ਲਗਾਇਆ ਹੈ। ਮਿੰਨੀ ਸਕੱਤਰੇਤ ਦੇ ਆਸਪਾਤ ਰਾਤ ਤੋਂ ਹੀ ਪੁਲਿਸ ਤੇ ਸੀਆਰਪੀਐੱਫ ਜਵਾਨਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਸੁਰੱਖਿਆ ਦੀ ਹਿਦਾਇਤ ਨਾਲ ਸਵੇਰੇ ਵਾਟਰ ਕੈਨਨ ਤੋਂ ਇਲਾਵਾ, ਰੇਤ ਬੱਜਰੀ ਦੇ ਡੰਪਰਾਂ ਤੋਂ ਸੜਕਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਪੂਰੀ ਰਾਤ ਪ੍ਰਸ਼ਾਸਨ ਕਰਦਾ ਰਿਹਾ ਮੋਰਚਾਬੰਦੀ
ਕਿਸਾਨਾਂ ਦੀ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦੀ ਚਿਤਾਵਨੀ ਤੋਂ ਬਾਅਦ ਪੂਰੀ ਰਾਤ ਪ੍ਰਸ਼ਾਸਨ ਸ਼ਹਿਰ ਦੀ ਮੋਰਚਾਬੰਦੀ ਕਰਦਾ ਰਿਹਾ। ਪੀਡਬਲਯੂਡੀ ਕਰਮਚਾਰੀਆਂ ਦੇ ਨਾਲ ਉਦਯੋਗਿਕ ਖੇਤਰ, ਨਿਰਮਲ ਕੁਟੀਆ ਸਮੇਤ ਹਾਈਵੇ ਨਾਲ ਜੁੜੇ ਸ਼ਹਿਰ ਦੇ ਲਿੰਕ ਰੋਡ ’ਤੇ ਪੁਲਿਸ ਨਾਕਿਆਂ ਦੀ ਤਾਇਨਾਤੀ ਕੀਤੀ ਗਈ। ਸਵੇਰ ਤੋਂ ਹੀ ਡੀਸੀ ਨਿਸ਼ਾਂਤ ਕੁਮਾਰ ਯਾਦਵ, ਐੱਸਪੀ ਗੰਗਾ ਪੁਨੀਆ ਤੋਂ ਇਲਾਵਾ, ਪ੍ਰਸ਼ਾਸਨਿਕ ਅਧਿਕਾਰੀ ਨਾਕਿਆਂ ਦਾ ਮੁਆਇਨਾ ਕਰਦੇ ਦਿਖਾਈ ਦਿੱਤੇ ਗਏ। ਸਧਾਰਨ ਵਰਦੀ ’ਚ ਪੁਲਿਸ ਦੇ ਜਵਾਨ ਕਿਸਾਨਾਂ ਦੀ ਮੂਵਮੈਂਟ ਦੀ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦੇ ਦਿਖਾਈ ਦਿੱਤੇ।
ਸ਼ਹਿਰ ’ਚ ਛੁੱਟੀ ਜਿਹਾ ਮਾਹੌਲ
ਮੰਗਲਵਾਰ ਦੇ ਬਾਵਜੂਦ ਸ਼ਹਿਰ ’ਚ ਅੱਜ ਛੁੱਟੀ ਜਿਹਾ ਮਾਹੌਲ ਹੈ। ਸ਼ਹਿਰ ਦੇ ਹਰੇਕ ਐਂਟਰੀ ਪੁਆਇੰਟ ’ਤੇ ਪੁਲਿਸ ਨਾਕਿਆਂ ਦੇ ਚੱਲਦਿਆਂ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਨੂੰ ਬੰਦ ਰੱਖਿਆ। 10.30 ਵਜੇ ਤਕ ਬਾਜ਼ਾਰਾਂ ’ਚ ਰੋਜ਼ਾਨਾ ਦੇ ਮੁਕਾਬਲੇ ਵਾਹਨਾਂ ਦੀ ਸੰਖਿਆ ਘੱਟ ਦਿਖਾਈ ਦਿੱਤੀ। ਸਿਰਫ਼ ਸ਼ਹਿਰਵਾਸੀ ਹੀ ਦੋਪਹਿਆ ਵਾਹਨ ਤੋਂ ਜ਼ਰੂਰੀ ਕੰਮ ਕਾਰਨ ਘਰੋਂ ਨਿਕਲਦੇ ਦਿਖਾਈ ਦਿੱਤੇ। ਬਾਜ਼ਾਰ ’ਚ ਛੁੱਟੀ ਜਿਹੇ ਹਾਲਾਤ ਬਣੇ ਹੋਏ ਹਨ। ਇਸੀ ਤਰ੍ਹਾਂ ਸੈਕਟਰ-12 ਦੇ ਆਸਪਾਸ ਜ਼ਿਆਦਾਤਰ ਸੜਕਾਂ ’ਤੇ ਆਮ ਲੋਕਾਂ ਤੋਂ ਇਲਾਵਾ ਖ਼ਾਕੀ ਵਰਦੀ ਦਾ ਪਹਿਰਾ ਦਿਖਾਈ ਦਿੱਤਾ।
- ਸ਼ਹਿਰ ਚੁਣੋ
- ਪੰਜਾਬੀ ਖ਼ਬਰਾਂ
- ⁄ ਦੇਸ਼
- ⁄ ਜਨਰਲ
Kisan Mahapanchayat LIVE : ਕਰਨਾਲ ‘ਚ ਵਾਟਰ ਕੈਨਨ ਨਾਲ ਵੀ ਨਹੀਂ ਰੁਕੇ ਕਿਸਾਨ, ਬੈਰੀਕੇਡ ਤੋੜ ਕੇ ਮਿੰਨੀ ਸਕੱਤਰੇਤ ਗੇਟ ‘ਤੇ ਲਾਇਆ ਡੇਰਾ
Posted By : Ramanjit KaurTue, 07 Sep 2021 07:11 PM (IST)

